Begin typing your search above and press return to search.

ਪਰਿਵਾਰ ਨਾਲ ਨਹੀਂ ਦੇਖ ਪਾਓਗੇ ਥੀਏਟਰ ਵਿੱਚ ਰਾਤ ਦਾ ਸ਼ੋਅ

ਜੇਕਰ ਤੁਸੀਂ ਵੀ ਰਾਤ ਨੂੰ ਫਿਲਮ ਦੇਖਣ ਲਈ ਜਾਂਦੇ ਹੋ ਤਾਂ ਹੁਣ ਤੁਹਾਨੂੰ ਫਿਲਮ ਦੇਖਣਾ ਰਾਤ ਨੂੰ ਆਸਾਨ ਨਹੀਂ ਹੋਵੇਗਾ ਕਿਉਂਕਿ ਹਾਈਕੋਰਟ ਦੇ ਵੱਲੋਂ ਹੁਣ ਰਾਤ ਨੂੰ ਫਿਲਮ ਦੇਖਣ ਨੂੰ ਲੈ ਕੇ ਨਵੇਂ ਐਲਾਨ ਕਰ ਦਿੱਤੇ ਗਏ ਹਨ। ਜੀ ਹਾਂ ਹੁਣ ਜੇਕਰ ਤੁਸੀਂ ਆਪਣੀ ਫੈਮਲੀ ਨਾਲ ਰਾਤ ਦਾ ਸ਼ੋਅ ਦੇਖਣ ਲਈ ਜਾਂਦੇ ਸੀ ਤਾਂ ਹੁਣ ਅਜਿਹਾ ਸੰਭਵ ਨਹੀਂ ਹੋਵੇਗਾ ਕੁੰਕਿ ਦੇਰ ਰਾਤ ਤੱਕ ਫਿਲਮ ਦੇਖਣ ਕਾਰਨ ਸਿਹਤ ਤੇ ਮਾਨਸਿਕ ਤੌਰ ਤੇ ਪੈਂਦੇ ਮਾੜੇ ਪ੍ਰਭਾਅ ਕਾਰਨ ਹਰਕਤ ਵਿੱਚ ਆਉਂਦਿਆਂ ਫੈਸਲਾ ਲਿਆ ਗਿਐ ਹੈ

ਪਰਿਵਾਰ ਨਾਲ ਨਹੀਂ ਦੇਖ ਪਾਓਗੇ ਥੀਏਟਰ ਵਿੱਚ ਰਾਤ ਦਾ ਸ਼ੋਅ
X

Makhan shahBy : Makhan shah

  |  29 Jan 2025 4:28 PM IST

  • whatsapp
  • Telegram

ਅਹਿਮਦਾਬਾਦ, ਕਵਿਤਾ: ਜੇਕਰ ਤੁਸੀਂ ਵੀ ਰਾਤ ਨੂੰ ਫਿਲਮ ਦੇਖਣ ਲਈ ਜਾਂਦੇ ਹੋ ਤਾਂ ਹੁਣ ਤੁਹਾਨੂੰ ਫਿਲਮ ਦੇਖਣਾ ਰਾਤ ਨੂੰ ਆਸਾਨ ਨਹੀਂ ਹੋਵੇਗਾ ਕਿਉਂਕਿ ਹਾਈਕੋਰਟ ਦੇ ਵੱਲੋਂ ਹੁਣ ਰਾਤ ਨੂੰ ਫਿਲਮ ਦੇਖਣ ਨੂੰ ਲੈ ਕੇ ਨਵੇਂ ਐਲਾਨ ਕਰ ਦਿੱਤੇ ਗਏ ਹਨ। ਜੀ ਹਾਂ ਹੁਣ ਜੇਕਰ ਤੁਸੀਂ ਆਪਣੀ ਫੈਮਲੀ ਨਾਲ ਰਾਤ ਦਾ ਸ਼ੋਅ ਦੇਖਣ ਲਈ ਜਾਂਦੇ ਸੀ ਤਾਂ ਹੁਣ ਅਜਿਹਾ ਸੰਭਵ ਨਹੀਂ ਹੋਵੇਗਾ ਕੁੰਕਿ ਦੇਰ ਰਾਤ ਤੱਕ ਫਿਲਮ ਦੇਖਣ ਕਾਰਨ ਸਿਹਤ ਤੇ ਮਾਨਸਿਕ ਤੌਰ ਤੇ ਪੈਂਦੇ ਮਾੜੇ ਪ੍ਰਭਾਅ ਕਾਰਨ ਹਰਕਤ ਵਿੱਚ ਆਉਂਦਿਆਂ ਫੈਸਲਾ ਲਿਆ ਗਿਐ ਹੈ ਜਿਸ ਦੇ ਤਹਿਤ ਹੁਣ ਸੀਂ ਆਫਣੇ ਬੱਚਿਆਂ ਸਮੇਤ ਰਾਤ ਨੂੰ ਫਿਲਮ ਦੇਖਣ ਲਈ ਥੀਏਟਰ ਵਿੱਚ ਨਹੀਂ ਜਾ ਸਕੋਗੇ ਤੇ ਜੇਕਰ ਗਏ ਵੀ ਤਾਂ ਤੁਹਾਨੂੰ ਥੀਏਟਰ ਵਿੱਚ ਐਂਟਰੀ ਨਹੀਂ ਦਿੱਤੀ ਜਾਵੇਗੀ।

