ਅਮਰੀਕਾ ਵਿਚ ਭਾਰਤੀ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ
ਸ਼ਿਕਾਗੋ, 8 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਭਾਰਤੀ ਵਿਦਿਆਰਥੀਆਂ ਨਾਲ ਵਾਪਰ ਰਹੇ ਦੁਖਾਂਤ ਡੂੰਘੀਆਂ ਚਿੰਤਾਵਾਂ ਪੈਦ ਰਹੇ ਹਨ। ਇੰਡਿਆਨਾ ਸੂਬੇ ਵਿਚ ਇਕ ਭਾਰਤੀ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ ਜਦਕਿ ਦੂਜੇ ਨੂੰ ਸ਼ਿਕਾਗੋ ਵਿਖੇ ਲੁਟੇਰਿਆਂ ਨੇ ਕੁੱਟ ਕੁੱਟ ਕੇ ਲਹੂ ਲੁਹਾਣ ਕਰ ਦਿਤਾ। ਇੰਡਿਆਨਾ ਵਿਚ ਜਾਨ ਗਵਾਉਣ ਵਾਲੇ ਵਿਦਿਆਰਥੀ ਦੀ ਸ਼ਨਾਖਤ ਸਮੀਰ ਕਾਮਥ ਵਜੋਂ ਕੀਤੀ […]
By : Editor Editor
ਸ਼ਿਕਾਗੋ, 8 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਭਾਰਤੀ ਵਿਦਿਆਰਥੀਆਂ ਨਾਲ ਵਾਪਰ ਰਹੇ ਦੁਖਾਂਤ ਡੂੰਘੀਆਂ ਚਿੰਤਾਵਾਂ ਪੈਦ ਰਹੇ ਹਨ। ਇੰਡਿਆਨਾ ਸੂਬੇ ਵਿਚ ਇਕ ਭਾਰਤੀ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ ਜਦਕਿ ਦੂਜੇ ਨੂੰ ਸ਼ਿਕਾਗੋ ਵਿਖੇ ਲੁਟੇਰਿਆਂ ਨੇ ਕੁੱਟ ਕੁੱਟ ਕੇ ਲਹੂ ਲੁਹਾਣ ਕਰ ਦਿਤਾ। ਇੰਡਿਆਨਾ ਵਿਚ ਜਾਨ ਗਵਾਉਣ ਵਾਲੇ ਵਿਦਿਆਰਥੀ ਦੀ ਸ਼ਨਾਖਤ ਸਮੀਰ ਕਾਮਥ ਵਜੋਂ ਕੀਤੀ ਗਈ ਹੈ ਜਦਕਿ ਲੁੱਟ ਦਾ ਸ਼ਿਕਾਰ ਬਣਿਆ ਨੌਜਵਾਨ ਹੈਦਰਾਬਾਦ ਨਾਲ ਸਬੰਧਤ ਸਈਅਦ ਮਜ਼ਾਹਿਰ ਅਲੀ ਦੱਸਿਆ ਜਾ ਰਿਹਾ ਹੈ।
ਇੰਡਿਆਨਾ ਸੂਬੇ ਦੀ ਯੂਨੀਵਰਸਿਟੀ ਵਿਚ ਪੜ੍ਹ ਰਿਹਾ ਸੀ ਸਮੀਰ ਕਾਮਥ
ਇੰਡਿਆਨਾ ਦੀ ਵੌਰਨ ਕਾਊਂਟੀ ਦੇ ਕੌਰੋਨਰ ਦਫ਼ਤਰ ਨੇ ਦੱਸਿਆ ਕਿ ਸਮੀਰ ਕਾਮਥ ਦੇ ਸਿਰ ਵਿਚ ਗੋਲੀ ਲੱਗੀ ਸੀ ਅਤੇ ਪੋਸਟਮਾਰਟਮ ਰਿਪੋਰਟ ਵਿਚ ਖੁਦਕੁਸ਼ੀ ਦੀ ਗੱਲ ਸਪੱਸ਼ਟ ਹੋ ਗਈ। ਸਰੀਰ ਅੰਦਰ ਕਿਸੇ ਕਿਸਮ ਦਾ ਨਸ਼ਾ ਜਾਂ ਜ਼ਹਿਰ ਹੋਣ ਬਾਰੇ ਰਿਪੋਰਟ ਆਉਣੀ ਹਾਲੇ ਬਾਕੀ ਹੈ। ਉਧਰ ਪੁਲਿਸ ਨੇ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਗਈ ਅਤੇ ਫੈਡਰਲ ਏਜੰਸੀਆਂ ਦੀ ਮਦਦ ਲੈਂਦਿਆਂ ਹਰ ਪਹਿਲੂ ਨੂੰ ਘੋਖਿਆ ਗਿਆ। ਸਮੀਰ ਕਾਮਥ ਦੀ ਲਾਸ਼ ਵਿਲੀਅਮਜ਼ਪੋਰਟ ਵਿਖੇ ਜੰਗਲੀ ਇਲਾਕੇ ਵਿਚੋਂ ਮਿਲੀ ਸੀ। ਪੋਸਟ ਮਾਰਟਮ ਰਿਪੋਰਟ ਜਨਤਕ ਕਰਨ ਤੋਂ ਪਹਿਲਾਂ ਸਮੀਰ ਕਾਮਥ ਦੇ ਮਾਪਿਆਂ ਨੂੰ ਇਸ ਬਾਰੇ ਜਾਣਕਾਰੀ ਦੇ ਦਿਤੀ ਗਈ।
