ਹਮਾਸ ਦੇ ਹਮਲੇ ਤੋਂ ਹਫਤਾ ਪਹਿਲਾਂ ਹੀ ਅਮਰੀਕਾ ਖੁਫੀਆ ਏਜੰਸੀ ਨੇ ਦੇ ਦਿੱਤੀ ਸੀ ਚਿਤਾਵਨੀ
ਨਿਊਯਾਰਕ, 14 ਅਕਤੂਬਰ, ਨਿਰਮਲ : ਹਾਲ ਹੀ ’ਚ ਫਲਸਤੀਨੀ ਅੱਤਵਾਦੀ ਸੰਗਠਨ ਹਮਾਸ ਵਲੋਂ ਦੱਖਣੀ ਇਜ਼ਰਾਈਲ ’ਤੇ ਕੀਤੇ ਗਏ ਹਮਲੇ ਨੂੰ ਲੈ ਕੇ ਨਵੇਂ ਖੁਲਾਸੇ ਸਾਹਮਣੇ ਆਏ ਹਨ। ਰਿਪੋਰਟ ਮੁਤਾਬਕ ਅਮਰੀਕੀ ਖੁਫੀਆ ਸੂਤਰਾਂ ਨੇ ਹਮਲੇ ਤੋਂ ਇਕ ਦਿਨ ਪਹਿਲਾਂ ਚਿਤਾਵਨੀ ਦਿੱਤੀ ਸੀ ਕਿ ਫਲਸਤੀਨ-ਇਜ਼ਰਾਈਲ ਸੰਘਰਸ਼ ਵਧ ਸਕਦਾ ਹੈ। ਹਾਲਾਂਕਿ ਅਮਰੀਕੀ ਖੁਫੀਆ ਏਜੰਸੀਆਂ ਨੂੰ ਅੰਦਾਜ਼ਾ ਨਹੀਂ ਸੀ […]
By : Hamdard Tv Admin
ਨਿਊਯਾਰਕ, 14 ਅਕਤੂਬਰ, ਨਿਰਮਲ : ਹਾਲ ਹੀ ’ਚ ਫਲਸਤੀਨੀ ਅੱਤਵਾਦੀ ਸੰਗਠਨ ਹਮਾਸ ਵਲੋਂ ਦੱਖਣੀ ਇਜ਼ਰਾਈਲ ’ਤੇ ਕੀਤੇ ਗਏ ਹਮਲੇ ਨੂੰ ਲੈ ਕੇ ਨਵੇਂ ਖੁਲਾਸੇ ਸਾਹਮਣੇ ਆਏ ਹਨ। ਰਿਪੋਰਟ ਮੁਤਾਬਕ ਅਮਰੀਕੀ ਖੁਫੀਆ ਸੂਤਰਾਂ ਨੇ ਹਮਲੇ ਤੋਂ ਇਕ ਦਿਨ ਪਹਿਲਾਂ ਚਿਤਾਵਨੀ ਦਿੱਤੀ ਸੀ ਕਿ ਫਲਸਤੀਨ-ਇਜ਼ਰਾਈਲ ਸੰਘਰਸ਼ ਵਧ ਸਕਦਾ ਹੈ।
ਹਾਲਾਂਕਿ ਅਮਰੀਕੀ ਖੁਫੀਆ ਏਜੰਸੀਆਂ ਨੂੰ ਅੰਦਾਜ਼ਾ ਨਹੀਂ ਸੀ ਕਿ ਹਮਾਸ ਇੰਨਾ ਵੱਡਾ ਅਤੇ ਵਹਿਸ਼ੀਆਨਾ ਹਮਲਾ ਕਰੇਗਾ। ਜ਼ਿਆਦਾਤਰ ਅਮਰੀਕੀ ਅਤੇ ਇਜ਼ਰਾਈਲੀ ਖੁਫੀਆ ਅਧਿਕਾਰੀਆਂ ਨੂੰ ਉਮੀਦ ਸੀ ਕਿ ਹਮਾਸ ਤੋਂ ਛੋਟੇ ਹਮਲੇ ਹੋ ਸਕਦੇ ਹਨ, ਜਿਸ ਵਿਚ ਕੁਝ ਰਾਕੇਟ ਦਾਗੇ ਜਾਣ ਦੀ ਸੰਭਾਵਨਾ ਸੀ, ਜਿਸ ਨੂੰ ਇਜ਼ਰਾਈਲ ਦੇ ਆਇਰਨ ਡੋਮ ਦੁਆਰਾ ਰੋਕਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਹਮਾਸ ਨੇ 7 ਅਕਤੂਬਰ ਨੂੰ ਇਜ਼ਰਾਈਲ ’ਤੇ ਜ਼ਬਰਦਸਤ ਹਮਲਾ ਕੀਤਾ ਸੀ, ਜਿਸ ’ਚ ਇਕ ਹਜ਼ਾਰ ਤੋਂ ਜ਼ਿਆਦਾ ਇਜ਼ਰਾਇਲੀ ਮਾਰੇ ਗਏ ਸਨ। ਇਸ ਹਮਲੇ ਕਾਰਨ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਛਿੜ ਗਈ ਸੀ, ਜਿਸ ’ਚ ਹੁਣ ਤੱਕ ਕਰੀਬ ਤਿੰਨ ਹਜ਼ਾਰ ਲੋਕ ਆਪਣੀ ਜਾਨ ਗੁਆ ਚੁੱਕੇ ਹਨ।