Begin typing your search above and press return to search.

ਸੰਸਦ ਦੇ ਬਜਟ ਸੈਸ਼ਨ 'ਚ ਸਾਡਾ ਕਿਹੜਾ MP ਰਿਹਾ ਮੋਹਰੀ?

ਇਸ ਵਾਰ ਦੇ ਬਜਟ ਸੈਸ਼ਨ ਦੌਰਾਨ ਲੋਕ ਸਭਾ ਵਿਚ ਕਾਂਗਰਸੀ ਐੱਮਪੀ ਅਮਰ ਸਿੰਘ ਨੇ 100% ਹਾਜ਼ਰੀ ਭਰੀ ਅਤੇ ਅੱਵਲ ਰਹੇ। ਰਾਜ ਸਭਾ ਵਿਚ ਭਾਜਪਾ ਦੇ ਸਤਨਾਮ ਸਿੰਘ ਸੰਧੂ ਅਤੇ ਆਪ ਦੇ ਰਾਘਵ ਚੱਢਾ ਦੋਵਾਂ ਨੇ 96.7% ਹਾਜ਼ਰੀ ਨਾਲ ਬਹੁਤ ਵਧੀਆ ਪ੍ਰਦਰਸ਼ਨ ਕੀਤਾ

ਸੰਸਦ ਦੇ ਬਜਟ ਸੈਸ਼ਨ ਚ ਸਾਡਾ ਕਿਹੜਾ MP ਰਿਹਾ ਮੋਹਰੀ?
X

Mehtab-Ud-DinBy : Mehtab-Ud-Din

  |  9 April 2026 8:22 PM IST

  • whatsapp
  • Telegram

ਕਾਂਗਰਸ ਦੇ ਅਮਰ ਸਿੰਘ 100% ਹਾਜ਼ਰੀ ਨਾਲ ਰਹੇ ਅੱਵਲ,

ਭਾਜਪਾ ਦੇ ਸਤਨਾਮ ਸਿੰਘ ਸੰਧੂ ਦੀ ਕਾਰਗੁਜ਼ਾਰੀ ਰਹੀ ਸਭ ਤੋਂ ਵਧੀਆ

ਨਵੀਂ ਦਿੱਲੀ: ਇਸ ਵਾਰ ਦੇ ਬਜਟ ਸੈਸ਼ਨ ਦੌਰਾਨ ਲੋਕ ਸਭਾ ਵਿਚ ਕਾਂਗਰਸੀ ਐੱਮਪੀ ਅਮਰ ਸਿੰਘ ਨੇ 100% ਹਾਜ਼ਰੀ ਭਰੀ ਅਤੇ ਅੱਵਲ ਰਹੇ। ਰਾਜ ਸਭਾ ਵਿਚ ਭਾਜਪਾ ਦੇ ਸਤਨਾਮ ਸਿੰਘ ਸੰਧੂ ਅਤੇ ਆਪ ਦੇ ਰਾਘਵ ਚੱਢਾ ਦੋਵਾਂ ਨੇ 96.7% ਹਾਜ਼ਰੀ ਨਾਲ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਇਸ ਤੋਂ ਉਲਟ ਕਾਂਗਰਸੀ ਸਰਬਜੀਤ ਖਾਲਸਾ ਸਭ ਤੋਂ ਘੱਟ 20% ਹਾਜ਼ਰੀ ਨਾਲ ਸਭ ਤੋਂ ਹੇਠੋਂ ਅੱਵਲ ਰਹੇ ਅਤੇ ਆਪ ਦੇ ਕ੍ਰਿਕਟਰ-ਰਾਜਨੇਤਾ ਹਰਭਜਨ ਸਿੰਘ 25.8% ਨਾਲ ਹੇਠੋਂ ਦੂਜੇ ਨੰਬਰ ’ਤੇ ਰਹੇ।

ਪੰਜਾਬ ਤੋਂ ਚੁਣੇ 20 ਸੰਸਦ ਮੈਂਬਰਾਂ (13 ਲੋਕ ਸਭਾ ਅਤੇ 7 ਰਾਜ ਸਭਾ) ਦਾ ਬਜਟ ਸੈਸ਼ਨ ਵਾਲਾ ਪ੍ਰਦਰਸ਼ਨ ਰਿਕਾਰਡ ਸਾਹਮਣੇ ਆਇਆ ਹੈ। ਇਸ ਵਿਚ ਹਾਜ਼ਰੀ ਅਤੇ ਸੰਸਦ ਵਿਚ ਕੀਤੇ ਗਏ ਕੰਮ ਦਾ ਪੂਰਾ ਵੇਰਵਾ ਦਿੱਤਾ ਗਿਆ ਹੈ।

