ਅਮਰੀਕਾ ਵਿਚ ਭਾਰਤੀ ਨੌਜਵਾਨ ਦਾ ਹਥੌੜੇ ਮਾਰ ਕੇ ਕਤਲ
ਜਾਰਜੀਆ, 23 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਇਕ ਬੇਘਰ ਇਨਸਾਨ ਨੂੰ ਪਨਾਹ ਦੇਣ ਵਾਲੇ ਭਾਰਤੀ ਨੌਜਵਾਨ ਨੂੰ ਆਪਣੀ ਜਾਨ ਗਵਾਉਣੀ ਪਈ। ਜੀ ਹਾਂ, ਜਾਰਜੀਆ ਸੂਬੇ ਵਿਚ 25 ਸਾਲ ਦੇ ਵਿਵੇਕ ਸੈਣੀ ਨੇ ਇਨਸਾਨੀਅਤ ਦੇ ਨਾਤੇ ਜਿਸ ਸ਼ਖਸ ਦੀ ਮਦਦ ਕੀਤੀ, ਉਸ ਨੇ ਹੀ ਹਥੌੜੇ ਮਾਰ ਕੇ ਵਿਵੇਕ ਸੈਣੀ ਦਾ ਕਤਲ ਕਰ ਦਿਤਾ। ਦੂਜੇ ਪਾਸੇ […]
By : Editor Editor
ਜਾਰਜੀਆ, 23 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਇਕ ਬੇਘਰ ਇਨਸਾਨ ਨੂੰ ਪਨਾਹ ਦੇਣ ਵਾਲੇ ਭਾਰਤੀ ਨੌਜਵਾਨ ਨੂੰ ਆਪਣੀ ਜਾਨ ਗਵਾਉਣੀ ਪਈ। ਜੀ ਹਾਂ, ਜਾਰਜੀਆ ਸੂਬੇ ਵਿਚ 25 ਸਾਲ ਦੇ ਵਿਵੇਕ ਸੈਣੀ ਨੇ ਇਨਸਾਨੀਅਤ ਦੇ ਨਾਤੇ ਜਿਸ ਸ਼ਖਸ ਦੀ ਮਦਦ ਕੀਤੀ, ਉਸ ਨੇ ਹੀ ਹਥੌੜੇ ਮਾਰ ਕੇ ਵਿਵੇਕ ਸੈਣੀ ਦਾ ਕਤਲ ਕਰ ਦਿਤਾ। ਦੂਜੇ ਪਾਸੇ ਟੈਕਸਸ ਦੇ ਇਕ ਕਨਵੀਨੀਐਂਸ ਸਟੋਰ ’ਤੇ ਚਿਪਸ ਦੇ ਇਕ ਲਿਫਾਫੇ ਨੂੰ ਲੈ ਕੇ ਗੋਲੀ ਚੱਲ ਗਈ ਅਤੇ ਸਟੋਰ ਕਲਰਕ ਦਮ ਤੋੜ ਗਿਆ।
ਜਾਰਜੀਆ ਸੂਬੇ ਦੇ ਗੈਸ ਸਟੇਸ਼ਨ ’ਤੇ ਵਾਪਰੀ ਘਟਨਾ
