Begin typing your search above and press return to search.

ਹਰਿਆਣਾ ਦੇ 7 ਜ਼ਿਲ੍ਹਿਆਂ ਵਿਚ ਇੰਟਰਨੈਟ ’ਤੇ ਪਾਬੰਦੀ ਵਧੀ

ਚੰਡੀਗੜ੍ਹ, 22 ਫ਼ਰਵਰੀ, ਨਿਰਮਲ : ਕਿਸਾਨ ਅੰਦੋਲਨ ਦੇ ਵਿਚਾਲੇ ਖੱਟਰ ਸਰਕਾਰ ਨੇ ਹਰਿਆਣਾ ਦੇ 7 ਜ਼ਿਲ੍ਹਿਆਂ ਵਿੱਚ ਫੇਰ ਇੰਟਰਨੈੱਟ ਪਾਬੰਦੀ 23 ਫਰਵਰੀ ਦੀ ਅੱਧੀ ਰਾਤ 12 ਤੱਕ ਵਧਾ ਦਿੱਤੀ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਅੰਬਾਲਾ, ਕੁਰੂਕਸ਼ੇਤਰ, ਕੈਥਲ, ਹਿਸਾਰ, ਜੀਂਦ, ਫਤਿਹਾਬਾਦ, ਸਿਰਸਾ ਸ਼ਾਮਲ ਹਨ। ਉੱਥੇ ਹੀ ਪੰਜਾਬ-ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਸਰਹੱਦ ਤੇ ਚੱਲ ਰਹੇ ਕਿਸਾਨ ਅੰਦੋਲਨ […]

ਹਰਿਆਣਾ ਦੇ 7 ਜ਼ਿਲ੍ਹਿਆਂ ਵਿਚ ਇੰਟਰਨੈਟ ’ਤੇ ਪਾਬੰਦੀ ਵਧੀ

Editor EditorBy : Editor Editor

  |  21 Feb 2024 11:02 PM GMT

  • whatsapp
  • Telegram


ਚੰਡੀਗੜ੍ਹ, 22 ਫ਼ਰਵਰੀ, ਨਿਰਮਲ : ਕਿਸਾਨ ਅੰਦੋਲਨ ਦੇ ਵਿਚਾਲੇ ਖੱਟਰ ਸਰਕਾਰ ਨੇ ਹਰਿਆਣਾ ਦੇ 7 ਜ਼ਿਲ੍ਹਿਆਂ ਵਿੱਚ ਫੇਰ ਇੰਟਰਨੈੱਟ ਪਾਬੰਦੀ 23 ਫਰਵਰੀ ਦੀ ਅੱਧੀ ਰਾਤ 12 ਤੱਕ ਵਧਾ ਦਿੱਤੀ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਅੰਬਾਲਾ, ਕੁਰੂਕਸ਼ੇਤਰ, ਕੈਥਲ, ਹਿਸਾਰ, ਜੀਂਦ, ਫਤਿਹਾਬਾਦ, ਸਿਰਸਾ ਸ਼ਾਮਲ ਹਨ। ਉੱਥੇ ਹੀ ਪੰਜਾਬ-ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਸਰਹੱਦ ਤੇ ਚੱਲ ਰਹੇ ਕਿਸਾਨ ਅੰਦੋਲਨ ਦਾ ਅੱਜ 10ਵਾਂ ਦਿਨ ਹੈ। ਕਿਸਾਨਾਂ ਨੇ ਦਿੱਲੀ ਜਾਣ ਦੀ ਆਪਣੀ ਯੋਜਨਾ 2 ਦਿਨਾਂ ਲਈ ਮੁਲਤਵੀ ਕਰ ਦਿੱਤੀ ਹੈ। ਕਿਸਾਨ ਆਗੂ ਸਰਵਣ ਪੰਧੇਰ ਨੇ ਕਿਹਾ ਕਿ ਅਸੀਂ 2 ਦਿਨਾਂ ਤੱਕ ਰਣਨੀਤੀ ਬਣਾਵਾਂਗੇ। ਅਗਲਾ ਫੈਸਲਾ 23 ਫਰਵਰੀ ਨੂੰ ਲਿਆ ਜਾਵੇਗਾ। ਕਿਸਾਨਾਂ ਨੇ ਇਹ ਫੈਸਲਾ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਅਤੇ ਖਨੌਰੀ ਸਰਹੱਦ ’ਤੇ ਤਣਾਅਪੂਰਨ ਸਥਿਤੀ ਤੋਂ ਬਾਅਦ ਲਿਆ ਹੈ।

ਇਹ ਖ਼ਬਰ ਵੀ ਪੜ੍ਹੋ

ਭਾਰਤ ਦੀ ਅੰਜੂ ਨੇ ਪਾਕਿਸਤਾਨ ਜਾ ਕੇ ਆਪਣੇ ਫੇਸਬੁੱਕ ਪ੍ਰੇਮੀ ਨਸਰੁੱਲਾ ਨਾਲ ਵਿਆਹ ਕਰਵਾ ਲਿਆ ਸੀ। ਅੰਜੂ ਰਾਜਸਥਾਨ ਦੀ ਰਹਿਣ ਵਾਲੀ ਹੈ, ਜਿਸ ਨੇ ਈਸਾਈ ਧਰਮ ਛੱਡ ਕੇ ਇਸਲਾਮ ਕਬੂਲ ਕਰ ਲਿਆ ਹੈ। ਹੁਣ ਇਕ ਵਾਰ ਫਿਰ ਅਜਿਹਾ ਹੀ ਮਾਮਲਾ ਦੇਖਣ ਨੂੰ ਮਿਲਿਆ ਹੈ। ਜਿਸ ਵਿੱਚ ਭਾਰਤੀ ਮੂਲ ਦੀ ਇੱਕ ਸਿੱਖ ਲੜਕੀ ਨੇ ਪਾਕਿਸਤਾਨ ਦੇ ਸਿਆਲਕੋਟ ਵਿੱਚ ਜਾ ਕੇ ਇਸਲਾਮ ਕਬੂਲ ਕਰ ਲਿਆ ਅਤੇ ਆਪਣੇ ਪ੍ਰੇਮੀ ਨਾਲ ਵਿਆਹ ਕਰਵਾ ਲਿਆ। ਇਹ ਸਿੱਖ ਲੜਕੀ ਜਰਮਨੀ ਦੀ ਰਹਿਣ ਵਾਲੀ ਹੈ, ਜਿਸ ਦਾ ਨਾਂ ਜਸਪ੍ਰੀਤ ਕੌਰ ਹੈ। ਧਰਮ ਬਦਲਣ ਤੋਂ ਬਾਅਦ ਹੁਣ ਉਸ ਦਾ ਨਾਂ ਜ਼ੈਨਬ ਹੋ ਗਿਆ।

ਜ਼ੈਨਬ ਨੇ ਆਪਣੇ ਪ੍ਰੇਮੀ ਅਲੀ ਅਰਸਲਾਨ ਨਾਲ ਵਿਆਹ ਕਰਵਾ ਲਿਆ ਹੈ। ਜਾਮੀਆ ਹਨਫੀਆ ਸਿਆਲਕੋਟ ਵੱਲੋਂ ਇਸਲਾਮ ਕਬੂਲ ਕਰਨ ਦਾ ਸਰਟੀਫਿਕੇਟ ਵੀ ਦਿੱਤਾ ਗਿਆ ਹੈ। ਜ਼ੈਨਬ ਦੇ ਪਿਤਾ ਸੰਗਾਰਾ ਸਿੰਘ ਭਾਰਤੀ ਪੰਜਾਬ ਦੇ ਲੁਧਿਆਣਾ ਦੇ ਵਸਨੀਕ ਹਨ। ਵਿਆਹ ਤੋਂ ਪਹਿਲਾਂ, ਜਸਪ੍ਰੀਤ ਕੌਰ ਨੇ ਜਾਮੀਆ ਹਨਫੀਆ ਸਿਆਲਕੋਟ ਵਿਖੇ ਇਸਲਾਮ ਕਬੂਲ ਕਰ ਲਿਆ, ਜਿੱਥੇ ਉਸ ਨੂੰ ਨਵਾਂ ਨਾਮ ਦਿੱਤਾ ਗਿਆ। ਜਸਪ੍ਰੀਤ 16 ਜਨਵਰੀ ਨੂੰ ਧਾਰਮਿਕ ਯਾਤਰਾ ’ਤੇ ਪਾਕਿਸਤਾਨ ਗਈ ਸੀ। ਉਸ ਕੋਲ ਭਾਰਤੀ ਪਾਸਪੋਰਟ ਵੀ ਹੈ। ਉਸ ਨੂੰ 15 ਅਪ੍ਰੈਲ ਤੱਕ ਸਿੰਗਲ ਐਂਟਰੀ ਵੀਜ਼ਾ ਦਿੱਤਾ ਗਿਆ ਸੀ।