ਦਰਅਸਲ ਇਹ ਫੈਸਲਾ ਨਾਬਲਗ ਲਈ ਆਇਆ ਹੈ ਉਨ੍ਹਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਲਿਆ ਗਿਆ ਹੈ। ਤੁਹਾਨੂੰ ਜਾਣਕਾਰੀ ਦੇ ਦਈ ਕਿ ਤੇਲੰਗਾਨਾ ਹਾਈ ਕੋਰਟ ਨੇ ਰਾਜ ਸਰਕਾਰ ਅਤੇ ਹੋਰ ਸਬੰਧਤ ਧਿਰਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਜਦੋਂ ਤੱਕ ਸਰਕਾਰ ਇਸ ਮਾਮਲੇ ਵਿੱਚ ਫੈਸਲਾ ਨਹੀਂ ਲੈਂਦੀ, ਉਦੋਂ ਤੱਕ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਰਾਤ 11 ਵਜੇ ਤੋਂ ਬਾਅਦ ਸਿਨੇਮਾਘਰਾਂ ਵਿੱਚ ਫਿਲਮਾਂ ਦੇਖਣ ਦੀ ਆਗਿਆ ਨਾ ਦਿੱਤੀ ਜਾਵੇ। ਚਲੋ ਚੱਲੀਏ। ਹਾਈ ਕੋਰਟ ਨੇ ਰਾਏ ਪ੍ਰਗਟ ਕੀਤੀ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਰਾਤ 11 ਵਜੇ ਤੋਂ ਬਾਅਦ ਥੀਏਟਰਾਂ ਅਤੇ ਮਲਟੀਪਲੈਕਸਾਂ ਵਿੱਚ ਦੇਰ ਰਾਤ ਦੇ ਫਿਲਮ ਸ਼ੋਅ ਦੇਖਣ ਦੀ ਆਗਿਆ ਨਹੀਂ ਹੋਣੀ ਚਾਹੀਦੀ।

