Begin typing your search above and press return to search.

ਵਿਸ਼ਵ ’ਚ ਛਿੜ ਸਕਦੈ ਵੱਡਾ ਪਰਮਾਣੂ ਯੁੱਧ!

ਤੇਲ ਅਵੀਵ : ਇਰਾਨ ਅਤੇ ਇਜ਼ਰਾਈਲ ਵਿਚਾਲੇ ਕਿਸੇ ਵਕਤ ਵੀ ਜੰਗ ਛਿੜ ਸਕਦੀ ਐ। ਇਰਾਨ ਵੱਲੋਂ ਇਸ ਦਾ ਐਲਾਨ ਵੀ ਕਰ ਦਿੱਤਾ ਗਿਆ ਏ, ਜਿਸ ਨੇ ਅਮਰੀਕਾ ਸਮੇਤ ਕਈ ਦੇਸ਼ਾਂ ਨੂੰ ਭਾਜੜਾਂ ਪਾ ਦਿੱਤੀਆਂ ਨੇ। ਇਹ ਵੀ ਖ਼ਬਰਾਂ ਆ ਰਹੀਆਂ ਨੇ ਕਿ ਇਰਾਨ ਵੱਲੋਂ ਇਸ ਹਮਲੇ ਦੌਰਾਨ ਪਰਮਾਣੂ ਬੰਬਾਂ ਦੀ ਵਰਤੋਂ ਕੀਤੀ ਜਾ ਸਕਦੀ ਐ […]

Iran attack on Israel any time
X

Makhan ShahBy : Makhan Shah

  |  13 April 2024 12:55 PM IST

  • whatsapp
  • Telegram

ਤੇਲ ਅਵੀਵ : ਇਰਾਨ ਅਤੇ ਇਜ਼ਰਾਈਲ ਵਿਚਾਲੇ ਕਿਸੇ ਵਕਤ ਵੀ ਜੰਗ ਛਿੜ ਸਕਦੀ ਐ। ਇਰਾਨ ਵੱਲੋਂ ਇਸ ਦਾ ਐਲਾਨ ਵੀ ਕਰ ਦਿੱਤਾ ਗਿਆ ਏ, ਜਿਸ ਨੇ ਅਮਰੀਕਾ ਸਮੇਤ ਕਈ ਦੇਸ਼ਾਂ ਨੂੰ ਭਾਜੜਾਂ ਪਾ ਦਿੱਤੀਆਂ ਨੇ। ਇਹ ਵੀ ਖ਼ਬਰਾਂ ਆ ਰਹੀਆਂ ਨੇ ਕਿ ਇਰਾਨ ਵੱਲੋਂ ਇਸ ਹਮਲੇ ਦੌਰਾਨ ਪਰਮਾਣੂ ਬੰਬਾਂ ਦੀ ਵਰਤੋਂ ਕੀਤੀ ਜਾ ਸਕਦੀ ਐ ਕਿਉਂਕਿ ਕਿਸੇ ਵੀ ਹਾਲਤ ਵਿਚ ਇਰਾਨ ਆਪਣਾ ਯੂਕ੍ਰੇਨ ਵਰਗਾ ਹਾਲ ਨਹੀਂ ਹੋਣ ਦੇਣਾ ਚਾਹੁੰਦਾ।

ਇਰਾਨ ਵੱਲੋਂ ਇਜ਼ਰਾਈਲ ’ਤੇ ਹਮਲਾ ਕਰਨ ਦੀ ਗੱਲ ਆਖੀ ਗਈ ਐ, ਜਿਸ ਦੇ ਚਲਦਿਆਂ ਉਸ ਵੱਲੋਂ ਜੰਗ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਗਈ ਐ। ਇਰਾਨ ਦੇ ਇਸ ਐਲਾਨ ਨੇ ਵਿਸ਼ਵ ਭਰ ਦੇ ਕਈ ਦੇਸ਼ਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਐ। ਇਹ ਜਾਣਕਾਰੀ ਅਮਰੀਕੀ ਅਖ਼ਬਾਰ ਵਾਲ ਸਟ੍ਰੀਟ ਜਨਰਲ ਵੱਲੋਂ ਆਪਣੀ ਰਿਪੋਰਟ ਵਿਚ ਅਮਰੀਕੀ ਇੰਟੈਲੀਜੈਂਸ ਦੇ ਹਵਾਲੇ ਨਾਲ ਨਸ਼ਰ ਕੀਤੀ ਗਈ ਐ।

