ਕਿੰਨਰ ਕਿਸ ਦੇਵੀ ਦੀ ਕਰਦੇ ਹਨ ਪੂਜਾ? ਉਨ੍ਹਾਂ ਦਾ ਮੰਦਰ ਕਿੱਥੇ? ਪੜ੍ਹੋ ਪੂਰੀ ਰਿਪੋਰਟ
ਔਰਤ-ਮਰਦ ਤੋਂ ਬਾਅਦ ਕਿੰਨਰ ਦਾ ਜ਼ਿਕਰ ਕੀਤਾ ਜਾਂਦਾ ਹੈ। ਕਿੰਨਰ ਨੂੰ ਖੁਸਰਾ ਵੀ ਕਹਿੰਦੇ ਹਨ। ਇੰਨ੍ਹਾਂ ਦਾ ਨਾਮ ਸੁਣਦੇ ਹੀ ਇੰਨ੍ਹਾਂ ਬਾਰੇ ਪਤਾ ਲੱਗ ਜਾਂਦਾ ਹੈ। ਅਜੋਕੇ ਦੌਰ ਵਿੱਚ ਕਿੰਨਰਾਂ ਨੂੰ ਜੋ ਸਤਿਕਾਰ ਦੇਣਾ ਚਾਹੀਦਾ ਹੈ ਉਹ ਹਲੇ ਵੀ ਨਹੀਂ ਦਿੱਤਾ ਜਾਂਦਾ ਹੈ।
By : Dr. Pardeep singh
ਚੰਡੀਗੜ੍ਹ: ਔਰਤ-ਮਰਦ ਤੋਂ ਬਾਅਦ ਕਿੰਨਰ ਦਾ ਜ਼ਿਕਰ ਕੀਤਾ ਜਾਂਦਾ ਹੈ। ਕਿੰਨਰ ਨੂੰ ਖੁਸਰਾ ਵੀ ਕਹਿੰਦੇ ਹਨ। ਇੰਨ੍ਹਾਂ ਦਾ ਨਾਮ ਸੁਣਦੇ ਹੀ ਇੰਨ੍ਹਾਂ ਬਾਰੇ ਪਤਾ ਲੱਗ ਜਾਂਦਾ ਹੈ। ਅਜੋਕੇ ਦੌਰ ਵਿੱਚ ਕਿੰਨਰਾਂ ਨੂੰ ਜੋ ਸਤਿਕਾਰ ਦੇਣਾ ਚਾਹੀਦਾ ਹੈ ਉਹ ਹਲੇ ਵੀ ਨਹੀਂ ਦਿੱਤਾ ਜਾਂਦਾ ਹੈ। ਹੁਣ ਕਿੰਨਰਾਂ ਵਿੱਚੋਂ ਬਹੁਤ ਸਾਰੇ ਪੜ੍ਹ-ਲਿਖ ਕੇ ਉੱਚੇ ਅਹੁਦਿਆਂ ਉੱਤੇ ਵੀ ਗਏ ਹਨ। ਕਿੰਨਰ ਜਾਂ ਖੁਸਰਿਆਂ ਦੀ ਦੁਨੀਆਂ ਬਹੁਤ ਰਹੱਸਮਈ ਹੈ। ਹਰ ਕੋਈ ਉਨ੍ਹਾਂ ਬਾਰੇ ਜਾਣਨ ਲਈ ਬੇਤਾਬ ਹੈ। ਖੁਸਰਿਆਂ ਦੇ ਜੀਵਨ 'ਤੇ ਕਈ ਕਿਤਾਬਾਂ ਲਿਖੀਆਂ ਗਈਆਂ ਹਨ, ਨਾਲ ਹੀ ਕਈ ਲਘੂ ਫਿਲਮਾਂ ਵੀ ਬਣ ਚੁੱਕੀਆਂ ਹਨ। ਕਿੰਨਰ ਜਾਂ ਖੁਸਰੇ ਕਿਸ ਦੇਵੀ ਦੀ ਪੂਜਾ ਕਰਦੇ ਹਨ ਇਸ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਨਹੀ ਹੈ।
