ਜ਼ਿੰਦਾ ਬਚੇ ਇਜ਼ਰਾਇਲੀ ਬੱਚੇ ਮੋਸੇ ਦੇ ਦਾਦਾ ਨੇ ਬਿਆਨ ਕੀਤਾ ਦਰਦ
ਅਫੁਲਾ, 26 ਨਵੰਬਰ (ਨਿਰਮਲ) : ਮੁੰਬਈ ’ਚ 2008 ’ਚ ਹੋਏ ਅੱਤਵਾਦੀ ਹਮਲੇ ’ਚ ਜ਼ਿੰਦਾ ਬਚੇ ਇਜ਼ਰਾਇਲੀ ਬੱਚੇ ਦੇ ਦਾਦਾ ਜੀ ਨੇ ਆਪਣਾ ਦਰਦ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ, ਭਾਰਤ ਜਾਣਦਾ ਹੈ ਕਿ ਸਾਡੇ ਨਾਲ 15 ਸਾਲ ਪਹਿਲਾਂ ਕੀ ਹੋਇਆ ਸੀ। ਭਾਰਤ ਨੇ ਸਾਡੇ ਦਰਦ ਨੂੰ ਆਪਣਾ ਸਮਝਿਆ, ਇਸ ਲਈ ਤੁਹਾਡਾ ਧੰਨਵਾਦ। 26/11 ਦੇ ਅੱਤਵਾਦੀ ਹਮਲੇ […]
By : Editor Editor
ਅਫੁਲਾ, 26 ਨਵੰਬਰ (ਨਿਰਮਲ) : ਮੁੰਬਈ ’ਚ 2008 ’ਚ ਹੋਏ ਅੱਤਵਾਦੀ ਹਮਲੇ ’ਚ ਜ਼ਿੰਦਾ ਬਚੇ ਇਜ਼ਰਾਇਲੀ ਬੱਚੇ ਦੇ ਦਾਦਾ ਜੀ ਨੇ ਆਪਣਾ ਦਰਦ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ, ਭਾਰਤ ਜਾਣਦਾ ਹੈ ਕਿ ਸਾਡੇ ਨਾਲ 15 ਸਾਲ ਪਹਿਲਾਂ ਕੀ ਹੋਇਆ ਸੀ। ਭਾਰਤ ਨੇ ਸਾਡੇ ਦਰਦ ਨੂੰ ਆਪਣਾ ਸਮਝਿਆ, ਇਸ ਲਈ ਤੁਹਾਡਾ ਧੰਨਵਾਦ। 26/11 ਦੇ ਅੱਤਵਾਦੀ ਹਮਲੇ ’ਚ ਬਚੇ ਸਭ ਤੋਂ ਛੋਟੇ ਇਜ਼ਰਾਇਲੀ ਬੱਚੇ ਮੋਸ਼ੇ ਹੋਲਟਜ਼ਬਰਗ ਦੇ ਦਾਦਾ, ਅੱਤਵਾਦੀ ਹਮਲਿਆਂ ਨੂੰ ਯਾਦ ਕਰਕੇ ਭਾਵੁਕ ਹੋ ਗਏ। 15ਵੀਂ ਬਰਸੀ ’ਤੇ ਮੋਸ਼ੇ ਦੇ ਦਾਦਾ ਜੀ ਨੇ ਆਪਣਾ ਦਰਦ ਬਿਆਨ ਕੀਤਾ ਅਤੇ ਮੋਸ਼ੇ ਦੇ ਮਾਤਾ-ਪਿਤਾ ਨੂੰ ਯਾਦ ਕੀਤਾ।
ਉਨ੍ਹਾਂ ਨੇ ਭਾਰਤ ਪ੍ਰਤੀ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਭਾਰਤ ਸਾਡੇ ਪਰਿਵਾਰ ਦੇ ਦਰਦ ਨੂੰ ਆਪਣਾ ਦਰਦ ਸਮਝਦਾ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੋਸ਼ੇ ਦੇ ਦਾਦਾ ਨੇ ਕਿਹਾ, ਭਾਰਤ ਦੇ ਲੋਕ ਯਾਦ ਕਰਦੇ ਹਨ ਕਿ ਸਾਡੇ ਨਾਲ 15 ਸਾਲ ਪਹਿਲਾਂ ਕੀ ਹੋਇਆ ਸੀ। ਇਨ੍ਹਾਂ ਅੱਤਵਾਦੀ ਹਮਲਿਆਂ ਵਿੱਚ ਸਾਡੇ ਪਰਿਵਾਰ ਅਤੇ ਹੋਰ ਇਜ਼ਰਾਇਲੀਆਂ ਦੇ ਪਰਿਵਾਰ ਤਬਾਹ ਹੋ ਗਏ ਸਨ। ਸਾਡੀਆਂ ਭਾਵਨਾਵਾਂ ਨੂੰ ਸਮਝਣ ਲਈ ਭਾਰਤ ਦਾ ਤਹਿ ਦਿਲੋਂ ਧੰਨਵਾਦ।
ਦੱਸ ਦੇਈਏ ਕਿ ਲਸ਼ਕਰ-ਏ-ਤੋਇਬਾ ਦੇ 10 ਅੱਤਵਾਦੀਆਂ ਨੇ 2008 ’ਚ ਮੁੰਬਈ ’ਚ ਕਈ ਥਾਵਾਂ ’ਤੇ ਹਮਲੇ ਕੀਤੇ ਸਨ। ਇਸ ਅੱਤਵਾਦੀ ਹਮਲੇ ਵਿੱਚ ਮੋਸ਼ੇ ਅਤੇ ਉਸ ਦੇ ਮਾਤਾ-ਪਿਤਾ ਵੀ ਫਸ ਗਏ ਸਨ। ਹਾਲਾਂਕਿ ਅੱਤਵਾਦੀ ਨੇ ਮੋਸ਼ੇ ਦੇ ਮਾਤਾ-ਪਿਤਾ ਦੀ ਹੱਤਿਆ ਕਰ ਦਿੱਤੀ ਸੀ। ਇਸ ਅੱਤਵਾਦੀ ਹਮਲੇ ’ਚ ਮੋਸ਼ੇ ਵਾਲ-ਵਾਲ ਬਚ ਗਿਆ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਡੇ ’ਤੇ ਅੱਤਵਾਦੀਆਂ ਨੇ ਹਮਲਾ ਕੀਤਾ ਪਰ ਫਿਰ ਵੀ ਅਸੀਂ ਪੂਰੀ ਦੁਨੀਆ ’ਚ ਸ਼ਾਂਤੀ ਦੀ ਉਮੀਦ ਕਰਦੇ ਹਾਂ। ਇਸ ਸਾਲ ਅੱਤਵਾਦੀਆਂ ਨੇ ਯਹੂਦੀਆਂ ਦਾ ਬੇਰਹਿਮੀ ਨਾਲ ਕਤਲ ਕੀਤਾ। ਮੋਸ਼ੇ ਦੇ ਦਾਦਾ ਦਾ ਇਹ ਬਿਆਨ ਅਜਿਹੇ ਸਮੇਂ ’ਚ ਆਇਆ ਹੈ ਜਦੋਂ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਚੱਲ ਰਹੀ ਹੈ।
ਮੁੰਬਈ ਅੱਤਵਾਦੀ ਹਮਲੇ ’ਚ ਮੋਸ਼ੇ ਨਾਲ ਜੁੜੀ ਇਕ ਤਸਵੀਰ ਨੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਜਾਨ ਬਚਾਉਣ ਤੋਂ ਬਾਅਦ ਨਾਨੀ ਦੀ ਮੋਸ਼ੇ ਨੂੰ ਜੱਫੀ ਪਾਉਣ ਦੀ ਤਸਵੀਰ ਵਾਇਰਲ ਹੋ ਗਈ ਸੀ। ਉਸਨੇ ਕਿਹਾ, ਮੋਸ਼ੇ ਹੁਣ ਵੱਡਾ ਹੋ ਗਿਆ ਹੈ। ਸੈਂਡਰਾ ਇਜ਼ਰਾਈਲ ਵਿੱਚ ਹੈ। ਉਸ ਨੂੰ ਸਾਡੇ ਘਰ ਵਿੱਚ ਪਰਿਵਾਰ ਦੇ ਇੱਕ ਮੈਂਬਰ ਵਜੋਂ ਜਗ੍ਹਾ ਦਾ ਭਰੋਸਾ ਦਿੱਤਾ ਗਿਆ ਹੈ।