ਰਿਪੋਰਟ ਦੇ ਮੁਤਾਬਕ ਇਰਾਨ ਦੇ ਸੁਪਰੀਮ ਲੀਡਰ ਅਯਾਤੁੱਲ੍ਹਾ ਖਾਮਨੇਈ ਵੱਲੋਂ ਹਮਲੇ ਦੀ ਯੋਜਨਾ ਸਾਂਝੀ ਕੀਤੀ ਗਈ ਐ ਅਤੇ ਉਨ੍ਹਾਂ ਵੱਲੋਂ ਇਸ ਦਾ ਜਾਇਜ਼ਾ ਵੀ ਲਿਆ ਜਾ ਰਿਹਾ ਏ। ਹਾਲਾਂਕਿ ਅਧਿਕਾਰੀ ਨੇ ਇਹ ਵੀ ਆਖਿਆ ਕਿ ਫ਼ੈਸਲਾ ਅਜੇ ਫਾਈਨਲ ਨਹੀਂ ਹੋਇਆ।

ਦਰਅਸਲ ਅਪ੍ਰੈਲ ਮਹੀਨੇ ਦੀ ਸ਼ੁਰੂਆਤ ਵਿਚ ਇਜ਼ਰਾਈਲ ਨੇ ਸੀਰੀਆ ਵਿਚ ਇਰਾਨੀ ਦੂਤਘਰ ’ਤੇ ਹਵਾਈ ਹਮਲਾ ਕੀਤਾ ਸੀ, ਜਿਸ ਵਿਚ ਦੋ ਇਰਾਨੀ ਕਮਾਂਡਰਾਂ ਸਮੇਤ 7 ਹੋਰ ਲੋਕਾਂ ਦੀ ਮੌਤ ਹੋ ਗਈ ਸੀ, ਜਿਸ ਦੇ ਬਾਅਦ ਤੋਂ ਇਰਾਨ ਨੇ ਇਜ਼ਰਾਈਲ ਤੋਂ ਬਦਲਾ ਲੈਣ ਦੀ ਗੱਲ ਆਖੀ ਸੀ। ਇਰਾਨ ਦੀ ਇਸ ਚਿਤਾਵਨੀ ਤੋਂ ਕਈ ਦੇਸ਼ ਡਰੇ ਹੋਏ ਨੇ।

ਇਸੇ ਚਿਤਾਵਨੀ ਨੂੰ ਦੇਖਦਿਆ ਜਰਮਨੀ ਦੀ ਏਅਰਲਾਈਨਜ਼ ਨੇ ਤਹਿਰਾਨ ਜਾਣ ਵਾਲੀਆਂ ਆਪਣੀਆਂ ਸਾਰੀਆਂ ਉਡਾਨਾਂ ਰੱਦ ਕਰ ਦਿੱਤੀਆਂ ਨੇ। ਭਾਰਤ ਵੱਲੋਂ ਵੀ ਆਪਣੇ ਨਾਗਰਿਕਾਂ ਨੂੰ ਇਸ ਸਬੰਧੀ ਐਡਵਾਇਜ਼ਰੀ ਜਾਰੀ ਕੀਤੀ ਗਈ ਐ ਕਿ ਉਹ ਮੌਜੂਦਾ ਸਮੇਂ ਦੀ ਸਥਿਤੀ ਨੂੰ ਦੇਖਦਿਆਂ ਇਰਾਨ ਅਤੇ ਇਜ਼ਰਾਈਲ ਜਾਣ ਤੋਂ ਗੁਰੇਜ਼ ਕਰਨ। ਇਹ ਜਾਣਕਾਰੀ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਵੱਲੋਂ ਦਿੱਤੀ ਗਈ।

