Suicide: ਇੱਕੋ ਪਰਿਵਾਰ ਦੇ 3 ਜੀਆਂ ਨੇ ਕੀਤੀ ਖ਼ੁਦਕੁਸ਼ੀ, ਜਾਣੋ ਕਿਉੰ ਚੁੱਕਿਆ ਖ਼ੌਫ਼ਨਾਕ ਕਦਮ?
ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ

By : Annie Khokhar
Three Of A Family Committed Suicide: ਦਿੱਲੀ ਪੁਲਿਸ ਦੇ ਅਨੁਸਾਰ, ਪੁਲਿਸ ਨੂੰ ਅੱਜ ਦੁਪਹਿਰ 2:47 ਵਜੇ ਦੇ ਕਰੀਬ ਇੱਕ ਫੋਨ ਆਇਆ। ਕਾਲਕਾਜੀ ਦੇ ਇੱਕ ਘਰ ਦੇ ਅੰਦਰ, 52 ਸਾਲਾ ਅਨੁਰਾਧਾ ਕਪੂਰ ਨਾਮ ਦੀ ਮਹਿਲਾ ਅਤੇ ਉਸਦੇ ਦੋ ਪੁੱਤਰ, 32 ਸਾਲਾ ਆਸ਼ੀਸ਼ ਅਤੇ 27 ਸਾਲਾ ਚੈਤਨਿਆ, ਲਟਕਦੇ ਮਿਲੇ...
ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਅਦਾਲਤ ਦੇ ਹੁਕਮ 'ਤੇ ਕਬਜ਼ਾ ਲੈਣ ਪਹੁੰਚੀ ਟੀਮ ਨੇ ਕਈ ਵਾਰ ਦਰਵਾਜ਼ਾ ਖੜਕਾਇਆ, ਪਰ ਕਿਸੇ ਨੇ ਵੀ ਦਰਵਾਜ਼ਾ ਨਹੀਂ ਖੋਲ੍ਹਿਆ। ਜਦੋਂ ਉਨ੍ਹਾਂ ਨੇ ਡੁਪਲੀਕੇਟ ਚਾਬੀ ਨਾਲ ਦਰਵਾਜ਼ਾ ਖੋਲ੍ਹਿਆ ਅਤੇ ਅੰਦਰ ਗਏ ਤਾਂ ਉਨ੍ਹਾਂ ਨੂੰ ਤਿੰਨਾਂ ਦੀਆਂ ਲਾਸ਼ਾਂ ਮਿਲੀਆਂ।
ਘਟਨਾ ਵਾਲੇ ਸਥਾਨ ਤੋਂ ਇੱਕ ਸੁਸਾਈਡ ਨੋਟ ਵੀ ਬਰਾਮਦ ਹੋਇਆ, ਜਿਸ ਤੋਂ ਪਤਾ ਲੱਗਦਾ ਹੈ ਕਿ ਪਰਿਵਾਰ ਲੰਬੇ ਸਮੇਂ ਤੋਂ ਡਿਪਰੈਸ਼ਨ ਤੋਂ ਪੀੜਤ ਸੀ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਲੋਕ ਇੱਕ ਕਿਆਸ ਲਗਾ ਰਹੇ ਹਨ ਕਿ ਹੋ ਸਕਦਾ ਹੈ ਕਿ ਪਰਿਵਾਰਕ ਮੈਂਬਰ ਕੋਰਟ ਕੇਸ ਤੋਂ ਹੀ ਦੁਖੀ ਸਨ, ਪਰ ਆਂਢ ਗੁਆਂਢ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ, ਇਸ ਲਈ ਹੁਣ ਪੁਲਿਸ ਜਾਂਚ ਵਿੱਚ ਹੀ ਅਸਲੀਅਤ ਸਾਹਮਣੇ ਆ ਸਕਦੀ ਹੈ।


