ਮੁਹਾਲੀ ਵਿਚ ਜੱਗੂ ਭਗਵਾਨਪੁਰੀਆ ਤੇ ਅੰਮ੍ਰਿਤ ਬਲ ਗੈਂਗ ਦਾ ਮੈਂਬਰ ਗ੍ਰਿਫਤਾਰ
ਮੁਹਾਲੀ, 9 ਅਕਤੂਬਰ, ਨਿਰਮਲ : ਪੰਜਾਬ ਦੇ ਮੁਹਾਲੀ ਵਿਚ ਗੈਂਗਸਟਰ ਜੱਗੂ ਭਗਵਾਨਪੁਰੀਆ ਅਤੇ ਅੰਮ੍ਰਿਤ ਬਲ ਦੇ ਮੈਂਬਰ ਅਜੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਮੁਲਜ਼ਮ ਪੰਜਾਬ ਦੇ ਗੁਰਦਾਸਪੁਰ ਦਾ ਰਹਿਣ ਵਾਲਾ ਹੈ। ਉਸ ਦੇ ਕਬਜ਼ੇ ’ਚੋਂ ਦੋ ਪਿਸਤੌਲ ਅਤੇ 6 ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਗੈਂਗਸਟਰ ਜੱਗੂ ਵੀ ਪੰਜਾਬ ਦੇ ਗੁਰਦਾਸਪੁਰ ਦਾ ਰਹਿਣ ਵਾਲਾ ਹੈ। […]
By : Hamdard Tv Admin
ਮੁਹਾਲੀ, 9 ਅਕਤੂਬਰ, ਨਿਰਮਲ : ਪੰਜਾਬ ਦੇ ਮੁਹਾਲੀ ਵਿਚ ਗੈਂਗਸਟਰ ਜੱਗੂ ਭਗਵਾਨਪੁਰੀਆ ਅਤੇ ਅੰਮ੍ਰਿਤ ਬਲ ਦੇ ਮੈਂਬਰ ਅਜੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਮੁਲਜ਼ਮ ਪੰਜਾਬ ਦੇ ਗੁਰਦਾਸਪੁਰ ਦਾ ਰਹਿਣ ਵਾਲਾ ਹੈ। ਉਸ ਦੇ ਕਬਜ਼ੇ ’ਚੋਂ ਦੋ ਪਿਸਤੌਲ ਅਤੇ 6 ਜਿੰਦਾ ਕਾਰਤੂਸ ਬਰਾਮਦ ਹੋਏ ਹਨ।
ਗੈਂਗਸਟਰ ਜੱਗੂ ਵੀ ਪੰਜਾਬ ਦੇ ਗੁਰਦਾਸਪੁਰ ਦਾ ਰਹਿਣ ਵਾਲਾ ਹੈ। ਮੁਲਜ਼ਮ ਅਜੈ ਇੱਥੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਆਇਆ ਸੀ। ਉਹ ਪਿੰਡ ਬਲੌਂਗੀ ਵਿੱਚ ਖੜ੍ਹਾ ਕਿਸੇ ਦੀ ਉਡੀਕ ਕਰ ਰਿਹਾ ਸੀ। ਫਿਰ ਪੁਲਸ ਨੂੰ ਸੂਤਰਾਂ ਤੋਂ ਉਸ ਦੀ ਇੱਥੇ ਮੌਜੂਦਗੀ ਦੀ ਖਬਰ ਮਿਲੀ। ਪੁਲਸ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਉਸ ਨੂੰ ਕਾਬੂ ਕਰ ਲਿਆ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਪਹਿਲਾਂ ਵੀ ਕਈ ਕੇਸਾਂ ਵਿੱਚ ਭਗੌੜਾ ਰਹਿ ਚੁੱਕਾ ਹੈ। ਉਸ ’ਤੇ ਕਤਲ ਅਤੇ ਲੁੱਟ-ਖੋਹ ਦੇ ਕਈ ਮਾਮਲੇ ਦਰਜ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਮਾਮਲੇ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਹਨ। ਮੁਲਜ਼ਮ ਲੋਕਾਂ ਨੂੰ ਫਿਰੌਤੀ ਲਈ ਧਮਕੀਆਂ ਦਿੰਦੇ ਸਨ।
