ਭਾਰਤੀ ਜਲ ਸੈਨਾ ਨੇ 23 ਪਾਕਿਸਤਾਨੀਆਂ ਨੂੰ ਡਾਕੂਆਂ ਤੋਂ ਛੁਡਾਇਆ
ਨਵੀਂ ਦਿੱਲੀ : ਸਮੁੰਦਰੀ ਡਾਕੂਆਂ ਦੇ ਇੱਕ ਹੋਰ ਹਮਲੇ ਨੂੰ ਨਾਕਾਮ ਕਰਦਿਆਂ ਭਾਰਤੀ ਜਲ ਸੈਨਾ ਨੇ ਸਮੁੰਦਰ ਵਿੱਚ ਆਪਣਾ ਦਬਦਬਾ ਕਾਇਮ ਰੱਖਿਆ ਹੈ। ਭਾਰਤੀ ਜਲ ਸੈਨਾ ਨੇ ਸ਼ੁੱਕਰਵਾਰ ਨੂੰ ਅਰਬ ਸਾਗਰ ਵਿੱਚ ਹਾਈਜੈਕ ਕੀਤੇ ਗਏ ਈਰਾਨੀ ਮੱਛੀ ਫੜਨ ਵਾਲੇ ਬੇੜੇ ਅਲ-ਕੰਬਰ 786 ਅਤੇ ਇਸ ਦੇ 23 ਮੈਂਬਰੀ ਪਾਕਿਸਤਾਨੀ ਅਮਲੇ ਨੂੰ ਸੁਰੱਖਿਅਤ ਬਚਾ ਲਿਆ। ਸਮੁੰਦਰੀ ਡਾਕੂਆਂ […]
By : Editor (BS)
ਨਵੀਂ ਦਿੱਲੀ : ਸਮੁੰਦਰੀ ਡਾਕੂਆਂ ਦੇ ਇੱਕ ਹੋਰ ਹਮਲੇ ਨੂੰ ਨਾਕਾਮ ਕਰਦਿਆਂ ਭਾਰਤੀ ਜਲ ਸੈਨਾ ਨੇ ਸਮੁੰਦਰ ਵਿੱਚ ਆਪਣਾ ਦਬਦਬਾ ਕਾਇਮ ਰੱਖਿਆ ਹੈ। ਭਾਰਤੀ ਜਲ ਸੈਨਾ ਨੇ ਸ਼ੁੱਕਰਵਾਰ ਨੂੰ ਅਰਬ ਸਾਗਰ ਵਿੱਚ ਹਾਈਜੈਕ ਕੀਤੇ ਗਏ ਈਰਾਨੀ ਮੱਛੀ ਫੜਨ ਵਾਲੇ ਬੇੜੇ ਅਲ-ਕੰਬਰ 786 ਅਤੇ ਇਸ ਦੇ 23 ਮੈਂਬਰੀ ਪਾਕਿਸਤਾਨੀ ਅਮਲੇ ਨੂੰ ਸੁਰੱਖਿਅਤ ਬਚਾ ਲਿਆ। ਸਮੁੰਦਰੀ ਡਾਕੂਆਂ ਨੂੰ 12 ਘੰਟਿਆਂ ਤੋਂ ਵੱਧ ਚੱਲੇ ਇੱਕ ਅਪਰੇਸ਼ਨ ਤੋਂ ਬਾਅਦ ਆਤਮ ਸਮਰਪਣ ਕਰਨ ਲਈ ਮਜਬੂਰ ਕੀਤਾ ਗਿਆ ਸੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਭਾਰਤੀ ਜਲ ਸੈਨਾ ਦੇ ਮੁਖੀ ਐਡਮਿਰਲ ਆਰ ਹਰੀ ਕੁਮਾਰ ਨੇ ਪਿਛਲੇ ਸ਼ਨੀਵਾਰ ਨੂੰ ਕਿਹਾ ਸੀ ਕਿ ਜਲ ਸੈਨਾ ਹਿੰਦ ਮਹਾਸਾਗਰ ਨੂੰ ਵਧੇਰੇ ਸੁਰੱਖਿਅਤ ਖੇਤਰ ਬਣਾਉਣ ਲਈ 'ਸਕਾਰਾਤਮਕ ਕਾਰਵਾਈ' ਕਰੇਗੀ। ਇਸ ਦੇ ਨਾਲ ਹੀ ਉਨ੍ਹਾਂ ਜਲ ਸੈਨਾ ਵੱਲੋਂ ਪਿਛਲੇ 100 ਦਿਨਾਂ ਵਿੱਚ ਸਮੁੰਦਰੀ ਡਾਕੂਆਂ ਖ਼ਿਲਾਫ਼ ਕੀਤੀ ਗਈ ਕਾਰਵਾਈ ਦਾ ਵੀ ਜ਼ਿਕਰ ਕੀਤਾ।