Begin typing your search above and press return to search.

Iran Israel War : ਇਜ਼ਰਾਇਲ ਨੇ ਲਿਆ ਈਰਾਨ ਤੋਂ ਬਦਲਾ, ਦਾਗੀਆਂ ਪਰਮਾਣੂ ਪਲਾਂਟ 'ਤੇ ਡਰੋਨ ਮਿਜ਼ਾਈਲਾਂ

ਇਜ਼ਰਾਈਲ (19 ਅਪ੍ਰੈਲ), ਰਜਨੀਸ਼ ਕੌਰ :  ਇਜ਼ਰਾਈਲ ਨੇ ਈਰਾਨ (Iran Israel War) ਦੇ ਹਮਲੇ ਦਾ ਬਦਲਾ ਲੈ ਲਿਆ ਹੈ। ਇਜ਼ਰਾਈਲ ਨੇ ਅੱਜ ਭਾਵ ਸ਼ੁੱਕਰਵਾਰ (19 ਅਪ੍ਰੈਲ) ਨੂੰ ਈਰਾਨ ਦੇ ਕਈ ਸ਼ਹਿਰਾਂ 'ਤੇ ਮਿਜ਼ਾਈਲ ਅਤੇ ਡਰੋਨ ਹਮਲੇ ਕੀਤੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਜ਼ਰਾਈਲ ਨੇ ਈਰਾਨ ਦੇ ਪਰਮਾਣੂ ਪਲਾਂਟ (Iran's nuclear plants) 'ਤੇ ਵੀ […]

Iran Israel War
X

Iran Israel War

Editor EditorBy : Editor Editor

  |  19 April 2024 7:27 AM IST

  • whatsapp
  • Telegram

ਇਜ਼ਰਾਈਲ (19 ਅਪ੍ਰੈਲ), ਰਜਨੀਸ਼ ਕੌਰ : ਇਜ਼ਰਾਈਲ ਨੇ ਈਰਾਨ (Iran Israel War) ਦੇ ਹਮਲੇ ਦਾ ਬਦਲਾ ਲੈ ਲਿਆ ਹੈ। ਇਜ਼ਰਾਈਲ ਨੇ ਅੱਜ ਭਾਵ ਸ਼ੁੱਕਰਵਾਰ (19 ਅਪ੍ਰੈਲ) ਨੂੰ ਈਰਾਨ ਦੇ ਕਈ ਸ਼ਹਿਰਾਂ 'ਤੇ ਮਿਜ਼ਾਈਲ ਅਤੇ ਡਰੋਨ ਹਮਲੇ ਕੀਤੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਜ਼ਰਾਈਲ ਨੇ ਈਰਾਨ ਦੇ ਪਰਮਾਣੂ ਪਲਾਂਟ (Iran's nuclear plants) 'ਤੇ ਵੀ ਮਿਜ਼ਾਈਲਾਂ ਦਾਗੀਆਂ ਹਨ। ਹਾਲਾਂਕਿ, ਈਰਾਨ ਨੇ ਵੀ ਇਜ਼ਰਾਈਲ ਦੇ ਹਮਲੇ ਦਾ ਜਵਾਬ ਦਿੱਤਾ ਹੈ ਅਤੇ ਕਈ ਸੂਬਿਆਂ ਵਿੱਚ ਐਂਟੀ-ਡਿਫੈਂਸ ਬੈਟਰੀ ਮਿਜ਼ਾਈਲਾਂ ਦਾਗੀਆਂ ਹਨ। ਈਰਾਨ ਦਾ ਦਾਅਵਾ ਹੈ ਕਿ ਉਸ ਨੇ ਇਜ਼ਰਾਈਲੀ ਮਿਜ਼ਾਈਲਾਂ ਨੂੰ ਨਾਕਾਮ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕਈ ਮੀਡੀਆ ਰਿਪੋਰਟਾਂ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਜ਼ਰਾਈਲ ਨੇ ਇਸਫਾਹਾਨ ਵਿਚ ਪਰਮਾਣੂ ਪਲਾਂਟਾਂ 'ਤੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲਾ ਕੀਤਾ ਹੈ।

ਇਸਫਹਾਨ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਤਿੰਨ ਧਮਾਕੇ

ਈਰਾਨ ਦੀ ਨਿਊਜ਼ ਏਜੰਸੀ ਮੁਤਾਬਕ ਈਰਾਨੀ ਹਵਾਈ ਰੱਖਿਆ ਨੂੰ ਅਸਮਾਨ 'ਚ ਸਰਗਰਮ ਕਰ ਦਿੱਤਾ ਗਿਆ ਹੈ। ਇਸਫਹਾਨ ਦੇ ਪੂਰਬ ਵੱਲ ਅਤੇ ਇਸਫਹਾਨ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਤਿੰਨ ਧਮਾਕੇ ਹੋਏ। ਇਜ਼ਰਾਇਲੀ ਮੀਡੀਆ ਨੇ ਦੱਸਿਆ ਕਿ ਮਿਜ਼ਾਈਲ ਹਮਲਾ ਇਸਫਹਾਨ ਸ਼ਹਿਰ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਹੈ। ਸ਼ੁੱਕਰਵਾਰ ਸਵੇਰੇ ਤੇਲ ਅਵੀਵ ਸਥਿਤ ਕਿਰੀਆ ਫੌਜੀ ਹੈੱਡਕੁਆਰਟਰ 'ਚ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ। ਹਾਲਾਂਕਿ, ਈਰਾਨ ਨੇ ਕਿਹਾ ਕਿ ਕੋਈ ਮਿਜ਼ਾਈਲ ਹਮਲਾ ਨਹੀਂ ਹੋਇਆ, ਸਿਰਫ ਡਰੋਨ ਹਮਲੇ ਕੀਤੇ ਗਏ ਹਨ।

ਇਹ ਵੀ ਪੜ੍ਹੋ

ਲੋਕਸਭਾ ਚੋਣਾਂ ਲਈ ਵੋਟਾਂ ਪੈਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ। ਇਸੇ ਤਰ੍ਹਾਂ ਅੱਜ 21 ਰਾਜਾਂ ਵਿਚ 102 ਸੀਟਾਂ ’ਤੇ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਲੋਕ ਸਭਾ ਦੇ ਪਹਿਲੇ ਪੜਾਅ ਵਿਚ 21 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 102 ਸੀਟਾਂ ’ਤੇ ਵੋਟਿੰਗ ਸ਼ੁਰੂ ਹੋ ਗਈ ਹੈ। ਸੀਟਾਂ ਦੇ ਲਿਹਾਜ਼ ਨਾਲ ਇਹ ਸਭ ਤੋਂ ਵੱਡਾ ਪੜਾਅ ਹੈ। ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ।

ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ਤੇ ਪੋਸਟ ਕਰਕੇ ਲੋਕਾਂ ਨੂੰ ਵੱਡੀ ਗਿਣਤੀ ਵਿਚ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ, ਉਲੋਕਤੰਤਰ ਦਾ ਸਭ ਤੋਂ ਵੱਡਾ ਤਿਉਹਾਰ ਅੱਜ ਤੋਂ ਸ਼ੁਰੂ ਹੋ ਰਿਹਾ ਹੈ! ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਵਿੱਚ 21 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 102 ਸੀਟਾਂ ਲਈ ਵੋਟਿੰਗ ਹੋਵੇਗੀ।

ਮੈਂ ਇਨ੍ਹਾਂ ਸਾਰੀਆਂ ਸੀਟਾਂ ਦੇ ਵੋਟਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੀ ਵੋਟ ਦਾ ਇਸਤੇਮਾਲ ਕਰਨ ਅਤੇ ਵੋਟਿੰਗ ਦਾ ਨਵਾਂ ਰਿਕਾਰਡ ਬਣਾਉਣ। ਪਹਿਲੀ ਵਾਰ ਵੋਟ ਪਾਉਣ ਜਾ ਰਹੇ ਆਪਣੇ ਨੌਜਵਾਨ ਦੋਸਤਾਂ ਨੂੰ ਮੇਰੀ ਖਾਸ ਅਪੀਲ ਹੈ ਕਿ ਉਹ ਵੱਧ ਤੋਂ ਵੱਧ ਵੋਟ ਪਾਉਣ। ਲੋਕਤੰਤਰ ਵਿੱਚ, ਹਰ ਵੋਟ ਕੀਮਤੀ ਹੈ ਅਤੇ ਹਰ ਆਵਾਜ਼ ਮਾਇਨੇ ਰੱਖਦੀ ਹੈ।

Next Story
ਤਾਜ਼ਾ ਖਬਰਾਂ
Share it