Begin typing your search above and press return to search.

ਫਰਿੱਜ ਵਿਚ ਧਮਾਕੇ ਕਾਰਨ ਇੱਕ ਹੋਰ ਜ਼ਖ਼ਮੀ ਦੀ ਹੋਈ ਮੌਤ

ਜਲੰਧਰ, 9 ਅਕਤੂਬਰ, ਨਿਰਮਲ : ਜਲੰਧਰ ’ਚ ਦੇਰ ਰਾਤ ਇਕ ਘਰ ਨੂੰ ਅੱਗ ਲੱਗ ਗਈ। ਅੱਗ ਲੱਗਣ ਦੀ ਇਸ ਘਟਨਾ ਵਿੱਚ ਇੱਕੋ ਪਰਿਵਾਰ ਦੇ 3 ਬੱਚਿਆਂ ਸਮੇਤ 6 ਲੋਕਾਂ ਦੀ ਝੁਲਸਣ ਕਾਰਨ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਘਰ ਦਾ ਮਾਲਕ ਭਾਜਪਾ ਆਗੂ ਯਸ਼ਪਾਲ ਘਈ, ਉਸ ਦਾ ਪੁੱਤਰ ਇੰਦਰਪਾਲ ਘਈ, ਇੰਦਰਪਾਲ ਦੀ ਪਤਨੀ ਰੁਚੀ, ਤਿੰਨ […]

ਫਰਿੱਜ ਵਿਚ ਧਮਾਕੇ ਕਾਰਨ ਇੱਕ ਹੋਰ ਜ਼ਖ਼ਮੀ ਦੀ ਹੋਈ ਮੌਤ
X

Hamdard Tv AdminBy : Hamdard Tv Admin

  |  9 Oct 2023 6:48 AM IST

  • whatsapp
  • Telegram


ਜਲੰਧਰ, 9 ਅਕਤੂਬਰ, ਨਿਰਮਲ : ਜਲੰਧਰ ’ਚ ਦੇਰ ਰਾਤ ਇਕ ਘਰ ਨੂੰ ਅੱਗ ਲੱਗ ਗਈ। ਅੱਗ ਲੱਗਣ ਦੀ ਇਸ ਘਟਨਾ ਵਿੱਚ ਇੱਕੋ ਪਰਿਵਾਰ ਦੇ 3 ਬੱਚਿਆਂ ਸਮੇਤ 6 ਲੋਕਾਂ ਦੀ ਝੁਲਸਣ ਕਾਰਨ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਘਰ ਦਾ ਮਾਲਕ ਭਾਜਪਾ ਆਗੂ ਯਸ਼ਪਾਲ ਘਈ, ਉਸ ਦਾ ਪੁੱਤਰ ਇੰਦਰਪਾਲ ਘਈ, ਇੰਦਰਪਾਲ ਦੀ ਪਤਨੀ ਰੁਚੀ, ਤਿੰਨ ਬੱਚੇ ਦੀਆ, ਅਕਸ਼ੈ ਅਤੇ ਮਨਸ਼ਾ ਸ਼ਾਮਲ ਹਨ। ਜਦੋਂਕਿ ਘਟਨਾ ਸਮੇਂ ਬਾਹਰ ਗਈ ਹੋਈ ਭਾਜਪਾ ਆਗੂ ਯਸ਼ਪਾਲ ਦੀ ਪਤਨੀ ਬਜ਼ੁਰਗ ਬਲਬੀਰ ਕੌਰ ਵਾਲ-ਵਾਲ ਬਚ ਗਈ।

ਹਾਦਸੇ ਦੇ ਸਮੇਂ ਪੂਰਾ ਪਰਿਵਾਰ ਡਰਾਇੰਗ ਰੂਮ ’ਚ ਟੀਵੀ ’ਤੇ ਕ੍ਰਿਕਟ ਮੈਚ ਦੇਖ ਰਿਹਾ ਸੀ। ਇਸ ਦੌਰਾਨ ਅਚਾਨਕ ਘਰ ਦੇ ਫਰਿੱਜ ’ਚ ਜ਼ੋਰਦਾਰ ਧਮਾਕਾ ਹੋਇਆ। ਇਸ ਤੋਂ ਬਾਅਦ ਪੂਰੇ ਘਰ ਨੂੰ ਅੱਗ ਲੱਗ ਗਈ। ਗੈਸ ਦੀ ਬਦਬੂ ਇੰਨੀ ਤੇਜ਼ ਸੀ ਕਿ ਘਰ ਦੇ ਅੰਦਰ ਬੈਠੇ ਪਰਿਵਾਰਕ ਮੈਂਬਰ ਕੁਝ ਸੋਚਣ ਤੋਂ ਪਹਿਲਾਂ ਹੀ ਬੇਹੋਸ਼ੀ ਦੀ ਹਾਲਤ ਵਿਚ ਅੱਗ ਦੀ ਲਪੇਟ ਵਿਚ ਆ ਗਏ।