ਸ਼ਿਕਾਗੋ ਵਿਚ ਲੁਟੇਰਿਆਂ ਨੇ ਭਾਰਤੀ ਵਿਦਿਆਰਥੀ ਕੀਤਾ ਲਹੂ-ਲੁਹਾਣ
ਸਮੀਰ ਕਾਮਥ ਮਕੈਨੀਕਲ ਇੰਜਨੀਅਰਿੰਗ ਵਿਚ ਪੀ.ਐਚ.ਡੀ. ਕਰ ਰਿਹਾ ਸੀ ਅਤੇ ਉਸ ਦੇ ਮਾਪੇ ਮੈਸਾਚਿਊਸੈਟਸ ਸੂਬੇ ਵਿਚ ਰਹਿੰਦੇ ਹਨ। ਯੂਨੀਵਰਸਿਟੀ ਆਫ਼ ਮੈਸਾਚਿਊਸੈਟਸ ਵਿਚ ਮਕੈਨੀਕਲ ਦੀ ਡਿਗਰੀ ਹਾਸਲ ਕਰਨ ਮਗਰੋਂ ਸਮੀਰ ਕਾਮਥ ਡਾਕਟ੍ਰੇਟ ਦੀ ਪੜ੍ਹਾਈ ਵਾਸਤੇ ਇੰਡਿਆਨਾ ਆ ਗਿਆ। ਉਧਰ ਸ਼ਿਕਾਗੋ ਵਿਖੇ ਭਾਰਤੀ ਵਿਦਿਆਰਥੀ ’ਤੇ ਹਮਲੇ ਦੀ ਵੀਡੀਓ ਸਾਹਮਣੇ ਆਈ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈਕਿ ਤਿੰਨ ਹਮਲਾਵਰ ਉਸ ਦਾ ਪਿੱਛਾ ਕਰਦੇ ਹਨ ਅਤੇ ਬੁਰੀ ਤਰ੍ਹਾਂ ਕੁੱਟ ਮਾਰ ਕਰਨ ਮਗਰੋਂ ਫੋਨ ਅਤੇ ਨਕਦੀ ਖੋਹ ਕੇ ਲੈ ਜਾਂਦੇ ਹਨ।
ਪਾਕਿਸਤਾਨ ‘ਚ ਚੋਣਾਂ ਅੱਜ, 12.69 ਕਰੋੜ ਵੋਟਰ ਬਣਾਉਣਗੇ ਸਰਕਾਰ
ਇਸਲਾਮਾਬਾਦ : ਹਿੰਸਾ ਅਤੇ ਅੱਤਵਾਦ ਦੇ ਵਿਚਕਾਰ ਪਾਕਿਸਤਾਨ ਵਿੱਚ ਅੱਜ ਆਮ ਚੋਣਾਂ ਹੋ ਰਹੀਆਂ ਹਨ। ਇਸ ਵਾਰ ਚੋਣਾਂ ‘ਚ ਮੁੱਖ ਮੁਕਾਬਲਾ ਨਵਾਜ਼ ਸ਼ਰੀਫ ਦੀ ਪਾਰਟੀ ਮੁਸਲਿਮ ਲੀਗ ‘ਐਨ’ ਅਤੇ ਬਿਲਾਵਲ ਭੁੱਟੋ ਦੀ ਪਾਰਟੀ ਪੀਪੀਪੀ ਯਾਨੀ ਪਾਕਿਸਤਾਨ ਪੀਪਲਜ਼ ਪਾਰਟੀ ਵਿਚਕਾਰ ਹੈ।ਤਹਿਰੀਕ-ਏ-ਇਨਸਾਫ ਪਾਰਟੀ ਦੇ ਮੁਖੀ ਇਮਰਾਨ ਖਾਨ ਜੇਲ੍ਹ ਵਿੱਚ ਹਨ। ਅੱਜ ਹੋ ਰਹੀ ਚੋਣ ਵੋਟਿੰਗ ਲਈ 26 ਕਰੋੜ ਬੈਲਟ ਪੇਪਰ ਛਾਪੇ ਗਏ ਹਨ। ਜਦੋਂ ਕਿ ਕੁੱਲ 22 ਕਰੋੜ ਦੀ ਆਬਾਦੀ ਵਿੱਚੋਂ 12.69 ਕਰੋੜ ਵੋਟਰ ਨਵੀਂ ਸਰਕਾਰ ਦੀ ਚੋਣ ਕਰਨ ਲਈ ਆਪਣੇ ਮਤ ਅਧਿਕਾਰ ਦੀ ਵਰਤੋਂ ਕਰ ਰਹੇ ਹਨ।ਭਾਰਤ ਦੇ ਉਲਟ, ਪਾਕਿਸਤਾਨ ਵਿੱਚ ਅਜੇ ਵੀ ਬੈਲਟ ਪੇਪਰ ਰਾਹੀਂ ਚੋਣਾਂ ਕਰਵਾਈਆਂ ਜਾਂਦੀਆਂ ਹਨ। ਪਾਕਿਸਤਾਨ ਵਿੱਚ ਚੋਣਾਂ ਦੇ ਉਸੇ ਦਿਨ ਨਤੀਜੇ ਆਉਣ ਦੀ ਪਰੰਪਰਾ ਹੈ। ਇਸ ਰਵਾਇਤ ਅਨੁਸਾਰ ਚੋਣ ਨਤੀਜੇ ਵੀ ਅੱਜ ਹੀ ਆ ਜਾਣਗੇ।