ਅੱਜ ਲਾਂਚ ਹੋਵੇਗਾ ਆਈਫੋਨ 15
ਅਮਰੀਕਾ, 12 ਸਤਬੰਰ (ਸਵਾਤੀ ਗੌੜ) : ਅਮਰੀਕੀ ਕੰਪਨੀ ਐਪਲ ਅੱਜ ਆਪਣੇ ਵੰਡਰਲਸਟ ਇਵੈਂਟ ਚ ਆਈਫੋਨ-15 ਸੀਰੀਜ਼ ਲਾਂਚ ਕਰੇਗੀ । ਐਪਲ ਦਾ ਇਹ ਇਵੈਂਟ ਭਾਰਤੀ ਸਮੇਂ ਮੁਤਾਬਕ ਰਾਤ ਸਾਢੇ 10 ਵਜੇ ਸ਼ੁਰੂ ਹੋਵੇਗਾ । ਜ਼ਿਕਰਯੋਗ ਹੈ ਸਟੀਵ ਜਾੱਬਸ ਨੇ ਪਹਿਲਾ ਆਈਫੋਨ 2007 'ਚ ਲਾਂਚ ਕੀਤਾ ਸੀ । ਤੇ ਹੁਣ ਤੱਕ ਦੁਨਿਆ ਚ 230 ਕੋਰੜ ਤੋਂ ਵੱਧ […]
By : Editor (BS)
ਅਮਰੀਕਾ, 12 ਸਤਬੰਰ (ਸਵਾਤੀ ਗੌੜ) : ਅਮਰੀਕੀ ਕੰਪਨੀ ਐਪਲ ਅੱਜ ਆਪਣੇ ਵੰਡਰਲਸਟ ਇਵੈਂਟ ਚ ਆਈਫੋਨ-15 ਸੀਰੀਜ਼ ਲਾਂਚ ਕਰੇਗੀ । ਐਪਲ ਦਾ ਇਹ ਇਵੈਂਟ ਭਾਰਤੀ ਸਮੇਂ ਮੁਤਾਬਕ ਰਾਤ ਸਾਢੇ 10 ਵਜੇ ਸ਼ੁਰੂ ਹੋਵੇਗਾ । ਜ਼ਿਕਰਯੋਗ ਹੈ ਸਟੀਵ ਜਾੱਬਸ ਨੇ ਪਹਿਲਾ ਆਈਫੋਨ 2007 'ਚ ਲਾਂਚ ਕੀਤਾ ਸੀ । ਤੇ ਹੁਣ ਤੱਕ ਦੁਨਿਆ ਚ 230 ਕੋਰੜ ਤੋਂ ਵੱਧ ਆਈਫੋਨ ਆ ਚੁੱਕੇ ਨੇ । ਐਪਲ ਹੁਣ ਅਜਿਹਾ ਬ੍ਰੈਂਡ ਬਣ ਚੁੱਕਾ ਹੈ ਜਿਸ ਨੂੰ ਖਰੀਦਣ ਬਾਰੇ ਹਰ ਕੋਈ ਸੋਚਦਾ ਹੈ । ਇਸ ਦੇ ਪਿੱਛੇ ਕਾਰਨ ਹੈ ਕਿ ਐਪਲ ਕਦੇ ਵੀ ਬਾਜਾਰ ਚ ਮੌਜੂਦ ਪ੍ਰੋਡਕਟ ਨਾਲ ਕੰਪੀਟੀਸ਼ਨ ਨਹੀਂ ਕਰਦਾ ਸਗੋਂ ਆਪਣਾ ਇਨੋਵੇਟਿਵ ਪ੍ਰੋਡਕਟ ਲਿਆਉਣ ਦੀ ਕੋਸ਼ਿਸ਼ ਕਰਦਾ ਹੈ ।
ਐਪਲ ਨੇ 1977 ਵਿੱਚ ਹੋਮ ਕੰਪਿਊਟਿੰਗ ਸਿਸਟਮ ਐਪਲ 2 ਲਾਂਚ ਕੀਤਾ ਸੀ,,ਇਹ ਐਪਲ 1 ਦਾ ਅਪਡੇਟੀਡ ਵਰਜ਼ਨ ਸੀ
2014 ਵਿੱਚ ਐਪਲ ਨੇ ਆਪਣੀ ਪਹਿਲੀ ਸਮਾਰਟ ਵਾੱਚ ਰਿਲੀਜ਼ ਕੀਤੀ ਸੀ ਜਿਸ ਦਾ ਡਿਜ਼ਾਇਨ ਤੇ ਫੀਚਰਸ ਕਾਫੀ ਵਧੀਆ ਸੀ
2016 'ਚ ਐਪਲ ਨੇ ਆਈਫੋਨ 7 ਲਾਈਨਅਪ 'ਚੋਂ 3.5 ਮਿਮਿ ਹੇਡਫੋਨ ਜੈਕ ਹਟਾ ਦਿੱਤਾ ਸੀ
ਐਪਲ ਨੇ 2021 'ਚ ਏਅਰਟੈਗ ਲਾਂਚ ਕੀਤਾ ਸੀ ਜੋ ਕਿ ਇੱਕ ਟ੍ਰੈਕਿੰਗ ਡਿਵਾਇਸ ਹੈ
ਉਧਰ ਐਪਲ ਨੂੰ ਆਪਣੇ ਪ੍ਰੀਮੀਅਮ ਕਸਟਮਰ ਐਕਸਪੀਰੀਐਂਸ ਲਈ ਜਾਣਿਆ ਜਾਂਦਾ ਹੈ । ਐਪਲ ਦੇ ਪ੍ਰੋਡਕਟ 'ਚ ਹਾਰਡਵੇਅਰ ਜਾ ਸਾਫਟਵੇਅਰ ਦੀ ਸਮੱਸਿਆ ਹੋਵੇ ਤਾਂ ਸਪੋਰਟ ਹਾਸਲ ਕਰਨਾ ਆਸਾਨ ਹੁੰਦਾ ਹੈ
ਐਪਲ ਇੱਕ ਲਗਜ਼ਰੀ ਲਾਈਫਸਟਾਈਲ ਬ੍ਰਾਂਡ ਬਣ ਗਿਆ ਹੈ । ਐਪਲ ਆਪਣੇ ਯੂਜ਼ਰ ਨੂੰ ਤਰਜੀਹ ਦਿੰਦਾ ਹੈ
ਐਪਲ ਦੀ ਸਫਲਤਾ ਦਾ ਰਾਜ !
ਐਪਲ ਵਿੱਚ ਸੈਂਕੜੇ ਦੀ ਗਿਣਤੀ 'ਚ ਸਪੈਸ਼ਲ ਲੋਕ ਹਨ ਜਿਸ ਵਿੱਚ ਬਹੁਤ ਸਾਰੀ ਟੀਮਾਂ ਸਿਰਫ ਪ੍ਰੋਡਕਟ ਦੇ ਫੀਚਰ ਤੇ ਰਿਸਰਚ ਕਰਦੀਆਂ ਨੇ । ਬਹਿਰਹਾਲ ਯੂਜ਼ਰਸ ਨੂੰ ਆਈਫੋਨ 15 ਦਾ ਬੇਸਬਰੀ ਨਾਲ ਇੰਤਜ਼ਾਰ ਹੈ ਜੋ ਅੱਜ ਖਤਮ ਹੋ ਜਾਵੇਗਾ ।