ਬਰੈਂਪਟਨ-ਮਿਸੀਸਾਗਾ ਦੇ ਮੰਦਰਾਂ ਵਿਚ ਚੋਰੀ ਦੇ ਦੋਸ਼ ਵੀ ਜਗਦੀਸ਼ ਪੰਧੇਰ ਵਿਰੁੱਧ ਲੱਗੇ
ਬਰੈਂਪਟਨ, 6 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਹਿੰਦੂ ਮੰਦਰਾਂ ਵਿਚ ਚੋਰੀ ਦੇ ਮਾਮਲੇ ਤਹਿਤ ਜਗਦੀਸ਼ ਪੰਧੇਰ ਵਿਰੁੱਧ ਨਵੇਂ ਦੋਸ਼ ਆਇਦ ਕੀਤੇ ਗਏ ਹਨ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਮਾਰਚ 2023 ਤੋਂ ਅਗਸਤ 2023 ਦਰਮਿਆਨ ਬਰੈਂਪਟਨ ਅਤੇ ਮਿਸੀਸਾਗਾ ਦੇ ਮੰਦਰਾਂ ਵਿਚ ਹੋਈਆਂ ਚੋਰੀਆਂ ਦੀ ਪੜਤਾਲ ਦੇ ਆਧਾਰ ’ਤੇ ਜਗਦੀਸ਼ ਪੰਧੇਰ ਵਿਰੁੱਧ ਕਾਰਵਾਈ ਕੀਤੀ ਗਈ […]
By : Editor Editor
ਬਰੈਂਪਟਨ, 6 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਹਿੰਦੂ ਮੰਦਰਾਂ ਵਿਚ ਚੋਰੀ ਦੇ ਮਾਮਲੇ ਤਹਿਤ ਜਗਦੀਸ਼ ਪੰਧੇਰ ਵਿਰੁੱਧ ਨਵੇਂ ਦੋਸ਼ ਆਇਦ ਕੀਤੇ ਗਏ ਹਨ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਮਾਰਚ 2023 ਤੋਂ ਅਗਸਤ 2023 ਦਰਮਿਆਨ ਬਰੈਂਪਟਨ ਅਤੇ ਮਿਸੀਸਾਗਾ ਦੇ ਮੰਦਰਾਂ ਵਿਚ ਹੋਈਆਂ ਚੋਰੀਆਂ ਦੀ ਪੜਤਾਲ ਦੇ ਆਧਾਰ ’ਤੇ ਜਗਦੀਸ਼ ਪੰਧੇਰ ਵਿਰੁੱਧ ਕਾਰਵਾਈ ਕੀਤੀ ਗਈ ਹੈ। ਇਸ ਤੋਂ ਪਹਿਲਾਂ ਉਸ ਵਿਰੁੱਧ ਡਰਹਮ ਰੀਜਨ ਦੇ ਮੰਦਰਾਂ ਵਿਚ ਚੋਰੀਆਂ ਕਰਨ ਦੇ ਦੋਸ਼ ਆਇਦ ਕੀਤੇ ਗਏ ਸਨ।
ਪੀਲ ਰੀਜਨਲ ਪੁਲਿਸ ਨੇ ਕੀਤੀ ਕਾਰਵਾਈ
ਦੂਜੇ ਪਾਸੇ ਟੋਰਾਂਟੋ ਪੁਲਿਸ ਨੇ 8 ਰਿਟੇਲ ਸਟੋਰ ਲੁੱਟਣ ਦੇ ਮਾਮਲੇ ਵਿਚ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬਰੈਂਪਟਨ ਦੇ 41 ਸਾਲਾ ਜਗਦੀਸ਼ ਪੰਧੇਰ ਵਿਰੁੱਧ ਬਰੇਕ ਐਂਡ ਐਂਟਰ ਦੇ ਪੰਜ ਦੋਸ਼ ਆਇਦ ਕੀਤੇ ਗਏ ਹਨ ਅਤੇ ਇਹ ਘਟਨਾਵਾਂ ਨਫ਼ਰਤੀ ਅਪਰਾਧ ਦਾ ਸਿੱਟਾ ਮਹਿਸੂਸ ਨਹੀਂ ਹੁੰਦੀਆਂ। ਸ਼ੱਕੀ ਦਾ ਮਕਸਦ ਸਿਰਫ ਮੰਦਰਾਂ ਦੀਆਂ ਗੋਲਕਾਂ ਵਿਚੋਂ ਨਕਦੀ ਅਤੇ ਹੋਰ ਕੀਮਤੀ ਚੀਜ਼ਾਂ ਚੋਰੀ ਕਰਨਾ ਸੀ। ਬਰੈਂਪਟਨ ਅਤੇ ਮਿਸੀਸਾਗਾ ਦੇ ਤਿੰਨ ਮੰਦਰਾਂ ਵਿਚ ਚੋਰੀ ਦੀਆਂ ਵਾਰਦਾਤਾਂ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈਆਂ ਜਿਸ ਦੇ ਆਧਾਰ ’ਤੇ ਸ਼ੱਕੀ ਦੀ ਸ਼ਨਾਖਤ ਕੀਤੀ ਜਾ ਸਕੀ।
ਟੋਰਾਂਟੋ ਦੇ ਸਟੋਰ ਲੁੱਟਣ ਦੇ ਮਾਮਲੇ ਵਿਚ 4 ਗ੍ਰਿਫ਼ਤਾਰ
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਨ੍ਹਾਂ ਮਾਮਲਿਆਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਜਾਂਚਕਰਤਾਵਾਂ ਨਾਲ 905 453 2121 ਐਕਸਟੈਨਸ਼ਨ 1233 ’ਤੇ ਸੰਪਰਕ ਕਰ ਸਕਦਾ ਹੈ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੌਪਰਜ਼ ਨੂੰ 1800 222 ਟਿਪਸ 8477 ’ਤੇ ਕਾਲ ਕੀਤੀ ਜਾ ਸਕਦੀ ਹੈ।
ਇਟਲੀ ਵਿਚ ਧੁੰਦ ਕਾਰਨ 100 ਗੱਡੀਆਂ ਦੀ ਹੋਈ ਟੱਕਰ
ਰੋਮ, ਇਟਲੀ (ਗੁਰਸ਼ਰਨ ਸਿੰਘ ਸੋਨੀ) – 5 ਫਰਵਰੀ ਦੀ ਸਵੇਰ ਨੂੰ ਇਟਲੀ ਦੇ ਹਾਈਵੇ ਨੰਬਰ ਏ22 ਤੇ ਸੰਘਣੀ ਧੁੰਦ ਕਾਰਨ ਕਾਰਪੀ ਸ਼ਹਿਰ ਤੋਂ ਰੈਜੌਲੋ ਦਰਮਿਆਨ ਇੱਕ ਸੜਕ ਹਾਦਸਾ ਵਾਪਰਿਆ। ਮੌਕੇ ਤੇ ਮੌਜੂਦ ਇੱਕ ਜ਼ਖਮੀ ਵਿਅਕਤੀ ਨੇ ਦੱਸਿਆ ਕਿ ਸਵੇਰੇ ਤਕਰੀਬਨ 8 ਵਜੇ ਧੁੰਦ ਬਹੁਤ ਜ਼ਿਆਦਾ ਸੀ। ਜਿਸ ਕਾਰਨ ਇਕ ਕਾਰ ਅਤੇ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਤੋਂ ਬਾਅਦ ਪਿੱਛੋਂ ਆਉਣ ਵਾਲੀਆਂ ਤਕਰੀਬਨ 100 ਗੱਡੀਆਂ ਇਕ ਤੋਂ ਬਾਅਦ ਇਕ ਆਪਸ ਵਿੱਚ ਟਕਰਾ ਗਈਆਂ।