ਖੁਸਰੇ ਦੀ ਕੁਲ ਦੇਵੀ ਕੌਣ-
ਖੁਸਰਿਆਂ ਦੀ ਕੁਲ ਦੇਵੀ ਦਾ ਨਾਂ ਬਹੁਚਰਾ ਦੇਵੀ ਹੈ। ਉਸਨੂੰ ਕੁੱਕੜ ਵਾਲੀ ਮਾਤਾ ਵੀ ਕਿਹਾ ਜਾਂਦਾ ਹੈ ਕਿਉਂਕਿ ਦੇਵੀ ਦਾ ਵਾਹਨ ਕੁੱਕੜ ਹੈ। ਖੁਸਰੇ ਜਿੱਥੇ ਵੀ ਰਹਿੰਦੇ ਹਨ, ਦੇਵੀ ਦੀ ਜ਼ਰੂਰ ਪੂਜਾ ਕੀਤੀ ਜਾਂਦੀ ਹੈ। ਖੁਸਰੇ ਅਰਧਨਾਰੀਸ਼ਵਰ ਦੇ ਰੂਪ ਵਿੱਚ ਬਹੁਚਰਾ ਮਾਤਾ ਦੀ ਪੂਜਾ ਕਰਦੇ ਹਨ। ਦੇਸ਼ ਵਿੱਚ ਮੁੱਖ ਮੰਦਰ ਗੁਜਰਾਤ ਦੇ ਮਹਿਸਾਣਾ ਵਿੱਚ ਹੈ। ਇਸ ਮੰਦਰ ਵਿੱਚ ਮੁਰਗੇ ਵਾਲੀ ਮਾਤਾ ਦੀ ਮੂਰਤੀ ਬਿਰਾਜਮਾਨ ਹੈ। ਇਹ ਮੰਦਰ ਵੀ ਬਹੁਤ ਵੱਡਾ ਹੈ। ਇਹ ਮੰਦਰ 1739 ਵਿੱਚ ਵਡੋਦਰਾ ਦੇ ਰਾਜਾ ਮਨਾਜੀਰਾਓ ਗਾਇਕਵਾੜ ਦੁਆਰਾ ਬਣਾਇਆ ਗਿਆ ਸੀ। ਖੁਸਰੇ ਆਪਣੀ ਕੁਲਦੇਵੀ ਬਹੁਚਰਾ ਨੂੰ ਚਾਂਦੀ ਦਾ ਬਣਿਆ ਕੁੱਕੜ ਚੜ੍ਹਾਉਂਦੇ ਹਨ। ਪਹਿਲਾਂ ਖੁਸਰੇ ਬਹੁਚਰਾ ਮਾਤਾ ਨੂੰ ਕਾਲਾ ਕੁੱਕੜ ਚੜ੍ਹਾਉਂਦੇ ਸਨ ਬਾਅਦ ਵਿਚ ਸਰਕਾਰ ਨੇ ਇਸ 'ਤੇ ਪਾਬੰਦੀ ਲਗਾ ਦਿੱਤੀ। ਉਦੋਂ ਤੋਂ ਉਹ ਚਾਂਦੀ ਦਾ ਕੁੱਕੜ ਚੜ੍ਹਾਉਂਦੇ ਹਨ। ਇਸ ਮੰਦਰ ਵਿੱਚ ਬੇਔਲਾਦ ਜੋੜੇ ਇੱਥੇ ਬੱਚੇ ਦੀ ਇੱਛਾ ਲੈ ਕੇ ਆਉਂਦੇ ਹਨ। ਬਹੁਚਰਾ ਮਾਤਾ ਦੇ ਆਸ਼ੀਰਵਾਦ ਨਾਲ ਅਜਿਹੇ ਲੋਕਾਂ ਨੂੰ ਔਲਾਦ ਦੀਆਂ ਖੁਸ਼ੀ ਪ੍ਰਾਪਤ ਹੁੰਦੀ ਹੈ।
