ਕੈਨੇਡਾ ’ਚ ਟਰੱਕ ਸਾੜਨ ਦੇ ਮਾਮਲੇ ਤਹਿਤ ਭਾਰਤੀ ਗ੍ਰਿਫ਼ਤਾਰ
ਬਰੈਂਪਟਨ, 14 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਦੇ ਮਿਲਟਨ ਵਿਖੇ ਇਕ ਟ੍ਰਾਂਸਪੋਰਟ ਟਰੱਕ ਨੂੰ ਅੱਗ ਲਾਉਣ ਦੇ ਮਾਮਲੇ ਵਿਚ ਪੁਲਿਸ ਨੇ 31 ਸਾਲ ਦੇ ਕੁਮਾਰ ਵਿਨੀਤ ਨੂੰ ਗ੍ਰਿਫਤਾਰ ਕੀਤਾ ਹੈ। ਹਾਲਟਨ ਰੀਜਨਲ ਪੁਲਿਸ ਨੇ ਦੱਸਿਆ ਕਿ 2 ਅਕਤੂਬਰ ਨੂੰ ਤੜਕੇ ਚਾਰ ਵਜੇ ਵਾਪਰੀ ਘਟਨਾ ਦੇ ਸਬੰਧ ਵਿਚ ਬਰੈਂਪਟਨ ਦੇ ਕੁਮਾਰ ਵਿਨੀਤ ਵਿਰੁੱਧ ਕਾਰਵਾਈ ਕੀਤੀ ਗਈ […]
By : Editor Editor
ਬਰੈਂਪਟਨ, 14 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਦੇ ਮਿਲਟਨ ਵਿਖੇ ਇਕ ਟ੍ਰਾਂਸਪੋਰਟ ਟਰੱਕ ਨੂੰ ਅੱਗ ਲਾਉਣ ਦੇ ਮਾਮਲੇ ਵਿਚ ਪੁਲਿਸ ਨੇ 31 ਸਾਲ ਦੇ ਕੁਮਾਰ ਵਿਨੀਤ ਨੂੰ ਗ੍ਰਿਫਤਾਰ ਕੀਤਾ ਹੈ। ਹਾਲਟਨ ਰੀਜਨਲ ਪੁਲਿਸ ਨੇ ਦੱਸਿਆ ਕਿ 2 ਅਕਤੂਬਰ ਨੂੰ ਤੜਕੇ ਚਾਰ ਵਜੇ ਵਾਪਰੀ ਘਟਨਾ ਦੇ ਸਬੰਧ ਵਿਚ ਬਰੈਂਪਟਨ ਦੇ ਕੁਮਾਰ ਵਿਨੀਤ ਵਿਰੁੱਧ ਕਾਰਵਾਈ ਕੀਤੀ ਗਈ ਹੈ। ਪੁਲਿਸ ਮੁਤਾਬਕ ਸਟੀਲਜ਼ ਐਵੇਨਿਊ ਵੈਸਟ ਦੇ ਦੱਖਣ ਵੱਲ ਬਰੌਂਟੀ ਸਟ੍ਰੀਟ ਨੌਰਥ ਦੇ ਇਕ ਪਾਰਕਿੰਗ ਲੌਟ ਵਿਚ ਸੈਮੀ ਟ੍ਰੇਲਰ ਟਰੱਕ ਨੂੰ ਅੱਗ ਲੱਗਣ ਦੀ ਇਤਲਾਹ ਮਿਲੀ ਅਤੇ ਮਿਲਟਨ ਫਾਇਰ ਐਂਡ ਰੈਸਕਿਊ ਸਰਵਿਸ ਦੇ ਯਤਨਾਂ ਸਦਕਾ ਅੱਗ ਬੁਝਾਉਣ ਵਿਚ ਸਫਲਤਾ ਮਿਲੀ।
ਬਰੈਂਪਟਨ ਦੇ ਕੁਮਾਰ ਵਿਨੀਤ ਨੂੰ ਛਾਪਾ ਮਾਰ ਕੇ ਕੀਤਾ ਕਾਬੂ
ਮਾਮਲੇ ਦੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਸੋਚੀ ਸਮਝੀ ਸਾਜ਼ਿਸ਼ ਤਹਿਤ ਟਰੱਕ ਨੂੰ ਅੱਗ ਲਾਈ ਗਈ। ਪੁਲਿਸ ਨੇ ਦੱਸਿਆ ਕਿ ਇਕ ਨਹੀਂ ਸਗੋਂ ਕਈ ਟਰੱਕਾਂ ’ਤੇ ਗੈਸਲੀਨ ਛਿੜਕਿਆ ਗਿਆ ਪਰ ਬਾਕੀਆਂ ਨੂੰ ਅੱਗ ਨਾ ਲੱਗੀ। ਦੂਜੇ ਪਾਸੇ ਅੱਗ ਨਾਲ ਸੜੇ ਸੈਮੀ ਟ੍ਰੇਲਰ ਟਰੱਕ ਦੇ ਨਾਲ ਖੜ੍ਹਾ ਇਕ ਪਿਕਅੱਪ ਟਰੱਕ ਨੁਕਸਾਨਿਆ ਗਿਆ। ਹਾਲਟਨ ਰੀਜਨਲ ਪੁਲਿਸ ਨੇ ਪੜਤਾਲ ਨੂੰ ਅੱਗੇ ਵਧਾਉਂਦਿਆਂ ਐਤਵਾਰ ਨੂੰ ਬਰੈਂਪਟਨ ਦੇ ਇਕ ਘਰ ਵਿਚ ਛਾਪਾ ਮਾਰਿਆ ਅਤੇ ਕੁਮਾਰ ਵਿਨੀਕ ਨੂੰ ਹਿਰਾਸਤ ਵਿਚ ਲੈ ਲਿਆ।