ਹਾਜ਼ਰੀ ਵਿਚ ਟਾਪ ’ਤੇ ਰਹਿਣ ਵਾਲੇ ਕਾਂਗਰਸ ਦੇ ਲੋਕ ਸਭਾ ਮੈਂਬਰ ਅਮਰ ਸਿੰਘ ਦੀ ਹਾਜ਼ਰੀ 100% ਰਹੀ। ਉਨ੍ਹਾਂ ਤੋਂ ਵੱਧ ਹਾਜ਼ਰੀ ਹੋਰ ਕੋਈ ਨਹੀਂ ਦੇ ਸਕਿਆ। ਭਾਜਪਾ ਦੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਤੇ ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਦੋਵਾਂ ਦੀ ਹਾਜ਼ਰੀ 96.7 ਫ਼ੀ ਸਦੀ ਰਹੀ।

ਇਨ੍ਹਾਂ ਦੇ ਮੁਕਾਬਲੇ ਸਭ ਤੋਂ ਘੱਟ ਹਾਜ਼ਰੀ ਅਕਾਲੀ ਦਲ – ਵਾਰਸ ਪੰਜਾਬ ਦੇ ਐਮ ਸਰਬਜੀਤ ਸਿੰਘ ਖ਼ਾਲਸਾ ਦੀ 20 ਫ਼ੀ ਸਦੀ ਅਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਦੀ 25.8 ਫ਼ੀ ਸਦੀ ਰਹੀ।

ਸੰਸਦ ਵਿਚ ਪ੍ਰਸ਼ਨ ਕਾਲ ਤੇ ਸਿਫ਼ਰ ਕਾਲ ਦੌਰਾਨ ਕੰਮ ਕਾਰਗੁਜ਼ਾਰੀ ਸਭ ਤੋਂ ਵਧੀਆ ਭਾਜਪਾ ਦੇ ਸਤਨਾਮ ਸਿੰਘ ਸੰਧੂ ਦੀ ਰਹੀ। ਉਨ੍ਹਾਂ ਨੇ 51 ਪ੍ਰਸ਼ਨ ਪੁੱਛੇੇ। ਉਨ੍ਹਾਂ ਸੱਤ ਸਿਫ਼ਰ ਕਾਲਾਂ ਦਾ ਵੀ ਲਾਹਾ ਲਿਆ ਅਤੇ ਤਿੰਨ ਪ੍ਰਾਈਵੇਟ ਮੈਂਬਰ ਬਿੱਲ ਵੀ ਪੇਸ਼ ਕੀਤੇ।

ਆਪ ਦੇ ਸੰਦੀਪ ਪਾਠਕ ਨੇ 49 ਪ੍ਰਸ਼ਨ ਅਤੇ 4 ਜ਼ੀਰੋ ਅਵਰ ਹਵਾਲੇ ਕੀਤੇ। ਰਾਘਵ ਚੱਢਾ ਨੇ 48 ਪ੍ਰਸ਼ਨ ਅਤੇ 7 ਜ਼ੀਰੋ ਅਵਰ ਹਵਾਲੇ ਕੀਤੇ। ਆਪ ਦੇ ਅਸ਼ੋਕ ਮਿੱਤਲ (ਜਿਨ੍ਹਾਂ ਨੇ ਰਾਘਵ ਚੱਢਾ ਤੋਂ ਡਿਪਟੀ ਲੀਡਰ ਵਾਲੀ ਜ਼ਿੰਮੇਵਾਰੀ ਲਈ) ਨੇ 48 ਪ੍ਰਸ਼ਨ ਅਤੇ 6 ਜ਼ੀਰੋ ਅਵਰ ਹਵਾਲੇ ਕੀਤੇ ਅਤੇ ਉਨ੍ਹਾਂ ਦੀ ਹਾਜ਼ਰੀ 87.09% ਰਹੀ।