ਜਾਮੀਆ ਹਨਾਫੀਆ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਜਸਪ੍ਰੀਤ ਕੌਰ ਉਨ੍ਹਾਂ 2,000 ਤੋਂ ਵੱਧ ਗੈਰ-ਮੁਸਲਿਮਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੇ ਉਨ੍ਹਾਂ ਦੇ ਸੰਸਥਾਨ ਵਿੱਚ ਇਸਲਾਮ ਕਬੂਲ ਕੀਤਾ ਹੈ। ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਅਰਸਲਾਨ ਅਤੇ ਜਸਪ੍ਰੀਤ ਕੌਰ ਵਿਦੇਸ਼ ਵਿਚ ਮਿਲੇ ਸਨ। ਇਸ ਤੋਂ ਬਾਅਦ ਅਰਸਲਾਨ ਨੇ ਜਸਪ੍ਰੀਤ ਨੂੰ ਪਾਕਿਸਤਾਨ ਆਉਣ ਦਾ ਸੱਦਾ ਦਿੱਤਾ। ਹੁਣ ਦੋਹਾਂ ਦਾ ਵਿਆਹ ਹੋ ਗਿਆ ਹੈ। ਸਾਲ 2018 ਵਿੱਚ ਇੱਕ ਅਜਿਹਾ ਮਾਮਲਾ ਵੀ ਸਾਹਮਣੇ ਆਇਆ ਸੀ, ਜਿਸ ਵਿੱਚ ਇੱਕ 40 ਸਾਲਾ ਜਰਮਨ ਔਰਤ ਨੇ ਪੰਜਾਬ ਦੇ ਹਾਫਿਜ਼ਾਬਾਦ ਦੇ ਇੱਕ ਵਿਅਕਤੀ ਨਾਲ ਨਿਕਾਹ ਕਰਵਾ ਲਿਆ ਸੀ।

ਸਰਹੱਦ ਪਾਰ ਵਿਆਹ ਅਤੇ ਨਿਕਾਹ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਪਿਛਲੇ ਸਾਲ ਪਾਕਿਸਤਾਨ ਦੀ ਰਹਿਣ ਵਾਲੀ ਸੀਮਾ ਹੈਦਰ ਨੇਪਾਲ ਦੇ ਰਸਤੇ ਭਾਰਤ ਆਈ ਸੀ। ਉਹ ਆਪਣੇ ਬੱਚਿਆਂ ਨੂੰ ਲੈ ਕੇ ਆਈ ਸੀ। ਉਸ ਨੇ ਭਾਰਤ ਦੇ ਸਚਿਨ ਨਾਲ ਵਿਆਹ ਕਰਵਾ ਲਿਆ। ਉਦੋਂ ਤੋਂ ਉਹ ਹਿੰਦੂ ਧਰਮ ਦਾ ਪਾਲਣ ਕਰ ਰਹੀ ਹੈ। ਪਬਜੀ ਖੇਡਦੇ ਹੋਏ ਸੀਮਾ ਦੀ ਮੁਲਾਕਾਤ ਸਚਿਨ ਨਾਲ ਹੋਈ ਸੀ। ਸੀਮਾ ਹੈਦਰ ਤੋਂ ਬਾਅਦ ਰਾਜਸਥਾਨ ਦੀ ਅੰਜੂ ਦਾ ਮਾਮਲਾ ਸਾਹਮਣੇ ਆਇਆ, ਜਿਸ ਦੀ ਮੁਲਾਕਾਤ ਪਾਕਿਸਤਾਨ ਤੋਂ ਨਸਰੁੱਲਾ ਨਾਲ ਫੇਸਬੁੱਕ ’ਤੇ ਹੋਈ ਸੀ। ਅੰਜੂ ਵੀਜ਼ਾ ਲੈ ਕੇ ਪਾਕਿਸਤਾਨ ਗਈ ਸੀ। ਫਿਲਹਾਲ ਉਹ ਵਾਪਸ ਆ ਗਈ ਹੈ। ਅੰਜੂ ਦੇ ਵੀ ਬੱਚੇ ਹਨ ਅਤੇ ਉਹ ਆਪਣੇ ਪਤੀ ਤੋਂ ਵੱਖ ਹੋਣ ਵਾਲੀ ਹੈ।

Next Story
ਤਾਜ਼ਾ ਖਬਰਾਂ
Share it