Begin typing your search above and press return to search.

ਜੰਮੂ ਵਿੱਚ ਭਾਰਤ ਦਾ ਪਹਿਲਾ ਏਅਰ ਸ਼ੋਅ, ਅਸਮਾਨ ਵਿੱਚ ਏਅਰਫੋਰਸ ਦੇ ਜਾਂਬਾਜ਼

ਚੰਡੀਗੜ੍ਹ, 22 ਸਤੰਬਰ (ਸਵਾਤੀ ਗੌਰ) : ਜੰਮੂ ਏਅਰਫੋਰਸ ਸਟੇਸ਼ਨ ਵਿੱਚ ਪਹਿਲੀ ਵਾਰ ਭਾਰਤੀ ਵਾਯੂਸੇਨਾ ਦਾ ਏਅਰਸ਼ੋਅ ਹੋਇਆ । ਜੰਮੂ ਕਸ਼ਮੀਰ ਦੇ ਭਾਰਤ ਵਿੱਚ ਆਜ਼ਾਦੀ ਦੇ 76 ਸਾਲ ਪੂਰੇ ਹੋਣ ਤੇ ਜੰਮੂ ਵਾਯੂਸੇਨਾ ਸਟੇਸ਼ਨ ਦੀ ਡਾਈਮੰਡ ਜੁਬਲੀ ਤੇ ਪਹਿਲੀ ਵਾਰ ਇਸ ਤਰ੍ਹਾਂ ਦੇ ਸ਼ੋਅ ਦਾ ਆਯੋਜਨ ਕੀਤਾ ਗਿਆ ਹੈ। ਦੋ ਦਿਨਾਂ ਇਸ ਏਅਰ ਸ਼ੌਅ ਦੌਰਾਨ ਹੈਰਤਅੰਗੇਜ਼ […]

ਜੰਮੂ ਵਿੱਚ ਭਾਰਤ ਦਾ ਪਹਿਲਾ ਏਅਰ ਸ਼ੋਅ, ਅਸਮਾਨ ਵਿੱਚ ਏਅਰਫੋਰਸ ਦੇ ਜਾਂਬਾਜ਼
X

Hamdard Tv AdminBy : Hamdard Tv Admin

  |  22 Sept 2023 6:19 AM GMT

  • whatsapp
  • Telegram

ਚੰਡੀਗੜ੍ਹ, 22 ਸਤੰਬਰ (ਸਵਾਤੀ ਗੌਰ) : ਜੰਮੂ ਏਅਰਫੋਰਸ ਸਟੇਸ਼ਨ ਵਿੱਚ ਪਹਿਲੀ ਵਾਰ ਭਾਰਤੀ ਵਾਯੂਸੇਨਾ ਦਾ ਏਅਰਸ਼ੋਅ ਹੋਇਆ । ਜੰਮੂ ਕਸ਼ਮੀਰ ਦੇ ਭਾਰਤ ਵਿੱਚ ਆਜ਼ਾਦੀ ਦੇ 76 ਸਾਲ ਪੂਰੇ ਹੋਣ ਤੇ ਜੰਮੂ ਵਾਯੂਸੇਨਾ ਸਟੇਸ਼ਨ ਦੀ ਡਾਈਮੰਡ ਜੁਬਲੀ ਤੇ ਪਹਿਲੀ ਵਾਰ ਇਸ ਤਰ੍ਹਾਂ ਦੇ ਸ਼ੋਅ ਦਾ ਆਯੋਜਨ ਕੀਤਾ ਗਿਆ ਹੈ। ਦੋ ਦਿਨਾਂ ਇਸ ਏਅਰ ਸ਼ੌਅ ਦੌਰਾਨ ਹੈਰਤਅੰਗੇਜ਼ ਕਰਤਬ ਦੇਖਣ ਨੂੰ ਮਿਲੇ। ਆਕਾਸ਼ਗੰਗਾ ਸਕਾਈ ਡਾਈਵਰਸ ਨੇ ਪੈਰਾਸ਼ੂਟ ਨਾਲ ਤਿਰੰਗਾ ਬਣਾਇਆ।

