ਸੇਵਾਮੁਕਤ ਇੰਸਪੈਕਟਰ ਦਾ ਪੁੱਤਰ ਨਸ਼ੇ ਤੇ ਹਥਿਆਰਾਂ ਸਮੇਤ ਕਾਬੂ
ਜਲੰਧਰ, 23 ਸਤੰਬਰ, ਹ.ਬ. : ਜਲੰਧਰ ਦਿਹਾਤੀ ਪੁਲਿਸ ਨੇ ਹੁਸ਼ਿਆਰਪੁਰ ਦੇ ਇੱਕ ਸੇਵਾਮੁਕਤ ਪੁਲਿਸ ਇੰਸਪੈਕਟਰ ਦੇ ਪੁੱਤਰ ਨੂੰ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਫੜੇ ਗਏ ਮੁਲਜ਼ਮ ਸ਼ਾਹਬਾਜ਼ ਸਿੰਘ ਉਰਫ ਸ਼ਾਹੂ ਪੁੱਤਰ ਸਰਬਜੀਤ ਸਿੰਘ ਵਾਸੀ ਮੁਹੱਲਾ ਨਵਾਂ ਫਤਿਹਗੜ੍ਹ ਥਾਣਾ ਮਾਡਲ ਟਾਊਨ, ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ। ਸ਼ਾਹੂ ਬਿੰਨੀ ਗੈਂਗ ਦਾ ਸਰਗਨਾ ਹੈ। ਪੁਲਸ […]
By : Hamdard Tv Admin
ਜਲੰਧਰ, 23 ਸਤੰਬਰ, ਹ.ਬ. : ਜਲੰਧਰ ਦਿਹਾਤੀ ਪੁਲਿਸ ਨੇ ਹੁਸ਼ਿਆਰਪੁਰ ਦੇ ਇੱਕ ਸੇਵਾਮੁਕਤ ਪੁਲਿਸ ਇੰਸਪੈਕਟਰ ਦੇ ਪੁੱਤਰ ਨੂੰ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਫੜੇ ਗਏ ਮੁਲਜ਼ਮ ਸ਼ਾਹਬਾਜ਼ ਸਿੰਘ ਉਰਫ ਸ਼ਾਹੂ ਪੁੱਤਰ ਸਰਬਜੀਤ ਸਿੰਘ ਵਾਸੀ ਮੁਹੱਲਾ ਨਵਾਂ ਫਤਿਹਗੜ੍ਹ ਥਾਣਾ ਮਾਡਲ ਟਾਊਨ, ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ। ਸ਼ਾਹੂ ਬਿੰਨੀ ਗੈਂਗ ਦਾ ਸਰਗਨਾ ਹੈ। ਪੁਲਸ ਨੇ ਸ਼ਾਹੂ ਦੇ ਕਬਜ਼ੇ ਵਿੱਚੋਂ 210 ਗ੍ਰਾਮ ਹੈਰੋਇਨ, ਪੁਆਇੰਟ 32 ਬੋਰ ਦਾ ਪਿਸਤੌਲ ਅਤੇ 5 ਜਿੰਦਾ ਰੌਂਦ ਬਰਾਮਦ ਕੀਤੇ ਹਨ।
ਡੀਐਸਪੀ ਸੁਰਿੰਦਰ ਧੋਗੜੀ ਅਤੇ ਕ੍ਰਾਈਮ ਬ੍ਰਾਂਚ ਦੇ ਇੰਚਾਰਜ ਪੁਸ਼ਪ ਬਾਲੀ ਨੇ ਦੱਸਿਆ ਕਿ ਉਨ੍ਹਾਂ ਦੇ ਦਿਹਾਤੀ ਖੇਤਰ ਵਿੱਚ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕਰਨ ਲਈ ਦੋ ਵੱਖ-ਵੱਖ ਟੀਮਾਂ ਵੱਲੋਂ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਸੀ। ਇਸੇ ਦੌਰਾਨ ਜਦੋਂ ਐਸ.