ਕੈਨੇਡਾ ’ਚ ਭਾਰਤੀ ਸਟੂਡੈਂਟ ਦੀ ਹੱਤਿਆ
Highlights : ਕੈਨੇਡਾ ’ਚ ਭਾਰਤੀ ਸਟੂਡੈਂਟ ਦੀ ਹੱਤਿਆਕਾਰ ’ਚ ਬੈਠੇ ਚਿਰਾਗ਼ ਅੰਤਿਲ ਦੇ ਮਾਰੀਆਂ ਗੋਲੀਆਂਹਰਿਆਣਾ ਦੇ ਸੋਨੀਪਤ ਦਾ ਰਹਿਣ ਵਾਲਾ ਸੀ ਨੌਜਵਾਨਦੋ ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਗਿਆ ਸੀ ਵਿਦੇਸ਼ਪਰਿਵਾਰ ਲਾਸ਼ ਲਿਆਉਣ ਲਈ ਮਦਦ ਦੀ ਅਪੀਲਵੈਨਕੂਵਰ : ਕੈਨੇਡਾ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਐ, ਜਿੱਥੇ ਇਕ ਭਾਰਤੀ ਵਿਦਿਆਰਥੀ ਦੀ ਗੋਲੀ ਮਾਰ ਕੇ […]
By : Makhan Shah
Highlights : ਕੈਨੇਡਾ ’ਚ ਭਾਰਤੀ ਸਟੂਡੈਂਟ ਦੀ ਹੱਤਿਆ
ਕਾਰ ’ਚ ਬੈਠੇ ਚਿਰਾਗ਼ ਅੰਤਿਲ ਦੇ ਮਾਰੀਆਂ ਗੋਲੀਆਂ
ਹਰਿਆਣਾ ਦੇ ਸੋਨੀਪਤ ਦਾ ਰਹਿਣ ਵਾਲਾ ਸੀ ਨੌਜਵਾਨ
ਦੋ ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਗਿਆ ਸੀ ਵਿਦੇਸ਼
ਪਰਿਵਾਰ ਲਾਸ਼ ਲਿਆਉਣ ਲਈ ਮਦਦ ਦੀ ਅਪੀਲ
ਵੈਨਕੂਵਰ : ਕੈਨੇਡਾ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਐ, ਜਿੱਥੇ ਇਕ ਭਾਰਤੀ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਐ। ਇਹ ਨੌਜਵਾਨ ਕੈਨੇਡਾ ਦੇ ਵੈਨਕੂਵਰ ਵਿਚ ਰਹਿੰਦਾ ਸੀ, ਜਦੋਂ ਗੁਆਂਢੀਆਂ ਨੇ ਗੋਲੀ ਚੱਲਣ ਦੀ ਆਵਾਜ਼ ਸੁਣੀ ਤਾਂ ਉਨ੍ਹਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਨੌਜਵਾਨ ਦੀ ਲਾਸ਼ ਉਸ ਦੀ ਕਾਰ ਵਿਚੋਂ ਬਰਾਮਦ ਹੋਈ।
ਕੈਨੇਡਾ ਦੇ ਵੈਨਕੂਵਰ ਵਿਖੇ ਇਕ 24 ਸਾਲਾ ਭਾਰਤੀ ਵਿਦਿਆਰਥੀ ਚਿਰਾਗ ਅੰਤਿਲ ਦੀ ਕੁੱਝ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ, ਜਿਸ ਤੋਂ ਬਾਅਦ ਉਸ ਦੀ ਲਾਸ਼ ਕਾਰ ਵਿਚੋਂ ਪਈ ਹੋਈ ਮਿਲੀ। ਚਿਰਾਗ ਹਰਿਆਣਾ ਦੇ ਸੋਨੀਪਤ ਦਾ ਰਹਿਣ ਵਾਲਾ ਸੀ ਜੋ ਕੈਨੇਡਾ ਵਿਚ ਪੜ੍ਹਾਈ ਕਰਨ ਦੇ ਲਈ ਗਿਆ ਹੋਇਆ ਸੀ।
ਜਿਵੇਂ ਹੀ ਚਿਰਾਗ ਦੀ ਮੌਤ ਬਾਰੇ ਖ਼ਬਰ ਪਰਿਵਾਰਕ ਮੈਂਬਰਾਂ ਕੋਲ ਪੁੱਜੀ ਤਾਂ ਉਨ੍ਹਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ। ਪਰਿਵਾਰਕ ਮੈਂਬਰਾਂ ਵੱਲੋਂ ਉਸ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਕਲਾਊਡ ਫੰਡਿੰਗ ਜ਼ਰੀਏ ਪੈਸੇ ਇਕੱਠੇ ਕੀਤੇਜਾ ਰਹੇ ਨੇ। ਉਨ੍ਹਾਂ ਨੇ ਕੈਨੇਡਾ ਸਰਕਾਰ ਨੂੰ ਅਪੀਲ ਕੀਤੀ ਐ ਕਿ ਚਿਰਾਗ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਵਿਚ ਪਰਿਵਾਰ ਦੀ ਮਦਦ ਕੀਤੀ ਜਾਵੇ।