ਧਮਾਕੇ ਦੀ ਆਵਾਜ਼ ਸੁਣ ਕੇ ਗੁਆਂਢੀਆਂ ਨੇ ਆ ਕੇ ਭਿਆਨਕ ਅੱਗ ਨੂੰ ਦੇਖਿਆ ਤਾਂ ਤੁਰੰਤ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ। ਇਹ ਘਟਨਾ ਜਲੰਧਰ ਦੇ ਅਵਤਾਰ ਨਗਰ ਦੀ ਗਲੀ ਨੰਬਰ 12 ਦੀ ਹੈ। ਮ੍ਰਿਤਕ ਯਸ਼ਪਾਲ ਘਈ ਦੇ ਭਰਾ ਰਾਜ ਘਈ ਨੇ ਦੱਸਿਆ ਕਿ ਉਸ ਦੇ ਭਰਾ ਨੇ 7 ਮਹੀਨੇ ਪਹਿਲਾਂ ਹੀ ਨਵਾਂ ਡਬਲ ਡੋਰ ਫਰਿੱਜ ਖਰੀਦਿਆ ਸੀ। ਦੇਰ ਰਾਤ ਉਸ ਦੇ ਕੰਪ੍ਰੈਸ਼ਰ ਵਿੱਚ ਜ਼ਬਰਦਸਤ ਧਮਾਕਾ ਹੋਇਆ ਅਤੇ ਉਸ ਤੋਂ ਬਾਅਦ ਘਰ ਨੂੰ ਅੱਗ ਲੱਗ ਗਈ।

ਉਸ ਦਾ ਭਰਾ ਜਿਸ ਦੀ ਉਮਰ 65 ਸਾਲ ਦੇ ਕਰੀਬ ਸੀ, ਘਰ ਦੇ ਅੰਦਰ ਬੈਠੇ ਉਸ ਦੇ ਲੜਕੇ, ਨੂੰਹ ਅਤੇ ਤਿੰਨ ਬੱਚਿਆਂ ਨੂੰ ਘਰੋਂ ਬਾਹਰ ਜਾਣ ਦਾ ਮੌਕਾ ਨਹੀਂ ਮਿਲਿਆ। ਜਦੋਂ ਕਿ ਉਸ ਦੀ ਬਜ਼ੁਰਗ ਭਰਜਾਈ ਘਰ ਤੋਂ ਬਾਹਰ ਸੀ, ਉਹ ਸੁਰੱਖਿਅਤ ਹੈ। ਫਰਿੱਜ ਦੇ ਕੰਪ੍ਰੈਸਰ ਵਿੱਚ ਧਮਾਕਾ ਹੋਣ ਤੋਂ ਬਾਅਦ ਗੈਸ ਘਰ ਦੇ ਨਾਲ-ਨਾਲ ਗਲੀ ਵਿੱਚ ਵੀ ਫੈਲ ਗਈ। ਗੈਸ ਕਾਰਨ ਘਰ ’ਚ ਇੰਨੀ ਵੱਡੀ ਅੱਗ ਲੱਗ ਗਈ ਕਿ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀ ਦੇਰ ਰਾਤ ਤੱਕ ਇਸ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੇ ਰਹੇ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਤੁਰੰਤ ਦੋ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ, ਪਰ ਜਦੋਂ ਅੱਗ ’ਤੇ ਕਾਬੂ ਨਾ ਪਾਇਆ ਜਾ ਸਕਿਆ ਤਾਂ ਅੱਗ ਬੁਝਾਊ ਵਿਭਾਗ ਦੀਆਂ ਹੋਰ ਗੱਡੀਆਂ ਨੂੰ ਮੌਕੇ ’ਤੇ ਬੁਲਾਉਣਾ ਪਿਆ।

Next Story
ਤਾਜ਼ਾ ਖਬਰਾਂ
Share it