ਮਹਾਰਾਣੀ ਐਲਿਜ਼ਾਬੈਥ ਨੂੰ ਮਾਰਨ ਦੀ ਸਾਜ਼ਿਸ਼ ਰਚਣ ਵਾਲੇ ਸਿੱਖ ਨੂੰ 9 ਸਾਲ ਦੀ ਸਜ਼ਾ
ਲੰਡਨ, 6 ਅਕਤੂਬਰ, ਨਿਰਮਲ :ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ -2 ਦੀ ਹੱਤਿਆ ਦੀ ਸਾਜ਼ਿਸ਼ ਰਚਣ ਵਾਲੇ ਭਾਰਤੀ ਮੂਲ ਦੇ ਨੌਜਵਾਨ ਨੂੰ 9 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜਸਵੰਤ ਸਿੰਘ ਚੈਲ ਨਾਮ ਦਾ ਇਹ ਨੌਜਵਾਨ 2021 ਵਿੱਚ ਵਿੰਡਸਰ ਪੈਲੇਸ ਵਿੱਚ ਕਰਾਸਬੋ ਨਾਲ ਦਾਖਲ ਹੋਇਆ ਸੀ। ਇਸ ਤੋਂ ਬਾਅਦ ਉਸ ਨੂੰ ਦੇਸ਼ਧ੍ਰੋਹ ਦਾ ਦੋਸ਼ੀ ਠਹਿਰਾਇਆ ਗਿਆ […]
By : Hamdard Tv Admin
ਲੰਡਨ, 6 ਅਕਤੂਬਰ, ਨਿਰਮਲ :ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ -2 ਦੀ ਹੱਤਿਆ ਦੀ ਸਾਜ਼ਿਸ਼ ਰਚਣ ਵਾਲੇ ਭਾਰਤੀ ਮੂਲ ਦੇ ਨੌਜਵਾਨ ਨੂੰ 9 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜਸਵੰਤ ਸਿੰਘ ਚੈਲ ਨਾਮ ਦਾ ਇਹ ਨੌਜਵਾਨ 2021 ਵਿੱਚ ਵਿੰਡਸਰ ਪੈਲੇਸ ਵਿੱਚ ਕਰਾਸਬੋ ਨਾਲ ਦਾਖਲ ਹੋਇਆ ਸੀ। ਇਸ ਤੋਂ ਬਾਅਦ ਉਸ ਨੂੰ ਦੇਸ਼ਧ੍ਰੋਹ ਦਾ ਦੋਸ਼ੀ ਠਹਿਰਾਇਆ ਗਿਆ ਸੀ।
ਚੈਲ ਨੇ ਵਿੰਡਸਰ ਪੈਲੇਸ ਵਿਚ ਦਾਖਲ ਹੋਣ ਤੋਂ ਪਹਿਲਾਂ ਸਨੈਪਚੈਟ ’ਤੇ ਇਕ ਵੀਡੀਓ ਵੀ ਪੋਸਟ ਕੀਤਾ ਸੀ। ਇਸ ਵਿੱਚ ਚੈਲ ਨੇ ਕਿਹਾ ਸੀ , ਜੋ ਮੈਂ ਕੀਤਾ ਹੈ ਅਤੇ ਜੋ ਮੈਂ ਕਰਨ ਜਾ ਰਿਹਾ ਹਾਂ ਉਸ ਲਈ ਮੈਨੂੰ ਮਾਫ਼ ਕਰ ਦਿਓ। ਵੀਡੀਓ ਵਿੱਚ ਚੈਲ ਨੇ ਕਿਹਾ ਕਿ ਮਹਾਰਾਣੀ ਨੂੰ ਮਾਰ ਕੇ ਉਹ 1919 ਦੇ ਜਲ੍ਹਿਆਂਵਾਲਾ ਬਾਗ ਹੱਤਿਆ ਕਾਂਡ ਦਾ ਬਦਲਾ ਲੈ ਰਿਹਾ ਹੈ। ਉਨ੍ਹਾਂ ਸਾਰੇ ਲੋਕਾਂ ਦੀ ਲੜਾਈ ਲੜ ਰਿਹਾਂ ਹਾਂ ਜਿਨ੍ਹਾਂ ਨਾਲ ਨਸਲ ਦੇ ਕਾਰਨ ਵਿਤਕਰਾ ਕੀਤਾ ਗਿਆ ਸੀ।
