ਇਜ਼ਰਾਈਲ ਵੱਲੋਂ ਗਾਜ਼ਾ ’ਚ ਜ਼ਮੀਨੀ ਹਮਲੇ ਸ਼ੁਰੂ
ਯੇਰੂਸ਼ਲਮ, (ਹਮਦਰਦ ਨਿਊਜ਼ ਸਰਵਿਸ) : ਇਜ਼ਰਾਈਲ ਅਤੇ ਹਮਾਸ ਵਿਚਾਲੇ 23 ਦਿਨਾਂ ਤੋਂ ਖੂਨੀ ਜੰਗ ਜਾਰੀ ਹੈ। ਅੱਜ 23ਵੇਂ ਦਿਨ ਇਜ਼ਰਾਈਲ ਨੇ ਗਾਜ਼ਾ ਵਿੱਚ ਜ਼ਮੀਨੀ ਹਮਲੇ ਸ਼ੁਰੂ ਕਰ ਦਿੱਤੇ। ਟੈਂਕਾਂ ਸਣੇ ਦਾਖਲ ਹੋਏ ਇਜ਼ਰਾਈਲੀ ਫ਼ੌਜੀ ਮਿਜ਼ਾਇਲਾਂ ਦਾਗ਼ ਰਹੇ ਨੇ।ਇਜ਼ਰਾਈਲ ਡਿਫੈਂਸ ਫੋਰਸ ਦਾ ਕਹਿਣਾ ਹੈ ਕਿ ਉਹ ਗਾਜ਼ਾ ਵਿੱਚ ਦਾਖਲ ਹੋ ਚੁੱਕੀ ਹੈ। ਇੱਥੇ ਜ਼ਮੀਨੀ ਹਮਲੇ ਕੀਤੇ […]
By : Hamdard Tv Admin
ਯੇਰੂਸ਼ਲਮ, (ਹਮਦਰਦ ਨਿਊਜ਼ ਸਰਵਿਸ) : ਇਜ਼ਰਾਈਲ ਅਤੇ ਹਮਾਸ ਵਿਚਾਲੇ 23 ਦਿਨਾਂ ਤੋਂ ਖੂਨੀ ਜੰਗ ਜਾਰੀ ਹੈ। ਅੱਜ 23ਵੇਂ ਦਿਨ ਇਜ਼ਰਾਈਲ ਨੇ ਗਾਜ਼ਾ ਵਿੱਚ ਜ਼ਮੀਨੀ ਹਮਲੇ ਸ਼ੁਰੂ ਕਰ ਦਿੱਤੇ। ਟੈਂਕਾਂ ਸਣੇ ਦਾਖਲ ਹੋਏ ਇਜ਼ਰਾਈਲੀ ਫ਼ੌਜੀ ਮਿਜ਼ਾਇਲਾਂ ਦਾਗ਼ ਰਹੇ ਨੇ।ਇਜ਼ਰਾਈਲ ਡਿਫੈਂਸ ਫੋਰਸ ਦਾ ਕਹਿਣਾ ਹੈ ਕਿ ਉਹ ਗਾਜ਼ਾ ਵਿੱਚ ਦਾਖਲ ਹੋ ਚੁੱਕੀ ਹੈ। ਇੱਥੇ ਜ਼ਮੀਨੀ ਹਮਲੇ ਕੀਤੇ ਜਾ ਰਹੇ ਹਨ। ਉਨ੍ਹਾਂ ਵੱਲੋਂ ਹਮਲੇ ਦਾ ਇੱਕ ਵੀਡੀਓ ਵੀ ਜਾਰੀ ਕੀਤਾ ਗਿਆ। ਇਸ ਦੇ ਨਾਲ ਹੀ ਹਮਾਸ ਦੇ ਟਿਕਾਣਿਆਂ ’ਤੇ ਇਜ਼ਰਾਈਲ ਦੀ ਨੇਵੀ ਅਤੇ ਏਅਰਫੋਰਸ ਦੀ ਨੌਨ ਸਟੌਪ ਬੰਬਾਰੀ ਵੀ ਹੋ ਰਹੀ ਹੈ।
ਇਜ਼ਰਾਈਲ ਡਿਫੈਂਸ ਫੋਰਸ ਨੇ ਦੱਸਿਆ ਕਿ ਉਹ ਹਮਾਸ ਦੇ ਅੱਤਵਾਦੀਆਂ ਦੀ ਲੋਕੇਸ਼ਨ ਟਰੇਸ ਕਰਕੇ ਉਨ੍ਹਾਂ ਦੇ ਟਿਕਾਣਿਆਂ ਨੂੰ ਤਬਾਹ ਕਰ ਰਹੇ ਹਨ। ਇਜ਼ਰਾਈਲੀ ਫ਼ੌਜ ਨੇ ਗਾਜ਼ਾ ਨੂੰ ਜੰਗ ਦਾ ਮੈਦਾਨ ਐਲਾਨ ਦਿੱਤਾ ਤੇ ਨਾਲ ਹੀ ਆਮ ਲੋਕਾਂ ਨੂੰ ਉੱਥੋਂ ਜਾਣ ਦੀ ਗੱਲ ਆਖ ਦਿੱਤੀ।
ਇਜ਼ਰਾਈਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਹਮਾਸ ਵਿਰੁੱਧ ਜੰਗ ਦੂਜੀ ਸਟੇਜ ’ਤੇ ਪਹੁੰਚ ਗਈ ਹੈ। ਇਹ ਇੱਕ ਲੰਮੀ ਲੜਾਈ ਹੋਵੇਗੀ, ਅਸੀਂ ਲੜਾਂਗੇ ਤੇ ਜਿੱਤਾਂਗੇ। ਨੇਤਨਯਾਹੂ ਨੇ ਇਸ ਨੂੰ ਇਜ਼ਰਾਈਲ ਦੀ ਆਜ਼ਾਦੀ ਦੀ ਦੂਜੀ ਲੜਾਈ ਦੱਸਿਆ।
ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨ ਯਾਹੂ ਨੇ ਬੰਧਕਾਂ ਦੇ ਵਾਰਸਾਂ ਨਾਲ ਵੀ ਮੁਲਾਕਾਤ ਕੀਤੀ ਹੈ। ਹਮਾਸ ਦੀ ਕੈਦ ਵਿੱਚ 229 ਬੰਧਕ ਮੌਜੂਦ ਹਨ। ਇਨ੍ਹਾਂ ਦੇ ਪਰਿਵਾਰਕ ਮੈਂਬਰ ਕਾਫ਼ੀ ਸਮੇਂ ਤੋਂ ਪ੍ਰਧਾਨ ਮੰਤਰੀ ਨੇਤਨਯਾਹੂ ਨੂੰ ਮਿਲਣ ਦੀ ਮੰਗ ਕਰ ਰਹੇ ਸਨ। ਸਾਰੇ ਲੋਕ ਬੰਧਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਫ਼ੌਜ ਹਮਾਸ ਦੇ ਅੰਡਰਗਰਾਊਂਡ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਰਹੀ ਹੈ। ਸੂਤਰਾਂ ਤੋਂ ਰਿਪੋਰਟਾਂ ਮਿਲ ਰਹੀਆਂ ਨੇ ਕਿ ਇਨ੍ਹਾਂ ਬੰਧਕਾਂ ਨੂੰ ਸੁਰੰਗਾ ਵਿੱਚ ਰੱਖਿਆ ਗਿਆ ਹੈ। ਅਜਿਹੇ ਵਿੱਚ ਉਨ੍ਹਾਂ ਦੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਹੈ।
ਇਸੇ ਵਿਚਕਾਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਸਰ ਦੇ ਰਾਸ਼ਟਰਪਤੀ ਅਬਦੇਲ ਫ਼ਤਿਹ ਅਲ ਸੀਸੀ ਨਾਲ ਫੋਨ ’ਤੇ ਗੱਲਬਾਤ ਕੀਤੀ। ਦੋਵਾਂ ਨੇਤਾਵਾਂ ਨੇ ਜੰਗ ਨੂੰ ਲੈ ਕੇ ਚਰਚਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਭਾਰਤ ਤੇ ਮਿਸਰ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਦੇ ਮੁੱਦੇ ’ਤੇ ਵੀ ਗੱਲਬਾਤ ਕੀਤੀ।
ਉੱਧਰ 27 ਅਕਤੂਬਰ ਦੀ ਦੇਰ ਰਾਤ ਹੋਈ ਇਜ਼ਰਾਈਲ ਦੀ ਬੰਬਾਰੀ ਕਾਰਨ ਗਾਜ਼ਾ ਦੇ ਇਲਾਕੇ ਵਿੱਚ ਕਮਿਊਨੀਕੇਸ਼ਨ ਟੁੱਟ ਗਿਆ, ਜਿਸ ਕਾਰਨ ਉੱਥੇ ਇੰਟਰਨੈੱਟ ਬੰਦ ਹੋ ਗਿਆ ਤੇ 23 ਲੱਖ ਲੋਕਾਂ ਦਾ ਦੁਨੀਆ ਨਾਲ ਸੰਪਰਕ ਟੁੱਟ ਗਿਆ।
ਵਿਸ਼ਵ ਸਿਹਤ ਸੰਗਠਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ 1 ਹਜ਼ਾਰ ਲਾਸ਼ਾਂ ਅਤੇ 1 ਹਜ਼ਾਰ ਤੋਂ ਵੱਧ ਲੋਕ ਹੁਣ ਵੀ ਮਲਬੇ ਵਿੱਚ ਦਬੇ ਹੋਏ ਹਨ, ਜਿਨ੍ਹਾਂ ਨੂੰ ਬਾਹਰ ਕੱਢਣ ਵਿੱਚ ਪ੍ਰੇਸ਼ਾਨੀ ਹੋ ਰਹੀ ਹੈ। ਫਸੇ ਹੋਏ ਲੋਕਾਂ ਤੱਕ ਜ਼ਰੂਰੀ ਸਾਮਾਨ ਵੀ ਨਹੀਂ ਪਹੁੰਚ ਰਿਹਾ।