ਮੁੱਖ ਮੰਤਰੀ ਦੇ ਬਿਆਨ 'ਤੇ ਜਾਖੜ ਜਾਣਗੇ ਅਦਾਲਤ 'ਚ
ਚੰਡੀਗੜ੍ਹ : ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਆਪਣੇ ਪਿਤਾ ਬਲਰਾਮ ਜਾਖੜ ਦਾ ਨਾਂ ਲੈ ਕੇ ਸੀਐੱਮ ਭਗਵੰਤ ਮਾਨ 'ਤੇ ਸਵਾਲ ਖੜ੍ਹੇ ਕੀਤੇ ਹਨ। ਸੁਨੀਲ ਜਾਖੜ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਇੱਕ ਵਾਰ ਮੁੱਖ ਮੰਤਰੀ ਨੇ ਮੇਰੇ ਪਿਤਾ ਦਾ ਨਾਂ ਲਿਆ ਸੀ, ਉਸ ਨੂੰ ਮੈ ਨਜ਼ਰਅੰਦਾਜ਼ ਕੀਤਾ, ਪਰ ਅੱਜ ਵੀ ਪਿਤਾ ਬਲਰਾਮ ਜਾਖੜ ਦਾ […]
By : Editor (BS)
ਚੰਡੀਗੜ੍ਹ : ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਆਪਣੇ ਪਿਤਾ ਬਲਰਾਮ ਜਾਖੜ ਦਾ ਨਾਂ ਲੈ ਕੇ ਸੀਐੱਮ ਭਗਵੰਤ ਮਾਨ 'ਤੇ ਸਵਾਲ ਖੜ੍ਹੇ ਕੀਤੇ ਹਨ। ਸੁਨੀਲ ਜਾਖੜ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਇੱਕ ਵਾਰ ਮੁੱਖ ਮੰਤਰੀ ਨੇ ਮੇਰੇ ਪਿਤਾ ਦਾ ਨਾਂ ਲਿਆ ਸੀ, ਉਸ ਨੂੰ ਮੈ ਨਜ਼ਰਅੰਦਾਜ਼ ਕੀਤਾ, ਪਰ ਅੱਜ ਵੀ ਪਿਤਾ ਬਲਰਾਮ ਜਾਖੜ ਦਾ ਨਾਮ ਲਿਆ ਗਿਆ ਸੀ, । ਅਸਲ ਵਿਚ ਮੁੱਖ ਮੰਤਰੀ ਨੇ ਕਿਹਾ ਸੀ ਕਿ ਐਸਵਾਈਐਲ ਨਹਿਰ ਦਾ ਉਦਘਾਟਨ ਕਰਨ ਲਈ ਇੰਦਰਾ ਗਾਂਧੀ ਨਾਲ ਬਲਰਾਮ ਜਾਖੜ ਵੀ ਆਏ ਸਨ। ਇਸ ਗਲ ਨੂੰ ਜਾਖੜ ਨੇ ਬਿਲਕੁਲ ਨਕਾਰ ਦਿੱਤਾ ਹੈ।
ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਉਹ ਮੇਰੇ ਪਿਤਾ ਦੀ ਇੰਦਰਾ ਗਾਂਧੀ ਨਾਲ ਫੋਟੋ ਲੈ ਕੇ ਆਉਣ ਜਾਂ ਮੁਆਫੀ ਮੰਗਣ। ਨਹੀਂ ਤਾਂ ਉਹ ਅਦਾਲਤ ਤੱਕ ਪਹੁੰਚ ਕਰਨਗੇ।