Begin typing your search above and press return to search.
ਡਰੱਗ ਮਾਮਲੇ ਵਿਚ 7 ਜੇਲ੍ਹ ਅਧਿਕਾਰੀਆਂ ਖ਼ਿਲਾਫ਼ ਜਾਂਚ ਦੇ ਹੁਕਮ
ਫਿਰੋਜ਼ਪੁਰ, 23 ਦਸੰਬਰ, ਨਿਰਮਲ : ਡਰੱਗ ਰੈਕੇਟ ਵਿਚ ਜੇਲ੍ਹ ਮਹਿਕਮੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ। ਜੇਲ੍ਹ ਸੁਪਰਡੈਂਟ ਸਣੇ 7 ਜੇਲ੍ਹ ਅਧਿਕਾਰੀਆਂ ਖਿਲਾਫ਼ ਜਾਂਚ ਦੇ ਹੁਕਮ ਦਿੱਤੇ ਗਏ ਹਨ। ਇਸ ਤੋਂ ਇਲਾਵਾ ਜਾਂਚ ਦੇ ਘੇਰੇ ਵਿਚ 2 ਮੌਜੂਦਾ ਤੇ ਤਿੰਨ ਰਿਟਾਇਰ ਸੁਪਰਡੈਂਟ ਵੀ ਆ ਚੁੱਕੇ ਹਨ। ਮਿਲੀ ਜਾਣਕਾਰੀ ਮੁਤਾਬਕ ਤਿੰਨ ਤਸਕਰਾਂ ਰਾਜ ਕੁਮਾਰ ਉਰਫ਼ ਰਾਜਾ, […]
By : Editor Editor
ਫਿਰੋਜ਼ਪੁਰ, 23 ਦਸੰਬਰ, ਨਿਰਮਲ : ਡਰੱਗ ਰੈਕੇਟ ਵਿਚ ਜੇਲ੍ਹ ਮਹਿਕਮੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ। ਜੇਲ੍ਹ ਸੁਪਰਡੈਂਟ ਸਣੇ 7 ਜੇਲ੍ਹ ਅਧਿਕਾਰੀਆਂ ਖਿਲਾਫ਼ ਜਾਂਚ ਦੇ ਹੁਕਮ ਦਿੱਤੇ ਗਏ ਹਨ। ਇਸ ਤੋਂ ਇਲਾਵਾ ਜਾਂਚ ਦੇ ਘੇਰੇ ਵਿਚ 2 ਮੌਜੂਦਾ ਤੇ ਤਿੰਨ ਰਿਟਾਇਰ ਸੁਪਰਡੈਂਟ ਵੀ ਆ ਚੁੱਕੇ ਹਨ। ਮਿਲੀ ਜਾਣਕਾਰੀ ਮੁਤਾਬਕ ਤਿੰਨ ਤਸਕਰਾਂ ਰਾਜ ਕੁਮਾਰ ਉਰਫ਼ ਰਾਜਾ, ਸੋਨੂੰ ਅਤੇ ਅਮਰੀਕ ਸਿੰਘ ਦੇ ਵੱਲੋਂ ਜੇਲ੍ਹ ਵਿਚ ਮੋਬਾਇਲ ਫੋਨਾਂ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਤੇ 43,000 ਤੋਂ ਵੱਧ ਫੋਨ ਕਾਲਾਂ ਕੀਤੇ ਜਾਣ ਦਾ ਦੋਸ਼ ਹੈ।
ਤਸਕਰਾਂ ਵੱਲੋਂ ਜੇਲ੍ਹ ਵਿੱਚ ਕੁੱਲ 43432 ਫੋਨ ਕਾਲ ਕੀਤੀਆਂ ਗਈਆਂ ਹਨ, ਜਿਨ੍ਹਾਂ ਵੱਲੋਂ 38750 ਕਾਲਾਂ ਸਿਰਫ਼ ਇੱਕ ਮਹੀਨੇ ‘ਚ ਕੀਤੀਆਂ ਗਈਆਂ ਹਨ। ਇਸੇ ਤੇ ਕਾਰਵਾਈ ਕਰਦਿਆਂ ਜੇਲ੍ਹ ਵਿਭਾਗ ਨੇ ਵੱਡਾ ਐਕਸ਼ਨ ਲਿਆ ਹੈ ਤੇ 7 ਜੇਲ੍ਹ ਅਧਿਕਾਰੀਆਂ ਖਿਲਾਫ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਇਹ ਖ਼ਬਰ ਵੀ ਪੜ੍ਹੋ
ਮੋਗਾ ਦੇ ਲੋਹਾਰਾ ਚੌਕ ਨੇੜੇ ਸ਼ੁੱਕਰਵਾਰ ਦੇਰ ਰਾਤ ਇਕ ਇਨੋਵਾ ਸਵਾਰ 4-5 ਲੁਟੇਰਿਆਂ ਨੇ ਇਕ ਪੁਲਸ ਮੁਲਾਜ਼ਮ ਦੇ ਸਿਰ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਪੁਲੀਸ ਮੁਲਾਜ਼ਮ ਦਾ ਮੋਬਾਈਲ ਫੋਨ ਅਤੇ ਸਰਕਾਰੀ ਪਿਸਤੌਲ ਲੈ ਕੇ ਫ਼ਰਾਰ ਹੋ ਗਏ। ਜਰਨੈਲ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਸਤਨਾਮ ਸਿੰਘ ਕਮਾਲਕੇ ਪੁਲੀਸ ਚੌਕੀ ਵਿੱਚ ਹੈੱਡ ਕਾਂਸਟੇਬਲ ਹੈ। ਬੀਤੀ ਦੇਰ ਰਾਤ ਸਤਨਾਮ ਆਪਣੇ ਘਰ ਤੋਂ ਕਮਾਲਕੇ ਚੌਂਕੀ ਨੂੰ ਡਿਊਟੀ ਲਈ ਜਾ ਰਿਹਾ ਸੀ।
ਉਸ ਦੀ ਬਰੇਜ਼ਾ ਕਾਰ ਲੋਹਾਰਾ ਚੌਕ ਨੇੜੇ ਪੰਕਚਰ ਹੋ ਗਈ। ਜਦੋਂ ਸਤਨਾਮ ਕਾਰ ਦਾ ਟਾਇਰ ਬਦਲਣ ਲੱਗਾ ਤਾਂ ਮੁਲਜ਼ਮਾਂ ਨੇ ਪਿੱਛਿਓਂ ਉਸ ਦੇ ਸਿਰ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਉਸ ਦਾ ਮੋਬਾਈਲ ਅਤੇ ਸਰਕਾਰੀ ਪਿਸਤੌਲ ਖੋਹ ਕੇ ਫ਼ਰਾਰ ਹੋ ਗਏ। ਸਤਨਾਮ ਸਿੰਘ ਨੂੰ ਜ਼ਖ਼ਮੀ ਹਾਲਤ ਵਿੱਚ ਕੋਟ ਈਸੇ ਖਾਂ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਸਤਨਾਮ ਦੇ ਸਿਰ ’ਤੇ 100 ਟਾਂਕੇ ਲੱਗੇ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Next Story