ਨਸ਼ਾ ਤਸਕਰੀ ਦੀ ਸੂਚੀ ’ਚ ਭਾਰਤ ਦਾ ਨਾਮ ਸ਼ਾਮਲ
ਵਾਸ਼ਿੰਗਟਨ : ਵਿਸ਼ਵ ਦੇ ਕਈ ਦੇਸ਼ਾਂ ਵਿਚ ਨਸ਼ਾ ਤਸਕਰੀ ਕਾਫ਼ੀ ਵੱਡੇ ਪੱਧਰ ’ਤੇ ਚਲਦੀ ਐ ਪਰ ਇਸ ਮਾਮਲੇ ਵਿਚ ਭਾਰਤ ਅਤੇ ਉਸ ਦਾ ਗੁਆਂਢੀ ਪਾਕਿਸਤਾਨ ਵੀ ਪਿੱਛੇ ਨਹੀਂ। ਜੀ ਹਾਂ, ਅਮਰੀਕਾ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਇਨ੍ਹਾਂ ਦਾ ਪ੍ਰੋਡਕਸ਼ਨ ਕਰਨ ਵਾਲੇ ਦੇਸ਼ਾਂ ਦੀ ਸੂਚੀ ਜਾਰੀ ਕੀਤੀ ਐ, ਜਿਸ ਵਿਚ ਪਾਕਿਸਤਾਨ ਦੇ ਨਾਲ ਨਾਲ ਭਾਰਤ […]
By : Hamdard Tv Admin
ਵਾਸ਼ਿੰਗਟਨ : ਵਿਸ਼ਵ ਦੇ ਕਈ ਦੇਸ਼ਾਂ ਵਿਚ ਨਸ਼ਾ ਤਸਕਰੀ ਕਾਫ਼ੀ ਵੱਡੇ ਪੱਧਰ ’ਤੇ ਚਲਦੀ ਐ ਪਰ ਇਸ ਮਾਮਲੇ ਵਿਚ ਭਾਰਤ ਅਤੇ ਉਸ ਦਾ ਗੁਆਂਢੀ ਪਾਕਿਸਤਾਨ ਵੀ ਪਿੱਛੇ ਨਹੀਂ। ਜੀ ਹਾਂ, ਅਮਰੀਕਾ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਇਨ੍ਹਾਂ ਦਾ ਪ੍ਰੋਡਕਸ਼ਨ ਕਰਨ ਵਾਲੇ ਦੇਸ਼ਾਂ ਦੀ ਸੂਚੀ ਜਾਰੀ ਕੀਤੀ ਐ, ਜਿਸ ਵਿਚ ਪਾਕਿਸਤਾਨ ਦੇ ਨਾਲ ਨਾਲ ਭਾਰਤ ਦਾ ਨਾਮ ਵੀ ਸ਼ਾਮਲ ਕੀਤਾ ਗਿਆ ਏ।
ਅਮਰੀਕਾ ਵੱਲੋਂ 23 ਅਜਿਹੇ ਦੇਸ਼ਾਂ ਦੀ ਸੂਚੀ ਜਾਰੀ ਕੀਤੀ ਗਈ ਐ ਜੋ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਉਨ੍ਹਾਂ ਦਾ ਪ੍ਰੋਡਕਸ਼ਨ ਕਰਦੇ ਨੇ। ਇਨ੍ਹਾਂ 23 ਦੇਸ਼ਾਂ ਵਿਚ ਭਾਰਤ ਦਾ ਨਾਮ ਵੀ ਸ਼ਾਮਲ ਐ। ਰਿਪੋਰਟ ਵਿਚ ਇਹ ਗੱਲ ਵੀ ਆਖੀ ਗਈ ਐ ਕਿ ਸੂਚੀ ਵਿਚ ਕਿਸੇ ਦੇਸ਼ ਦੇ ਨਾਮ ਸ਼ਾਮਲ ਹੋਣ ਦਾ ਮਤਲਬ ਇਹ ਨਹੀਂ ਕਿ ਉਥੋਂ ਸਰਕਾਰ ਨਸ਼ੇ ਦਾ ਕਾਰੋਬਾਰ ਰੋਕਣ ਲਈ ਕਦਮ ਨਹੀਂ ਉਠਾ ਰਹੀ ਜਾਂ ਫਿਰ ਅਮਰੀਕੀ ਸਰਕਾਰ ਦੇ ਨਾਲ ਉਹ ਸਹਿਯੋਗ ਨਹੀਂ ਕਰ ਰਹੀ।