ਚਿਰਾਗ ਦੋ ਸਾਲ ਪਹਿਲਾਂ ਸਤੰਬਰ 2022 ਵਿਚ ਪੜ੍ਹਾਈ ਦੇ ਲਈ ਕੈਨੇਡਾ ਗਿਆ ਸੀ। ਉਸ ਨੇ ਹਾਲ ਹੀ ਵਿਚ ਕੈਨੇਡਾ ਦੀ ਇਕ ਯੂਨੀਵਰਸਿਟੀ ਤੋਂ ਐਮਬੀਏ ਪੂਰਾ ਕੀਤਾ ਸੀ। ਇਸ ਤੋਂ ਬਾਅਦ ਉਸ ਨੂੰ ਵਰਕ ਪਰਮਿਟ ਮਿਲ ਗਿਆ ਸੀ। ਚਿਰਾਗ ਦੇ ਰੂਮ ਮੇਟ ਨੇ ਉਸ ਦੀ ਮੌਤ ਬਾਰੇ ਪਰਿਵਾਰਕ ਮੈਂਬਰਾਂ ਨੂੰ ਫ਼ੋਨ ’ਤੇ ਜਾਣਕਾਰੀ ਦਿੱਤੀ।
ਰੂਮ ਮੇਟ ਨੇ ਦੱਸਿਆ ਕਿ ਚਿਰਾਗ ਆਪਣੀ 14 ਘੰਟੇ ਦੀ ਸ਼ਿਫਟ ਪੂਰੀ ਕਰਨ ਤੋਂ ਬਾਅਦ ਦਫ਼ਤਰ ਤੋਂ ਘਰ ਪਹੁੰਚਿਆ ਸੀ। ਇਸ ਤੋਂ ਬਾਅਦ ਉਸ ਨੇ ਖਾਣਾ ਖਾਣਾ ਅਤੇ ਘੁੰਮਣ ਲਈ ਬਾਹਰ ਨਿਕਲਿਆ ਅਤੇ ਉਹ ਆਪਣੀ ਕਾਰ ਵਿਚ ਜਾ ਕੇ ਬੈਠ ਗਿਆ ਪਰ ਇਸੇ ਦੌਰਾਨ ਕਿਸੇ ਨੇ ਉਸ ਨੂੰ ਗੋਲੀ ਮਾਰ ਦਿੱਤੀ।
ਇਸ ਮੰਦਭਾਗੀ ਘਟਨਾ ਤੋਂ ਬਾਅਦ ਕਾਂਗਰਸ ਵਿਦਿਆਰਥੀ ਵਿੰਗ ਦੇ ਮੁਖੀ ਵਰੁਣ ਚੌਧਰੀ ਵੱਲੋਂ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਕੇ ਵਿਦੇਸ਼ ਮੰਤਰਾਲੇ ਤੋਂ ਚਿਰਾਗ਼ ਦੇ ਪਰਿਵਾਰ ਲਈ ਮਦਦ ਦੀ ਅਪੀਲ ਕੀਤੀ ਗਈ ਐ। ਵਰੁਣ ਨੇ ਲਿਖਿਆ ਕਿ ‘‘ਅਸੀਂ ਵਿਦੇਸ਼ ਮੰਤਰਾਲੇ ਨੂੰ ਜਾਂਚ ’ਤੇ ਨਜ਼ਰ ਰੱਖਣ ਅਤੇ ਚਿਰਾਗ਼ ਦੇ ਪਰਿਵਾਰਕ ਮੈਂਬਰਾਂ ਦੀ ਮਦਦ ਕਰਨ ਦੀ ਅਪੀਲ ਕਰਦੇ ਆਂ। ਭਾਰਤੀ ਵਿਦਿਆਰਥੀ ਚਿਰਾਗ਼ ਨੂੰ ਇਨਸਾਫ਼ ਜ਼ਰੂਰ ਮਿਲਣਾ ਚਾਹੀਦਾ ਏ।’’
ਚਿਰਾਗ਼ ਦੇ ਭਰਾ ਨੇ ਨੇ ਦੱਸਿਆ ਕਿ ਚਿਰਾਗ਼ ਬਹੁਤ ਖ਼ੁਸ਼ ਮਿਜਾਜ਼ ਕਿਸਮ ਦਾ ਨੌਜਵਾਨ ਸੀ, ਸਾਰਿਆਂ ਨਾਲ ਉਸ ਦੇ ਚੰਗੇ ਸਬੰਧ ਸਨ। ਘਟਨਾ ਤੋਂ ਕੁੱਝ ਸਮਾਂ ਪਹਿਲਾਂ ਹੀ ਉਸ ਦੀ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਹੋਹੀ ਸੀ ਅਤੇ ਉਹ ਬੇਹੱਦ ਸ਼ਾਂਤ ਸੀ, ਕਿਸੇ ਨਾਲ ਕੋਈ ਝਗੜਾ ਨਹੀਂ ਸੀ ਕਰਦਾ।
ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਐ ਪਰ ਅਜੇ ਤਕ ਪੁਲਿਸ ਨੇ ਇਸ ਮਾਮਲੇ ਵਿਚ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਕੀਤੀ।