Begin typing your search above and press return to search.
ਇਜ਼ਰਾਈਲ ਫੌਜ ਵਲੋਂ ਗਾਜ਼ਾ ਵਿਚ ਕਮਾਂਡਰ ਗ੍ਰਿਫਤਾਰ
ਤੇਲ ਅਵੀਵ, 17 ਜਨਵਰੀ, ਨਿਰਮਲ : ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈਡੀਐਫ) ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਗਾਜ਼ਾ ਵਿੱਚ ਇਸਲਾਮਿਕ ਜਿਹਾਦ ਦੇ ਇੱਕ ਪ੍ਰਮੁੱਖ ਕਮਾਂਡਰ ਨੂੰ ਆਈਡੀਐਫ ਨੇ ਗ੍ਰਿਫਤਾਰ ਕੀਤਾ ਹੈ ਅਤੇ ਉਸ ਨੇ ਪੁੱਛਗਿੱਛ ਦੌਰਾਨ ਕੁਝ ਵੱਡੇ ਖੁਲਾਸੇ ਕੀਤੇ ਹਨ। ਆਈਡੀਐਫ ਨੇ ਇਸ ਕਮਾਂਡਰ ਦੀ ਫੋਟੋ ਵੀ ਜਾਰੀ ਕੀਤੀ ਹੈ।ਦੂਜੇ ਪਾਸੇ ਗਾਜ਼ਾ ਤੋਂ ਬਾਅਦ ਲੇਬਨਾਨ […]
By : Editor Editor
ਤੇਲ ਅਵੀਵ, 17 ਜਨਵਰੀ, ਨਿਰਮਲ : ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈਡੀਐਫ) ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਗਾਜ਼ਾ ਵਿੱਚ ਇਸਲਾਮਿਕ ਜਿਹਾਦ ਦੇ ਇੱਕ ਪ੍ਰਮੁੱਖ ਕਮਾਂਡਰ ਨੂੰ ਆਈਡੀਐਫ ਨੇ ਗ੍ਰਿਫਤਾਰ ਕੀਤਾ ਹੈ ਅਤੇ ਉਸ ਨੇ ਪੁੱਛਗਿੱਛ ਦੌਰਾਨ ਕੁਝ ਵੱਡੇ ਖੁਲਾਸੇ ਕੀਤੇ ਹਨ। ਆਈਡੀਐਫ ਨੇ ਇਸ ਕਮਾਂਡਰ ਦੀ ਫੋਟੋ ਵੀ ਜਾਰੀ ਕੀਤੀ ਹੈ।ਦੂਜੇ ਪਾਸੇ ਗਾਜ਼ਾ ਤੋਂ ਬਾਅਦ ਲੇਬਨਾਨ ਵਿੱਚ ਇਜ਼ਰਾਇਲੀ ਹਮਲੇ ਤੇਜ਼ ਹੋ ਗਏ ਹਨ। ਆਈਡੀਐਫ ਨੇ ਲੇਬਨਾਨ ਦੇ ਕਈ ਸ਼ਹਿਰਾਂ ਵਿੱਚ ਅੱਤਵਾਦੀ ਸੰਗਠਨ ਹਿਜ਼ਬੁੱਲਾ ਦੇ ਟਿਕਾਣਿਆਂ ’ਤੇ ਹਮਲੇ ਕੀਤੇ ਹਨ। ਇਸ ਕਾਰਨ ਹੋਏ ਨੁਕਸਾਨ ਦੀ ਜਾਣਕਾਰੀ ਅਜੇ ਨਹੀਂ ਦਿੱਤੀ ਗਈ ਹੈ।ਆਈਡੀਐਫ ਨੇ ਮੰਗਲਵਾਰ ਨੂੰ ਲੇਬਨਾਨ ਦੇ ਕਈ ਸਥਾਨਾਂ ’ਤੇ ਹਮਲਾ ਕੀਤਾ। ਇਹ ਜਾਣਕਾਰੀ ਟਾਈਮਜ਼ ਆਫ ਇਜ਼ਰਾਈਲ ਨੇ ਦਿੱਤੀ ਹੈ ਪਰ ਇਨ੍ਹਾਂ ਹਮਲਿਆਂ ਨਾਲ ਹੋਏ ਨੁਕਸਾਨ ਬਾਰੇ ਅਜੇ ਕੁਝ ਨਹੀਂ ਕਿਹਾ ਗਿਆ ਹੈ।
