ਵੱਖ-ਵੱਖ ਦੇਸ਼ਾਂ ਵਿਚ ਹਮਾਸ ਤੇ ਫਲਸਤੀਨੀ ਸਮਰਥਕਾਂ ਵਿਚਾਲੇ ਝੜਪਾਂ
ਲੰਡਨ, 10 ਅਕਤੂਬਰ, ਨਿਰਮਲ - : ਇਜ਼ਰਾਈਲ ਤੇ ਹਮਾਸ ਵਲੋਂ ਇੱਕ ਦੂਜੇ ’ਤੇ ਹਮਲੇ ਜਾਰੀ ਹਨ। ਵੱਖ ਵੱਖ ਦੇਸ਼ਾਂ ਵਿਚ ਰਹਿ ਰਹੇ ਹਮਾਸ ਤੇ ਫਸਲਤੀਨੀ ਸਮਰਥਕਾਂ ਵਿਚਾਲੇ ਝੜਪਾਂ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਇਜ਼ਰਾਈਲ ਅਤੇ ਹਮਾਸ ਵਿਚਾਲੇ ਪਿਛਲੇ ਪੰਜ ਦਿਨਾਂ ਤੋਂ ਜੰਗ ਜਾਰੀ ਹੈ। ਦੁਨੀਆ ਭਰ ਵਿੱਚ ਯੁੱਧ ਤੋਂ ਬਾਅਦ ਲਗਾਤਾਰ ਪ੍ਰਦਰਸ਼ਨ ਹੋ ਰਹੇ […]
By : Hamdard Tv Admin
ਲੰਡਨ, 10 ਅਕਤੂਬਰ, ਨਿਰਮਲ - : ਇਜ਼ਰਾਈਲ ਤੇ ਹਮਾਸ ਵਲੋਂ ਇੱਕ ਦੂਜੇ ’ਤੇ ਹਮਲੇ ਜਾਰੀ ਹਨ। ਵੱਖ ਵੱਖ ਦੇਸ਼ਾਂ ਵਿਚ ਰਹਿ ਰਹੇ ਹਮਾਸ ਤੇ ਫਸਲਤੀਨੀ ਸਮਰਥਕਾਂ ਵਿਚਾਲੇ ਝੜਪਾਂ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ।
ਇਜ਼ਰਾਈਲ ਅਤੇ ਹਮਾਸ ਵਿਚਾਲੇ ਪਿਛਲੇ ਪੰਜ ਦਿਨਾਂ ਤੋਂ ਜੰਗ ਜਾਰੀ ਹੈ। ਦੁਨੀਆ ਭਰ ਵਿੱਚ ਯੁੱਧ ਤੋਂ ਬਾਅਦ ਲਗਾਤਾਰ ਪ੍ਰਦਰਸ਼ਨ ਹੋ ਰਹੇ ਹਨ। ਕੋਈ ਇਜ਼ਰਾਈਲ ਦਾ ਸਮਰਥਨ ਕਰ ਰਿਹਾ ਹੈ ਅਤੇ ਕੋਈ ਫਲਸਤੀਨ ਦੇ ਸਮਰਥਨ ’ਚ ਖੜ੍ਹਾ ਹੈ। ਇਸੇ ਤਰ੍ਹਾਂ ਬਰਤਾਨੀਆ ਵਿੱਚ ਵੀ ਲੜਾਈ ਤੋਂ ਬਾਅਦ ਦੋ ਗੁੱਟ ਸਾਹਮਣੇ ਆਏ ਜੋ ਸੋਮਵਾਰ ਦੇਰ ਰਾਤ ਇੱਕ ਦੂਜੇ ਨਾਲ ਟਕਰਾ ਗਏ। ਇਹ ਘਟਨਾ ਰਾਜਧਾਨੀ ਲੰਡਨ ਦੇ ਹਾਈ ਸਟਰੀਟ ਕੇਨਸਿੰਗਟਨ ਟਿਊਬ ਸਟੇਸ਼ਨ ’ਤੇ ਵਾਪਰੀ।
