Begin typing your search above and press return to search.

ਜੈਕਲੀਨ ਫਰਨਾਂਡੀਜ਼ ਦੀਆਂ ਹੋਰ ਵਧ ਸਕਦੀਆਂ ਨੇ ਮੁਸ਼ਕਲਾਂ

‘ਅਣਡਿੱਠੇ’ ਸਬੂਤ ਪੇਸ਼ ਕਰਨ ਜਾ ਰਿਹਾ ਮਹਾਠੱਗ ਸੁਕੇਸ਼ ਚੰਦਰਸ਼ੇਖਰਮੁੰਬਾਈ, ਸ਼ੇਖਰ : ਬਾਲੀਵੁੱਡ ਅਦਾਕਾਰਾ ਅਤੇ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਦਾ ਸਾਮਣਾ ਕਰ ਰਹੀ ਜੈਕਲੀਨ ਫਰਨਾਂਡੀਜ਼ ਦੀਆਂ ਮੁਸ਼ਕਲਾ ਹੋਰ ਵੀ ਜ਼ਿਆਦਾ ਵਧਦੀਆਂ ਦਿਖਾਈ ਦੇ ਰਹੀਆਂ ਹਨ। ਜੀ ਹਾਂ ਹੁਣ ਜੈਕਲੀਨ ਨੂੰ ਲੈ ਕੇ ਇਕ ਹੋ ਵੱਡੀ ਖਬਰ ਨਿਕਲਕੇ ਸਾਹਮਣੇ ਆਈ ਹੈ। ਕੁੱਝ ਰਿਪੋਰਟਸ ਵਿਚ […]

