Begin typing your search above and press return to search.

ਪਤੀ ਦਾ ਗੁਰਦਾ ਵੇਚ ਸਾਰੇ ਪੈਸੇ ਲੈ ਕੇ ਪ੍ਰੇਮੀ ਨਾਲ ਫ਼ਰਾਰ ਹੋਈ ਪਤਨੀ

ਪਤਨੀ ਤੇ ਪਤੀ ਦਾ ਰਿਸ਼ਤਾ ਵਿਸ਼ਵਾਸ ਤੇ ਜੁੜਿਆ ਹੁੰਦਾ ਹੈ ਤੇ ਜਦੋਂ ਬੱਚਾ ਹੋ ਜਾਂਦਾ ਹੈ ਤਾਂ ਇਹ ਰਿਸ਼ਤਾ ਹੋਰ ਵੀ ਗਹਿਰਾ ਹੋ ਜਾਂਦਾ ਹੈ ਤੇ ਪਤੀ ਪਤਨੀ ਇੱਕ ਦੂਜੇ ਉੱਤੇ ਅੰਨਿਆਂ ਵਾਂਗੂ ਵਿਸ਼ਵਾਸ਼ ਕਰਦੇ ਪਰ ਕਈ ਵਾਰੀ ਇਸਦਾ ਖਾਮਿਆਜਾ ਵੀ ਭੁਗਤਣਾ ਪੈਂਦਾ ਹੈ। ਜੀ ਹਾਂ ਸ਼ਾਇਦ ਤੁਸੀਂ ਇਸ ਦੇ ਨਾਲ ਰਿਲੇਟ ਕਰ ਪਾਉਗੇ ਤੇ ਅਜਿਹਾ ਹੀ ਇੱਕ ਮਾਮਲੇ ਸਾਹਮਣੇ ਆਇਆ ਜਿਸ ਬਾਰੇ ਸੁਣ ਕੇ ਤੁਹਾਡੀ ਰੂਹ ਤੱਕ ਕੰਬ ਜਾਵੇਗੀ। ਦਰਅਸਲ ਇੱਕ ਪਤੀ ਜੋ ਆਪਣੀ ਪਤੀ ਤੇ ਐਨ੍ਹਾ ਵਿਸ਼ਵਾਸ ਕਰਦਾ ਸੀ

ਪਤੀ ਦਾ ਗੁਰਦਾ ਵੇਚ ਸਾਰੇ ਪੈਸੇ ਲੈ ਕੇ ਪ੍ਰੇਮੀ ਨਾਲ ਫ਼ਰਾਰ ਹੋਈ ਪਤਨੀ
X

Makhan shahBy : Makhan shah

  |  4 Feb 2025 6:30 PM IST

  • whatsapp
  • Telegram

ਪੱਛਮੀ ਬੰਗਾਲ, ਕਵਿਤਾ : ਪਤਨੀ ਤੇ ਪਤੀ ਦਾ ਰਿਸ਼ਤਾ ਵਿਸ਼ਵਾਸ ਤੇ ਜੁੜਿਆ ਹੁੰਦਾ ਹੈ ਤੇ ਜਦੋਂ ਬੱਚਾ ਹੋ ਜਾਂਦਾ ਹੈ ਤਾਂ ਇਹ ਰਿਸ਼ਤਾ ਹੋਰ ਵੀ ਗਹਿਰਾ ਹੋ ਜਾਂਦਾ ਹੈ ਤੇ ਪਤੀ ਪਤਨੀ ਇੱਕ ਦੂਜੇ ਉੱਤੇ ਅੰਨਿਆਂ ਵਾਂਗੂ ਵਿਸ਼ਵਾਸ਼ ਕਰਦੇ ਪਰ ਕਈ ਵਾਰੀ ਇਸਦਾ ਖਾਮਿਆਜਾ ਵੀ ਭੁਗਤਣਾ ਪੈਂਦਾ ਹੈ। ਜੀ ਹਾਂ ਸ਼ਾਇਦ ਤੁਸੀਂ ਇਸ ਦੇ ਨਾਲ ਰਿਲੇਟ ਕਰ ਪਾਉਗੇ ਤੇ ਅਜਿਹਾ ਹੀ ਇੱਕ ਮਾਮਲੇ ਸਾਹਮਣੇ ਆਇਆ ਜਿਸ ਬਾਰੇ ਸੁਣ ਕੇ ਤੁਹਾਡੀ ਰੂਹ ਤੱਕ ਕੰਬ ਜਾਵੇਗੀ। ਦਰਅਸਲ ਇੱਕ ਪਤੀ ਜੋ ਆਪਣੀ ਪਤੀ ਤੇ ਐਨ੍ਹਾ ਵਿਸ਼ਵਾਸ ਕਰਦਾ ਸੀ ਕਿ ਪਤਨੀ ਦੇ ਇੱਕ ਵਾਰ ਕਹੇ ਉੱਤੇ ਪਤੀ ਨੇ ਆਪਣੀ ਕਿਡਨੀ ਵੇਚ ਜਿੱਤੀ ਪਰ ਇਸਤੋਂ ਬਾਅਦ ਜੋ ਹੋਇਆ ਤੁਹਾਡੇ ਲਈ ਵੀ ਇਸ ਉੱਤੇ ਯਕੀਨ ਕਰਨਾ ਔਖਾ ਹੋਵੇਗਾ।

ਪਤੀ ਆਪਣੇ ਵੱਲੋਂ ਤਮਾਮ ਕੋਸ਼ਿਸ਼ਾਂ ਕਰ ਰਿਹਾ ਸੀ ਕਿ ਆਪਣਾ ਪਰਿਵਾਰ ਚਲਾ ਸਕੇ ਜਿਨ੍ਹੇ ਪੈਸੇ ਹੋ ਸਕਦੇ ਹੀ ਓਹ ਘਰ ਲਈ ਜੋੜਦਾ ਸੀ ਤੇ ਘਰ ਲੈ ਕੇ ਆਉਂਦਾ ਸੀ। ਪਰ ਪਤਨੀ ਦੇ ਵੱਲੋਂ ਪਤੀ ਉੱਤੇ ਕਰੀਬ ਇੱਕ ਸਾਲ ਤੋਂ ਜੋਰ ਪਾਇਆ ਜਾ ਰਿਹਾ ਸੀ ਕਿ ਆਪਣੀ ਕਿਡਨੀ ਵੇਚ ਦਓ ਜੋ ਪੈਸੇ ਆਉਣਗੇ ਉਨ੍ਹਾਂ ਪੈਸਿਆਂ ਨਾਲ ਘਰ ਵੀ ਚੰਗਾ ਚਲੂਗਾ ਤੇ ਸਾਡੀ 12 ਸਾਲ ਦੀ ਧੀ ਨੂੰ ਵੀ ਚੰਗੇ ਸਕੂਲ ਵਿੱਚ ਐਡਮਿਸ਼ਨ ਕਰਵਾ ਦਵਾਂਗੇ।

ਲਗਾਤਾਰ ਸਾਲ ਤੋਂ ਪਿੱਛੇ ਪੈਣ ਮਗਰੋ ਪਤੀ ਨੇ ਆਖਰਕਾਰ ਪਤਨੀ ਦੀ ਸੁਣ ਲਈ ਤੇ ਪਤੀ ਨੇ 10 ਲੱਖ ਰੁਪਏ ਵਿੱਚ ਕਿਡਨੀ ਵੇਚ ਦਿੱਤੀ ਸਰਜਰੀ ਤੋਂ ਬਾਅਦ ਪਤੀ ਪੈਸੇ ਘਰ ਲੈ ਕੇ ਆਇਆ ਤੇ ਪਤਨੀ ਨੇ ਕਿਹਾ ਕਿ ਹੁਣ ਤੁਸੀਂ ਬੈੱਡ ਉੱਤੇ ਹੀ ਰੈਸਟ ਕਰਿਓ ਬਾਹਰ ਨਾ ਜਾਇਓ। ਪਰ ਇੱਕ ਦਿਨ ਪਤਨੀ ਘਰੋਂ ਚਲੀ ਗਈ ਤੇ ਵਾਪਸ ਹੀ ਨਹੀਂ ਆਈ ਤੇ ਜਦੋਂ ਪਤੀ ਪੈਸੇ ਚੈੱਕ ਕਰਨ ਗਿਆ ਤਾਂ ਪਤਾ ਲੱਗਿਆ ਕਿ ਓਸਦੀ ਪਤਨੀ ਪੈਸੇ ਤੇ ਘਰ ਵਿੱਚ ਪਿਆ ਹੋਰ ਸਮਾਨ ਵੀ ਲੈ ਕੇ ਫਰਾਰ ਹੋ ਗਈ ਹੈ।

