ਅਮਰੀਕਾ ’ਚ ਭਾਰਤੀ ਨਾਗਰਿਕ ਨੂੰ 10 ਸਾਲ ਕੈਦ
ਵਾਸ਼ਿੰਗਟਨ, 23 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਵਿੱਚ ਅਦਾਲਤ ਨੇ ਇੱਕ ਭਾਰਤੀ ਨਾਗਰਿਕ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ। ਮਨੀ ਲਾਂਡਰਿੰਗ ਮਾਮਲੇ ਵਿੱਚ ਸਜ਼ਾ ਸੁਣਾਉਂਦਿਆਂ ਕੋਰਟ ਨੇ ਇਸ ਭਾਰਤੀ ਨੂੰ ਸਾਢੇ 11 ਲੱਖ ਡਾਲਰ ਤੋਂ ਵੱਧ ਜੁਰਮਾਨਾ ਭਰਨ ਦੇ ਵੀ ਹੁਕਮ ਦਿੱਤੇ। ਕੋਲੋਰਾਡੋ ਦੀ ਇੱਕ ਅਦਾਲਤ ਨੇ ਮਨੀ ਲਾਂਡਰਿੰਗ ਦੀ ਸਾਜ਼ਿਸ਼ ਘੜਨ ਦੇ […]
By : Hamdard Tv Admin
ਵਾਸ਼ਿੰਗਟਨ, 23 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਵਿੱਚ ਅਦਾਲਤ ਨੇ ਇੱਕ ਭਾਰਤੀ ਨਾਗਰਿਕ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ। ਮਨੀ ਲਾਂਡਰਿੰਗ ਮਾਮਲੇ ਵਿੱਚ ਸਜ਼ਾ ਸੁਣਾਉਂਦਿਆਂ ਕੋਰਟ ਨੇ ਇਸ ਭਾਰਤੀ ਨੂੰ ਸਾਢੇ 11 ਲੱਖ ਡਾਲਰ ਤੋਂ ਵੱਧ ਜੁਰਮਾਨਾ ਭਰਨ ਦੇ ਵੀ ਹੁਕਮ ਦਿੱਤੇ।
ਕੋਲੋਰਾਡੋ ਦੀ ਇੱਕ ਅਦਾਲਤ ਨੇ ਮਨੀ ਲਾਂਡਰਿੰਗ ਦੀ ਸਾਜ਼ਿਸ਼ ਘੜਨ ਦੇ ਦੋਸ਼ ਵਿੱਚ ਭਾਰਤੀ ਮੂਲ ਦੇ 40 ਸਾਲਾ ਧਰੁਵ ਜਾਨੀ ਨੂੰ 10 ਜੇਲ੍ਹ ਦੀ ਸਜ਼ਾ ਸੁਣਾਈ। ਇਸ ਦੇ ਨਾਲ ਹੀ ਉਸ ਨੂੰ 11 ਲੱਖ 63 ਹਜ਼ਾਰ 947 ਡਾਲਰ ਜੁਰਮਾਨੇ ਵਜੋਂ ਭਰਨ ਦੇ ਹੁਕਮ ਵੀ ਜਾਰੀ ਕੀਤੇ।
ਇਸਤਗਾਸਾ ਪੱਖ ਦੇ ਅਨੁਸਾਰ ਧਰੁਵ ਇਕ ਸਰਕਾਰੀ ਅਧਿਕਾਰੀ ਬਣ ਕੇ ਰਚੀ ਗਈ ਮਨੀ ਲਾਂਡਰਿੰਗ ਦੀ ਸਾਜ਼ਿਸ਼ ਦਾ ਹਿੱਸਾ ਸੀ। ਅਮਰੀਕਾ ਵਿੱਚ ਇਸ ਧੋਖਾਧੜੀ ਦੇ ਪੀੜਤਾਂ ਨਾਲ ਟੈਲੀਫੋਨ ਰਾਹੀਂ ਸੰਪਰਕ ਕੀਤਾ ਗਿਆ ਸੀ ਅਤੇ ਇਹ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਫੈਡਰਲ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਏਜੰਟਾਂ ਦੁਆਰਾ ਜਾਂਚ ਅਧੀਨ ਸਨ।
ਫੈਡਰਲ ਵਕੀਲਾਂ ਨੇ ਕਿਹਾ ਕਿ ਪੀੜਤਾਂ ਨੂੰ ਦੱਸਿਆ ਗਿਆ ਸੀ ਕਿ ਉਹ ਇਕ ਅਪਰਾਧਕ ਘਟਨਾ ਵਿਚ ਸ਼ਾਮਲ ਸਨ ਅਤੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦੁਆਰਾ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਜਾਂ ਅਮਰੀਕਾ ਤੋਂ ਹਵਾਲਗੀ ਕਰਨ ਦੇ ਆਦੇਸ਼ ਦਿਤੇ ਗਏ ਸਨ ਅਤੇ ਉਹ ਸਰਕਾਰ ਨੂੰ ਵੱਡੀ ਰਕਮ ਦੇ ਕੇ ਬਚ ਸਕਦੇ ਹਨ।
ਸਮਾਜਿਕ ਸੁਰੱਖਿਆ ਪ੍ਰਸ਼ਾਸਨ ਦੇ ਇੰਸਪੈਕਟਰ ਜਨਰਲ ਗੇਲ ਐਸ. ਐਨਿਸ ਨੇ ਕਿਹਾ ਕਿ ਇਹ ਸਜ਼ਾ ਧਰੁਵ ਜਾਨੀ ਨੂੰ ਸਮਾਜਿਕ ਸੁਰੱਖਿਆ ਅਤੇ ਸਰਕਾਰੀ ਧੋਖਾਧੜੀ ਦੇ ਉਸ ਦੇ ਗਲਤ ਕੰਮਾਂ ਲਈ ਜ਼ਿੰਮੇਵਾਰ ਠਹਿਰਾਉਂਦੀ ਹੈ, ਜਿਸ ਵਿੱਚ ਵਿੱਤੀ ਤੌਰ ’ਤੇ ਕਮਜ਼ੋਰ ਵਿਅਕਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ।
ਸੋ ਅਦਾਲਤ ਦੇ ਫ਼ੈਸਲਾ ਮਗਰੋਂ ਭਾਰਤੀ ਮੂਲ ਦਾ ਧਰੁਵ ਜਾਨੀ ਹੁਣ 10 ਸਾਲ ਜੇਲ੍ਹ ਦੀਆਂ ਸਲਾਖਾਂ ਪਿੱਛੇ ਰਹੇਗਾ।