Begin typing your search above and press return to search.

ਅਸੀਂ ਜੰਗ ਤੋਂ ਨਹੀਂ ਡਰਦੇ, ਈਰਾਨ ਵਲੋਂ ਅਮਰੀਕਾ ਨੂੰ ਧਮਕੀ

ਤਹਿਰਾਨ, 1 ਫ਼ਰਵਰੀ, ਨਿਰਮਲ : ਈਰਾਨ ਨੇ ਦੁਨੀਆ ਨੂੰ ਧਮਕੀ ਭਰੀ ਚੇਤਾਵਨੀ ਦਿੱਤੀ ਹੈ। ਈਰਾਨ ਨੇ ਦੁਨੀਆ ਨੂੰ ਦੱਸ ਦਿੱਤਾ ਹੈ ਕਿ ਉਹ ਜੰਗ ਤੋਂ ਨਹੀਂ ਡਰਦਾ। ਈਰਾਨ ਦਾ ਇਹ ਬਿਆਨ ਉਦੋਂ ਆਇਆ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਹ ਹਾਲੀਆ ਹਮਲਿਆਂ ਦਾ ਜਵਾਬ ਦੇਣ ਦੀ ਤਿਆਰੀ ਕਰ ਰਹੇ ਹਨ। ਅਮਰੀਕੀ ਰਾਸ਼ਟਰਪਤੀ ਬਾਈਡਨ ਨੇ […]

ਅਸੀਂ ਜੰਗ ਤੋਂ ਨਹੀਂ ਡਰਦੇ, ਈਰਾਨ ਵਲੋਂ ਅਮਰੀਕਾ ਨੂੰ ਧਮਕੀ
X

Editor EditorBy : Editor Editor

  |  1 Feb 2024 5:41 AM IST

  • whatsapp
  • Telegram


ਤਹਿਰਾਨ, 1 ਫ਼ਰਵਰੀ, ਨਿਰਮਲ : ਈਰਾਨ ਨੇ ਦੁਨੀਆ ਨੂੰ ਧਮਕੀ ਭਰੀ ਚੇਤਾਵਨੀ ਦਿੱਤੀ ਹੈ। ਈਰਾਨ ਨੇ ਦੁਨੀਆ ਨੂੰ ਦੱਸ ਦਿੱਤਾ ਹੈ ਕਿ ਉਹ ਜੰਗ ਤੋਂ ਨਹੀਂ ਡਰਦਾ। ਈਰਾਨ ਦਾ ਇਹ ਬਿਆਨ ਉਦੋਂ ਆਇਆ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਹ ਹਾਲੀਆ ਹਮਲਿਆਂ ਦਾ ਜਵਾਬ ਦੇਣ ਦੀ ਤਿਆਰੀ ਕਰ ਰਹੇ ਹਨ। ਅਮਰੀਕੀ ਰਾਸ਼ਟਰਪਤੀ ਬਾਈਡਨ ਨੇ ਕਿਹਾ ਸੀ ਕਿ ਉਨ੍ਹਾਂ ਨੇ ਈਰਾਨ ਦੇ ਸਮਰਥਨ ਵਾਲੇ ਲੜਾਕਿਆਂ ਦੇ ਖਿਲਾਫ ਜਵਾਬੀ ਕਾਰਵਾਈ ਕਰਨ ਦੀ ਯੋਜਨਾ ਬਣਾਈ ਹੈ। ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡਜ਼ (ਆਈਆਰਜੀਸੀ) ਦੇ ਮੁਖੀ ਮੇਜਰ ਜਨਰਲ ਹੁਸੈਨ ਸਲਮਾਨੀ ਨੇ ਬੁੱਧਵਾਰ ਨੂੰ ਸਹੁੰ ਖਾਧੀ ਕਿ ਉਨ੍ਹਾਂ ਦਾ ਦੇਸ਼ ਜੰਗ ਤੋਂ ਨਹੀਂ ਡਰਦਾ। ਉਹ ਉਨ੍ਹਾਂ ਵਿਰੁੱਧ ਕਿਸੇ ਵੀ ਧਮਕੀ ਦਾ ਜਵਾਬ ਦੇਣਗੇ।

