ਭਾਰਤੀ ਮੂਲ ਦੀ ਵਿਦਿਆਰਥਣ ਬਣੀ ਮਿਸ ਇੰਡੀਆ ਯੂਐਸਏ 2023
ਮਿਸ਼ੀਗਨ, 12 ਦਸੰਬਰ, ਨਿਰਮਲ : ਅਮਰੀਕਾ ਦੇ ਮਿਸ਼ੀਗਨ ’ਚ ਮੈਡੀਕਲ ਦੀ ਪੜ੍ਹਾਈ ਕਰ ਰਹੀ ਵਿਦਿਆਰਥਣ ਰਿਜੁਲ ਮੈਨੀ ਨੂੰ ਨਿਊ ਜਰਸੀ ’ਚ ਸਾਲਾਨਾ ਮੁਕਾਬਲੇ ’ਚ ‘ਮਿਸ ਇੰਡੀਆ ਯੂਐਸਏ 2023’ ਦਾ ਤਾਜ ਪਹਿਨਾਇਆ ਗਿਆ। ਮੁਕਾਬਲੇ ਦੌਰਾਨ ਮੈਸਾਚੂਸੇਟਸ ਦੀ ਸਨੇਹਾ ਨਾਂਬਿਆਰ ਨੇ ‘ਮਿਸਿਜ਼ ਇੰਡੀਆ ਯੂਐਸਏ’ ਤੇ ਪੈਂਨਸਿਲਵੇਨੀਆ ਦੀ ਸਲੋਨੀ ਰਾਮਮੋਹਨ ਨੇ ‘ਮਿਸ ਟੀਨ ਇੰਡੀਆ ਯੂਐਸਏ’ ਦਾ ਖਿਤਾਬ ਜਿੱਤਿਆ। […]
By : Editor Editor
ਮਿਸ਼ੀਗਨ, 12 ਦਸੰਬਰ, ਨਿਰਮਲ : ਅਮਰੀਕਾ ਦੇ ਮਿਸ਼ੀਗਨ ’ਚ ਮੈਡੀਕਲ ਦੀ ਪੜ੍ਹਾਈ ਕਰ ਰਹੀ ਵਿਦਿਆਰਥਣ ਰਿਜੁਲ ਮੈਨੀ ਨੂੰ ਨਿਊ ਜਰਸੀ ’ਚ ਸਾਲਾਨਾ ਮੁਕਾਬਲੇ ’ਚ ‘ਮਿਸ ਇੰਡੀਆ ਯੂਐਸਏ 2023’ ਦਾ ਤਾਜ ਪਹਿਨਾਇਆ ਗਿਆ। ਮੁਕਾਬਲੇ ਦੌਰਾਨ ਮੈਸਾਚੂਸੇਟਸ ਦੀ ਸਨੇਹਾ ਨਾਂਬਿਆਰ ਨੇ ‘ਮਿਸਿਜ਼ ਇੰਡੀਆ ਯੂਐਸਏ’ ਤੇ ਪੈਂਨਸਿਲਵੇਨੀਆ ਦੀ ਸਲੋਨੀ ਰਾਮਮੋਹਨ ਨੇ ‘ਮਿਸ ਟੀਨ ਇੰਡੀਆ ਯੂਐਸਏ’ ਦਾ ਖਿਤਾਬ ਜਿੱਤਿਆ। 24 ਸਾਲਾ ਮੈਨੀ ਮਿਸ਼ੀਗਨ ਸਟੇਟ ਯੂਨੀਵਰਸਿਟੀ ਕਾਲਜ ਆਫ ਮੈਡੀਸਨ ਦੀ ਵਿਦਿਆਰਥਣ ਹੈ। ਇਸ ਤੋਂ ਇਲਾਵਾ ਉਹ ਮਾਡਲਿੰਗ ਵੀ ਕਰਦੀ ਹੈ। ਉਸ ਦਾ ਕਹਿਣਾ ਹੈ ਕਿ ਉਹ ਸਰਜਨ ਬਣਨਾ ਚਾਹੁੰਦੀ ਹੈ ਤੇ ਹਰ ਜਗ੍ਹਾ ਔਰਤਾਂ ਲਈ ਰੋਲ ਮਾਡਲ ਦੇ ਰੂਪ ’ਚ ਕੰਮ ਕਰਨ ਦੀ ਇੱਛਾ ਰੱਖਦੀ ਹੈ। ਮੁਕਾਬਲੇ ’ਚ ਵਰਜੀਨੀਆ ਦੀ ਗ੍ਰੀਸ਼ਮਾ ਭੱਟ ਨੂੰ ਪਹਿਲੀ ਉਪ ਜੇਤੂ ਤੇ ਨਾਰਥ ਕੈਰੋਲੀਨਾ ਦੀ ਇਸ਼ਿਤਾ ਪਾਈ ਰਾਏਕਰ ਨੂੰ ਦੂਜੀ ਉਪ ਜੇਤੂ ਐਲਾਨਿਆ ਗਿਆ। 25 ਤੋਂ ਜ਼ਿਆਦਾ ਸੂਬਿਆਂ ਦੇ 57 ਮੁਕਾਬਲੇਬਾਜ਼ਾਂ ਨੇ ਤਿੰਨ ਵੱਖ-ਵੱਖ ਮੁਕਾਬਲਿਆਂ ਮਿਸ ਇੰਡੀਆ ਯੂਐਸਏ, ਮਿਸਿਜ਼ ਇੰਡੀਆ ਯੂਐਸਏ ਤੇ ਮਿਸ ਟੀਨ ਇੰਡੀਆ ਯੂਐਸਏ ’ਚ ਹਿੱਸਾ ਲਿਆ।