ਇਜ਼ਰਾਈਲ-ਹਮਾਸ ਜੰਗ, ਸੜਕਾਂ 'ਤੇ ਪਈਆਂ ਲਾਸ਼ਾਂ
ਗਾਜ਼ਾ : ਇਜ਼ਰਾਇਲ ਅਤੇ ਹਮਾਸ ਵਿਚਾਲੇ ਐਤਵਾਰ ਨੂੰ ਦੂਜੇ ਦਿਨ ਵੀ ਜੰਗ ਜਾਰੀ ਹੈ। ਸ਼ਨੀਵਾਰ ਨੂੰ ਹਮਾਸ ਨੇ ਇਜ਼ਰਾਈਲ 'ਤੇ 5 ਹਜ਼ਾਰ ਰਾਕੇਟ ਨਾਲ ਹਮਲਾ ਕਰਕੇ ਜੰਗ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਇਜ਼ਰਾਈਲ ਦੇ ਪੀਐਮ ਬੈਂਜਾਮਿਨ ਨੇਤਨਯਾਹੂ ਨੇ ਜੰਗ ਦਾ ਐਲਾਨ ਕਰ ਦਿੱਤਾ। ਹੁਣ ਇਜ਼ਰਾਇਲੀ ਲੜਾਕੂ ਜਹਾਜ਼ ਗਾਜ਼ਾ 'ਤੇ ਲਗਾਤਾਰ ਹਮਲੇ ਕਰ ਰਹੇ ਹਨ। […]
By : Editor (BS)
ਗਾਜ਼ਾ : ਇਜ਼ਰਾਇਲ ਅਤੇ ਹਮਾਸ ਵਿਚਾਲੇ ਐਤਵਾਰ ਨੂੰ ਦੂਜੇ ਦਿਨ ਵੀ ਜੰਗ ਜਾਰੀ ਹੈ। ਸ਼ਨੀਵਾਰ ਨੂੰ ਹਮਾਸ ਨੇ ਇਜ਼ਰਾਈਲ 'ਤੇ 5 ਹਜ਼ਾਰ ਰਾਕੇਟ ਨਾਲ ਹਮਲਾ ਕਰਕੇ ਜੰਗ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਇਜ਼ਰਾਈਲ ਦੇ ਪੀਐਮ ਬੈਂਜਾਮਿਨ ਨੇਤਨਯਾਹੂ ਨੇ ਜੰਗ ਦਾ ਐਲਾਨ ਕਰ ਦਿੱਤਾ। ਹੁਣ ਇਜ਼ਰਾਇਲੀ ਲੜਾਕੂ ਜਹਾਜ਼ ਗਾਜ਼ਾ 'ਤੇ ਲਗਾਤਾਰ ਹਮਲੇ ਕਰ ਰਹੇ ਹਨ।
ਨਿਊਜ਼ ਏਜੰਸੀ ਏਐਫਪੀ 'ਤੇ ਸਾਹਮਣੇ ਆਈਆਂ ਤਸਵੀਰਾਂ 'ਚ ਇਜ਼ਰਾਈਲ ਅਤੇ ਗਾਜ਼ਾ ਦੀਆਂ ਸੜਕਾਂ 'ਤੇ ਲਾਸ਼ਾਂ ਪਈਆਂ ਦਿਖਾਈ ਦੇ ਰਹੀਆਂ ਹਨ। ਨਿਊਯਾਰਕ ਟਾਈਮਜ਼ ਮੁਤਾਬਕ ਇਸਰਾਈਲ ਵਿੱਚ ਕਈ ਇਮਾਰਤਾਂ ਅਤੇ ਘਰ ਹੁਣ ਮਲਬੇ ਵਿੱਚ ਤਬਦੀਲ ਹੋ ਚੁੱਕੇ ਹਨ। ਬੀਬੀਸੀ ਮੁਤਾਬਕ ਇਜ਼ਰਾਈਲ ਵਿੱਚ ਲੋਕ ਬੰਬਾਂ ਅਤੇ ਗੋਲੀਆਂ ਦੀ ਆਵਾਜ਼ ਵਿੱਚ ਬੰਕਰਾਂ ਵਿੱਚ ਲੁਕੇ ਹੋਏ ਹਨ। ਉਹ ਆਪਣੇ ਰਿਸ਼ਤੇਦਾਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਜ਼ਰਾਇਲੀ ਹਮਲਿਆਂ ਦਰਮਿਆਨ ਗਾਜ਼ਾ 'ਚ ਵੀ ਲੋਕ ਆਪਣੇ ਚਹੇਤਿਆਂ ਨੂੰ ਲੱਭ ਰਹੇ ਹਨ।