ਅਮਰੀਕਾ ’ਚ ਹਮਲੇ ਦੌਰਾਨ ਗੰਭੀਰ ਜ਼ਖਮੀ ਭਾਰਤੀ ਵਿਦਿਆਰਥੀ ਨੇ ਤੋੜਿਆ ਦਮ
ਵੈਲਪਰਾਈਜ਼ੋ, 9 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਇੰਡਿਆਨਾ ਸੂਬੇ ਵਿਚ ਨਸਲੀ ਹਮਲੇ ਦਾ ਸ਼ਿਕਾਰ ਬਣਿਆ ਭਾਰਤੀ ਵਿਦਿਆਰਥੀ ਜ਼ਿੰਦਗੀ ਦੀ ਜੰਗ ਹਾਰ ਗਿਆ। ਹਮਲਾਵਰ ਨੇ ਵਰੁਣ ਰਾਜ ਦੇ ਸਿਰ ’ਤੇ ਛੁਰੇ ਨਾਲ ਕਈ ਵਾਰ ਕੀਤੇ ਸਨ ਅਤੇ ਉਸ ਨੂੰ ਨਾਜ਼ੁਕ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਦੀਆਂ ਅਣਥੱਥ ਕੋਸ਼ਿਸ਼ਾਂ ਦੇ ਬਾਵਜੂਦ ਵਰੁਣ ਨੂੰ ਬਚਾਇਆ ਨਾ […]
By : Editor Editor
ਵੈਲਪਰਾਈਜ਼ੋ, 9 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਇੰਡਿਆਨਾ ਸੂਬੇ ਵਿਚ ਨਸਲੀ ਹਮਲੇ ਦਾ ਸ਼ਿਕਾਰ ਬਣਿਆ ਭਾਰਤੀ ਵਿਦਿਆਰਥੀ ਜ਼ਿੰਦਗੀ ਦੀ ਜੰਗ ਹਾਰ ਗਿਆ। ਹਮਲਾਵਰ ਨੇ ਵਰੁਣ ਰਾਜ ਦੇ ਸਿਰ ’ਤੇ ਛੁਰੇ ਨਾਲ ਕਈ ਵਾਰ ਕੀਤੇ ਸਨ ਅਤੇ ਉਸ ਨੂੰ ਨਾਜ਼ੁਕ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ।
ਡਾਕਟਰਾਂ ਦੀਆਂ ਅਣਥੱਥ ਕੋਸ਼ਿਸ਼ਾਂ ਦੇ ਬਾਵਜੂਦ ਵਰੁਣ ਨੂੰ ਬਚਾਇਆ ਨਾ ਜਾ ਸਕਿਆ। ਵੈਲਪਰਾਈਜ਼ੋ ਯੂਨੀਵਰਸਿਟੀ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ, ‘‘ਬੇਹੱਦ ਦੁਖੀ ਮਨ ਨਾਲ ਦੱਸਣਾ ਪੈ ਰਿਹਾ ਹੈ ਕਿ ਵਰੁਣ ਸਾਡੇ ਦਰਮਿਆਨ ਨਹੀਂ ਰਿਹਾ। ਪ੍ਰਮਾਤਮਾ ਉਸ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ੇ।’’
29 ਅਕਤੂਬਰ ਨੂੰ ਹੋਇਆ ਸੀ ਵਰੁਣ ਰਾਜ ’ਤੇ ਛੁਰੇ ਨਾਲ ਹਮਲਾ
ਵਰੁਣ ’ਤੇ ਹਮਲਾ ਕਰਨ ਵਾਲੇ ਦੀ ਸ਼ਨਾਖਤ 24 ਸਾਲ ਦੇ ਜੌਰਡਨ ਐਂਡਰੇਡ ਵਜੋਂ ਕੀਤੀ ਗਈ ਹੈ ਜਿਸ ਨੇ ਦਾਅਵਾ ਕੀਤਾ ਕਿ ਵਰੁਣ ਉਸ ਨੂੰ ਮਾਰਨਾ ਚਾਹੁੰਦਾ ਸੀ। ਵਰੁਣ ਭਾਰਤ ਦੇ ਤੇਲੰਗਾਨਾ ਸੂਬੇ ਨਾਲ ਸਬੰਧਤ ਸੀ ਅਤੇ 29 ਅਕਤੂਬਰ ਨੂੰ ਸਵੇਰੇ ਜਿੰਮ ਵਿਚ ਉਸ ਨੂੰ ਨਿਸ਼ਾਨਾ ਬਣਾਇਆ ਗਿਆ। ਹਮਲਾਵਰ ਨੇ ਵਰੁਣ ਦੀ ਪੁੜਪੜੀ ’ਤੇ ਚਾਕੂ ਨਾਲ ਹਮਲਾ ਕੀਤਾ।