ਖੁਸਰੇ ਇਸ ਕਾਰਨ ਬਹੁਚਰਾ ਮਾਤਾ ਦੀ ਪੂਜਾ ਕਰਦੇ
ਇੱਕ ਵਾਰ ਗੁਜਰਾਤ ਵਿੱਚ ਇੱਕ ਬੇਔਲਾਦ ਰਾਜੇ ਨੇ ਬੱਚਾ ਪ੍ਰਾਪਤ ਕਰਨ ਲਈ ਬਹੁਚਰਾ ਮਾਤਾ ਦੀ ਪੂਜਾ ਕੀਤੀ। ਮਾਂ ਨੇ ਖੁਸ਼ ਹੋ ਕੇ ਉਸ ਨੂੰ ਪੁੱਤਰ ਦੀ ਬਖਸ਼ਿਸ਼ ਕੀਤੀ। ਰਾਜੇ ਦੇ ਘਰ ਪੁੱਤਰ ਨੇ ਜਨਮ ਲਿਆ ਪਰ ਉਹ ਨਪੁੰਸਕ ਨਿਕਲਿਆ। ਇਕ ਦਿਨ ਬਹੁਚਰਾ ਮਾਤਾ ਨੇ ਉਸ ਦੇ ਸੁਪਨੇ ਵਿਚ ਪ੍ਰਗਟ ਹੋ ਕੇ ਉਸ ਨੂੰ ਆਪਣੇ ਜਣਨ ਅੰਗਾਂ ਨੂੰ ਸਮਰਪਣ ਕਰਨ ਅਤੇ ਮੁਕਤੀ ਦੇ ਮਾਰਗ ਵਿਚ ਅੱਗੇ ਵਧਣ ਲਈ ਕਿਹਾ। ਰਾਜਕੁਮਾਰ ਨੇ ਅਜਿਹਾ ਕੀਤਾ ਅਤੇ ਦੇਵੀ ਦਾ ਉਪਾਸਕ ਬਣ ਗਿਆ। ਇਸ ਘਟਨਾ ਤੋਂ ਬਾਅਦ ਸਾਰੇ ਖੁਸਰਿਆਂ ਨੇ ਬਹੁਚਰਾ ਮਾਤਾ ਨੂੰ ਆਪਣੀ ਕੁਲ ਦੇਵੀ ਮੰਨ ਕੇ ਪੂਜਣਾ ਸ਼ੁਰੂ ਕਰ ਦਿੱਤਾ। ਮੰਨਿਆ ਜਾਂਦਾ ਹੈ ਕਿ ਦੇਵੀ ਦੀ ਪੂਜਾ ਕਰਨ ਨਾਲ ਖੁਸਰਿਆਂ ਦਾ ਅਗਲੇ ਜਨਮ ਵਿੱਚ ਪੂਰੇ ਸਰੀਰ ਨਾਲ ਜਨਮ ਹੁੰਦਾ ਹੈ।
ਖੁਸਰਿਆ ਨੂੰ ਕਦੇ ਵੀ ਮੰਦਾ ਨਾ ਬੋਲੋ
ਅਕਸਰ ਸਿਆਣੇ ਬੰਦੇ ਸਲਾਹ ਦਿੰਦੇ ਹਨ ਕਿ ਖੁਸਰਿਆ ਨੂੰ ਕਦੇ ਵੀ ਮੰਦਾ ਨਾ ਬੋਲੋ ਕਿਉਂਕਿ ਇੰਨ੍ਹਾਂ ਨੂੰ ਮੰਦਾ ਬੋਲਣ ਨਾਲ ਤੁਹਾਡਾ ਆਪਣਾ ਨੁਕਸਾਨ ਹੁੰਦਾ ਹੈ। ਇਸ ਲਈ ਖੁਸਰਿਆ ਨੂੰ ਮੰਦਾ ਨਹੀਂ ਬੋਲਣਾ ਚਾਹੀਦਾ ਹੈ।