ਆਪ ਐੱਮਪੀਜ਼ ਦੀ ਹਾਜ਼ਰੀ: ਇਸ ਪ੍ਰਕਾਰ ਰਹੀ। ਮਲਵਿੰਦਰ ਕੰਗ ਦੀ ਹਾਜ਼ਰੀ 93.5% ਰਹੀ। ਜਦ ਕਿ ਗੁਰਮੀਤ ਸਿੰਘ ਮੀਤ ਹੇਅਰ ਦੀ ਹਾਜ਼ਰੀ 80.6%, ਸੰਦੀਪ ਪਾਠਕ ਦੀ 74.1%, ਬਲਬੀਰ ਸਿੰਘ ਸੀਚੇਵਾਲ ਦੀ 61.2%, ਰਾਜਿੰਦਰ ਗੁਪਤਾ ਦੀ 35.48%, ਰਾਜ ਕੁਮਾਰ ਚੱਬੇਵਾਲ ਦੀ 45.1% ਅਤੇ ਵਿਕਰਮਜੀਤ ਸਾਹਨੀ ਦੀ ਹਾਜ਼ਰੀ 29% ਰਹੀ।

ਇਸੇ ਤਰ੍ਹਾਂਕਾਂਗਰਸ ਐੱਮਪੀਜ਼ ਦੀ ਹਾਜ਼ਰੀ ਕੁਝ ਇਸ ਪ੍ਰਕਾਰ ਰਹੀ। ਅਮਰ ਸਿੰਘ ਦੀ ਹਾਜ਼ਰੀ 100% ਰਹੀ; ਜਦ ਕਿ ਸ਼ੇਰ ਸਿੰਘ ਘੁਬਾਇਆ ਦੀ ਹਾਜ਼ਰੀ 87%, ਸੁਖਜਿੰਦਰ ਰੰਧਾਵਾ ਦੀ 80.6%, ਡਾ. ਧਰਮਵੀਰ ਗਾਂਧੀ ਦੀ 70.9%, ਡਾ. ਚਰਨਜੀਤ ਸਿੰਘ ਛੰਨੀ ਦੀ 63.33%, ਗੁਰਜੀਤ ਸਿੰਘ ਔਜਲਾ ਦੀ 54.8%, ਅਮਰਿੰਦਰ ਰਾਜਾ ਵੜਿੰਗ ਦੀ ਹਾਜ਼ਰੀ 53.3% ਰਹੀ।

ਸ਼੍ਰੋਮਣੀ ਅਕਾਲੀ ਦਲ ਦੇ ਬੀਬਾ ਹਰਸਿਮਰਤ ਕੌਰ ਬਾਦਲ ਦੀ ਹਾਜ਼ਰੀ 80% ਰਹੀ। ਉਨ੍ਹਾਂ 17 ਪ੍ਰਸ਼ਨ ਪੁੱਛੇ।

ਆਪ ਦੇ ਸੰਦੀਪ ਪਾਠਕ ਨੇ 49, ਰਾਘਵ ਚੱਢਾ ਅਤੇ ਅਸ਼ੋਕ ਮਿੱਤਲ ਨੇ 48-48 ਅਤੇ ਰਾਜਿੰਦਰ ਗੁਪਤਾ ਨੇ ਸਦਨ ਵਿੱਚ 46 ਸੁਆਲ ਪੁੱਛੇ। ਇਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਡਾ. ਚਰਨਜੀਤ ਸਿੰਘ ਚੰਨੀ ਨੇ 26, ਅਮਰ ਸਿੰਘ ਨੇ 25 ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ 13 ਸੁਆਲ ਪੁੱਛੇ।

ਇਸ ਰਿਪੋਰਟ ਤੋਂ ਸਾਫ਼ ਹੈ ਕਿ ਭਾਜਪਾ ਅਤੇ ਆਪ ਦੇ ਕੁਝ ਮੈਂਬਰਾਂ ਨੇ ਬਹੁਤ ਵਧੀਆ ਕੰਮ ਕੀਤਾ, ਜਦਕਿ ਕੁਝ ਐੱਮਪੀਜ਼ ਦੀ ਹਾਜ਼ਰੀ ਬਹੁਤ ਘੱਟ ਰਹੀ।

Next Story
ਤਾਜ਼ਾ ਖਬਰਾਂ
Share it