ਇਹ ਵੀ ਪੜ੍ਹੋਦੱਖਣੀ ਅਮਰੀਕੀ ਦੇਸ਼ ਇਕਵਾਡੋਰ ਵਿਚ ਮੰਗਲਵਾਰ ਨੂੰ ਹਥਿਆਰਾਂ ਨਾਲ ਲੈਸ ਕੁਝ ਲੋਕ ਇਕਵਾਡੋਰ ਦੇ ਟੈਲੀਵਿਜ਼ਨ ਸਟੇਸ਼ਨ ਟੀਸੀ ਦੇ ਲਾਈਵ ਪ੍ਰਸਾਰਣ ਵਿਚ ਦਾਖਲ ਹੋਏ। ਇਸ ਦੌਰਾਨ ਲਾਈਵ ਸ਼ੋਅ ’ਚ ਲੋਕਾਂ ਦੇ ਚੀਕਣ ਅਤੇ ਗੋਲੀਆਂ ਚੱਲਣ ਦੀ ਆਵਾਜ਼ ਵੀ ਸੁਣਾਈ ਦਿੱਤੀ।ਸਮਾਚਾਰ ਏਜੰਸੀ ਮੁਤਾਬਕ ਇਸ ਤੋਂ ਬਾਅਦ ਦੇਸ਼ ਦੇ ਰਾਸ਼ਟਰਪਤੀ ਡੇਨੀਅਲ ਨੌਬਾ ਨੇ 22 ਗੈਂਗਸ ਨੂੰ ਅੱਤਵਾਦੀ ਸੰਗਠਨ ਘੋਸ਼ਿਤ ਕਰ ਦਿੱਤਾ। ਹਮਲਾਵਰਾਂ ਨੇ ਕਾਲੇ ਕੱਪੜੇ ਪਾਏ ਹੋਏ ਸਨ ਅਤੇ ਮੂੰਹ ਮਾਸਕ ਨਾਲ ਢੱਕੇ ਹੋਏ ਸਨ। ਜਿਵੇਂ ਹੀ ਉਹ ਸਟੂਡੀਓ ਵਿੱਚ ਦਾਖਲ ਹੋਏ ਤਾਂ ਉਨ੍ਹਾਂ ਵਿੱਚੋਂ ਇੱਕ ਨੇ ਬੰਬ ਹੋਣ ਦੀ ਸੂਚਨਾ ਦਿੱਤੀ। ਨਕਾਬਪੋਸ਼ ਵਿਅਕਤੀਆਂ ਨੇ ਨਾਗਰਿਕਾਂ ਅਤੇ ਸੁਰੱਖਿਆ ਬਲਾਂ ਨੂੰ ਮਾਰਨ ਦੀ ਧਮਕੀ ਵੀ ਦਿੱਤੀ।ਲਾਈਵ ਸ਼ੋਅ ਦੇ ਰੁਕਣ ਤੋਂ ਪਹਿਲਾਂ ਉਹ ਸਟੂਡੀਓ ’ਚ ਬੰਦੂਕ ਲਹਿਰਾਉਂਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਲੋਕਾਂ ਦੇ ਹੱਥ ਬੰਨ੍ਹ ਦਿੱਤੇ ਅਤੇ ਉਨ੍ਹਾਂ ਨੂੰ ਜ਼ਮੀਨ ’ਤੇ ਲੇਟਾ ਦਿੱਤਾ। ਇਸ ਦੌਰਾਨ ਉਹ ਕੈਮਰੇ ਵੱਲ ਦੇਖਦਾ ਹੋਇਆ ਅਤੇ ਪੁਲਸ ਨੂੰ ਨਾ ਬੁਲਾਉਣ ਦੀ ਗੱਲ ਕਰਦਾ ਨਜ਼ਰ ਆ ਰਿਹਾ ਹੈ। ਪੁਲਿਸ ਇਸ ਮਾਮਲੇ ਵਿੱਚ ਹੁਣ ਤੱਕ 13 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।