ਇੰਨੀ ਜ਼ਿਆਦਾ ਗਿਣਤੀ ਵਿੱਚ ਗੱਡੀਆਂ ਦੀ ਟੱਕਰ ਹੋਣ ਕਾਰਨ ਬਹੁਤ ਸਾਰੇ ਯਾਤਰੀ ਗੱਡੀਆਂ ਵਿੱਚ ਬਹੁਤ ਬੁਰੀ ਤਰ੍ਹਾਂ ਫਸ ਗਏ ਸਨ ਅਤੇ ਮਦਦ ਲਈ ਗੁਹਾਰ ਲਗਾ ਰਹੇ ਸਨ। ਜਿਨਾਂ ਨੂੰ ਬਚਾਉਣ ਲਈ ਅੱਗ ਬੁਝਾਉਣ ਵਾਲੀਆਂ ਟੀਮਾਂ ਐਮਬੂਲੈਂਸ, ਮੈਡੀਕਲ ਸਹੂਲਤਾਂ ਵਾਲੀਆਂ ਗੱਡੀਆਂ ਮੋਦੇਨਾਂ, ਕਾਰਪੀ,ਰੇਜੋ ਇਮੀਲੀਆ,ਮਾਨਤੋਵਾ,ਗੁਸਤਾਲਾ ਅਤੇ ਸੁਜਾਰਾ ਤੋਂ ਪਹੁੰਚੀਆਂ। ਇਸ ਹਾਦਸੇ ਕਾਰਨ ਨੌਗਾਰੋਲੇ ਰੌਕਾ ਤੋਂ ਕਾਂਪੋਗਲਿਆਨੋ ਤੱਕ ਤਕਰੀਬਨ 70 ਕਿਲੋਮੀਟਰ ਹਾਈਵੇ ਨੂੰ ਬੰਦ ਰੱਖਿਆ ਗਿਆ। ਜੋ ਕਿ ਦੁਪਹਿਰ ਤੋਂ ਬਾਅਦ ਹੌਲੀ ਹੌਲੀ ਖੋਲ ਦਿੱਤਾ ਗਿਆ। ਆਖਰੀ ਖਬਰਾਂ ਮਿਲਣ ਤੱਕ ਇਸ ਹਾਦਸੇ ਵਿੱਚ ਜ਼ਖਮੀ ਹੋਣ ਵਾਲਿਆਂ ਦੀ ਗਿਣਤੀ 16 ਤੋਂ 25 ਤੱਕ ਦੱਸੀ ਗਈ। ਜਿਨਾਂ ਨੂੰ ਕਾਰਪੀ,ਮੋਦੇਨਾਂ, ਮਾਨਤੋਵਾ ਅਤੇ ਬਾਜੋਵੇਰਾ ਦੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ।
ਮੋਦੇਨਾਂ ਦੇ ਪੋਲੀਕਲੀਨਿਕ ਵਿਚ ਇਕੋ ਪਰਿਵਾਰ ਦੇ ਤਿੰਨ ਜੀਅ ਦਾਖਲ ਸਨ। ਜਿਨਾਂ ਵਿੱਚ ਇੱਕ ਪਤੀ ਪਤਨੀ ਤੋਂ ਇਲਾਵਾ ਉਹਨਾਂ ਦੀ ਤਿੰਨ ਸਾਲ ਦੀ ਬੱਚੀ ਵੀ ਸੀ। 11 ਜ਼ਖ਼ਮੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। 11.00 ਵਜੇ ਦੇ ਕਰੀਬ ਇਸੇ ਸੜਕ ’ਤੇ ਵਾਪਰੇ ਇੱਕ ਹੋਰ ਹਾਦਸੇ ਦੌਰਾਨ ਦੋ ਟਰੱਕਾਂ ਦੀ ਟੱਕਰ ਦੌਰਾਨ 43 ਸਾਲਾਂ ਕੂਨੇਓ ਦੇ ਰਹਿਣ ਵਾਲੇ ਅਲਬਾਨੀਆਂ ਦੇ ਨਾਗਰਿਕ ਟਰੱਕ ਡਰਾਈਵਰ ਦੀ ਮੌਤ ਹੋ ਗਈ। ਰਾਹਤ ਕਰਮਚਾਰੀ ਭਾਰੀ ਮਸ਼ੀਨਰੀ ਨਾਲ ਉਸਦੇ ਬਚਾਅ ਲਈ ਪਹੁੰਚੇ। ਪਰ ਬਦਕਿਸਮਤੀ ਨਾਲ ਉਸ ਨੂੰ ਬਚਾ ਨਹੀਂ ਸਕੇ। ਇੱਕ ਹੋਰ ਹਾਦਸੇ ਦੌਰਾਨ ਹਾਈਵੇ ਏ1 ਤੇ ਵੀ ਗੱਡੀਆਂ ਦੀ ਟੱਕਰ ਹੋ ਗਈ। ਜਿਸ ਕਾਰਨ ਆਵਾਜਾਈ ਵਿਚ ਕਾਫੀ ਵਿਘਨ ਪਿਆ ਪਰੰਤੂ ਖੁਸ਼ਕਿਸਮਤੀ ਨਾਲ ਕਿਸੇ ਦਾ ਵੀ ਜਾਨੀ ਨੁਕਸਾਨ ਹੋਣੋ ਬਚ ਗਿਆ।