ਇਸ ਸੂਚੀ ਵਿਚ ਭਾਰਤ ਤੋਂ ਇਲਾਵਾ ਅਫ਼ਗਾਨਿਸਤਾਨ, ਮਿਆਂਮਾਰ, ਪਾਕਿਸਤਾਨ, ਚੀਨ, ਪਨਾਮਾ, ਪੇਰੂ, ਮੈਕਸੀਕੋ, ਜਮਾਇਕਾ, ਹੋਂਡੂਰਾਸ, ਨਿਕਾਰਾਗੁਆ, ਇਕਵਾਡੋਰ, ਬਹਾਮਾਸ ਅਤੇ ਹੈਤੀ ਵਰਗੇ ਮੁਲਕਾਂ ਨੂੰ ਸ਼ਾਮਲ ਕੀਤਾ ਗਿਆ ਏ। ਰਿਪੋਰਟ ਵਿਚ ਇਹ ਵੀ ਆਖਿਆ ਗਿਆ ਏ ਕਿ ਭਲੇ ਹੀ ਸਰਕਾਰਾਂ ਨਸ਼ੇ ਦੇ ਕਾਰੋਬਾਰ ਨੂੰ ਰੋਕਣ ਲਈ ਵੱਡੇ ਕਦਮ ਉਠਾ ਰਹੀਆਂ ਨੇ ਪਰ ਜਿਓਗ੍ਰਾਫਿਕ, ਕਾਰੋਬਾਰ ਅਤੇ ਆਰਥਿਕ ਕਾਰਨਾਂ ਕਰਕੇ ਇਨ੍ਹਾਂ ਦੇਸ਼ਾਂ ਵਿਚ ਨਸ਼ੇ ਦੀ ਪੈਦਾਵਾਰ ਅਤੇ ਕਾਰੋਬਾਰ ਹੋ ਰਿਹਾ ਏ। ਰਿਪੋਰਟ ਵਿਚ ਚੀਨ ਨੂੰ ਨਸ਼ੀਲੇ ਪਦਾਰਥਾਂ ਦੇ ਲਈ ਜ਼ਰੂਰੀ ਕੈਮੀਕਲਜ਼ ਦਾ ਮੁੱਖ ਸਰੋਤ ਦੱਸਿਆ ਗਿਆ ਏ।
ਸੈਂਟਰ ਫਾਰ ਡਿਸੀਜ਼ ਕੰਟਰੋਲ ਅਤੇ ਪ੍ਰਿਵੈਂਸ਼ਨ ਦੇ ਅੰਕੜਿਆਂ ਅਨੁਸਾਰ ਅਮਰੀਕਾ ਵਿਚ 2022 ਵਿਚ ਡਰੱਗ ਦੇ ਓਵਰਡੋਜ਼ ਨਾਲ ਕਰੀਬ ਇਕ ਲੱਖ 9 ਹਜ਼ਾਰ ਲੋਕਾਂ ਦੀ ਮੌਤ ਹੋ ਗਈ। ਰਿਪੋਰਟ ਵਿਚ ਦੱਸਿਆ ਗਿਆ ਏ ਕਿ ਅਮਰੀਕਾ ਵਿਚ ਨੁਕਸਾਨ ਪਹੁੰਚਾਉਣ ਵਾਲੇ ਜ਼ਿਆਦਾਤਰ ਡਰੱਗਸ ਇਸ ਦੇ ਬਾਰਡਰ ਦੇ ਪਾਰ ਪ੍ਰੋਡਿਊਸ ਹੁੰਦੇ ਨੇ। ਇਸ ਨੂੰ ਕੰਟਰੋਲ ਕਰਨ ਲਈ ਅਮਰੀਕਾ ਕਈ ਕੌਮਾਂਤਰੀ ਪਾਰਟਨਰਾਂ ਅਤੇ ਦੇਸ਼ਾਂ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਏ।
ਇਸ ਵਾਰ ਅਫ਼ਗਾਨਿਸਤਾਨ ਵਿਚ ਉਨ੍ਹਾਂ ਦੇਸ਼ਾਂ ਦੀ ਸੂਚੀ ਤੋਂ ਬਾਹਰ ਰੱਖਿਆ ਗਿਆ ਏ ਜੋ ਡਰੱਗ ’ਤੇ ਲਗਾਮ ਲਗਾਉਣ ਵਿਚ ਨਾਕਾਮਯਾਬ ਰਹੇ ਨੇ। ਅਜਿਹਾ ਇਸ ਲਈ ਕਿਉਂਕਿ ਇੱਥੇ ਪਿਛਲੇ ਇਕ ਸਾਲ ਵਿਚ ਅਫ਼ੀਮ ਅਤੇ ਗੈਰਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਖੇਤੀ ਕਾਫ਼ੀ ਹੱਦ ਤੱਕ ਘੱਟ ਹੋਈ ਐ। ਹਾਲਾਂਕਿ ਰਿਪੋਰਟ ਵਿਚ ਕਿਹਾ ਗਿਆ ਏ ਕਿ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਅਤੇ ਇਸ ਦੀ ਸਪਲਾਈ ਚੇਨ ’ਤੇ ਰੋਕ ਲਗਾਉਣ ਲਈ ਦੇਸ਼ ਨੂੰ ਅਜੇ ਹੋਰ ਕੋਸ਼ਿਸ਼ਾਂ ਕਰਨ ਦੀ ਲੋੜ ਐ।