ਈਰਾਨ ਵੱਲੋਂ ਇਜ਼ਰਾਈਲ ਨੂੰ ਧਾਰਮਿਕ ਯੁੱਧ ਦੀ ਧਮਕੀ
ਤਹਿਰਾਨ : ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਹੁਣ ਪੂਰੇ ਇਸਲਾਮਿਕ ਜਗਤ ਲਈ ਮੁੱਦਾ ਬਣਦੀ ਜਾਪਦੀ ਹੈ। ਇਸ ਮਾਮਲੇ 'ਤੇ ਸਾਊਦੀ ਅਰਬ, ਜਾਰਡਨ, ਲੇਬਨਾਨ, ਸੀਰੀਆ ਅਤੇ ਮਿਸਰ ਵਰਗੇ ਦੇਸ਼ ਪਹਿਲਾਂ ਹੀ ਇਜ਼ਰਾਈਲ ਨੂੰ ਗਾਜ਼ਾ 'ਤੇ ਹਮਲੇ ਬੰਦ ਕਰਨ ਲਈ ਕਹਿ ਰਹੇ ਹਨ। ਹੁਣ ਈਰਾਨ ਨੇ ਖੁਲ੍ਹੇਆਮ ਧਮਕੀ ਦਿੱਤੀ ਹੈ ਕਿ ਜੇਕਰ ਗਾਜ਼ਾ 'ਚ ਇਜ਼ਰਾਈਲ ਦੇ ਜੰਗੀ […]
By : Editor (BS)
ਤਹਿਰਾਨ : ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਹੁਣ ਪੂਰੇ ਇਸਲਾਮਿਕ ਜਗਤ ਲਈ ਮੁੱਦਾ ਬਣਦੀ ਜਾਪਦੀ ਹੈ। ਇਸ ਮਾਮਲੇ 'ਤੇ ਸਾਊਦੀ ਅਰਬ, ਜਾਰਡਨ, ਲੇਬਨਾਨ, ਸੀਰੀਆ ਅਤੇ ਮਿਸਰ ਵਰਗੇ ਦੇਸ਼ ਪਹਿਲਾਂ ਹੀ ਇਜ਼ਰਾਈਲ ਨੂੰ ਗਾਜ਼ਾ 'ਤੇ ਹਮਲੇ ਬੰਦ ਕਰਨ ਲਈ ਕਹਿ ਰਹੇ ਹਨ। ਹੁਣ ਈਰਾਨ ਨੇ ਖੁਲ੍ਹੇਆਮ ਧਮਕੀ ਦਿੱਤੀ ਹੈ ਕਿ ਜੇਕਰ ਗਾਜ਼ਾ 'ਚ ਇਜ਼ਰਾਈਲ ਦੇ ਜੰਗੀ ਅਪਰਾਧ ਬੰਦ ਨਾ ਕੀਤੇ ਗਏ ਤਾਂ ਦੁਨੀਆ ਭਰ ਦੇ ਮੁਸਲਮਾਨ ਇਸ ਯੁੱਧ 'ਚ ਸ਼ਾਮਲ ਹੋਣਗੇ। ਈਰਾਨ ਦੇ ਚੋਟੀ ਦੇ ਨੇਤਾ ਆਯਤੁੱਲਾ ਅਲੀ ਖਮੇਨੀ ਨੇ ਕਿਹਾ ਕਿ ਜੇਕਰ ਗਾਜ਼ਾ 'ਚ ਇਜ਼ਰਾਈਲ ਦੇ ਹਮਲੇ ਬੰਦ ਨਾ ਕੀਤੇ ਗਏ ਤਾਂ ਦੁਨੀਆ ਭਰ ਦੇ ਮੁਸਲਮਾਨਾਂ ਅਤੇ ਈਰਾਨ ਦੀਆਂ ਫੌਜਾਂ ਨੂੰ ਕੋਈ ਨਹੀਂ ਰੋਕ ਸਕੇਗਾ।
ਉਨ੍ਹਾਂ ਇਹ ਗੱਲ ਈਰਾਨ ਦੇ ਸਰਕਾਰੀ ਟੀਵੀ ਚੈਨਲ 'ਤੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਕਹੀ। ਮੰਨਿਆ ਜਾਂਦਾ ਹੈ ਕਿ ਈਰਾਨ ਪਰਦੇ ਦੇ ਪਿੱਛੇ ਹਮਾਸ ਅਤੇ ਹਿਜ਼ਬੁੱਲਾ ਵਰਗੇ ਕੱਟੜਪੰਥੀ ਸੰਗਠਨਾਂ ਦੀ ਮਦਦ ਕਰਦਾ ਰਹਿੰਦਾ ਹੈ। ਹਮਾਸ ਦੇ ਇਜ਼ਰਾਈਲ 'ਤੇ ਹਮਲੇ 'ਚ ਈਰਾਨ ਦੀ ਮਦਦ ਨੂੰ ਲੈ ਕੇ ਕਈ ਖਬਰਾਂ ਆਈਆਂ ਹਨ। ਹਾਲਾਂਕਿ ਈਰਾਨ ਨੇ ਇਸ ਤੋਂ ਇਨਕਾਰ ਕੀਤਾ ਸੀ। ਇਜ਼ਰਾਈਲ ਨੇ ਵੀ ਸਾਫ਼ ਕਿਹਾ ਸੀ ਕਿ ਹਮਾਸ ਦੇ ਹਮਲਿਆਂ ਪਿੱਛੇ ਈਰਾਨ ਦਾ ਹੱਥ ਹੈ ਅਤੇ ਉਸ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ। ਇਜ਼ਰਾਈਲ ਨੇ ਵੀ ਹਮਾਸ ਦੇ ਖਾਤਮੇ ਤੱਕ ਗਾਜ਼ਾ 'ਤੇ ਹਮਲੇ ਰੋਕਣ ਤੋਂ ਇਨਕਾਰ ਕਰ ਦਿੱਤਾ ਹੈ।