ਭਾਰਤੀ ਦੇ ਰੱਖਿਆ ਮੰਤਰੀ ਦਾ ਇਟਲੀ ’ਚ ਨਿੱਘਾ ਸਵਾਗਤ
ਰੋਮ, (ਗੁਰਸ਼ਰਨ ਸਿੰਘ ਸੋਨੀ) : ਭਾਰਤ ਤੇ ਇਟਲੀ ਦੇਸ਼ ਜਿੱਥੇ ਆਪਣੇ ਰਿਸ਼ਤਿਆਂ ਨੂੰ ਦਿਨੋ ਦਿਨ ਮਜ਼ਬੂਤ ਕਰਨ ਲਈ ਬਹੁਤ ਹੀ ਸੰਜੀਦੀਗੀ ਨਾਲ ਕਈ ਤਰਾਂ ਦੇ ਸਮਝੌਤਾ ਕਰਦੇ ਆ ਰਹੇ ਹਨ। ਉੱਥੇ ਬੀਤੇ ਸਮੇਂ ਇਟਲੀ ਦੀ ਪ੍ਰਧਾਨ ਮੰਤਰੀ ਮੈਡਮ ਜੌਰਜੀਆ ਮੇਲੋਨੀ ਵੀ ਆਪਣੀ ਭਾਰਤ ਫੇਰੀ ਮੌਕੇ ਭਵਿੱਖ ਵਿੱਚ ਦੋਵਾ ਦੇਸ਼ਾ ਦੇ ਆਪਸੀ ਸਬੰਧਾ ਨੂੰ ਮਜ਼ਬੂਤ ਕਰਨ […]
By : Hamdard Tv Admin
ਰੋਮ, (ਗੁਰਸ਼ਰਨ ਸਿੰਘ ਸੋਨੀ) : ਭਾਰਤ ਤੇ ਇਟਲੀ ਦੇਸ਼ ਜਿੱਥੇ ਆਪਣੇ ਰਿਸ਼ਤਿਆਂ ਨੂੰ ਦਿਨੋ ਦਿਨ ਮਜ਼ਬੂਤ ਕਰਨ ਲਈ ਬਹੁਤ ਹੀ ਸੰਜੀਦੀਗੀ ਨਾਲ ਕਈ ਤਰਾਂ ਦੇ ਸਮਝੌਤਾ ਕਰਦੇ ਆ ਰਹੇ ਹਨ। ਉੱਥੇ ਬੀਤੇ ਸਮੇਂ ਇਟਲੀ ਦੀ ਪ੍ਰਧਾਨ ਮੰਤਰੀ ਮੈਡਮ ਜੌਰਜੀਆ ਮੇਲੋਨੀ ਵੀ ਆਪਣੀ ਭਾਰਤ ਫੇਰੀ ਮੌਕੇ ਭਵਿੱਖ ਵਿੱਚ ਦੋਵਾ ਦੇਸ਼ਾ ਦੇ ਆਪਸੀ ਸਬੰਧਾ ਨੂੰ ਮਜ਼ਬੂਤ ਕਰਨ ਲਈ ਕਈ ਤਰਾਂ ਦੇ ਮੁੱਦਿਆਂ ਤੇ ਵਪਾਰਿਕ ਸਮਝੌਤੇ ਕਰਦੇ ਨਜ਼ਰ ਆਏ ਸਨ । ਇਸੇ ਤਰਾਂ ਹੁਣ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਇਨੀ ਦਿਨੀ 4 ਦਿਨਾਂ ਦੇ ਯੂਰਪ ਫੇਰੀ ਤੇ ਹਨ। ਜਿਨ੍ਹਾਂ ਵਿੱਚ 2 ਦਿਨ ਇਟਲੀ ਤੇ ਦੋ ਦਿਨ ਫਰਾਂਸ ਵਿੱਚ ਵੱਖ ਵੱਖ ਮੁੱਦਿਆਂ ਤੇ ਵਿਚਾਰਾਂ ਤੇ ਕਈ ਸਮਝੌਤੇ ਕਰਨਾ ਇਸ ਫੇਰੀ ਦਾ ਮੁੱਖ ਮਕਸਦ ਸੀ।
ਰਾਜਨਾਥ ਸਿੰਘ ਨੇ ਕੀਤਾ ਦੋ ਦਿਨਾ ਦਾ ਇਟਲੀ ਦੌਰਾ