ਆਈਆਰਜੀਸੀ ਕਮਾਂਡਰ ਨੇ ਕਿਹਾ, ‘ਅਸੀਂ ਅਮਰੀਕੀ ਅਧਿਕਾਰੀਆਂ ਵੱਲੋਂ ਈਰਾਨ ਨੂੰ ਨਿਸ਼ਾਨਾ ਬਣਾਉਣ ਦੀਆਂ ਕਈ ਧਮਕੀਆਂ ਸੁਣੀਆਂ ਹਨ। ਅਸੀਂ ਉਨ੍ਹਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਅਜ਼ਮਾਇਆ ਹੈ ਅਤੇ ਅਸੀਂ ਇੱਕ ਦੂਜੇ ਨੂੰ ਜਾਣਦੇ ਹਾਂ। ਉਸ ਨੇ ਅੱਗੇ ਕਿਹਾ, ‘ਅਸੀਂ ਕਿਸੇ ਵੀ ਧਮਕੀ ਨੂੰ ਬਿਨਾਂ ਜਵਾਬ ਦੇ ਨਹੀਂ ਛੱਡਦੇ ਅਤੇ ਅਸੀਂ ਯੁੱਧ ਦੀ ਉਮੀਦ ਨਹੀਂ ਕਰਦੇ ਹਾਂ। ਪਰ ਅਸੀਂ ਉਸ ਤੋਂ ਡਰਦੇ ਨਹੀਂ ਹਾਂ। ਇਹ ਇੱਕ ਜਾਣਿਆ-ਪਛਾਣਿਆ ਸੱਚ ਹੈ। ਪੈਂਟਾਗਨ ਜਾਰਡਨ ਵਿਚ ਅਮਰੀਕੀ ਬੇਸ ’ਤੇ ਡਰੋਨ ਹਮਲਿਆਂ ਦਾ ਜਵਾਬ ਦੇਣ ਲਈ ਵੱਖ-ਵੱਖ ਵਿਕਲਪਾਂ ’ਤੇ ਵਿਚਾਰ ਕਰ ਰਿਹਾ ਹੈ।

ਬੇਸ ’ਤੇ ਹੋਏ ਹਮਲੇ ’ਚ ਤਿੰਨ ਅਮਰੀਕੀ ਸੈਨਿਕ ਮਾਰੇ ਗਏ ਸਨ। ਇਸ ਬਾਰੇ ਰਾਸ਼ਟਰਪਤੀ ਬਾਈਡਨ ਨੇ ਐਲਾਨ ਕੀਤਾ ਕਿ ਉਹ ਪਹਿਲਾਂ ਹੀ ਆਪਣਾ ਨਿਸ਼ਾਨਾ ਚੁਣ ਚੁੱਕੇ ਹਨ। ਬਾਈਡਨ ਨੇ ਹਾਲਾਂਕਿ ਹਮਲਾਵਰਾਂ ਨੂੰ ਸਜ਼ਾ ਦੇਣ ਦੇ ਫੈਸਲੇ ਬਾਰੇ ਵਿਸਥਾਰ ਨਾਲ ਨਹੀਂ ਦੱਸਿਆ। ਪਰ ਕਿਹਾ ਕਿ ਉਹ ਇੱਕ ਵਿਆਪਕ ਯੁੱਧ ਤੋਂ ਬਚਣਾ ਚਾਹੁੰਦਾ ਸੀ। ਵ੍ਹਾਈਟ ਹਾਊਸ ਨੇ ਸੋਮਵਾਰ ਨੂੰ ਕਿਹਾ ਕਿ ਅਮਰੀਕਾ ਇਕ ਹੋਰ ਯੁੱਧ ਜਾਂ ਵਧੇ ਹੋਏ ਤਣਾਅ ਨਹੀਂ ਚਾਹੁੰਦਾ ਹੈ, ਪਰ ਖੇਤਰ ਵਿਚ ਆਪਣੇ ਬਚਾਅ ਲਈ ਜੋ ਵੀ ਕਰਨਾ ਹੋਵੇਗਾ ਉਹ ਜ਼ਰੂਰ ਕਰੇਗਾ।

