India T20 WC squad: T20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ, ਜਾਣੋ ਕਿਹੜੇ-ਕਿਹੜੇ ਖਿਡਾਰੀ ਨੂੰ ਮਿਲਿਆ ਮੌਕਾ
ਨਵੀਂ ਦਿੱਲੀ, 30 ਅਪ੍ਰੈਲ, ਪਰਦੀਪ ਸਿੰਘ: ਟੀ-20 ਵਿਸ਼ਵ ਕੱਪ 2024 ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਟੀਮ ਦੀ ਕਮਾਨ ਰੋਹਿਤ ਸ਼ਰਮਾ ਨੂੰ ਸੌਂਪੀ ਗਈ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਲੰਬੀ ਚਰਚਾ ਤੋਂ ਬਾਅਦ ਟੀਮ ਦਾ ਐਲਾਨ ਕੀਤਾ। ਮੁੱਖ ਚੋਣਕਾਰ ਅਜੀਤ ਅਗਰਕਰ ਦੀ ਅਗਵਾਈ ਵਾਲੀ ਰਾਸ਼ਟਰੀ ਚੋਣ ਕਮੇਟੀ ਨੇ ਕਈ ਖਿਡਾਰੀਆਂ […]
By : Editor Editor
ਨਵੀਂ ਦਿੱਲੀ, 30 ਅਪ੍ਰੈਲ, ਪਰਦੀਪ ਸਿੰਘ: ਟੀ-20 ਵਿਸ਼ਵ ਕੱਪ 2024 ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਟੀਮ ਦੀ ਕਮਾਨ ਰੋਹਿਤ ਸ਼ਰਮਾ ਨੂੰ ਸੌਂਪੀ ਗਈ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਲੰਬੀ ਚਰਚਾ ਤੋਂ ਬਾਅਦ ਟੀਮ ਦਾ ਐਲਾਨ ਕੀਤਾ। ਮੁੱਖ ਚੋਣਕਾਰ ਅਜੀਤ ਅਗਰਕਰ ਦੀ ਅਗਵਾਈ ਵਾਲੀ ਰਾਸ਼ਟਰੀ ਚੋਣ ਕਮੇਟੀ ਨੇ ਕਈ ਖਿਡਾਰੀਆਂ ਬਾਰੇ ਚਰਚਾ ਕੀਤੀ। ਆਖਰ ਇਨ੍ਹਾਂ 15 ਖਿਡਾਰੀਆਂ ਦੀ ਚੋਣ ਕੀਤੀ ਗਈ।
ਹਾਰਦਿਕ ਪੰਡਯਾ ਨੂੰ ਟੀਮ 'ਚ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਉਹ ਟੀ-20 ਵਿਸ਼ਵ ਕੱਪ 'ਚ ਟੀਮ ਦੇ ਉਪ ਕਪਤਾਨ ਹੋਣਗੇ। ਰਿਸ਼ਭ ਪੰਤ ਅਤੇ ਸੰਜੂ ਸੈਮਸਨ ਨੂੰ ਟੀਮ ਵਿੱਚ ਵਿਕਟਕੀਪਰ ਵਜੋਂ ਜਗ੍ਹਾ ਦਿੱਤੀ ਗਈ ਹੈ। ਕੇਐੱਲ ਰਾਹੁਲ ਨੂੰ ਟੀਮ 'ਚ ਮੌਕਾ ਨਹੀਂ ਮਿਲਿਆ ਹੈ। ਸ਼ੁਭਮਨ ਗਿੱਲ, ਰਿੰਕੂ ਸਿੰਘ ਨੂੰ ਰਿਜ਼ਰਵ ਵਜੋਂ ਸ਼ਾਮਲ ਕੀਤਾ ਗਿਆ ਹੈ।
ਟੀ-20 ਵਿਸ਼ਵ ਕੱਪ 2024 ਲਈ ਭਾਰਤ ਦੀ ਟੀਮ: ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜੈਸਵਾਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਰਿਸ਼ਭ ਪੰਤ (ਵਿਕਟਕੀਪਰ), ਸ਼ਿਵਮ ਦੁਬੇ, ਹਾਰਦਿਕ ਪੰਡਯਾ (ਉਪ-ਕਪਤਾਨ), ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ। ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ, ਯੁਜਵੇਂਦਰ ਚਾਹਲ, ਸੰਜੂ ਸੈਮਸਨ (ਵਿਕਟਕੀਪਰ), ਮੁਹੰਮਦ ਸਿਰਾਜ।
ਰਿਜ਼ਰਵ: ਸ਼ੁਭਮਨ ਗਿੱਲ, ਰਿੰਕੂ ਸਿੰਘ, ਖਲੀਲ ਅਹਿਮਦ, ਅਵੇਸ਼ ਖਾਨ
ਟੀ-20 ਵਿਸ਼ਵ ਕੱਪ ਦਾ ਗਰੁੱਪ: ਗਰੁੱਪ ਏ- ਭਾਰਤ, ਪਾਕਿਸਤਾਨ, ਆਇਰਲੈਂਡ, ਕੈਨੇਡਾ, ਅਮਰੀਕਾ ਗਰੁੱਪ ਬੀ- ਇੰਗਲੈਂਡ, ਆਸਟ੍ਰੇਲੀਆ, ਨਾਮੀਬੀਆ, ਸਕਾਟਲੈਂਡ, ਓਮਾਨ ਗਰੁੱਪ ਸੀ- ਨਿਊਜ਼ੀਲੈਂਡ, ਵੈਸਟ ਇੰਡੀਜ਼, ਅਫਗਾਨਿਸਤਾਨ, ਯੂਗਾਂਡਾ, ਪਾਪੂਆ ਨਿਊ ਗਿਨੀ ਗਰੁੱਪ ਡੀ- ਦੱਖਣ ਅਫਰੀਕਾ, ਸ਼੍ਰੀਲੰਕਾ, ਬੰਗਲਾਦੇਸ਼, ਨੀਦਰਲੈਂਡ, ਨੇਪਾਲ
ਸਾਰੇ 55 ਟੀ-20 ਵਿਸ਼ਵ ਕੱਪ ਮੈਚਾਂ ਦੀ ਸਮਾਂ ਸੂਚੀ:
1. ਸ਼ਨੀਵਾਰ, 1 ਜੂਨ- ਅਮਰੀਕਾ ਬਨਾਮ ਕੈਨੇਡਾ, ਡੱਲਾਸ
2. ਐਤਵਾਰ, 2 ਜੂਨ- ਵੈਸਟਇੰਡੀਜ਼ ਬਨਾਮ ਪਾਪੂਆ ਨਿਊ ਗਿਨੀ, ਗੁਆਨਾ
3. ਐਤਵਾਰ, 2 ਜੂਨ- ਨਾਮੀਬੀਆ ਬਨਾਮ ਓਮਾਨ, ਬਾਰਬਾਡੋਸ
4. ਸੋਮਵਾਰ, 3 ਜੂਨ - ਸ਼੍ਰੀਲੰਕਾ ਬਨਾਮ ਦੱਖਣੀ ਅਫਰੀਕਾ, ਨਿਊਯਾਰਕ
5. ਸੋਮਵਾਰ, 3 ਜੂਨ - ਅਫਗਾਨਿਸਤਾਨ ਬਨਾਮ ਯੂਗਾਂਡਾ, ਗੁਆਨਾ
6. ਮੰਗਲਵਾਰ, 4 ਜੂਨ - ਇੰਗਲੈਂਡ ਬਨਾਮ ਸਕਾਟਲੈਂਡ, ਬਾਰਬਾਡੋਸ
7. ਮੰਗਲਵਾਰ , 4 ਜੂਨ – ਨੀਦਰਲੈਂਡ ਬਨਾਮ ਨੇਪਾਲ, ਡੱਲਾਸ
8. ਬੁੱਧਵਾਰ, 5 ਜੂਨ – ਭਾਰਤ ਬਨਾਮ ਆਇਰਲੈਂਡ, ਨਿਊਯਾਰਕ
9. ਬੁੱਧਵਾਰ, 5 ਜੂਨ – ਪਾਪੂਆ ਨਿਊ ਗਿਨੀ ਬਨਾਮ ਯੂਗਾਂਡਾ, ਗੁਆਨਾ
10. ਬੁੱਧਵਾਰ, 5 ਜੂਨ – ਆਸਟ੍ਰੇਲੀਆ ਬਨਾਮ ਓਮਾਨ, ਬਾਰਬਾਡੋਸ
11 ਵੀਰਵਾਰ, 6 ਜੂਨ – ਅਮਰੀਕਾ ਬਨਾਮ ਪਾਕਿਸਤਾਨ, ਡੱਲਾਸ