ਜਾਰਜੀਆ ਦੇ ਲਿਥੋਨੀਆ ਸ਼ਹਿਰ ਵਿਚਲੇ ਇਕ ਗੈਸ ਸਟੇਸ਼ਨ ’ਤੇ ਹੋਈ ਵਾਰਦਾਤ ਬਾਰੇ ਵਿਵੇਕ ਸੈਣੀ ਦੇ ਸਾਥੀ ਮੁਲਾਜ਼ਮ ਨੇ ਦੱਸਿਆ ਕਿ 53 ਸਾਲ ਦਾ ਜੂਲੀਅਨ ਫੌਕਨਰ ਅਕਸਰ ਹੀ ਖਾਣ-ਪੀਣ ਦਾ ਸਮਾਨ ਲੈ ਜਾਂਦਾ। ਵਿਵੇਕ ਨੇ ਉਸ ਦੀ ਗਰੀਬੀ ਨੂੰ ਵੇਖਦਿਆਂ ਕਦੇ ਨਾਂਹ ਨਹੀਂ ਸੀ ਕੀਤੀ। ਇਕ ਦਿਨ ਫੌਕਨਰ ਕੰਬਲ ਦੀ ਮੰਗ ਕਰਨ ਲੱਗਾ ਤਾਂ ਸਾਡੇ ਕੋਲ ਕੰਬਲ ਨਹੀਂ ਸੀ ਪਰ ਅਸੀਂ ਇਕ ਜੈਕਟ ਦਾ ਪ੍ਰਬੰਧ ਕੀਤਾ ਅਤੇ ਉਸ ਨੂੰ ਠੰਢ ਤੋਂ ਬਚਣ ਵਿਚ ਮਦਦ ਕੀਤੀ। ਫਿਰ ਹੌਲੀ ਹੌਲੀ ਫੌਕਨਰ ਦਾ ਹੌਸਲਾ ਵਧਣ ਲੱਗਾ ਅਤੇ ਉਹ ਸਟੋਰ ਦੇ ਅੰਦਰ ਹੀ ਬੈਠਾ ਰਹਿੰਦਾ। ਬਾਹਰ ਠੰਢ ਹੋਣ ਕਾਰਨ ਮੁਲਾਜ਼ਮਾਂ ਨੇ ਉਸ ਨੂੰ ਬਾਹਰ ਜਾਣ ਵਾਸਤੇ ਮਜਬੂਰ ਵੀ ਨਾ ਕੀਤਾ।
ਟੈਕਸਸ ਵਿਚ ਚਿਪਸ ਦੇ ਪੈਕਟ ਨੇ ਕਰਵਾਈ ਸਟੋਰ ਕਲਰਕ ਦੀ ਹੱਤਿਆ
ਪਿਛਲੇ ਦਿਨੀਂ ਸਟੋਰ ਕਲਰਕ ਵਜੋਂ ਤੈਨਾਤ ਵਿਵੇਕ ਸੈਣੀ ਨੇ ਫੌਕਨਰ ਨੂੰ ਕਿਹਾ ਕਿ ਉਹ ਆਪਣੇ ਰਹਿਣ ਦਾ ਪ੍ਰਬੰਧ ਕਿਤੇ ਹੋਰ ਕਰ ਲਵੇ। ਫੌਕਨਰ ਨੇ ਸਟੋਰ ਛੱਡ ਕੇ ਜਾਣ ਤੋਂ ਨਾਂਹ ਕੀਤੀ ਤਾਂ ਵਿਵੇਕ ਸੈਣੀ ਨੇ ਪੁਲਿਸ ਸੱਦਣ ਦੀ ਗੱਲ ਆਖ ਦਿਤੀ। ਉਸ ਵੇਲੇ ਤਾਂ ਫੌਕਨਰ ਚੁਪ ਚਾਪ ਬਾਹਰ ਚਲਾ ਗਿਆ ਪਰ ਜਿਉਂ ਹੀ ਰਾਤ ਹੋਣ ’ਤੇ ਵਿਵੇਕ ਸੈਣੀ ਸਟੋਰ ਬੰਦ ਕਰ ਰਿਹਾ ਸੀ ਤਾਂ ਫੌਕਨਰ ਨੇ ਪਿੱਛੋਂ ਆ ਕੇ ਹਥੌੜੇ ਨਾਲ ਵਾਰ ਕਰਨੇ ਸ਼ੁਰੂ ਕਰ ਦਿਤੇ। ਫੌਕਨਰ ਨੇ ਵਿਵੇਕ ਸੈਣੀ ਦੇ ਸਿਰ ’ਤੇ ਘੱਟੋ ਘੱਟ 50 ਵਾਰ ਕੀਤੇ ਅਤੇ ਉਹ ਮੌਕੇ ’ਤੇ ਹੀ ਦਮ ਤੋੜ ਗਿਆ।
Indian youth was killed by hammering in America