ਕੈਲਗਰੀ ਵਿਖੇ ਦਰਦਨਾਕ ਹਾਦਸੇ ਦੌਰਾਨ ਭਾਰਤੀ ਦੀ ਮੌਤ
ਕੈਲਗਰੀ, 20 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਬਰਫਬਾਰੀ ਕਾਰਨ ਵਾਪਰੇ ਹਾਦਸੇ ਵੱਡੇ ਜਾਨੀ ਨੁਕਸਾਨ ਦਾ ਕਾਰਨ ਬਣ ਰਹੇ ਹਨ। ਕੈਲਗਰੀ ਵਿਖੇ ਇਕ ਗੱਡੀ ਅਤੇ ਸਨੋਅ ਪਲੋਅਰ ਦਰਮਿਆਨ ਹੋਈ ਟੱਕਰ ਕਾਰਨ ਭਾਰਤੀ ਮੂਲ ਦੇ ਰਮੇਸ਼ ਸਿੰਘ ਦੀ ਮੌਤ ਹੋ ਗਈ। ਰਮੇਸ਼ ਸਿੰਘ 12 ਸਾਲ ਪਹਿਲਾਂ ਕੈਨੇਡਾ ਆਇਆ ਸੀ ਅਤੇ ਇਕ ਸਾਲ ਪਹਿਲਾਂ ਹੀ ਆਪਣਾ ਪਰਵਾਰ […]
By : Editor Editor
ਕੈਲਗਰੀ, 20 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਬਰਫਬਾਰੀ ਕਾਰਨ ਵਾਪਰੇ ਹਾਦਸੇ ਵੱਡੇ ਜਾਨੀ ਨੁਕਸਾਨ ਦਾ ਕਾਰਨ ਬਣ ਰਹੇ ਹਨ। ਕੈਲਗਰੀ ਵਿਖੇ ਇਕ ਗੱਡੀ ਅਤੇ ਸਨੋਅ ਪਲੋਅਰ ਦਰਮਿਆਨ ਹੋਈ ਟੱਕਰ ਕਾਰਨ ਭਾਰਤੀ ਮੂਲ ਦੇ ਰਮੇਸ਼ ਸਿੰਘ ਦੀ ਮੌਤ ਹੋ ਗਈ। ਰਮੇਸ਼ ਸਿੰਘ 12 ਸਾਲ ਪਹਿਲਾਂ ਕੈਨੇਡਾ ਆਇਆ ਸੀ ਅਤੇ ਇਕ ਸਾਲ ਪਹਿਲਾਂ ਹੀ ਆਪਣਾ ਪਰਵਾਰ ਇਥੇ ਸੱਦਣ ਵਿਚ ਸਫਲ ਹੋਇਆ ਪਰ ਅਚਾਨਕ ਵਾਪਰੇ ਹਾਦਸੇ ਨੇ ਪਰਵਾਰ ਸਦਾ ਲਈ ਖੇਰੂੰ ਖੇਰੂੰ ਕਰ ਦਿਤਾ।
12 ਸਾਲ ਪਹਿਲਾਂ ਕੈਨੇਡਾ ਆਇਆ ਸੀ ਰਮੇਸ਼ ਸਿੰਘ
ਗਲੋਬਲ ਨਿਊਜ਼ ਦੀ ਰਿਪੋਰਟ ਮੁਤਾਬਕ ਰਮੇਸ਼ ਸਿੰਘ ਆਪਣੇ ਕੰਮ ਤੋਂ ਘਰ ਜਾ ਰਿਹਾ ਸੀ ਜਦੋਂ ਉਸ ਦੀ ਜੀਪ ਬੇਕਾਬੂ ਹੋ ਗਈ ਅਤੇ ਵੈਸਟਵਿੰਡਜ਼ ਡਰਾਈਵ ਇਲਾਕੇ ਵਿਚ ਇਕ ਸਨੋਅ ਪਲੋਅਰ ਵਿਚ ਜਾ ਵੱਜੀ। ਰਮੇਸ਼ ਸਿੰਘ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ ਜਿਨ੍ਹਾਂ ਨੂੰ ਭਾਈਚਾਰੇ ਨੂੰ ਸੰਭਾਲਣ ਦਾ ਯਤਨ ਕੀਤਾ ਜਾ ਰਿਹਾ ਹੈ। ਰਮੇਸ਼ ਸਿੰਘ ਕੈਲਗਰੀ ਦੇ ਇਕ ਰੈਸਟੋਰੈਂਟ ਵਿਚ ਸ਼ੈਫ ਵਜੋਂ ਕੰਮ ਕਰਦਾ ਸੀ ਅਤੇ ਪਰਵਾਰ ਵਿਚ ਕਮਾਈ ਕਰਨ ਵਾਲਾ ਇਕੋ ਇਕ ਮੈਂਬਰ ਸੀ। ਰਮੇਸ਼ ਸਿੰਘ ਦੇ ਸਦੀਵੀ ਵਿਛੋੜੇ ਮਗਰੋਂ ਪਰਵਾਰ ਬੁਰੀ ਤਰ੍ਹਾਂ ਟੁੱਟ ਚੁੱਕਾ ਹੈ ਅਤੇ ਆਰਥਿਕ ਸਹਾਇਤਾ ਵਾਸਤੇ ਗੋਫੰਡਮੀ ਪੇਜ ਸਥਾਪਤ ਕੀਤਾ ਗਿਾ ਹੈ।