ਵਿਦੇਸ਼ੀ ਮੀਡੀਆ ਰਿਪੋਰਟਾਂ ਮੁਤਾਬਕ ਲੰਡਨ ’ਚ ਵੱਖ-ਵੱਖ ਥਾਵਾਂ ’ਤੇ ਫਲਸਤੀਨ ਅਤੇ ਇਜ਼ਰਾਈਲ ਦੇ ਸਮਰਥਨ ’ਚ ਪ੍ਰਦਰਸ਼ਨ ਹੋ ਰਹੇ ਹਨ। ਕਈ ਥਾਵਾਂ ’ਤੇ ਪ੍ਰਦਰਸ਼ਨ ਹਿੰਸਕ ਹੋ ਰਹੇ ਹਨ। ਸੋਮਵਾਰ ਸ਼ਾਮ ਕਰੀਬ ਛੇ ਵਜੇ ਲੰਡਨ ਸਥਿਤ ਇਜ਼ਰਾਈਲੀ ਦੂਤਘਰ ਦੇ ਬਾਹਰ ਵੱਡੀ ਭੀੜ ਵਧਣੀ ਸ਼ੁਰੂ ਹੋ ਗਈ। ਹਜ਼ਾਰਾਂ ਪ੍ਰਦਰਸ਼ਨਕਾਰੀ ਫਲਸਤੀਨ ਦੇ ਝੰਡੇ ਚੁੱਕੇ ਹੋਏ ਸਨ ਅਤੇ ਇਜ਼ਰਾਈਲ ਦੇ ਖਿਲਾਫ ਧਾਰਮਿਕ ਨਾਅਰੇ ਲਗਾ ਰਹੇ ਸਨ। ਤਾਂ ਉੱਥੇ ਹੀ ਕੁਝ ਲੋਕਾਂ ਨੇ ਇਜ਼ਰਾਈਲ ਅੰਬੈਸੀ ਵੱਲ ਆਤਿਸ਼ਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਇਜ਼ਰਾਈਲ ਸਮਰਥਕਾਂ ਅਤੇ ਫਲਸਤੀਨ ਸਮਰਥਕਾਂ ਵਿਚਾਲੇ ਝੜਪ ਹੋ ਗਈ।
ਪੁਲਿਸ ਦਾ ਕਹਿਣਾ ਹੈ ਕਿ ਝੜਪ ਦੀ ਸੂਚਨਾ ਮਿਲਦੇ ਹੀ ਅਸੀਂ ਉੱਥੇ ਪਹੁੰਚ ਗਏ। ਅਸੀਂ ਦੋਹਾਂ ਧੜਿਆਂ ਦੇ ਲੋਕਾਂ ਨੂੰ ਵੱਖ ਕਰ ਦਿੱਤਾ। ਸਾਡੀ ਤਰਜੀਹ ਖੇਤਰ ਵਿੱਚ ਸ਼ਾਂਤੀ ਬਣਾਈ ਰੱਖਣ ਅਤੇ ਤਣਾਅ ਨੂੰ ਜਲਦੀ ਤੋਂ ਜਲਦੀ ਖਤਮ ਕਰਨਾ ਹੈ। ਮੈਟਰੋਪੋਲੀਟਨ ਪੁਲਿਸ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਦੋਵਾਂ ਧਿਰਾਂ ਵਿਚਾਲੇ ਝੜਪ ਹੁਣ ਖਤਮ ਹੋ ਗਈ ਹੈ। ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਸ ਦੇ ਨਾਲ ਹੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਹਮਾਸ ਦਾ ਸਮਰਥਨ ਕਰਨ ਵਾਲੇ ਲੋਕਾਂ ਨੂੰ ਅੱਤਵਾਦੀ ਕਰਾਰ ਦਿੱਤਾ ਹੈ। ਸੁਨਕ ਨੇ ਟਵੀਟ ਕੀਤਾ ਕਿ ਹਮਾਸ ਦਾ ਸਮਰਥਨ ਕਰਨ ਵਾਲੇ ਇਸ ਭਿਆਨਕ ਹਮਲੇ ਲਈ ਜ਼ਿੰਮੇਵਾਰ ਹਨ। ਇਸ ਦੇ ਨਾਲ ਹੀ ਬ੍ਰਿਟੇਨ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੇ ਬ੍ਰਿਟੇਨ ਦੀਆਂ ਸੜਕਾਂ ’ਤੇ ਅੱਤਵਾਦ ਪ੍ਰਤੀ ਜ਼ੀਰੋ ਟਾਲਰੈਂਸ ਦਾ ਸੱਦਾ ਦਿੱਤਾ।