ਦੋਸ਼ੀ ਅਜੈ ਗੈਂਗਸਟਰ ਜੱਗੂ ਭਗਵਾਨਪੁਰੀਆ ਅਤੇ ਅੰਮ੍ਰਿਤ ਬੱਲ ਦੇ ਇਸ਼ਾਰੇ ’ਤੇ ਲੋਕਾਂ ਤੋਂ ਫਿਰੌਤੀ ਵਸੂਲਦਾ ਸੀ। ਉਹ ਫਿਰੌਤੀ ਨਾ ਦੇਣ ਵਾਲਿਆਂ ਨੂੰ ਗੋਲੀਆਂ ਚਲਾ ਕੇ ਧਮਕੀਆਂ ਦਿੰਦਾ ਸੀ। ਪੁਲਸ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ। ਉਸ ਤੋਂ ਬਾਅਦ ਪੁਲਸ ਟਰਾਈਸਿਟੀ ਦੇ ਅੰਦਰ ਵਾਪਰੀਆਂ ਘਟਨਾਵਾਂ ਬਾਰੇ ਜਾਣਕਾਰੀ ਇਕੱਠੀ ਕਰੇਗੀ।
ਗੈਂਗਸਟਰ ਜੱਗੂ ਭਗਵਾਨਪੁਰੀਆ ਦੇਸ਼ ਦੇ ਸਭ ਤੋਂ ਅਮੀਰ ਗੈਂਗਸਟਰਾਂ ਵਿੱਚੋਂ ਇੱਕ ਹੈ। ਉਹ ਗੁਰਦਾਸਪੁਰ ਦੇ ਪਿੰਡ ਭਗਵਾਨਪੁਰ ਦਾ ਰਹਿਣ ਵਾਲਾ ਹੈ। ਜੱਗੂ ਪਿੰਡ ਧਿਆਨਪੁਰ ਵਿੱਚ ਹੋਏ ਕਤਲ ਤੋਂ ਬਾਅਦ ਸੁਰਖੀਆਂ ਵਿੱਚ ਆਇਆ ਸੀ। ਉਸ ਵਿਰੁੱਧ ਪੰਜਾਬ ਅਤੇ ਹੋਰ ਰਾਜਾਂ ਵਿੱਚ 70 ਤੋਂ ਵੱਧ ਕੇਸ ਦਰਜ ਹਨ। ਉਸ ਦਾ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਕਾਰੋਬਾਰ ਹੈ। ਉਸ ਨੇ ਸਿੱਧੂ ਮੂਸੇਵਾਲਾ ਦੇ ਕਤਲ ਲਈ ਗੈਂਗਸਟਰ ਲਾਰੈਂਸ ਨੂੰ ਹਥਿਆਰ, ਗੱਡੀਆਂ ਅਤੇ ਸ਼ੂਟਰ ਮੁਹੱਈਆ ਕਰਵਾਏ ਸਨ।
ਵਿਦੇਸ਼ ਵਿਚ ਰਹਿ ਰਹੇ ਅੰਮ੍ਰਿਤ ਬੱਲ ਦਾ ਨਾਂ ਇਕ ਔਰਤ ਦਲਜੀਤ ਕੌਰ ਮਾਣੋ ਨਾਲ ਜੁੜਿਆ ਹੋਇਆ ਹੈ। ਮਾਣੋ, ਗੈਂਗਸਟਰ ਅੰਮ੍ਰਿਤ ਬੱਲ ਦੀ ਸਭ ਤੋਂ ਵਫ਼ਾਦਾਰ ਹੈ। ਇਸੇ ਔਰਤ ਰਾਹੀਂ ਹੀ ਅੰਮ੍ਰਿਤ ਬੱਲ ਟਾਰਗੇਟ ਕਿਲਿੰਗ ਦਾ ਕੰਮ ਕਰਦਾ ਸੀ। ਗੈਂਗਸਟਰ ਅੰਮ੍ਰਿਤ ਬੱਲ ਇਸ ਨੂੰ ਵਿਦੇਸ਼ ਤੋਂ ਪੈਸੇ ਅਤੇ ਹਥਿਆਰ ਮੁਹੱਈਆ ਕਰਵਾਉਂਦਾ ਸੀ। ਹਾਲ ਹੀ ਵਿੱਚ ਲੁਧਿਆਣਾ ਪੁਲਿਸ ਨੇ ਇਸ ਮਹਿਲਾ ਗੈਂਗਸਟਰ ਨੂੰ ਵੀ ਫੜਿਆ ਸੀ।