ਇਸ ਮੌਕੇ ਇਟਲੀ ਦੀ ਰਾਜਧਾਨੀ ਰੋਮ ਵਿਖੇ ਪਹੁੰਚਣ ਤੇ ਭਾਰਤੀ ਦੂਤਾਵਾਸ ਦੇ ਰਾਜਦੂਤ ਮੈਡਮ ਨੀਨਾ ਮਲਹੌਤਰਾ, ਅਧਿਕਾਰੀਆਂ ਤੋਂ ਇਲਾਵਾ ਇੰਡੋ ਇਟਾਲੀਅਨ ਕਲਚਰਲ ਐਂਡ ਵੈਲਫੇੱਅਰ ਐਸੋਸੀਏਸ਼ਨ ਦੇ ਪ੍ਰਧਾਨ ਵਿਸ਼ਨੂੰ ਕੁਮਾਰ ਸੋਨੀ ਤੇ ਭਾਰਤੀ ਭਾਈਚਾਰੇ ਵੱਲੋਂ ਰੱਖਿਆ ਮੰਤਰੀ ਰਾਜਨਾਧ ਸਿੰਘ ਦਾ ਨਿੱਘਾ ਸਵਾਗਤ ਕੀਤਾ ਗਿਆ।
ਇਸ ਮੌਕੇ ਭਾਰਤ ਦੇ ਰੱਖਿਆ ਮੰਤਰੀ ਨੇ ਇਟਲੀ ਦੇ ਰੱਖਿਆ ਮੰਤਰੀ ਗੂਵੀਦੋ ਕਰੋਸੇਤੋ ਨਾਲ ਵਿਸ਼ੇਸ ਤੌਰ ਤੇ ਮੁਲਾਕਾਤ ਕੀਤੀ । ਭਾਰਤ ਵਿੱਚ ਰੱਖਿਆ ਨਿਰਮਾਣ ਦੇ ਮੌਕਿਆਂ ਦੇ ਨਾਲ-ਨਾਲ ਭਾਰਤੀ ਅਤੇ ਇਟਲੀ ਰੱਖਿਆ ਉਦਯੋਗ ਦੀਆਂ ਪੂਰਕ ਸਮਰੱਥਾਵਾਂ ਨੂੰ ਉਜਾਗਰ ਕੀਤਾ ਤੇ ਉਨ੍ਹਾਂ ਕਿਹਾ ਦੋਵਾ ਦੇਸ਼ਾ ਦੇ ਇਕੱਠ ਨਾਲ ਦੋਵੇ ਦੇਸ਼ਾ ਦੇ ਸਬੰਧ ਬਹੁਤ ਮਜ਼ਬੂਤ ਹੋ ਸਕਦੇ ਹਨ।
ਇਸ ਮੌਕੇ ਬਰਤਾਨਵੀ ਰੈਜੀਮੈਂਟ ਵਿੱਚ ਇੱਕ ਭਾਰਤੀ ਸਿਪਾਹੀ ਯਸ਼ਵੰਤ ਘਗੜੇ, ਜੋ ਦੂਜੇ ਵਿਸ਼ਵ ਯੁੱਧ ਵਿੱਚ ਲੜਦੇ ਹੋਏ ਸ਼ਹੀਦ ਹੋ ਗਿਆ ਸੀ , ਊਨਾ ਦੀ ਸਮਾਧ ਤੇ ਫੁੱਲਾਂ ਦਾ ਗੁੱਲਦਸਤਾ ਨਾਲ ਸ਼ਰਧਾਂਜਲੀ ਦਿੱਤੀ ਗਈ।
ਭਾਰਤੀ ਦੂਤਾਵਾਸ ਰੋਮ ਦੇ ਅਧਿਕਾਰੀਆਂ ਸਣੇ ਭਾਰਤੀ ਭਾਈਚਾਰੇ ਵੱਲੋਂ ਨਿੱਘਾ ਸਵਾਗਤ
ਇੰਡੋ-ਇਟਾਲੀਅਨ ਕਲਚਰਲ ਐਂਡ ਵੈਲਫੇਅਰ ਐਸੋਸੀਏਸ਼ਨ ਦੀ ਤਰਫੋਂ, ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਸਨਮਾਨ ਚਿੰਨ੍ਹ ਦੇ ਸਨਮਾਨਿਤ ਕੀਤਾ ਗਿਆ।