ਇਸ ਤੋਂ ਪਹਿਲਾ ਅਮਰੀਕਾ ਨੇ ਇਜ਼ਰਾਈਲ ਵਿਚ ਕੰਮ ਕਰਨ ਵਾਲੇ ਆਪਣੇ ਨਾਗਰਿਕਾਂ ਅਤੇ ਖ਼ਾਸ ਕਰਕੇ ਡਿਪਲੋਮੈਟਸ ਦੇ ਲਈ ਐਡਵਾਇਜ਼ਰੀ ਜਾਰੀ ਕੀਤੀ ਸੀ। ਅਮਰੀਕਾ ਵੱਲੋਂ ਆਪਣੀ ਅੰਬੈਸੀ ਦੇ ਸਟਾਫ਼ ਨੂੰ ਯੇਰੂਸ਼ਲਮ, ਤੇਲ ਅਵੀਵ ਜਾਂ ਬੀਰਸ਼ੇਬਾ ਸ਼ਹਿਰ ਤੋਂ ਬਿਨਾਂ ਸਾਵਧਾਨੀ ਦੇ ਬਾਹਰ ਨਾ ਜਾਣ ਦੀ ਸਲਾਹ ਦਿੱਤੀ ਗਈ ਐ।

ਇਕ ਮੀਡੀਆ ਰਿਪੋਰਟ ਮੁਤਾਬਕ ਇਜ਼ਰਾਈਲ ਹੱਮਾਸ ਜੰਗ ਦੇ ਛੇ ਮਹੀਨਿਆਂ ਵਿਚ ਅਜਿਹਾ ਪਹਿਲੀ ਵਾਰ ਹੋ ਰਿਹਾ ਏ, ਜਦੋਂ ਅਮਰੀਕਾ ਨੇ ਆਪਣੇ ਨਾਗਰਿਕਾਂ ਲਹੀ ਇਸ ਤਰ੍ਹਾਂ ਦੀ ਐਡਵਾਇਜ਼ਰੀ ਜਾਰੀ ਕੀਤੀ ਐ।

ਇਸੇ ਦੌਰਾਨ ਅਮਰੀਕਾ ਦੇ ਸੈਂਟਰਲ ਕਮਾਂਡ ਜਨਰਲ ਮਾਈਕਲ ਕੁਰਿਲਾ ਵੀ ਇਜ਼ਰਾਇਲ ਪਹੁੰਚ ਚੁੱਕੇ ਨੇ, ਜਿਨ੍ਹਾਂ ਨੇ ਇਜ਼ਰਾਈਲ ਦੇ ਰੱਖਿਆ ਮੰਤਰੀ ਯੋਗ ਗੈਲੇਂਟ ਅਤੇ ਇਜ਼ਰਾਈਲ ਡਿਫੈਂਸ ਫੋਰਸ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ।

ਇਰਾਨ ਵੱਲੋਂ ਇਜ਼ਰਾਈਲ ’ਤੇ ਹਮਲੇ ਦੀ ਧਮਕੀ ਦੇਣ ਤੋਂ ਬਾਅਦ ਜਿੱਥੇ ਮਿਡਲ ਈਸਟ ਦੇ ਸਾਰੇ ਦੇਸ਼ਾਂ ਵਿਚ ਤਣਾਅ ਦੀ ਸਥਿਤੀ ਬਣੀ ਹੋਈ ਐ, ਉਥੇ ਹੀ ਅਮਰੀਕਾ ਵਿਚ ਵੀ ਇਰਾਨੀ ਹਮਲੇ ਦੇ ਲਈ ਹਾਈ ਅਲਰਟ ਜਾਰੀ ਕੀਤਾ ਗਿਆ ਏ ਅਤੇ ਇਰਾਨੀ ਹਮਲੇ ਨਾਲ ਨਿਪਟਣ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ। ਇਜ਼ਰਾਈਲ ਨੇ ਕੁੱਝ ਦਿਨ ਪਹਿਲਾਂ ਹੀ ਆਪਣੇ ਜੀਪੀਐਸ ਨੈਵੀਗੇਸ਼ਨ ਸਿਸਟਮ ਨੂੰ ਬੰਦ ਕਰ ਦਿੱਤਾ ਸੀ।