ਇਸ ਤੋਂ ਇਲਾਵਾ ਹੈਲੀਕਾਪਟਰ ਦੇ ਡਿਸਪਲੇ ਦੇ ਨਾਲ ਏਅਰ ਵਾਰੀਅਰ ਡ੍ਰਿਲ ਟੀਮ, ਆਕਾਸ਼ਗੰਗਾ ਡੇਅਰਡੇਵਿਲ ਸਕਾਈ ਡਾਈਵਿੰਗ ਟੀਮ ਨੇ ਅਸਮਾਨ ਵਿੱਚ ਕਰਤਬ ਦਿਖਾਏ। ਸ਼ੌਅ ਵਿੱਚ ਭਾਰਤੀ ਵਾਯੂਸੈਨਾ ਦੇ ਏਅਰ ਵਾਰੀਅਰ ਸਿੰਫਨੀ ਆਰਕੈਸਟਰਾ ਦਾ ਵੀ ਪ੍ਰਦਰਸ਼ਨ ਹੋਣਾ ਸੀ ਪਰ ਮੌਸਮ ਖਰਾਬ ਹੋਣ ਕਾਰਨ ਇਹ ਨਹੀਂ ਹੋ ਸਕਿਆ। ਇਸ ਸ਼ੌਅ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ।

ਸ਼ੌਅ ਵਿੱਚ ਕੀ ਰਿਹਾ ਖਾਸ ?

ਸੂਰਜ ਕਿਰਣ ਐਰੋਬੈਟਿਕ ਟੀਮ ਵੱਲੋਂ 25 ਮਿੰਟ ਦੇ ਸ਼ੌਅ ਨੂੰ ਦੋ ਭਾਗਾਂ ਵਿੱਚ ਪਰਫਾਰਮ ਕੀਤਾ ਗਿਆ। ਪਹਿਲੇ ਭਾਗ ਵਿੱਚ 9 ਜਹਾਜ਼ਾਂ ਦੇ ਨਾਲ ਵੱਖ-ਵੱਖ ਫਾਰਮੇਸ਼ਨ ਬਣਾਏ ਗਏ ਤੇ ਵਾਰਫੇਅਰ ਦਿਖਾਇਆ ਗਿਆ। ਟੀਮ ਨੇ ਡਾਈਮੈਂਡ ਮੇਜਰ, ਤੇਜਸ ਫਾਰਮੇਸ਼ਨ ਵਰਗੇ ਕਈ ਕਰਤਬ ਦਿਖਾਏ,ਦੂਜੇ ਭਾਗ ਵਿੱਚ ਐਰੋਬੈਟਿਕ ਟੀਮ ਖੁਦ ਨੂੰ ਛੋਟੀ ਯੂਨਿਟਾਂ ਵਿੱਚ ਵੰਡ ਕੇ ਹੋਰ ਰੋਚਕ ਕਰਤਬ ਦਿਖਾਉਣ ਲਈ ਜ਼ਮੀਨ ਦੇ ਕਰੀਬ ਪਹੁੰਚੀਆਂ । ਇਹਨਾਂ ਕਰਤਬਾਂ ਜ਼ਰਿਏ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਕਿ ਇੱਕ ਆਧੁਨਿਕ ਲੜਾਕੂ ਜਹਾਜ਼ ਕੀ -ਕੀ ਕਰ ਸਕਦਾ ਹੈ । ਇਹ ਏਅਰਸ਼ੌਅ ਭਾਰਤੀ ਏਅਰ ਫੋਰਸ ਤੇ ਜੰਮੂ ਕਸ਼ਮੀਰ ਦੀ ਸਰਕਾਰ ਵੱਲੋਂ ਸਾਂਝੇ ਤੌਰ ਤੇ ਆਯੋਜਿਤ ਕੀਤਾ ਗਿਆ ਸੀ ਙ ਇਸ ਤੋਂ ਪਹਿਲਾਂ 15 ਸਤੰਬਰ ਨੂੰ ਰਾਜਸਥਾਨ ਦੇ ਜੈਪੁਰ ਵਿੱਚ ਜਲਮਹਿਲ ਦੇ ਉੱਪਰ 9 ਹਾਕ ਜਹਾਜ਼ਾਂ ਨੇ ਸ਼ਾਨਦਾਰ ਕਰਤਬ ਦਿਖਾਏ । ਕਰੀਬ ਇੱਕ ਘੰਟੇ ਤੱਕ ਸੂਰਜ ਕਿਰਣ ਐਰੋਬੈਟਿਕ ਟੀਮ ਨੇ ਏਅਰ ਸ਼ੌਅ ਕੀਤਾ ਙ ਇਸ ਵਿੱਚ ਤਿੰਨ ਪਾਇਲਟ ਜੈਪੁਰ ਦੇ ਸੀ ।

