Begin typing your search above and press return to search.

ਪਠਾਨਕੋਟ ’ਚ ਅੰਤਰਰਾਜੀ ਸੈਕਸ ਰੈਕੇਟ ਦਾ ਪਰਦਾਫਾਸ਼

ਪਠਾਨਕੋਟ, 18 ਸਤੰਬਰ (ਗੁਰਪ੍ਰੀਤ ਸਿੰਘ) : ਪਠਾਨਕੋਟ ਪੁਲਿਸ ਨੇ ਇੱਕ ਅਪਰੇਸ਼ਨ ਦੇ ਤਹਿਤ ਜ਼ਿਲ੍ਹੇ ਵਿੱਚ ਚੱਲ ਰਹੇ ਅੰਤਰਰਾਜੀ ਸੈਕਸ ਰੈਕੇਟ ਦਾ ਸਫਲਤਾਪੂਰਵਕ ਪਰਦਾਫਾਸ਼ ਕੀਤਾ ਹੈ। ਇਸ ਉੱਚ ਪੱਧਰੀ ਕਾਰਵਾਈ ਦੌਰਾਨ ਨਾਪਾਕ ਧੰਦੇ ਦਾ ਪਰਦਾਫਾਸ ਕਰਕੇ ਕਈ ਪ੍ਰਮੁੱਖ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਪਠਾਨਕੋਟ ਪੁਲਿਸ ਵਲੋਂ ਇੱਕ ਗੁਪਤ ਸੂਚਨਾ ਦੇ ਚਲਦੇ ਦੋ ਵੱਖ ਵੱਖ ਹੋਟਲਾਂ […]

ਪਠਾਨਕੋਟ ’ਚ ਅੰਤਰਰਾਜੀ ਸੈਕਸ ਰੈਕੇਟ ਦਾ ਪਰਦਾਫਾਸ਼
X

Hamdard Tv AdminBy : Hamdard Tv Admin

  |  18 Sept 2023 8:31 AM GMT

  • whatsapp
  • Telegram

ਪਠਾਨਕੋਟ, 18 ਸਤੰਬਰ (ਗੁਰਪ੍ਰੀਤ ਸਿੰਘ) : ਪਠਾਨਕੋਟ ਪੁਲਿਸ ਨੇ ਇੱਕ ਅਪਰੇਸ਼ਨ ਦੇ ਤਹਿਤ ਜ਼ਿਲ੍ਹੇ ਵਿੱਚ ਚੱਲ ਰਹੇ ਅੰਤਰਰਾਜੀ ਸੈਕਸ ਰੈਕੇਟ ਦਾ ਸਫਲਤਾਪੂਰਵਕ ਪਰਦਾਫਾਸ਼ ਕੀਤਾ ਹੈ। ਇਸ ਉੱਚ ਪੱਧਰੀ ਕਾਰਵਾਈ ਦੌਰਾਨ ਨਾਪਾਕ ਧੰਦੇ ਦਾ ਪਰਦਾਫਾਸ ਕਰਕੇ ਕਈ ਪ੍ਰਮੁੱਖ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ।

ਪਠਾਨਕੋਟ ਪੁਲਿਸ ਵਲੋਂ ਇੱਕ ਗੁਪਤ ਸੂਚਨਾ ਦੇ ਚਲਦੇ ਦੋ ਵੱਖ ਵੱਖ ਹੋਟਲਾਂ ਵਿਚ ਛਾਪੇਮਾਰੀ ਦੌਰਾਨ ਸੈਕਸ ਰੈਕਟ ਦਾ ਭਾਂਡਾ ਫੋੜ ਕੀਤਾ ਗਿਆ, ਜਿਸਦੇ ਚਲਦੇ ਡਿਫੈਂਸ ਰੋਡ ਪਿੰਡ ਕੁੱਠੇੜ ਨੇੜੇ ਅਨਮੋਲ ਹੋਟਲ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਬੇਨਕਾਬ ਕੀਤਾ ਅਤੇ ਸੁਭਾਸ਼ ਚੌਹਾਨ ਅਤੇ ਉਸ ਦਾ ਸਾਥੀ ਵਿਪਨ, ਵਾਸੀ ਡਲਹੌਜੀ, ਹਿਮਾਚਲ ਪ੍ਰਦੇਸ਼ ਨੂੰ ਇਕ ਲੜਕੀ ਪੂਜਾ ਨਾਲ ਗ੍ਰਿਫ਼ਤਾਰ ਕੀਤਾ।

ਦੋਸ਼ੀ ਖਿਲਾਫ ਅਨੈਤਿਕ ਪ੍ਰੀਵੈਨਸ਼ਨ ਐਕਟ 1956 ਦੀਆਂ ਧਾਰਾਵਾਂ ਤਹਿਤ ਥਾਣਾ ਸ਼ਾਹਪੁਰ ਕੰਡੀ ਵਿਖੇ ਪਰਚਾ ਦਰਜ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਇਕ ਸਮਾਨਾਂਤਰ ਕਾਰਵਾਈ ਕਰਦੇ ਹੋਏ ਪਿੰਡ ਹਰਿਆਲ ਦੇ ਹੋਟਲ ਵਿੱਕੀ ਰਾਜੂ ਵਿਖੇ ਇਕ ਹੋਰ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਹੈ।

ਵਿਪਨ ਕੁਮਾਰ ਦੁਆਰਾ ਲੀਜ਼ ’ਤੇ ਦਿੱਤਾ ਗਿਆ ਹੋਟਲ, ਇਸ ਅਪਰਾਧਿਕ ਉੱਦਮ ਦੇ ਇੱਕ ਹੋਰ ਕੇਂਦਰ ਵਜੋਂ ਚੱਲ ਰਿਹਾ ਸੀ। ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਇਸ ਵਿੱਚ ਸ਼ਾਮਲ ਲੋਕਾਂ ਨੂੰ ਫੜਿਆ ਅਤੇ ਪੀੜਤਾਂ ਨੂੰ ਉਨ੍ਹਾਂ ਦੇ ਅਗਵਾਕਾਰਾਂ ਤੋਂ ਆਜ਼ਾਦ ਕਰਵਾਇਆ। ਪੁਲਿਸ ਵਲੋਂ ਇਨ੍ਹਾਂ ’ਤੇ ਮਾਮਲਾ ਦਰਜ ਕਰ ਅਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

Next Story
ਤਾਜ਼ਾ ਖਬਰਾਂ
Share it