ਈਰਾਨ ਦੇ ਰਾਸ਼ਟਰਪਤੀ ਨੇ ਇਜ਼ਰਾਈਲ ਖ਼ਿਲਾਫ਼ ਨਵਾਂ ਮੋਰਚਾ ਖੋਲ੍ਹਣ ਦੀ ਦਿੱਤੀ ਧਮਕੀ
ਤਹਿਰਾਨ, 13 ਅਕਤੂਬਰ, ਨਿਰਮਲ : ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਨੇ ਇਸਲਾਮਿਕ ਅਤੇ ਅਰਬ ਦੇਸ਼ਾਂ ਨੂੰ ਇਜ਼ਰਾਈਲ ਦੇ ਖਿਲਾਫ ਲੜਾਈ ਵਿੱਚ ਸਹਿਯੋਗ ਕਰਨ ਦਾ ਸੱਦਾ ਦਿੱਤਾ ਹੈ। ਈਰਾਨੀ ਨੇਤਾ ਨੇ ਇਹ ਕਾਲ ਅਜਿਹੇ ਸਮੇਂ ਕੀਤੀ ਹੈ ਜਦੋਂ ਇਜ਼ਰਾਈਲ ਨੇ ਗਾਜ਼ਾ ’ਚ ਹਮਾਸ ਦੇ ਟਿਕਾਣਿਆਂ ’ਤੇ ਬੰਬਾਂ ਦੀ ਬਾਰਸ਼ ਤੇਜ਼ ਕਰ ਦਿੱਤੀ ਹੈ। ਇਸ ਦੌਰਾਨ ਹਮਾਸ […]
By : Hamdard Tv Admin
ਤਹਿਰਾਨ, 13 ਅਕਤੂਬਰ, ਨਿਰਮਲ : ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਨੇ ਇਸਲਾਮਿਕ ਅਤੇ ਅਰਬ ਦੇਸ਼ਾਂ ਨੂੰ ਇਜ਼ਰਾਈਲ ਦੇ ਖਿਲਾਫ ਲੜਾਈ ਵਿੱਚ ਸਹਿਯੋਗ ਕਰਨ ਦਾ ਸੱਦਾ ਦਿੱਤਾ ਹੈ। ਈਰਾਨੀ ਨੇਤਾ ਨੇ ਇਹ ਕਾਲ ਅਜਿਹੇ ਸਮੇਂ ਕੀਤੀ ਹੈ ਜਦੋਂ ਇਜ਼ਰਾਈਲ ਨੇ ਗਾਜ਼ਾ ’ਚ ਹਮਾਸ ਦੇ ਟਿਕਾਣਿਆਂ ’ਤੇ ਬੰਬਾਂ ਦੀ ਬਾਰਸ਼ ਤੇਜ਼ ਕਰ ਦਿੱਤੀ ਹੈ। ਇਸ ਦੌਰਾਨ ਹਮਾਸ ਦੇ ਹਮਲੇ ਵਿੱਚ ਮਰਨ ਵਾਲੇ ਇਜ਼ਰਾਇਲੀ ਲੋਕਾਂ ਦੀ ਗਿਣਤੀ 1300 ਤੱਕ ਪਹੁੰਚ ਗਈ ਹੈ। ਇਸ ਦੇ ਨਾਲ ਹੀ ਹਮਾਸ ਨੇ 150 ਇਜ਼ਰਾਇਲੀ ਲੋਕਾਂ ਨੂੰ ਬੰਧਕ ਬਣਾ ਲਿਆ ਹੈ। ਹਮਾਸ ਹੁਣ ਤੱਕ ਇਜ਼ਰਾਈਲ ’ਤੇ 5000 ਤੋਂ ਜ਼ਿਆਦਾ ਰਾਕੇਟ ਦਾਗ ਚੁੱਕਾ ਹੈ। ਇਜ਼ਰਾਈਲ ਹੁਣ ਗਾਜ਼ਾ ’ਤੇ ਜ਼ਮੀਨੀ ਹਮਲੇ ਦੀ ਤਿਆਰੀ ਕਰ ਰਿਹਾ ਹੈ। ਇਸ ਦੇ ਨਾਲ ਹੀ ਈਰਾਨ ਨੇ ਇਜ਼ਰਾਈਲ ਖਿਲਾਫ ਨਵਾਂ ਮੋਰਚਾ ਖੋਲ੍ਹਣ ਦੀ ਧਮਕੀ ਦਿੱਤੀ ਹੈ।
ਇਸ ਦੌਰਾਨ ਇਜ਼ਰਾਈਲ ਦੀ ਜਵਾਬੀ ਬੰਬਾਰੀ ਵਿੱਚ 1100 ਫਲਸਤੀਨੀ ਮਾਰੇ ਗਏ ਹਨ। ਇਜ਼ਰਾਈਲ ਨੇ ਕਿਹਾ ਹੈ ਕਿ ਉਹ ਹਮਾਸ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਇਜ਼ਰਾਈਲ ਨੇ ਗਾਜ਼ਾ ਵਿੱਚ ਲੋਕਾਂ ਨੂੰ ਕੁਝ ਸਥਾਨ ਛੱਡਣ ਲਈ ਕਿਹਾ ਹੈ। ਈਰਾਨ ਦੇ ਰਾਸ਼ਟਰਪਤੀ ਰਾਇਸੀ ਨੇ ਕਿਹਾ, ‘ਅੱਜ ਸਾਰੇ ਇਸਲਾਮੀ, ਅਰਬ ਦੇਸ਼ਾਂ ਅਤੇ ਦੁਨੀਆ ਦੇ ਆਜ਼ਾਦ ਲੋਕਾਂ ਨੂੰ ਫਲਸਤੀਨੀ ਰਾਜ ਦੇ ਖਿਲਾਫ ਚੱਲ ਰਹੇ ਯਹੂਦੀ ਅਪਰਾਧ ਨੂੰ ਰੋਕਣ ਲਈ ਸਹਿਯੋਗ ਕਰਨਾ ਚਾਹੀਦਾ ਹੈ।’ ਇਸ ਦੌਰਾਨ ਹਮਾਸ ਦਾ ਸਮਰਥਨ ਕਰਨ ਵਾਲੇ ਈਰਾਨ ਦੇ ਵਿਦੇਸ਼ ਮੰਤਰੀ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਜ਼ਰਾਈਲ ਗਾਜ਼ਾ ’ਚ ਆਪਣੇ ਹਮਲੇ ਤੇਜ਼ ਕਰਦਾ ਹੈ ਤਾਂ ਉਹ ਨਵਾਂ ਮੋਰਚਾ ਖੋਲ੍ਹ ਸਕਦਾ ਹੈ।
ਇਸ ਦੌਰਾਨ ਅਮਰੀਕਾ ਨੂੰ ਡਰ ਹੈ ਕਿ ਜੇਕਰ ਹਿਜ਼ਬੁੱਲਾ ਇਸ ਸੰਘਰਸ਼ ’ਚ ਕੁੱਦਦਾ ਹੈ ਤਾਂ ਇਜ਼ਰਾਈਲ ਦੀ ਉਤਰੀ ਸਰਹੱਦ ’ਤੇ ਦੂਜਾ ਮੋਰਚਾ ਖੁੱਲ੍ਹ ਸਕਦਾ ਹੈ। ਹਿਜ਼ਬੁੱਲਾ ਨੂੰ ਈਰਾਨ ਤੋਂ ਵੀ ਸਮਰਥਨ ਮਿਲਦਾ ਹੈ ਅਤੇ ਉਹ ਬਹੁਤ ਹੀ ਘਾਤਕ ਹਥਿਆਰਾਂ ਨਾਲ ਲੈਸ ਹੈ। ਇਜ਼ਰਾਈਲ ਦੇ ਵਿਦੇਸ਼ ਮੰਤਰੀ ਮੁਹੰਮਦ ਸ਼ੀਆ ਨੇ ਕਿਹਾ, ‘ਕੁਝ ਦੇਸ਼ਾਂ ਦੇ ਅਧਿਕਾਰੀਆਂ ਨੇ ਸਾਡੇ ਨਾਲ ਸੰਪਰਕ ਕੀਤਾ ਹੈ। ਉਹ ਖਿੱਤੇ ਵਿੱਚ ਇਜ਼ਰਾਈਲ ਖ਼ਿਲਾਫ਼ ਇੱਕ ਹੋਰ ਮੋਰਚਾ ਖੋਲ੍ਹਣ ਦੀ ਸੰਭਾਵਨਾ ਬਾਰੇ ਸਵਾਲ ਪੁੱਛ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਨੂੰ ਭਵਿੱਖ ਦੀਆਂ ਸੰਭਾਵਨਾਵਾਂ ਬਾਰੇ ਸਪੱਸ਼ਟ ਤੌਰ ’ਤੇ ਦੱਸ ਦਿੱਤਾ ਹੈ ਕਿ ਸਭ ਕੁਝ ਗਾਜ਼ਾ ’ਚ ਇਜ਼ਰਾਈਲ ਦੀ ਕਾਰਵਾਈ ’ਤੇ ਨਿਰਭਰ ਕਰੇਗਾ।
ਈਰਾਨ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਫਿਲਹਾਲ ਇਜ਼ਰਾਈਲ ਦੇ ਅਪਰਾਧ ਜਾਰੀ ਹਨ ਅਤੇ ਖੇਤਰ ਦੇ ਕਿਸੇ ਵੀ ਦੇਸ਼ ਨੇ ਸਾਡੇ ਤੋਂ ਨਵਾਂ ਮੋਰਚਾ ਖੋਲ੍ਹਣ ਦੀ ਇਜਾਜ਼ਤ ਨਹੀਂ ਮੰਗੀ ਹੈ। ਇਸ ਦੌਰਾਨ ਈਰਾਨ ਦੇ ਵਿਦੇਸ਼ ਮੰਤਰੀ ਲੇਬਨਾਨ ਪਹੁੰਚ ਗਏ ਹਨ ਜੋ ਹਿਜ਼ਬੁੱਲਾ ਦਾ ਗੜ੍ਹ ਹੈ। ਹਿਜ਼ਬੁੱਲਾ ਅਤੇ ਹਮਾਸ ਦੇ ਨੇਤਾਵਾਂ ਨੇ ਲੇਬਨਾਨ ਵਿੱਚ ਈਰਾਨੀ ਵਿਦੇਸ਼ ਮੰਤਰੀ ਦਾ ਸਵਾਗਤ ਕੀਤਾ। ਈਰਾਨ ਦੇ ਵਿਦੇਸ਼ ਮੰਤਰੀ ਲੇਬਨਾਨੀ ਨੇਤਾਵਾਂ ਨਾਲ ਮੁਲਾਕਾਤ ਕਰਨਗੇ ਅਤੇ ਫਿਰ ਸੀਰੀਆ ਜਾਣਗੇ। ਇਸ ਤੋਂ ਪਹਿਲਾਂ ਉਸ ਦੇ ਜਹਾਜ਼ ਦੇ ਸੀਰੀਆ ’ਚ ਉਤਰਨ ਤੋਂ ਠੀਕ ਪਹਿਲਾਂ ਇਜ਼ਰਾਈਲ ਨੇ ਦਮਿਸ਼ਕ ਹਵਾਈ ਅੱਡੇ ’ਤੇ ਜ਼ਬਰਦਸਤ ਹਵਾਈ ਹਮਲਾ ਕੀਤਾ ਸੀ। ਈਰਾਨ ਦੇ ਵਿਦੇਸ਼ ਮੰਤਰੀ ਨੂੰ ਆਪਣਾ ਰਸਤਾ ਬਦਲਣਾ ਪਿਆ।