ਜੈਕਲੀਨ ਫਰਨਾਂਡੀਜ਼ ਦੀਆਂ ਹੋਰ ਵਧ ਸਕਦੀਆਂ ਨੇ ਮੁਸ਼ਕਲਾਂ
X

Editor EditorBy : Editor Editor

  |  23 Dec 2023 4:25 AM GMT

  • whatsapp
  • Telegram

‘ਅਣਡਿੱਠੇ’ ਸਬੂਤ ਪੇਸ਼ ਕਰਨ ਜਾ ਰਿਹਾ ਮਹਾਠੱਗ ਸੁਕੇਸ਼ ਚੰਦਰਸ਼ੇਖਰ
ਮੁੰਬਾਈ, ਸ਼ੇਖਰ : ਬਾਲੀਵੁੱਡ ਅਦਾਕਾਰਾ ਅਤੇ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਦਾ ਸਾਮਣਾ ਕਰ ਰਹੀ ਜੈਕਲੀਨ ਫਰਨਾਂਡੀਜ਼ ਦੀਆਂ ਮੁਸ਼ਕਲਾ ਹੋਰ ਵੀ ਜ਼ਿਆਦਾ ਵਧਦੀਆਂ ਦਿਖਾਈ ਦੇ ਰਹੀਆਂ ਹਨ। ਜੀ ਹਾਂ ਹੁਣ ਜੈਕਲੀਨ ਨੂੰ ਲੈ ਕੇ ਇਕ ਹੋ ਵੱਡੀ ਖਬਰ ਨਿਕਲਕੇ ਸਾਹਮਣੇ ਆਈ ਹੈ। ਕੁੱਝ ਰਿਪੋਰਟਸ ਵਿਚ ਇਹ ਕਿਹਾ ਜਾ ਰਿਹਾ ਹੈ ਕਿ ਮਹਾ ਠੱਗ ਸਕੇਸ਼ ਚੰਦਰਸ਼ੇਖਰ ਨੇ ਇਹ ਧਮਕੀ ਦਿੱਤੀ ਹੈ ਕਿ ਉਹ ਆਪਣੀ ਕਥਿਤ ਪ੍ਰੇਮਿਕਾ ਜੈਕਲੀਨ ਫਰਨਾਂਡੀਜ਼ ਦੇ ਖਿਲਾਫ ਕੁੱਝ ‘ਅਣਡਿੱਠੇ’ ਸਬੂਤ ਜ਼ਾਹਰ ਕਰਿਨ ਵਾਲਾ ਹੈ। ਇਸ ਦੇ ਵਿਚ ਉਨ੍ਹਾਂ ਦੀਆਂ ਚੈਟਸ ਵੀ ਸ਼ਾਮਲ ਹਨ।
ਪਿਛਲੇ ਕਾਫੀ ਸਮੇਂ ਤੋਂ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਦਾ ਸਾਹਮਣਾ ਕਰ ਰਹੀ ਹੈ। ਇਸੇ ਕਾਰਨ ਜੈਕਲੀਨ ਅਤੇ ਮਹਾ ਠੱਗ ਸੁਕੇਸ਼ ਚੰਦਰਸ਼ੇਖਰ ਚਰਚਾਵਾਂ ਵਿਚ ਹਨ। ਕਿਉਂਕੀ ਮਹਾ ਠੱਗ ਸੁਕੇਸ਼ ਚੰਦਰਸ਼ੇਖਰ ਜੇਲ ਤੋਂ ਅਦਾਕਾਰਾ ਜੈਕਲੀਨ ਨੂੰ ਪ੍ਰੇਮ ਪੱਤਰ ਲਿਖ ਕੇ ਉਸਨੂੰ ਆਪਣੀ ਪ੍ਰੇਮਿਕਾ ਦੱਸਦਾ ਹੈ। ਪਰ ਉਧਰ ਦੂਜੇ ਪਾਸੇ ਜੈਕਲੀਨ ਸੁਕੇਸ਼ ਅਤੇ ਉਸ ਦੇ ਨਾਲ ਜੁੜੀ ਹਰ ਗੱਲ ਨੂੰ ਨਜ਼ਰਅੰਦਾਜ਼ ਕਰਦੀ ਹੈ। ਪਰ ਹੁਣ ਜੈਕਲੀਨ ਲਈ ਮੁਸ਼ਕਲਾਂ ਹੋਰ ਵੀ ਜ਼ਿਆਦਾ ਵਧ ਸਕਦੀਆਂ ਹਨ। ਕਿਉਂਕੀ ਕੋਨਮੈਨ ਸਕੇਸ਼ ਨੇ ਹੁਣ ਧਮਕੀ ਦਿੱਤੀ ਹੈ ਕਿ ਉਹ ਆਪਣੀ ਕਥਿਤ ਪ੍ਰੇਮਿਕਾ ਜੈਕਲੀਨ ਦੇ ਖਿਲਾਫ ਕੁਝ ‘ਅਣਡਿੱਠੇ’ ਸਬੂਤ ਜ਼ਾਹਰ ਕਰੇਗਾ।
ਤੁਹਾਨੂੰ ਦੱਸ ਦਈਏ ਕਿ ਜੈਕਲੀਨ ਫਰਨਾਂਡੀਜ਼ ਨੇ ਹਾਲ ਹੀ ’ਚ ਦਿੱਲੀ ਹਾਈਕੋਰਟ ’ਚ ਪਟੀਸ਼ਨ ਦਾਇਰ ਕਰਕੇ ਸੁਕੇਸ਼ ਨੂੰ ਉਸ ਦੇ ਖਿਲਾਫ ਜਾਣਕਾਰੀ ਦੇਣ ਤੋਂ ਰੋਕਣ ਲਈ ਕਿਹਾ ਸੀ। ਉਸਨੇ ਸੁਕੇਸ਼ ਚੰਦਰਸ਼ੇਖਰ ਨਾਲ ਸਬੰਧਤ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਵਿੱਚ ਉਸਦੇ ਖਿਲਾਫ ਦਰਜ ਐਫਆਈਆਰ ਨੂੰ ਰੱਦ ਕਰਨ ਦੀ ਵੀ ਬੇਨਤੀ ਕੀਤੀ ਸੀ।
ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਕੋਨਮੈਨ ਸੁਕੇਸ਼ ਨੇ ਜੈਕਲੀਨ ਦਾ ਨਾਂ ਲਏ ਬਿਨਾਂ ਇਕ ਚਿੱਠੀ ਲਿਖੀ ਹੈ। ਇਸ ’ਚ ਉਸ ਨੇ ਲਿਖਿਆ ਹੈ ਕਿ ਉਹ ਜਲਦ ਹੀ ਇਕ ਵਿਅਕਤੀ ਨੂੰ ਬੇਨਕਾਬ ਕਰਨ ਜਾ ਰਿਹਾ ਹੈ। ਇਸਦੇ ਲਈ ਉਹ ਉਸ ਵਿਅਕਤੀ ਦੀ ਚੈਟ, ਸਕਰੀਨਸ਼ਾਟ ਅਤੇ ਰਿਕਾਰਡਿੰਗ ਜਾਰੀ ਕਰੇਗਾ। ਰਿਪੋਰਟ ’ਚ ਕਿਹਾ ਜਾ ਰਿਹਾ ਹੈ ਕਿ ਸੁਕੇਸ਼ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਇਸ ਵਿਅਕਤੀ ਨੂੰ ਉਸਦੇ ਸੋਸ਼ਲ ਮੀਡੀਆ ਅਕਾਊਂਟ ਦੀ ਪਹੁੰਚ ਵਧਾਉਣ ਲਈ ਭੁਗਤਾਨ ਕੀਤਾ ਸੀ, ਤਾਂ ਜੋ ਇਸ ਵਿਅਕਤੀ ਨੂੰ ਸੋਸ਼ਲ ਮੀਡੀਆ ’ਤੇ ਉਸ ਦੇ ਮੁੱਖ ਸਹਿਯੋਗੀ ਦੇ ਖਿਲਾਫ ਬੜਤ ਮਿਲ ਸਕੇ।
200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਦੇ ਦੋਸ਼ੀ ਸੁਕੇਸ਼ ਨੇ ਚਿੱਠੀ ’ਚ ਲਿਖਿਆ ਹੈ- ਦੁਨੀਆ ਨੂੰ ਸੱਚ ਜਾਣਨ ਦੀ ਲੋੜ ਹੈ। ਅਸਲੀ ਸੱਚ. ਜੈਕਲੀਨ ਫਰਨਾਂਡੀਜ਼ 20 ਦਸੰਬਰ 2023 (ਬੁੱਧਵਾਰ) ਨੂੰ ਸੁਕੇਸ਼ ਦੀਆਂ ਚਿੱਠੀਆਂ ਨੂੰ ਲੈ ਕੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਪਹੁੰਚੀ ਸੀ। ਉਸਨੇ ਮੰਡੋਲੀ ਜੇਲ੍ਹ ਦੇ ਸੁਪਰਡੈਂਟ ਅਤੇ ਦਿੱਲੀ ਪੁਲਿਸ ਦੇ ਆਰਥਿਕ ਅਪਰਾਧ ਵਿੰਗ ਤੋਂ ਨਿਰਦੇਸ਼ ਮੰਗੇ ਹਨ ਕਿ ਉਹ ਸੁਕੇਸ਼ ਚੰਦਰਸ਼ੇਖਰ ਨੂੰ ਉਸਦੇ ਬਾਰੇ ਕੋਈ ਹੋਰ ਚਿੱਠੀਆਂ, ਬਿਆਨ ਜਾਂ ਸੰਦੇਸ਼ ਜਾਰੀ ਕਰਨ ਦੀ ਆਗਿਆ ਨਾ ਦੇਣ।
ਜੈਕਲੀਨ ਦੀ ਪਟੀਸ਼ਨ ’ਚ ਕੋਨਮੈਨ ਸੁਕੇਸ਼ ਚੰਦਰਸ਼ੇਖਰ ਦੀ ਚਿੱਠੀ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਇਸ ’ਚ ਕਈ ਪਰੇਸ਼ਾਨ ਕਰਨ ਵਾਲੀਆਂ ਗੱਲਾਂ ਲਿਖੀਆਂ ਗਈਆਂ ਹਨ। ਮੀਡੀਆ ਨੇ ਵੀ ਇਸ ਨੂੰ ਕਾਫੀ ਪ੍ਰਕਾਸ਼ਿਤ ਕੀਤਾ ਹੈ। ਪਟੀਸ਼ਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਚੰਦਰਸ਼ੇਖਰ ਜੈਕਲੀਨ ਨਾਲ ਸੰਪਰਕ ਬਣਾਉਣ ਦੇ ਉਦੇਸ਼ ਨਾਲ ਗਵਾਹਾਂ ਨਾਲ ਛੇੜਛਾੜ ਕਰਨ ਦੀ ਵੀ ਕੋਸ਼ਿਸ਼ ਕਰ ਰਿਹਾ ਹੈ।
Next Story
ਤਾਜ਼ਾ ਖਬਰਾਂ
Share it