IPL 2024 ਨਿਲਾਮੀ : ਪੜ੍ਹੋ ਕਿਸ ਖਿਡਾਰੀ ਨੂੰ ਕਿਸ ਨੇ ਖ਼ਰੀਦਿਆ
ਦੁਬਈ : ਆਈਪੀਐਲ 2024 ਦੀ ਨਿਲਾਮੀ ਦੁਬਈ ਵਿੱਚ ਸ਼ੁਰੂ ਹੋ ਗਈ ਹੈ। ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਨੇ ਟ੍ਰੈਵਿਸ ਹੈੱਡ ਨੂੰ 6.80 ਕਰੋੜ ਰੁਪਏ 'ਚ ਆਪਣੇ ਕੈਂਪ 'ਚ ਸ਼ਾਮਲ ਕੀਤਾ ਹੈ। ਜਦਕਿ ਹੈਰੀ ਬਰੂਕ ਨੂੰ ਦਿੱਲੀ ਕੈਪੀਟਲਸ ਦੀ ਟੀਮ ਨੇ ਖਰੀਦਿਆ ਹੈ। ਦੂਜੇ ਪਾਸੇ ਰਾਜਸਥਾਨ ਰਾਇਲਜ਼ ਦੀ ਟੀਮ ਨੇ ਰੋਵਮੈਨ ਪਾਵੇਲ ਨੂੰ ਆਪਣੇ ਕੈਂਪ ਵਿੱਚ ਸ਼ਾਮਲ […]
By : Editor (BS)
ਦੁਬਈ : ਆਈਪੀਐਲ 2024 ਦੀ ਨਿਲਾਮੀ ਦੁਬਈ ਵਿੱਚ ਸ਼ੁਰੂ ਹੋ ਗਈ ਹੈ। ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਨੇ ਟ੍ਰੈਵਿਸ ਹੈੱਡ ਨੂੰ 6.80 ਕਰੋੜ ਰੁਪਏ 'ਚ ਆਪਣੇ ਕੈਂਪ 'ਚ ਸ਼ਾਮਲ ਕੀਤਾ ਹੈ। ਜਦਕਿ ਹੈਰੀ ਬਰੂਕ ਨੂੰ ਦਿੱਲੀ ਕੈਪੀਟਲਸ ਦੀ ਟੀਮ ਨੇ ਖਰੀਦਿਆ ਹੈ। ਦੂਜੇ ਪਾਸੇ ਰਾਜਸਥਾਨ ਰਾਇਲਜ਼ ਦੀ ਟੀਮ ਨੇ ਰੋਵਮੈਨ ਪਾਵੇਲ ਨੂੰ ਆਪਣੇ ਕੈਂਪ ਵਿੱਚ ਸ਼ਾਮਲ ਕੀਤਾ ਹੈ। ਇਸ ਦੇ ਨਾਲ ਹੀ ਭਾਰਤ ਦੇ ਸਟਾਰ ਬੱਲੇਬਾਜ਼ ਕਰੁਣ ਨਾਇਰ ਅਤੇ ਮਨੀਸ਼ ਪਾਂਡੇ ਨੂੰ ਕੋਈ ਖਰੀਦਦਾਰ ਨਹੀਂ ਮਿਲਿਆ ਹੈ।
ਚੇਨਈ ਸੁਪਰ ਕਿੰਗਜ਼ ਨੇ ਰਚਿਨ ਰਵਿੰਦਰਾ ਨੂੰ ਮਹਿਜ਼ 1 ਕਰੋੜ 80 ਲੱਖ ਰੁਪਏ 'ਚ ਖਰੀਦਿਆ ਹੈ। ਰਵਿੰਦਰ ਨੇ ਵਨਡੇ ਵਿਸ਼ਵ ਕੱਪ 2023 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਰਚਿਨ ਰਵਿੰਦਰ ਨੂੰ ਖਰੀਦਣ ਲਈ ਦਿੱਲੀ ਕੈਪੀਟਲਸ ਅਤੇ ਚੇਨਈ ਸੁਪਰ ਕਿੰਗਸ ਵਿਚਾਲੇ ਬੋਲੀ ਦੀ ਜੰਗ ਚੱਲ ਰਹੀ ਹੈ। ਰਚਿਨ ਨੇ ਨਿਲਾਮੀ ਲਈ ਆਪਣੀ ਮੂਲ ਕੀਮਤ 50 ਲੱਖ ਰੁਪਏ ਰੱਖੀ ਹੈ।
ਵਨਿੰਦੂ ਹਸਾਰੰਗਾ ਨੇ ਆਈਪੀਐਲ 2024 ਦੀ ਨਿਲਾਮੀ ਲਈ ਆਪਣੀ ਬੇਸ ਕੀਮਤ 1.50 ਲੱਖ ਰੁਪਏ ਰੱਖੀ ਹੈ ਅਤੇ ਉਸ ਨੂੰ ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਨੇ ਬੇਸ ਪ੍ਰਾਈਸ 'ਤੇ ਹੀ ਖਰੀਦਿਆ ਹੈ।
ਮਨੀਸ਼ ਪਾਂਡੇ, ਕਰੁਣ ਨਾਇਰ ਅਤੇ ਸਟੀਵ ਸਮਿਥ ਨੂੰ ਆਈਪੀਐਲ 2024 ਦੀ ਨਿਲਾਮੀ ਵਿੱਚ ਕੋਈ ਖਰੀਦਦਾਰ ਨਹੀਂ ਮਿਲਿਆ ਹੈ। ਇਨ੍ਹਾਂ ਖਿਡਾਰੀਆਂ 'ਤੇ ਕਿਸੇ ਟੀਮ ਨੇ ਬੋਲੀ ਨਹੀਂ ਲਗਾਈ ਹੈ