ਹਾਲਾਂਕਿ ਇਸਤੋਂ ਬਾਅਦ ਸੰਕਰੈਲ ਵਾਸੀ ਪਤੀ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ । ਦੋਸਤਾਂ ਅਤੇ ਜਾਣ-ਪਛਾਣ ਵਾਲਿਆਂ ਦੀ ਮਦਦ ਨਾਲ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਔਰਤ ਹਾਵੜਾ ਤੋਂ ਦੂਰ ਕੋਲਕਾਤਾ ਦੇ ਉੱਤਰੀ ਉਪਨਗਰ ਬੈਰਕਪੁਰ ਦੇ ਇੱਕ ਘਰ ਵਿੱਚ ਮਿਲੀ ਸੀ। ਜਿਸ ਵਿਅਕਤੀ ਨਾਲ ਉਹ ਕਥਿਤ ਤੌਰ 'ਤੇ ਭੱਜ ਗਈ ਸੀ, ਉਹ ਵੀ ਇਸ ਘਰ ਵਿਚ ਰਹਿੰਦਾ ਸੀ। ਔਰਤ ਨੇ ਦੱਸਿਆ ਕਿ ਉਹ ਫੇਸਬੁੱਕ 'ਤੇ ਆਪਣੇ ਪ੍ਰੇਮੀ ਨੂੰ ਮਿਲੀ ਸੀ। ਦੋਵੇਂ ਪਿਛਲੇ ਇੱਕ ਸਾਲ ਤੋਂ ਰਿਲੇਸ਼ਨਸ਼ਿਪ ਵਿੱਚ ਸਨ। ਮਹਿਲਾ ਦੇ ਬੁਆਏਫ੍ਰੈਂਡ ਨੇ ਕਿਹਾ ਕਿ ਉਹ 16 ਸਾਲਾਂ ਤੋਂ ਸਹੁਰਿਆਂ ਵੱਲੋਂ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਗ ਪ੍ਰੇਸ਼ਾਨ ਕਰਨ ਦੇ ਤਹਿਤ ਪਤੀ ਨੂੰ ਤਲਾਕ ਦੇ ਦਵੇਗੀ ।

ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ ਪੱਛਮੀ ਬੰਗਾਲ ਦੇ ਹਾਵੜਾ ਇਲਾਕੇ ਦਾ ਹੈ ਹੁਣ ਇਸ ਮਾਮਲੇ ਵਿੱਚ ਪੁਲਿਸ, ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵੱਲੋਂ ਪਹਿਲਾਂ ਔਰਤ ਦੇ ਪ੍ਰੇਮੀ ਅਤੇ ਉਸਦੇ ਪਤੀ ਦੇ ਪਰਿਵਾਰ ਵਿਚਕਾਰ ਹੋਈ ਗੱਲਬਾਤ ਦਾ ਵੀਡੀਓ ਦੇਖਣਗੇ ਅਤੇ ਕੋਈ ਕਾਰਵਾਈ ਕਰਨ ਤੋਂ ਪਹਿਲਾਂ ਔਰਤ ਅਤੇ ਉਸ ਦੇ ਪ੍ਰੇਮੀ ਤੋਂ ਪੁੱਛਗਿੱਛ ਕੀਤੀ ਜਾਵੇਗੀ।

ਖੈਰ ਇਸ ਖਬਰ ਨੂੰ ਲੈ ਕੇ ਤੁਹਾਡੀ ਰਾਏ ਕੀ ਹੈ ਸਾਡੇ ਨਾਲ ਸਾਂਝੀ ਜ਼ਰੂਰ ਕਰਿਓ।

Next Story
ਤਾਜ਼ਾ ਖਬਰਾਂ
Share it