ਰਿਪੋਰਟਾਂ ਅਨੁਸਾਰ ਜਸਵੰਤ ਸਿੰਘ ਚੈਲ ਨੂੰ ਕ੍ਰਿਸਮਿਸ ਵਾਲੇ ਦਿਨ ਵਿੰਡਸਰ ਪੈਲੇਸ ਦੇ ਨਿੱਜੀ ਖੇਤਰ ਵਿੱਚ ਇੱਕ ਸੁਰੱਖਿਆ ਅਧਿਕਾਰੀ ਨੇ ਦੇਖਿਆ, ਜੋ ਨਾਈਲੋਨ ਦੀ ਪੌੜੀ ਦੀ ਵਰਤੋਂ ਕਰਕੇ ਕੰਧ ’ਤੇ ਚੜ੍ਹ ਕੇ ਪੈਲੇਸ ਵਿੱਚ ਦਾਖਲ ਹੋਇਆ ਸੀ। ਇਸ ਤੋਂ ਬਾਅਦ ਜਦੋਂ ਸੁਰੱਖਿਆ ਅਧਿਕਾਰੀ ਨੇ ਚੈਲ ਨੂੰ ਪੁੱਛਿਆ ਕਿ ਉਹ ਉਥੇ ਕੀ ਕਰਨ ਆਇਆ ਹੈ ਤਾਂ ਜਵਾਬ ’ਚ ਚੈਲ ਨੇ ਕਿਹਾ- ਮੈਂ ਰਾਣੀ ਨੂੰ ਮਾਰਨ ਆਇਆ ਹਾਂ।
ਇਹ ਸੁਣ ਕੇ ਅਧਿਕਾਰੀ ਨੇ ਉਸ ਕੋਲੋਂ ਕਰਾਸਬੋ ਥੱਲੇ ਰਖਵਾ ਦਿੱਤਾ ਅਤੇ ਥੱਲੇ ਬੈਠਣ ਲਈ ਕਿਹਾ। ਚੈਲ ਉਹੀ ਕਰਦਾ ਰਿਹਾ ਜੋ ਸੁਰੱਖਿਆ ਅਧਿਕਾਰੀ ਨੇ ਉਸ ਨੂੰ ਕਰਨ ਲਈ ਕਿਹਾ। ਹਾਲਾਂਕਿ ਉਹ ਇਹ ਵੀ ਕਹਿੰਦਾ ਰਿਹਾ ਕਿ ਉਹ ਰਾਣੀ ਨੂੰ ਮਾਰਨ ਆਇਆ ਹੈ।ਬ੍ਰਿਟੇਨ ’ਚ 1981 ਤੋਂ ਬਾਅਦ ਪਹਿਲੀ ਵਾਰ ਕਿਸੇ ਨੂੰ ਰਾਜਧਰੋਹ ਦੇ ਮਾਮਲੇ ’ਚ ਦੋਸ਼ੀ ਕਰਾਰ ਦੇ ਕੇ ਸਜ਼ਾ ਸੁਣਾਈ ਗਈ ਹੈ। ਕਰਾਸਬੋ ਤੋਂ ਇਲਾਵਾ, ਚੈਲ ਕੋਲ ਇੱਕ ਹੱਥ-ਲਿਖਤ ਨੋਟ ਸੀ। ਇਸ ਵਿੱਚ ਲਿਖਿਆ ਸੀ- ਕ੍ਰਿਪਾ ਕਰਕੇ ਮੇਰੇ ਕੱਪੜੇ, ਜੁੱਤੀ ਅਤੇ ਮਾਸਕ ਨਾ ਉਤਾਰੋ, ਮੈਂ ਪੋਸਟ ਮਾਰਟਮ ਨਹੀਂ ਕਰਵਾਉਣਾ ਚਾਹੁੰਦਾ। ਥੈਂਕਿਊ ਐਂਡ ਸੌਰੀ।
ਜਸਵੰਤ ਸਿੰਘ ਚੈਲ ਤੋਂ ਪਹਿਲਾਂ 1981 ਵਿੱਚ ਮਾਰਕਸ ਸਾਰਜੈਂਟ ਨੂੰ ਰਾਜਧ੍ਰੋਹ ਦੇ ਕੇਸ ਵਿੱਚ 5 ਸਾਲ ਦੀ ਸਜ਼ਾ ਹੋਈ ਸੀ। ਉਸ ਨੇ ਲੰਡਨ ਵਿਚ ਕਲਕ ਪਰੇਡ ਦੌਰਾਨ ਮਹਾਰਾਣੀ ’ਤੇ ਗੋਲੀਆਂ ਚਲਾਈਆਂ ਸਨ। ਦਰਅਸਲ, ਬ੍ਰਿਟੇਨ ਦੇ ਰਾਜਧਰੋਹ ਐਕਟ 1842 ਦੇ ਤਹਿਤ ਮਹਾਰਾਣੀ ਨੂੰ ਕਿਸੇ ਵੀ ਤਰ੍ਹਾਂ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨਾ ਕਾਨੂੰਨੀ ਅਪਰਾਧ ਹੈ।