ਇਜ਼ਰਾਈਲ ’ਤੇ ਹਮਾਸ ਦੇ ਹਮਲੇ ਨੇ ਦੁਨੀਆ ਭਰ ’ਚ ਮਚਾਈ ਹਲਚਲ
ਨਵੀਂ ਦਿੱਲੀ, 10 ਅਕਤੂਬਰ, ਨਿਰਮਲ - ਇਜ਼ਰਾਈਲ ’ਤੇ ਅੱਤਵਾਦੀ ਸੰਗਠਨ ਹਮਾਸ ਦੇ ਹਮਲੇ ਨੇ ਦੁਨੀਆ ਭਰ ’ਚ ਹਲਚਲ ਮਚਾ ਦਿੱਤੀ ਹੈ। ਹਮਾਸ ਦੇ ਹਮਲੇ ਨੂੰ ਲੈ ਕੇ ਜਿੱਥੇ ਪੱਛਮੀ ਦੇਸ਼ਾਂ ਨੇ ਇਜ਼ਰਾਈਲ ਦਾ ਸਮਰਥਨ ਕੀਤਾ ਹੈ, ਉੱਥੇ ਪੱਛਮੀ ਏਸ਼ੀਆ ਦੇ ਇਸਲਾਮਿਕ ਦੇਸ਼ ਫਲਸਤੀਨ ਦੇ ਸਮਰਥਨ ’ਚ ਇਕੱਠੇ ਖੜ੍ਹੇ ਹਨ। ਇਸ ਦੌਰਾਨ ਇਜ਼ਰਾਈਲ ’ਚ ਇਨ੍ਹਾਂ ਦਰਦਨਾਕ […]
By : Hamdard Tv Admin
ਨਵੀਂ ਦਿੱਲੀ, 10 ਅਕਤੂਬਰ, ਨਿਰਮਲ - ਇਜ਼ਰਾਈਲ ’ਤੇ ਅੱਤਵਾਦੀ ਸੰਗਠਨ ਹਮਾਸ ਦੇ ਹਮਲੇ ਨੇ ਦੁਨੀਆ ਭਰ ’ਚ ਹਲਚਲ ਮਚਾ ਦਿੱਤੀ ਹੈ। ਹਮਾਸ ਦੇ ਹਮਲੇ ਨੂੰ ਲੈ ਕੇ ਜਿੱਥੇ ਪੱਛਮੀ ਦੇਸ਼ਾਂ ਨੇ ਇਜ਼ਰਾਈਲ ਦਾ ਸਮਰਥਨ ਕੀਤਾ ਹੈ, ਉੱਥੇ ਪੱਛਮੀ ਏਸ਼ੀਆ ਦੇ ਇਸਲਾਮਿਕ ਦੇਸ਼ ਫਲਸਤੀਨ ਦੇ ਸਮਰਥਨ ’ਚ ਇਕੱਠੇ ਖੜ੍ਹੇ ਹਨ। ਇਸ ਦੌਰਾਨ ਇਜ਼ਰਾਈਲ ’ਚ ਇਨ੍ਹਾਂ ਦਰਦਨਾਕ ਹਮਲਿਆਂ ’ਚ ਹੁਣ ਤੱਕ ਕਰੀਬ 900 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਦੇ ਨਾਲ ਹੀ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਗਾਜ਼ਾ ਪੱਟੀ ’ਤੇ ਇਜ਼ਰਾਈਲ ਵੱਲੋਂ ਕੀਤੇ ਜਵਾਬੀ ਹਮਲੇ ’ਚ 690 ਲੋਕਾਂ ਦੀ ਜਾਨ ਚਲੀ ਗਈ ਹੈ।
ਇਸ ਸਥਿਤੀ ਦਰਮਿਆਨ ਹਮਾਸ ਨੇ ਧਮਕੀ ਦਿੱਤੀ ਹੈ ਕਿ ਜੇਕਰ ਗਾਜ਼ਾ ਪੱਟੀ ’ਤੇ ਹਮਲੇ ਬੰਦ ਨਾ ਹੋਏ ਤਾਂ ਉਹ ਇਜ਼ਰਾਈਲੀ ਬੰਧਕਾਂ ਨੂੰ ਮਾਰ ਦੇਵੇਗਾ। ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਹਮਾਸ ਦੇ ਹਮਲਿਆਂ ਦਾ ਸਾਡਾ ਜਵਾਬ ਪੂਰੇ ਮੱਧ ਪੂਰਬ ਨੂੰ ਬਦਲ ਦੇਵੇਗਾ। ਤਾਜ਼ਾ ਘਟਨਾਕ੍ਰਮ ਸੰਯੁਕਤ ਰਾਸ਼ਟਰ ਨੂੰ ਵੀ ਪ੍ਰਭਾਵਿਤ ਕਰਦਾ ਜਾਪਦਾ ਹੈ। ਹਮਾਸ ਦਾ ਹਿੱਸਾ ਏਜੇਦੀਨ ਅਲ-ਕਾਸਿਮ ਬ੍ਰਿਗੇਡਸ ਨੇ ਧਮਕੀ ਦਿੱਤੀ ਹੈ, ਸਾਡੇ ਲੋਕਾਂ ’ਤੇ ਬਿਨਾਂ ਕਿਸੇ ਚੇਤਾਵਨੀ ਦੇ ਕੀਤੇ ਗਏ ਹਰ ਹਮਲੇ ਦਾ ਜਵਾਬ ਨਾਗਰਿਕ ਬੰਧਕ ਨੂੰ ਮਾਰ ਕੇ ਦਿੱਤਾ ਜਾਵੇਗਾ। ਉਨ੍ਹਾਂ ਕਿਹਾ, ਦੁਸ਼ਮਣ ਮਨੁੱਖਤਾ ਦੀ ਭਾਸ਼ਾ ਨਹੀਂ ਸਮਝਦਾ। ਅਜਿਹੀ ਸਥਿਤੀ ਵਿਚ ਅਸੀਂ ਉਸ ਨੂੰ ਉਸੇ ਭਾਸ਼ਾ ਵਿਚ ਸਮਝਾਵਾਂਗੇ ਜੋ ਉਹ ਸਮਝਦਾ ਹੈ। ਅੰਕੜੇ ਦੱਸਦੇ ਹਨ ਕਿ ਚੱਲ ਰਹੇ ਸੰਘਰਸ਼ ਵਿੱਚ ਹੁਣ ਤੱਕ 1500 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਸਰਾਈਲ ਨੇ ਵੀ ਗਾਜ਼ਾ ਪੱਟੀ ਵੱਲ ਕਾਰਵਾਈ ਤੇਜ਼ ਕਰ ਦਿੱਤੀ ਹੈ। ਵਿਦੇਸ਼ ਮੰਤਰੀ ਐਲੀ ਕੋਹੇਨ ਨੇ ਹਮਾਸ ਦੇ ਹਮਲਿਆਂ ਨੂੰ ‘ਇਤਿਹਾਸਕ ਨਸਲਕੁਸ਼ੀ’ ਕਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੁਨੀਆ ਇਸ ਨੂੰ ਨਹੀਂ ਭੁੱਲੇਗੀ। ਇਸ ਤੋਂ ਪਹਿਲਾਂ ਇਜ਼ਰਾਈਲ ਦੇ ਰੱਖਿਆ ਮੰਤਰੀ ਯੋਵ ਗੈਲੈਂਟ ਨੇ ਗਾਜ਼ਾ ’ਤੇ ਮੁਕੰਮਲ ਕਬਜ਼ਾ ਕਰਨ ਦਾ ਐਲਾਨ ਕੀਤਾ ਸੀ। ਉਸ ਨੇ ਇਹ ਵੀ ਕਿਹਾ ਕਿ ਗਾਜ਼ਾ ਵਿੱਚ ਪਾਣੀ, ਬਿਜਲੀ, ਭੋਜਨ ਅਤੇ ਬਾਲਣ ਦੀ ਸਪਲਾਈ ਨਹੀਂ ਹੋਵੇਗੀ।
ਕਿਹਾ ਜਾ ਰਿਹਾ ਹੈ ਕਿ ਇਜ਼ਰਾਈਲ ਦੇ ਇਸ ਫੈਸਲੇ ਨਾਲ 23 ਲੱਖ ਲੋਕ ਪ੍ਰਭਾਵਿਤ ਹੋ ਸਕਦੇ ਹਨ। ਇਜ਼ਰਾਈਲ ਵਿੱਚ ਪਿਛਲੇ ਤਿੰਨ ਦਿਨਾਂ ਦੌਰਾਨ 800 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਫਲਸਤੀਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਾਜ਼ਾ ਵਿੱਚ ਮਰਨ ਵਾਲਿਆਂ ਦੀ ਗਿਣਤੀ 687 ਹੋ ਗਈ ਹੈ। ਅਮਰੀਕਾ ਦਾ ਇਹ ਵੀ ਕਹਿਣਾ ਹੈ ਕਿ ਉਸ ਦੇ 9 ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ।