ਦੁਨੀਆ ਦੇ ਇਨ੍ਹਾਂ ਦੇਸ਼ਾਂ 'ਚ ਮਹਿੰਗਾਈ ਨੇ ਮਚਾਈ ਤਬਾਹੀ
ਨਵੀਂ ਦਿੱਲੀ : ਦੁਨੀਆ ਦੇ ਕਈ ਦੇਸ਼ ਇਸ ਸਮੇਂ ਮਹਿੰਗਾਈ ਦੀ ਮਾਰ ਝੱਲ ਰਹੇ ਹਨ। ਇਨ੍ਹਾਂ ਦੇਸ਼ਾਂ 'ਚ ਮਹਿੰਗਾਈ ਰਿਕਾਰਡ ਪੱਧਰ 'ਤੇ ਪਹੁੰਚ ਗਈ ਹੈ। ਇੱਥੇ ਮਹਿੰਗਾਈ ਕਾਰਨ ਲੋਕਾਂ ਲਈ ਰੋਜ਼ਮਰ੍ਹਾ ਦੀਆਂ ਚੀਜ਼ਾਂ ਖਰੀਦਣੀਆਂ ਵੀ ਔਖੀਆਂ ਹੋ ਗਈਆਂ ਹਨ। ਯੂ.ਕੇ. ਤੋਂ ਲੈ ਕੇ ਅਮਰੀਕਾ ਤੱਕ ਲੋਕ ਮਹਿੰਗਾਈ ਕਾਰਨ ਪ੍ਰੇਸ਼ਾਨ ਹਨ। ਹਾਲ ਹੀ 'ਚ ਵਰਲਡ ਆਫ […]
By : Editor (BS)
ਨਵੀਂ ਦਿੱਲੀ : ਦੁਨੀਆ ਦੇ ਕਈ ਦੇਸ਼ ਇਸ ਸਮੇਂ ਮਹਿੰਗਾਈ ਦੀ ਮਾਰ ਝੱਲ ਰਹੇ ਹਨ। ਇਨ੍ਹਾਂ ਦੇਸ਼ਾਂ 'ਚ ਮਹਿੰਗਾਈ ਰਿਕਾਰਡ ਪੱਧਰ 'ਤੇ ਪਹੁੰਚ ਗਈ ਹੈ। ਇੱਥੇ ਮਹਿੰਗਾਈ ਕਾਰਨ ਲੋਕਾਂ ਲਈ ਰੋਜ਼ਮਰ੍ਹਾ ਦੀਆਂ ਚੀਜ਼ਾਂ ਖਰੀਦਣੀਆਂ ਵੀ ਔਖੀਆਂ ਹੋ ਗਈਆਂ ਹਨ। ਯੂ.ਕੇ. ਤੋਂ ਲੈ ਕੇ ਅਮਰੀਕਾ ਤੱਕ ਲੋਕ ਮਹਿੰਗਾਈ ਕਾਰਨ ਪ੍ਰੇਸ਼ਾਨ ਹਨ। ਹਾਲ ਹੀ 'ਚ ਵਰਲਡ ਆਫ ਸਟੈਟਿਸਟਿਕਸ ਨੇ ਦੁਨੀਆ ਭਰ ਦੇ ਦੇਸ਼ਾਂ 'ਚ ਮਹਿੰਗਾਈ ਨੂੰ ਲੈ ਕੇ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ ਇਕ ਸੂਚੀ ਜਾਰੀ ਕੀਤੀ ਹੈ। ਇਸ ਵਿੱਚ ਸਭ ਤੋਂ ਵੱਧ ਅਤੇ ਸਭ ਤੋਂ ਘੱਟ ਮਹਿੰਗਾਈ ਵਾਲੇ ਦੇਸ਼ਾਂ ਦੀ ਸੂਚੀ ਅੰਕੜਿਆਂ ਦੇ ਨਾਲ ਦਿੱਤੀ ਗਈ ਹੈ।
ਵੈਨੇਜ਼ੁਏਲਾ ਵਿੱਚ ਵਿਸ਼ਵ ਵਿੱਚ ਸਭ ਤੋਂ ਵੱਧ ਮਹਿੰਗਾਈ ਹੈ। ਇੱਥੇ ਮਹਿੰਗਾਈ ਦਰ 318 ਫੀਸਦੀ ਤੱਕ ਪਹੁੰਚ ਗਈ ਹੈ। ਵੈਨੇਜ਼ੁਏਲਾ 'ਚ ਮਹਿੰਗਾਈ ਲਗਾਤਾਰ ਵਧ ਰਹੀ ਹੈ। ਲੇਬਨਾਨ ਦੂਜੇ ਸਥਾਨ 'ਤੇ ਹੈ। ਇੱਥੇ ਮਹਿੰਗਾਈ ਦਰ 215 ਫੀਸਦੀ ਤੱਕ ਪਹੁੰਚ ਗਈ ਹੈ। ਮਹਿੰਗਾਈ ਦੀ ਇਸ ਸੂਚੀ ਵਿੱਚ ਅਰਜਨਟੀਨਾ ਤੀਜੇ ਸਥਾਨ 'ਤੇ ਹੈ। ਇੱਥੇ ਮਹਿੰਗਾਈ ਦਰ 143 ਫੀਸਦੀ ਦੇ ਪੱਧਰ 'ਤੇ ਪਹੁੰਚ ਗਈ ਹੈ। ਸੀਰੀਆ ਇਸ ਸੂਚੀ 'ਚ ਚੌਥੇ ਨੰਬਰ 'ਤੇ ਹੈ। ਇੱਥੇ ਮਹਿੰਗਾਈ ਦਰ 79.1 ਫੀਸਦੀ 'ਤੇ ਪਹੁੰਚ ਗਈ ਹੈ।
ਦੁਨੀਆ 'ਚ ਸਭ ਤੋਂ ਜ਼ਿਆਦਾ ਮਹਿੰਗਾਈ ਵਾਲੇ ਦੇਸ਼ਾਂ ਦੀ ਸੂਚੀ 'ਚ ਈਰਾਨ ਛੇਵੇਂ ਸਥਾਨ 'ਤੇ ਹੈ। ਇਸ ਸੂਚੀ 'ਚ ਪਾਕਿਸਤਾਨ 8ਵੇਂ ਨੰਬਰ 'ਤੇ ਹੈ। ਪਾਕਿਸਤਾਨ ਵਿੱਚ ਮਹਿੰਗਾਈ ਦਰ 29.2 ਫੀਸਦੀ ਹੈ। ਜਦਕਿ ਭਾਰਤ ਇਸ ਸੂਚੀ ਵਿੱਚ 26ਵੇਂ ਨੰਬਰ 'ਤੇ ਹੈ। ਭਾਰਤ ਵਿੱਚ ਮਹਿੰਗਾਈ ਦਰ 4.87 ਫੀਸਦੀ ਹੈ। ਜਦਕਿ ਬੰਗਲਾਦੇਸ਼ ਇਸ ਸੂਚੀ 'ਚ 11ਵੇਂ ਨੰਬਰ 'ਤੇ ਹੈ। ਇੱਥੇ ਮਹਿੰਗਾਈ ਦਰ 9.93 ਫੀਸਦੀ ਹੈ।
ਦੁਨੀਆ 'ਚ ਸਭ ਤੋਂ ਵੱਧ ਮਹਿੰਗਾਈ ਵਾਲੇ ਦੇਸ਼ਾਂ ਦੀ ਸੂਚੀ 'ਚ ਪਾਕਿਸਤਾਨ ਭਾਵੇਂ ਅੱਠਵੇਂ ਨੰਬਰ 'ਤੇ ਹੋਵੇ ਪਰ ਇੱਥੋਂ ਦੇ ਲੋਕਾਂ ਦੀ ਹਾਲਤ ਤਰਸਯੋਗ ਹੈ। ਪਾਕਿਸਤਾਨ 'ਚ ਲਗਾਤਾਰ ਵਧ ਰਹੀ ਮਹਿੰਗਾਈ ਕਾਰਨ ਲੋਕਾਂ ਨੂੰ ਖਾਣ-ਪੀਣ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਲਈ ਰੋਜ਼ਮਰ੍ਹਾ ਦੀਆਂ ਵਸਤੂਆਂ ਖਰੀਦਣੀਆਂ ਮੁਸ਼ਕਲ ਹੋ ਗਈਆਂ ਹਨ।