ਮੰਨਿਆ ਜਾਂਦਾ ਏ ਕਿ ਗਾਈਡਡ ਮਿਜ਼ਾਈਲਾਂ ਦੇ ਹਮਲਿਆਂ ਨੂੰ ਰੋਕਣ ਲਈ ਜੀਪੀਐਸ ਨੂੰ ਬੰਦ ਕੀਤਾ ਜਾਂਦਾ ਏ। ਇਸ ਤੋਂ ਇਲਾਵਾ ਫ਼ੌਜੀਆਂ ਦੀਆਂ ਛੁੱਟੀਆਂ ਵੀ ਰੱਦ ਕਰ ਦਿੱਤੀਆਂ ਗਈਆਂ ਨੇ। ਏਅਰ ਡਿਫੈਂਸ ਕਮਾਂਡ ਨੂੰ ਅਲਰਟ ’ਤੇ ਰੱਖਿਆ ਗਿਆ ਏ ਅਤੇ ਕਈ ਸ਼ਹਿਰਾਂ ਵਿਚ ਐਂਟੀ ਬੰਬ ਸ਼ੈਲਟਰ ਸ਼ੁਰੂ ਕਰ ਦਿੱਤੇ ਗਏ ਨੇ।

ਦੱਸ ਦਈਏ ਕਿ ਇਰਾਨ ਅਤੇ ਇਜ਼ਰਾਈਲ ਵਿਚਾਲੇ ਦੁਸ਼ਮਣੀ ਕਿਸੇ ਤੋਂ ਲੁਕੀ ਛਿਪੀ ਨਹੀਂ। ਹਾਲਾਂਕਿ ਦੋਵੇਂ ਦੇਸ਼ਾਂ ਨੇ ਕਦੇ ਸਿੱਧੇ ਤੌਰ ’ਤੇ ਇਕ ਦੂਜੇ ਨਾਲ ਟਕਰਾਉਣ ਦੀ ਹਿੰਮਤ ਨਹੀਂ ਕੀਤੀ। ਇਰਾਨ ਨੇ ਹੱਮਾਸ ਅਤੇ ਹਿਜ਼ਬੁੱਲ੍ਹਾ ਵਰਗੇ ਸੰਗਠਨਾਂ ਦਾ ਸਹਾਰਾ ਲਿਆ, ਜਦਕਿ ਇਜ਼ਰਾਈਲ ਸਿੱਧੇ ਤੌਰ ’ਤੇ ਇਰਾਨੀ ਟਿਕਾਣਿਆਂਾ ’ਤੇ ਹਮਲਾ ਕਰਦਾ ਰਿਹਾ ਏ।

ਹੁਣ ਜੇਕਰ ਇਰਾਨ ਸਿੱਧੇ ਤੌਰ ’ਤੇ ਇਜ਼ਰਾਈਲ ਨੂੰ ਨਿਸ਼ਾਨਾ ਬਣਾਉਂਦਾ ਏ ਤਾਂ ਸਭ ਤੋਂ ਵੱਡਾ ਖ਼ਤਰਾ ਇਸ ਗੱਲ ਦਾ ਏ ਕਿ ਪੂਰੇ ਮਿਡਲ ਈਸਟ ਵਿਚ ਇਹ ਜੰਗ ਫ਼ੈਲ ਜਾਵੇਗੀ ਅਤੇ ਇਸ ਦੇ ਨਤੀਜੇ ਬੇਹੱਦ ਖ਼ਤਰਨਾਕ ਹੋਣਗੇ।

Next Story
ਤਾਜ਼ਾ ਖਬਰਾਂ
Share it