ਖੁਫ਼ੀਆ ਏਜੰਸੀਆਂ ਨੂੰ ਲੱਭ ਗਿਆ ‘ਗੋਲਡੀ ਬਰਾੜ’ ਦਾ ਟਿਕਾਣਾ!
ਨਵੀਂ ਦਿੱਲੀ/ਕੈਲੀਫੋਰਨੀਆ, 28 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਲੋੜੀਂਦੇ ਗੋਲਡੀ ਬਰਾੜ ਨੂੰ ਲੈ ਕੇ ਭਾਰਤੀ ਖੁਫ਼ੀਆ ਏਜੰਸੀਆਂ ਨੇ ਵੱਡਾ ਦਾਅਵਾ ਕੀਤਾ ਹੈ। ਏਜੰਸੀਆਂ ਨੇ ਆਪਣੇ ਨਵੇਂ ਦਸਤਾਵੇਜ਼ ਵਿੱਚ ਖੁਲਾਸਾ ਕੀਤਾ ਹੈ ਕਿ ਕੈਨੇਡਾ ਦੀ ਮੋਸਟ ਵਾਂਟੇਡ ਸੂਚੀ ਵਿੱਚ ਨਾਮ ਆਉਣ ਮਗਰੋਂ ਗੋਲਡੀ ਬਰਾੜ ਅਮਰੀਕਾ ਭੱਜ ਗਿਆ ਸੀ, […]
By : Hamdard Tv Admin
ਨਵੀਂ ਦਿੱਲੀ/ਕੈਲੀਫੋਰਨੀਆ, 28 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਲੋੜੀਂਦੇ ਗੋਲਡੀ ਬਰਾੜ ਨੂੰ ਲੈ ਕੇ ਭਾਰਤੀ ਖੁਫ਼ੀਆ ਏਜੰਸੀਆਂ ਨੇ ਵੱਡਾ ਦਾਅਵਾ ਕੀਤਾ ਹੈ। ਏਜੰਸੀਆਂ ਨੇ ਆਪਣੇ ਨਵੇਂ ਦਸਤਾਵੇਜ਼ ਵਿੱਚ ਖੁਲਾਸਾ ਕੀਤਾ ਹੈ ਕਿ ਕੈਨੇਡਾ ਦੀ ਮੋਸਟ ਵਾਂਟੇਡ ਸੂਚੀ ਵਿੱਚ ਨਾਮ ਆਉਣ ਮਗਰੋਂ ਗੋਲਡੀ ਬਰਾੜ ਅਮਰੀਕਾ ਭੱਜ ਗਿਆ ਸੀ, ਜਿੱਥੇ ਹੁਣ ਉਹ ਕੈਲੀਫੋਰਨੀਆ ਦੇ ਫਰਿਜ਼ਨੋ ਸ਼ਹਿਰ ਵਿੱਚ ਲੁਕਿਆ ਹੋ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਵੱਲੋਂ ਭਾਰਤੀ ਖੁਫ਼ੀਆ ਏਜੰਸੀਆਂ ਤੋਂ ਬਚਣ ਲਈ ਅਮਰੀਕਾ ਕੋਲੋਂ ਕਾਨੂੰਨੀ ਤੌਰ ’ਤੇ ਸ਼ਰਨ ਮੰਗੀ ਜਾ ਰਹੀ ਹੈ।
ਭਾਰਤੀ ਖੁਫ਼ੀਆ ਏਜੰਸੀਆਂ ਨੇ ਆਪਣੇ ਨਵੇਂ ਡੋਜ਼ੀਅਰ ਯਾਨੀ ਦਸਤਾਵੇਜ਼ ਵਿੱਚ ਇਹ ਖੁਲਾਸਾ ਕੀਤਾ ਹੈ। ਇਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਗੋਲਡੀ ਬਰਾੜ 15 ਅਗਸਤ 2017 ਨੂੰ ਭਾਰਤ ਤੋਂ ਕੈਨੇਡਾ ਭੱਜ ਗਿਆ ਸੀ। ਬਾਅਦ ਵਿੱਚ ਕੈਨੇਡਾ ਦੇ ਮੋਸਟ ਵਾਂਟੇਡ ਅਪਰਾਧੀਆਂ ਵਿੱਚ ਆਪਣਾ ਨਾਮ ਆਉਣ ਮਗਰੋਂ ਉਹ ਅਮਰੀਕਾ ਫਰਾਰ ਹੋ ਗਿਆ। ਤਦ ਤੋਂ ਉਹ ਕੈਲੀਫੋਰਨੀਆ ਵਿੱਚ ਰਹਿ ਰਿਹਾ ਹੈ। ਖੁਫ਼ੀਆ ਏਜੰਸੀਆਂ ਮੁਤਾਬਕ ਉਹ ਕੈਲੀਫੋਰਨੀਆ ਦੇ ਫਰਿਜ਼ਨੋ ਸ਼ਹਿਰ ਵਿੱਚ ਹੋ ਸਕਦਾ ਹੈ। ਉਹ ਏਜੰਸੀਆਂ ਤੋਂ ਬਚਣ ਲਈ ਉਹ ਐਨਕ੍ਰਿਪਟਡ ਕਮਿਊਨੀਕੇਸ਼ਨ ਐਪ ਦੀ ਵਰਤੋਂ ਕਰ ਰਿਹਾ ਹੈ।
ਦੱਸ ਦੇਈਏ ਕਿ ਇਹ ਉਹੀ ਗੋਲਡੀ ਬਰਾੜ ਹੈ, ਜਿਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਦਾਰੀ ਲਈ ਸੀ। ਇਸ ਤੋਂ ਇਲਾਵਾ ਉਸ ’ਤੇ ਵੱਡੀਆਂ-ਵੱਡੀਆਂ ਹਸਤੀਆਂ ਨੂੰ ਧਮਕਾਉਣ ਦੇ ਦੋਸ਼ ਵੀ ਲੱਗਦੇ ਰਹੇ ਹਨ।
ਖੁਫ਼ੀਆ ਏਜੰਸੀਆਂ ਦੇ ਨਵੇਂ ਦਸਤਾਵੇਜ਼ ਵਿੱਚ ਭਾਰਤ ਦੇ ਮੋਸਟ ਵਾਂਟੇਡ ਗੈਂਗਸਟਰ ਸੁਖਦੂਲ ਸਿੰਘ ਸੁੱਖਾ ਦਾ ਵੀ ਜ਼ਿਕਰ ਕੀਤਾ ਗਿਆ ਹੈ, ਜਿਸ ਦੀ ਕੁਝ ਦਿਨ ਪਹਿਲਾਂ ਹੀ ਕੈਨੇਡਾ ਵਿੱਚ ਹੱਤਿਆ ਹੋ ਗਈ ਸੀ। ਡੋਜ਼ੀਅਰ ਵਿੱਚ ਸੁੱਖਾ ਗੈਂਗ ਦੇ 17 ਗੁਰਗਿਆਂ ਦਾ ਨਾਮ ਹੈ, ਜੋ ਹਰਿਆਣਾ ਅਤੇ ਪੰਜਾਬ ਦੇ ਵਾਸੀ ਦੱਸੇ ਜਾ ਰਹੇ ਹਨ। ਇਨ੍ਹਾਂ ਸਾਰਿਆਂ ਵਿਰੁੱਧ ਦੋਵਾਂ ਸੂਬਿਆਂ ਵਿੱਚ ਕਈ ਕੇਸ ਦਰਜ ਹਨ।
ਦੱਸ ਦੇਈਏ ਕਿ ਭਾਰਤ ਦੀਆਂ ਖੁਫ਼ੀਆ ਏਜੰਸੀਆਂ ਨੇ ਜਦੋਂ ਤੋਂ ਗੈਂਗਸਟਰਾਂ ਦੇ ਗਠਜੋੜ ਵਿਰੁੱਧ ਕੌਮਾਂਤਰੀ ਪੱਧਰ ’ਤੇ ਕਾਰਵਾਈ ਤੇਜ਼ ਕੀਤੀ ਹੈ, ਉਦੋਂ ਤੋਂ ਇਹ ਅਪਰਾਧੀ ਜਾਨ ਬਚਾਉਣ ਲਈ ਆਪਣੇ ਲਈ ਨਵੇਂ ਟਿਕਾਣੇ ਲੱਭਦੇ ਫਿਰ ਰਹੇ ਹਨ।
ਖੁਫ਼ੀਆ ਏਜੰਸੀਆਂ ਵੱਲੋਂ ਜਾਰੀ ਨਵੇਂ ਡੋਜ਼ੀਅਰ ਵਿੱਚ ਕੁੱਝ ਕੱਟੜਪੰਥੀਆਂ ਅਤੇ ਉਨ੍ਹਾਂ ਦੇ ਸਾਥੀਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਸ ਵਿੱਚ ਪਾਕਿਸਤਾਨ ਸਥਿਤ ਹਰਵਿੰਦਰ ਸਿੰਘ ਦੇ ਕਰੀਬੀ ਸਹਿਯੋਗੀ ਲਖਬੀਰ ਲੰਡਾ ਦਾ ਨਾਮ ਵੀ ਸ਼ਾਮਲ ਹੈ, ਜਿਸ ਨੇ 4 ਨਵੰਬਰ 2022 ਨੂੰ ਅੰਮ੍ਰਿਤਸਰ ਵਿੱਚ ਸ਼ਿਵ ਸੈਨਾ ਨੇਤਾ ਸੁਧੀਰ ਸੂਰੀ ਦੇ ਕਤਲ ਦੀ ਖੁੱਲ੍ਹੇ ਤੌਰ ’ਤੇ ਜ਼ਿੰਮੇਦਾਰੀ ਲਈ ਸੀ। ਲਖਬੀਰ ਨੇ ਕਤਲ ਮਗਰੋਂ ਫੇਸਬੁੱਕ ’ਤੇ ਚੇਤਾਵਨੀ ਦਿੰਦਿਆਂ ਲਿਖਿਆ ਸੀ ਕਿ ਇਹ ਤਾਂ ਬਸ ਸ਼ੁਰੂਆਤ ਹੈ।
ਭਾਰਤੀ ਖੁਫ਼ੀਆ ਏਜੰਸੀਆਂ ਦੇ ਡੋਜ਼ੀਅਰ ਵਿੱਚ 66 ਸਾਲ ਦੇ ਸਤਿੰਦਰ ਪਾਲ ਸਿੰਘ ਦਾ ਵੀ ਜ਼ਿਕਰ ਹੈ, ਜਿਸ ਨੂੰ ਹਰਦੀਪ ਸਿੰਘ ਨਿੱਜਰ ਦਾ ਕਰੀਬੀ ਮੰਨਿਆ ਜਾਂਦਾ ਸੀ।
ਡੋਜ਼ੀਅਰ ਵਿੱਚ ਸਨੋਵਰ ਢਿੱਲੋਂ, ਗੋਲਡੀ ਬਰਾੜ, ਸਤਿੰਦਰਪਾਲ ਸਿੰਘ, ਸੁÇਲੰਦਰ ਸਿੰਘ, ਮਲਕੀਤ ਸਿੰਘ ਫੌਜੀ, ਗੁਰਪ੍ਰੀਤ ਸਿੰਘ, ਭਗਤ ਸਿੰਘ ਬਰਾੜ, ਗੁਰਜੀਤ ਸਿੰਘ ਚੀਮਾ, ਹਰਪ੍ਰੀਤ ਸਿੰਘ, ਲਖਬੀਰ ਸਿੰਘ, ਹਰਦੀਪ ਨਿੱਜਰ ਅਤੇ ਅਰਸ਼ਦੀਪ ਸਿੰਘ ਡੱਲਾ ਸਣੇ ਕਈ ਹੋਰ ਲੋਕਾਂ ਦਾ ਨਾਮ ਵੀ ਸ਼ਾਮਲ ਹੈ।