ਕੀ ਹੈ ਸੂਰਜ ਕਿਰਣ ਟੀਮ ?
ਸਾਲ 1996 ਵਿੱਚ ਸੂਰਜ ਕਿਰਣ ਦੀ ਸਥਾਪਨਾ ਹੋਈ ਸੀ। ਸੂਰਜ ਕਿਰਣ ਵਾਯੂਸੈਨਾ ਦੀ 52ਵੇਂ ਸਕੁਐਡਰਨ ਦਾ ਹਿੱਸਾ ਹੈ । ਇਹ ਟੀਮ ਇੰਡਅਨ ਏਅਰਫੋਰਸ ਦੀ ਐਰੋਬੈਟਿਕਸ ਪ੍ਰਦਰਸ਼ਨ ਟੀਮ ਹੈ । ਇਸ ਟੀਮ ਵਿੱਚ 13 ਪਾਇਲਟ ਹੁੰਦੇ ਨੇ । ਇਸ ਚੋਂ ਸਿਰਫ 9 ਇੱਕਸਾਰ ਉਡਾਨ ਭਰਦੇ ਹਨ । ਸਿਰਫ ਲੜਾਕੂ ਜਹਾਜ਼ ਉਡਾਉਣ ਵਾਲੇ ਪਾਇਲਟਾਂ ਨੂੰ ਇਸ ਲਈ ਚੁਣਿਆ ਜਾਂਦਾ ਹੈ ਇਹਨਾਂ ਕੋਲ ਕਿਰਣ ਏਅਰਕ੍ਰਾਫਟ ਚਲਾਉਣ ਦਾ 1 ਹਜ਼ਾਰ ਘੰਟੇ ਤੇ ਲਗਭਗ 2 ਹਜ਼ਾਰ ਘੰਟੇ ਦੀ ਲੜਾਕੂ ਜਹਾਜ਼ ਦਾ ਅਨੁਭਵ ਹੁੰਦਾ ਹੈ ਪਾਇਲਟਾਂ ਤੋਂ ਇਲਾਵਾ ਟੀਮ ਵਿੱਚ ਫਲਾਇਟ ਕਮਾਂਡਰ, ਇੱਕ ਪ੍ਰਸ਼ਾਸਕ ਤੇ ਫਲਾਇੰਗ ਇੰਸਟ੍ਰਕਟਰ ਹੁੰਦੇ ਹਨ। ਇਹ ਟੀਮ ਦੇਸ਼ ਦੇ ਕਈ ਹਿੱਸਿਆਂ ਵਿੱਚ ਏਅਰ ਸ਼ੌਅ ਦੇ ਜ਼ਰੀਏ ਕਰਤਬ ਦਿਖਾ ਚੁੱਕੀ ਹੈ।

ਕੀ ਹੈ ਆਕਾਸ਼ ਗੰਗਾ ?
ਆਕਾਸ਼ ਗੰਗਾ ਭਾਰਤੀ ਹਵਾਈ ਸੈਨਾ ਦੀ 14 ਮੈਂਬਰੀ ਸਕਾਈਡਾਈਵਿੰਗ ਟੀਮ ਜੋ ਅਗਸਤ 1987 ਵਿੱਚ ਸਥਾਪਿਤ ਕੀਤੀ ਗਈ ਸੀ । ਇਸ ਦਾ ਨਾਮ ਹਿੰਦੀ ਵਿੱਚ ਆਕਾਸ਼ ਦੀ ਗੰਗਾ ਵਿੱਚ ਅਨੁਵਾਦ ਕਰਦਾ ਹੈ । ਇਹ ਟੀਮਾਂ ਤੇ ਹਵਾਈ ਯੋਧੇ ਇੰਡੀਅਨ ਏਏਰ ਫੋਰਸ ਦੇ ਉੱਚੇ ਮਿਆਰਾਂ ਤੇ ਪਰੰਪਰਾਵਾਂ ਨੂੰ ਕਾਇਮ ਰੱਖਣ, ਟੀਮ ਵਰਕ ਤੇ ਜ਼ੋਰ ਦੇਣ ਵਿੱਚ ਮਾਣ ਮਹਿਸੂਸ ਕਰਦੇ ਨੇ।

ਇਸ ਈਵੈਂਟ ਨੂੰ ਆਯੋਜਿਤ ਕਰਨ ਦਾ ਮਕਸਦ ਨੌਜਵਾਨਾਂ ਨੂੰ ਉੱਚਿਤ ਭਾਰਤੀ ਹਵਾਈ ਸੈਨਾ ਵਿੱਚ ਕਰੀਅਰ ਬਣਾਉਣ ਲਈ ਪ੍ਰੇਰਿਤ ਕਰਨਾ ਹੈ ਤੇ ਆਮ ਲੋਕਾਂ ਵਿੱਚ ਹਵਾਬਾਜ਼ੀ ਦੇ ਖਤਰਿਆਂ ਤੇ ਸੁਰੱਖਿਆ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ।

Next Story
ਤਾਜ਼ਾ ਖਬਰਾਂ
Share it