ਵ੍ਹਾਈਟ ਹਾਊਸ ਨੈਸ਼ਨਲ ਸਕਿਓਰਿਟੀ ਕੌਂਸਲ ਦੇ ਰਣਨੀਤਕ ਸੰਚਾਰ ਕੋਆਰਡੀਨੇਟਰ ਜੌਨ ਕਿਰਬੀ ਨੇ ਇਕ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਹਮਲੇ ਵਿਚ 30 ਤੋਂ ਵੱਧ ਅਮਰੀਕੀ ਸੈਨਿਕ ਵੀ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ’ਚੋਂ ਕੁਝ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਸ ਨੇ ਕਿਹਾ, ‘ਇਹ ਸੈਨਿਕ ਖੇਤਰ ਵਿੱਚ ਇੱਕ ਮਹੱਤਵਪੂਰਨ ਮਿਸ਼ਨ ਦਾ ਹਿੱਸਾ ਸਨ, ਜਿਸ ਦਾ ਉਦੇਸ਼ ਆਈਐਸਆਈਐਸ ਦਾ ਮੁਕਾਬਲਾ ਕਰਨ ਲਈ ਭਾਈਵਾਲਾਂ ਨਾਲ ਕੰਮ ਕਰਨਾ ਹੈ। ਰੱਖਿਆ ਵਿਭਾਗ ਹਮਲੇ ਬਾਰੇ ਹੋਰ ਜਾਣਕਾਰੀ ਇਕੱਠੀ ਕਰ ਰਿਹਾ ਹੈ। ਇਹ ਮਿਸ਼ਨ ਜਾਰੀ ਰਹਿਣਾ ਚਾਹੀਦਾ ਹੈ ਅਤੇ ਇਹ ਜਾਰੀ ਰਹੇਗਾ।

ਕਿਰਬੀ ਨੇ ਕਿਹਾ, ‘ਅਸੀਂ ਕੋਈ ਹੋਰ ਜੰਗ ਨਹੀਂ ਚਾਹੁੰਦੇ। ਅਸੀਂ ਤਣਾਅ ਨੂੰ ਵਧਾਉਣਾ ਨਹੀਂ ਚਾਹੁੰਦੇ ਹਾਂ, ਪਰ ਅਸੀਂ ਇਸ ਮਿਸ਼ਨ ਨੂੰ ਜਾਰੀ ਰੱਖਣ ਅਤੇ ਇਨ੍ਹਾਂ ਹਮਲਿਆਂ ਦਾ ਢੁਕਵਾਂ ਜਵਾਬ ਦੇਣ ਲਈ ਖੇਤਰ ਵਿਚ ਆਪਣੀ ਰੱਖਿਆ ਲਈ ਜੋ ਵੀ ਕਰਨ ਦੀ ਜ਼ਰੂਰਤ ਹੈ, ਉਹ ਜ਼ਰੂਰ ਕਰਾਂਗੇ।’ ਉਨ੍ਹਾਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਬਾਈਡਨ ਨਾਲ ਦੋ ਵਾਰ ਮੁਲਾਕਾਤ ਕਰ ਚੁੱਕੇ ਹਨ। ਉਸ ਦੀ ਰਾਸ਼ਟਰੀ ਸੁਰੱਖਿਆ ਟੀਮ ਅਤੇ ਵੱਖ-ਵੱਖ ਵਿਕਲਪਾਂ ’ਤੇ ਵਿਚਾਰ ਕਰ ਰਹੀ ਹੈ। ਬਾਈਡਨ ਨੇ ਇਸ ਹਮਲੇ ਲਈ ਈਰਾਨ ਸਮਰਥਿਤ ਮਿਲੀਸ਼ੀਆ ਸਮੂਹਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਬਾਈਡਨ ਨੇ ਕਿਹਾ ਸੀ ਕਿ ਅਮਰੀਕਾ ‘ਸਾਡੀ ਪਸੰਦ ਦੇ ਸਮੇਂ ਅਤੇ ਢੰਗ ਨਾਲ ਇਸ ਹਮਲੇ ਲਈ ਜ਼ਿੰਮੇਵਾਰ ਸਾਰੇ ਲੋਕਾਂ ਨੂੰ ਜਵਾਬਦੇਹ ਠਹਿਰਾਏਗਾ।’

Next Story
ਤਾਜ਼ਾ ਖਬਰਾਂ
Share it