ਪਰਵਾਰ ਦੇ ਕੈਨੇਡਾ ਆਉਣ ਤੋਂ ਇਕ ਸਾਲ ਬਾਅਦ ਦੇ ਗਿਆ ਸਦੀਵੀ ਵਿਛੋੜਾ
ਭਾਰਤ ਦੇ ਉਤਰਾਖੰਡ ਸੂਬੇ ਨਾਲ ਸਬੰਧਤ ਰਮੇਸ਼ ਸਿੰਘ ਦਾ ਪੰਜਾਬੀ ਭਾਈਚਾਰੇ ਨਾਲ ਬੇਹੱਦ ਮੋਹ ਪਿਆਰ ਸੀ ਅਤੇ ਅਕਸਰ ਹੀ ਪਰਵਾਰ ਸਣੇ ਗੁਰਦਵਾਰ ਸਾਹਿਬ ਮੱਥਾ ਟੇਕਣ ਜਾਂਦਾ। ਉਤਰਾਖੰਡ ਐਸੋਸੀਏਸ਼ਨ ਦੇ ਪ੍ਰਧਾਨ ਕੈਲਾਸ਼ ਰਟੂਰੀ ਨੇ ਕਿਹਾ ਕਿ ਬੱਚਿਆਂ ਦੇ ਸਿਰ ਤੋਂ ਸਦਾ ਲਈ ਪਿਤਾ ਦਾ ਹੱਥ ਉਠ ਚੁੱਕਾ ਹੈ ਅਤੇ ਭਾਈਚਾਰੇ ਵੱਲੋਂ ਇਨ੍ਹਾਂ ਦੀ ਮਦਦ ਕਰਨ ਦੇ ਭਰਪੂਰ ਯਤਨ ਕੀਤੇਜਾ ਰਹੇ ਹਨ।
ਪਨੂੰ ਵਲੋਂ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਮੁੜ ਧਮਕੀ
ਅੰਮ੍ਰਿਤਸਰ, 20 ਜਨਵਰੀ, ਨਿਰਮਲ : ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪਨੂੰ ਨੇ ਬਨੂੜ ਤੋਂ ਫੜੇ ਗਏ ਤਿੰਨ ਸਾਥੀਆਂ ਦੀ ਰਿਹਾਈ ਲਈ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਧਮਕੀ ਦਿੱਤੀ ਹੈ। ਪਨੂੰ ਨੇ ਧਮਕੀ ਦਿੰਦੇ ਹੋਏ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਤਿੰਨੇ ਦੋਸ਼ੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਾਤਲ ਦਿਲਾਵਰ ਸਿੰਘ ਦੇ ਵਾਰਸ ਹਨ। ਜੇਕਰ ਉਨ੍ਹਾਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਸਿਆਸੀ ਮੌਤ ਲਈ ਤਿਆਰ ਰਹੋ।
ਪੰਨੂ ਨੇ ਇੱਕ ਨਵੀਂ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਹਾਲ ਹੀ ਵਿੱਚ ਸੀਐਮ ਮਾਨ ਦੀ ਸਰਕਾਰ ਨੇ ਦਿਲਾਵਰ ਸਿੰਘ ਦੇ ਤਿੰਨ ਵਾਰਸਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ’ਤੇ ਤਸ਼ੱਦਦ ਕੀਤਾ ਗਿਆ ਅਤੇ ਝੂਠਾ ਕੇਸ ਦਰਜ ਕੀਤਾ ਗਿਆ। ਉਨ੍ਹਾਂ ਕੋਲੋਂ ਖਾਲਿਸਤਾਨ ਅਤੇ ਰੈਫਰੈਂਡਮ ਦੇ ਝੰਡੇ ਮਿਲੇ ਹਨ। ਇਹ ਤਿੰਨੋਂ ਉਸ ਦੇ ਸਿੱਧੇ ਸੰਪਰਕ ਵਿੱਚ ਹਨ। ਉਨ੍ਹਾਂ ਨੂੰ ਕੋਈ ਹਥਿਆਰ ਨਹੀਂ ਸੌਂਪਿਆ ਗਿਆ, ਸਿਰਫ ਖਾਲਿਸਤਾਨ ਅਤੇ ਰੈਫਰੈਂਡਮ ਦਾ ਝੰਡਾ ਸੌਂਪਿਆ ਗਿਆ।