ਹਾਈ ਕੋਰਟ ਨੇ ਰਾਜ ਸਰਕਾਰ ਨੂੰ ਨਿਰਦੇਸ਼ ਦਿੱਤਾ ਕਿ ਉਹ ਸਾਰੀਆਂ ਸਬੰਧਤ ਧਿਰਾਂ ਨਾਲ ਸਲਾਹ-ਮਸ਼ਵਰਾ ਕਰੇ ਅਤੇ ਸਵੇਰੇ 11 ਵਜੇ ਤੋਂ ਪਹਿਲਾਂ ਅਤੇ ਰਾਤ 11 ਵਜੇ ਤੋਂ ਬਾਅਦ ਥੀਏਟਰਾਂ/ਮਲਟੀਪਲੈਕਸਾਂ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਦਾਖਲੇ ਨੂੰ ਰੋਕਣ ਲਈ ਨਿਰਦੇਸ਼ ਜਾਰੀ ਕਰੇ। ਤੁ7ਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ’ ਹਾਈ ਕੋਰਟ ਸੋਮਵਾਰ ਨੂੰ ਰਾਮ ਚਰਨ ਸਟਾਰਰ ਫਿਲਮ ‘ਗੇਮ ਚੇਂਜਰ’ ਅਤੇ ਹੋਰ ਫਿਲਮਾਂ ਦੀਆਂ ਟਿਕਟਾਂ ਦੀਆਂ ਕੀਮਤਾਂ ਵਿੱਚ ਵਾਧੇ ਨਾਲ ਸਬੰਧਤ ਪਟੀਸ਼ਨਾਂ ‘ਤੇ ਸੁਣਵਾਈ ਕਰ ਰਿਹਾ ਸੀ।

ਪਟੀਸ਼ਨਕਰਤਾ ਵਿਜੇ ਗੋਪਾਲ ਦੇ ਵਕੀਲ ਨੇ ਕਿਹਾ ਕਿ ਨਾਬਾਲਗਾਂ ਨੂੰ ਦੇਰ ਰਾਤ ਤੱਕ ਫਿਲਮਾਂ ਦੇਖਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ ਕਿਉਂਕਿ ਇਹ ਉਨ੍ਹਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ‘ਤੇ ਮਾੜਾ ਪ੍ਰਭਾਵ ਪਾ ਸਕਦਾ ਹੈ। ਮਲਟੀਪਲੈਕਸਾਂ ਵਿੱਚ ਆਖਰੀ ਸ਼ੋਅ 1:30 ਵਜੇ ਤੱਕ ਚੱਲਦੇ ਹਨ ਅਤੇ ਦੇਰ ਰਾਤ ਦੇ ਸ਼ੋਅ ਦੌਰਾਨ ਨਾਬਾਲਗਾਂ ਦੇ ਦਾਖਲੇ ਨੂੰ ਰੋਕਣ ਲਈ ਕੋਈ ਪਾਬੰਦੀਆਂ ਨਹੀਂ ਹਨ।

ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨੂੰ ਸਿਨੇਮਾਘਰਾਂ ਵਿੱਚ ਨਾਬਾਲਗਾਂ ਦੇ ਦਾਖਲੇ ਨੂੰ ਕੰਟਰੋਲ ਕਰਨ ਲਈ ਤੁਰੰਤ ਫੈਸਲਾ ਲੈਣਾ ਚਾਹੀਦਾ ਸੀ। ਇਹ ਹੁਕਮ ਖਾਸ ਤੌਰ ‘ਤੇ ਪਿਛਲੇ ਸਾਲ ਦਸੰਬਰ ਵਿੱਚ ਸੰਧਿਆ ਥੀਏਟਰ ਵਿੱਚ ‘ਪੁਸ਼ਪਾ-2’ ਦੇ ਸ਼ੋਅ ਦੌਰਾਨ ਹੋਈ ਮੰਦਭਾਗੀ ਭਗਦੜ ਦੀ ਘਟਨਾ ਦੇ ਮੱਦੇਨਜ਼ਰ ਦਿੱਤਾ ਗਿਆ ਸੀ। ਜਿਸ ਵਿੱਚ ਇੱਕ ਨਾਬਾਲਗ ਲੜਕਾ ਗੰਭੀਰ ਜ਼ਖਮੀ ਹੋ ਗਿਆ ਅਤੇ ਉਸਦੀ ਮਾਂ ਦੀ ਮੌਤ ਹੋ ਗਈ।

ਇਸ ਫੈਸਲੇ ਨੂੰ ਲੈ ਕੇ ਤੁਹਾਡੀ ਰਾਏ ਕੀ ਹੈ ਸਾਡੇ ਨਾਲ ਸਾਂਝੀ ਜ਼ਰੂਰ ਕਰਿਓ।

Next Story
ਤਾਜ਼ਾ ਖਬਰਾਂ
Share it