ਆਈ ਨਿਰਮਲ ਸਿੰਘ ਦੀ ਟੀਮ ਪਿੰਡ ਜੰਡੂ ਸਿੰਘਾ ਤੋਂ ਹੁੰਦੇ ਹੋਏ ਅੱਡਾ ਕਪੂਰ ਪਿੰਡ ਵੱਲ ਜਾ ਰਹੀ ਸੀ ਤਾਂ ਉਨ੍ਹਾਂ ਨੇ ਹਰਲੀਨ ਵਾਟਰ ਪਾਰਕ ਸੂਆ ਨੇੜੇ ਸ਼ਾਹਬਾਜ਼ ਸਿੰਘ ਉਰਫ ਸ਼ਾਹੂ ਨੂੰ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਸਮੇਤ ਕਾਬੂ ਕਰ ਲਿਆ। ਸ਼ਾਹੂ ਨਸ਼ਾ ਸਪਲਾਈ ਕਰਨ ਆਇਆ ਸੀ।
ਜਦੋਂ ਪੁਲਸ ਟੀਮ ਹਰਲੀਨ ਵਾਟਰ ਪਾਰਕ ਨੇੜੇ ਪਹੁੰਚੀ ਤਾਂ ਸ਼ਾਹਬਾਜ਼ ਉਥੇ ਖੜ੍ਹਾ ਸੀ। ਪੁਲਸ ਨੂੰ ਦੇਖਦੇ ਹੀ ਉਹ ਡਰ ਗਿਆ ਅਤੇ ਤੁਰੰਤ ਪਿੱਛੇ ਮੁੜ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਉਸ ਦੀਆਂ ਗਤੀਵਿਧੀਆਂ ਨੂੰ ਦੇਖ ਕੇ ਪੁਲਿਸ ਨੂੰ ਸ਼ੱਕ ਹੋ ਗਿਆ। ਜਦੋਂ ਪੁਲਸ ਨੇ ਉਸ ਨੂੰ ਘੇਰ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ ਨਸ਼ੀਲੇ ਪਦਾਰਥ ਅਤੇ ਹਥਿਆਰ ਬਰਾਮਦ ਹੋਏ।
ਪੁਲਸ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਬਿੰਨੀ ਗੁੱਜਰ ਗੈਂਗ ਲਈ ਕੰਮ ਕਰਦਾ ਹੈ। ਉਸ ਦੇ ਉਪਰ ਪਹਿਲਾਂ ਵੀ ਹੱਤਿਆ, ਇਰਾਦਾ ਕਤਲ, ਆਰਮਸ ਐਕਟ ਅਤੇ ਕੁੱਟਮਾਰ ਦੇ 5 ਕੇਸ ਹੁਸ਼ਿਆਰਪੁਰ ਵਿਚ ਦਰਜ ਹਨ। ਸ਼ਾਹੀ ਪਿੱਪਲਾਂਵਾਲੀ ਜਿਮ ਦੇ ਬਾਹਰ ਗੈਂਗ ਵਾਰ ਵਿੱਚ ਵੀ ਸ਼ਾਮਲ ਸੀ। ਇਸ ਗੈਂਗ ਵਾਰ ਵਿੱਚ ਸ਼ਾਹੂ ਦਾ ਸਾਥੀ ਸਾਰੰਗ ਫਰਵਾਹਾ ਗੋਲੀਆਂ ਲੱਗਣ ਨਾਲ ਮਾਰਿਆ ਗਿਆ ਸੀ ਜਦਕਿ ਸ਼ਾਹੂ ਵੱਲੋਂ ਕੀਤੀ ਗਈ ਜਵਾਬੀ ਗੋਲੀਬਾਰੀ ਵਿੱਚ ਗੈਂਗਸਟਰ ਜਸਪ੍ਰੀਤ ਸਿੰਘ ਉਰਫ਼ ਚੰਨਾ ਗੋਲੀਆਂ ਲੱਗਣ ਨਾਲ ਜ਼ਖ਼ਮੀ ਹੋ ਗਿਆ ਸੀ।