ਮੀਡੀਆ ਰਿਪੋਰਟ ਮੁਤਾਬਕ ਹਿਜ਼ਬੁੱਲਾ ਦੇ ਕੁੱਲ 16 ਟਿਕਾਣਿਆਂ ’ਤੇ ਹਵਾਈ ਹਮਲੇ ਕੀਤੇ ਗਏ ਹਨ। ਇਨ੍ਹਾਂ ਵਿਚ ਇਸ ਦੇ ਕਈ ਮੈਂਬਰ ਮਾਰੇ ਗਏ ਹਨ। ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਹੈ ਕਿ ਈਰਾਨ ਤੋਂ ਆਉਣ ਵਾਲੇ ਹਥਿਆਰਾਂ ਦਾ ਪੂਰਾ ਭੰਡਾਰ ਨਸ਼ਟ ਕਰ ਦਿੱਤਾ ਗਿਆ ਹੈ।ਮੰਨਿਆ ਜਾ ਰਿਹਾ ਹੈ ਕਿ ਇਸ ਵਿਚ ਰਾਕੇਟ ਲਾਂਚਰ, ਗ੍ਰੇਨੇਡ ਅਤੇ ਛੋਟੀਆਂ ਮਿਜ਼ਾਈਲਾਂ ਵੀ ਸਨ। ਇਹ ਵੀ ਕਿਹਾ ਗਿਆ ਹੈ ਕਿ ਇਹ ਹਥਿਆਰ ਗਾਜ਼ਾ ਵਿੱਚ ਹਮਾਸ ਨੂੰ ਦਿੱਤੇ ਜਾਣੇ ਸਨ ਪਰ ਇਜ਼ਰਾਈਲ ਅਤੇ ਅਮਰੀਕਾ ਦੀਆਂ ਖੁਫੀਆ ਏਜੰਸੀਆਂ ਨੂੰ ਇਸ ਬਾਰੇ ਪਹਿਲਾਂ ਹੀ ਸੂਚਨਾ ਮਿਲ ਚੁੱਕੀ ਸੀ। ਆਈਡੀਐਫ ਨੇ ਮੰਗਲਵਾਰ ਨੂੰ ਲੇਬਨਾਨ ਦੇ ਕਈ ਸਥਾਨਾਂ ’ਤੇ ਹਮਲਾ ਕੀਤਾ। ਇਨ੍ਹਾਂ ਹਮਲਿਆਂ ਨਾਲ ਹੋਏ ਨੁਕਸਾਨ ਬਾਰੇ ਅਜੇ ਤੱਕ ਕੁਝ ਨਹੀਂ ਕਿਹਾ ਗਿਆ ਹੈ। ਆਈਡੀਐਫ ਨੇ ਗਾਜ਼ਾ ਤੋਂ ਇਸਲਾਮਿਕ ਜੇਹਾਦ ਕਮਾਂਡਰ ਨੂੰ ਗ੍ਰਿਫਤਾਰ ਕੀਤਾ ਹੈ।
ਇਸ ਕਮਾਂਡਰ ਦੀ 7 ਅਕਤੂਬਰ ਦੇ ਹਮਲਿਆਂ ’ਚ ਅਹਿਮ ਭੂਮਿਕਾ ਸੀ ਅਤੇ ਉਹ ਖੁਦ ਵੀ ਇਨ੍ਹਾਂ ’ਚ ਸ਼ਾਮਲ ਸੀ। ਮੰਨਿਆ ਜਾ ਰਿਹਾ ਹੈ ਕਿ ਇਸ ਕਮਾਂਡਰ ਤੋਂ ਬੰਧਕਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਆਈਡੀਐਫ ਨੇ ਪੁੱਛਗਿੱਛ ਦੌਰਾਨ ਇਸ ਕਮਾਂਡਰ ਦੀ ਫੋਟੋ ਜਾਰੀ ਕੀਤੀ ਹੈ। ਇੱਕ ਇਜ਼ਰਾਇਲੀ ਅਧਿਕਾਰੀ ਨੇ ਕਿਹਾ- ਇਹ ਸਾਡੀ ਟੀਮ ਨੇ ਹਾਲ ਹੀ ਦੇ ਸਮੇਂ ਵਿੱਚ ਹਾਸਲ ਕੀਤੀ ਸਭ ਤੋਂ ਵੱਡੀ ਸਫਲਤਾ ਹੈ। ਅਸੀਂ ਉਸ ਤੋਂ ਪੁੱਛਗਿੱਛ ਕਰ ਰਹੇ ਹਾਂ। ਸ਼ਿਨ ਬੇਟ ਜਾਂਚ ਏਜੰਸੀ ਦੀ ਟੀਮ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਕਮਾਂਡਰ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਸ ਨੇ ਈਰਾਨ ਵਿੱਚ ਫੌਜੀ ਸਿਖਲਾਈ ਲਈ ਸੀ ਅਤੇ ਉਸ ਤੋਂ ਬਾਅਦ ਉਹ ਲੇਬਨਾਨ ਅਤੇ ਫਿਰ ਗਾਜ਼ਾ ਵਿੱਚ ਰਿਹਾ। ਇਸ ਕਮਾਂਡਰ ਦਾ ਨਾਂ ਬਾਸਲ ਮਹਾਦੀ ਦੱਸਿਆ ਗਿਆ ਹੈ। ਉਸ ਦੀ ਗ੍ਰਿਫਤਾਰੀ ਪਿਛਲੇ ਮਹੀਨੇ ਹੋਈ ਸੀ, ਪਰ ਇਸ ਦੀ ਜਾਣਕਾਰੀ ਨੂੰ ਲੁਕਾ ਕੇ ਰੱਖਿਆ ਗਿਆ ਸੀ। ਇਸ ਕਮਾਂਡਰ ਨੇ ਇਹ ਵੀ ਦੱਸਿਆ ਕਿ ਲੇਬਨਾਨ ਤੋਂ ਇਲਾਵਾ ਸੀਰੀਆ ਦੇ ਅੱਤਵਾਦੀ ਗਾਜ਼ਾ ਵਿੱਚ ਵੀ ਮੌਜੂਦ ਹਨ ਅਤੇ ਉਹ ਇਜ਼ਰਾਈਲੀ ਫੌਜ ਦੇ ਖਿਲਾਫ ਈਰਾਨੀ ਹਥਿਆਰਾਂ ਦੀ ਵਰਤੋਂ ਕਰ ਰਹੇ ਹਨ।
Next Story