ਗਾਜ਼ਾ ’ਤੇ ਹਮਲਾ ਇਸਲਾਮਿਕ ਜੇਹਾਦ ਨੇ ਕੀਤਾ, ਇਜ਼ਰਾਈਲ ਵਲੋਂ ਵੀਡੀਓ ਜਾਰੀ
ਯੇਰੂਸ਼ਲਮ, 18 ਅਕਤੂਬਰ, ਨਿਰਮਲ : ਗਾਜ਼ਾ ਦੇ ਸਿਟੀ ਹਸਪਤਾਲ ’ਤੇ ਰਾਕੇਟ ਨਾਲ ਹਮਲਾ ਕੀਤਾ ਗਿਆ। ਜਿਸ ਦੌਰਾਨ 500 ਲੋਕਾਂ ਦੀ ਮੌਤ ਹੋ ਗਈ। ਇਜ਼ਰਾਇਲੀ ਰੱਖਿਆ ਫੋਰਸ ਨੇ ਕਿਹਾ- ਇਹ ਹਮਲਾ ਫਲਸਤੀਨੀ ਸੰਗਠਨ ਇਸਲਾਮਿਕ ਜੇਹਾਦ ਨੇ ਕੀਤਾ ਸੀ। ਇਜ਼ਰਾਈਲ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਕਿ ਫਲਸਤੀਨੀ ਸੰਗਠਨ ਇਸਲਾਮਿਕ ਜੇਹਾਦ (ਪੀਆਈਜੇ) ਦੇ ਲੜਾਕੇ ਹਸਪਤਾਲ ਦੇ ਨੇੜੇ […]
By : Hamdard Tv Admin
ਯੇਰੂਸ਼ਲਮ, 18 ਅਕਤੂਬਰ, ਨਿਰਮਲ : ਗਾਜ਼ਾ ਦੇ ਸਿਟੀ ਹਸਪਤਾਲ ’ਤੇ ਰਾਕੇਟ ਨਾਲ ਹਮਲਾ ਕੀਤਾ ਗਿਆ। ਜਿਸ ਦੌਰਾਨ 500 ਲੋਕਾਂ ਦੀ ਮੌਤ ਹੋ ਗਈ। ਇਜ਼ਰਾਇਲੀ ਰੱਖਿਆ ਫੋਰਸ ਨੇ ਕਿਹਾ- ਇਹ ਹਮਲਾ ਫਲਸਤੀਨੀ ਸੰਗਠਨ ਇਸਲਾਮਿਕ ਜੇਹਾਦ ਨੇ ਕੀਤਾ ਸੀ। ਇਜ਼ਰਾਈਲ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਕਿ ਫਲਸਤੀਨੀ ਸੰਗਠਨ ਇਸਲਾਮਿਕ ਜੇਹਾਦ (ਪੀਆਈਜੇ) ਦੇ ਲੜਾਕੇ ਹਸਪਤਾਲ ਦੇ ਨੇੜੇ ਹਮਲਾ ਕਰ ਰਹੇ ਸਨ, ਉਨ੍ਹਾਂ ਦਾ ਇੱਕ ਰਾਕੇਟ ਦਿਸ਼ਾ ਤੋਂ ਭਟਕ ਗਿਆ ਅਤੇ ਹਸਪਤਾਲ ’ਤੇ ਡਿੱਗਿਆ। ਇਸ ਦੇ ਨਾਲ ਹੀ ਹਮਾਸ ਨੇ ਦਾਅਵਾ ਕੀਤਾ ਹੈ ਕਿ ਇਹ ਹਮਲਾ ਇਜ਼ਰਾਈਲ ਨੇ ਕੀਤਾ ਹੈ।
ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਪਹਿਲਾਂ ਵੀ ਫਲਸਤੀਨ ਇਸਲਾਮਿਕ ਜੇਹਾਦ ਦੇ ਰਾਕੇਟ ਗਾਜ਼ਾ ’ਚ ਹੀ ਡਿੱਗੇ ਹਨ। 2022 ਵਿੱਚ, ਪੀਆਈਜੇ ਦਾ ਇੱਕ ਰਾਕੇਟ ਮਿਸ ਫਾਇਰ ਹੋਇਆ ਸੀ। ਉਸ ਸਮੇਂ ਗਾਜ਼ਾ ਵਿੱਚ ਰਹਿਣ ਵਾਲੇ 16 ਲੋਕਾਂ ਦੀ ਮੌਤ ਹੋ ਗਈ ਸੀ। ਇਜ਼ਰਾਈਲੀ ਫੌਜ ਦੇ ਅਨੁਸਾਰ, ਸਿਰਫ 18% ਰਾਕੇਟ ਮਿਸ ਫਾਇਰ ਹੀ ਹੁੰਦੇ ਹਨ। 10 ਮਈ, 2023 ਨੂੰ, ਇੱਕ ਫੀਝ ਰਾਕੇਟ ਨੇ 4 ਫਲਸਤੀਨੀਆਂ ਨੂੰ ਮਾਰ ਦਿੱਤਾ। ਇਨ੍ਹਾਂ ਵਿੱਚੋਂ 3 ਬੱਚੇ ਸਨ।