Begin typing your search above and press return to search.

ਦੁਨੀਆ ਦੇ ਸਭ ਤੋਂ ਛੋਟੇ ਬਾਂਦਰ! ਤੁਹਾਡੀ ਉਂਗਲ ’ਤੇ ਲਿਪਟ ਕੇ ਵੀ ਬੈਠ ਸਕਦੈ ਬਾਂਦਰ

ਬਾਂਦਰ ਤਾਂ ਤੁਸੀਂ ਸਾਰਿਆਂ ਨੇ ਦੇਖੇ ਹੋਣਗੇ, ਜਿਨ੍ਹਾਂ ਦੀਆਂ ਸ਼ਰਾਰਤਾਂ ਦੇਖ ਕੇ ਹਰ ਕਿਸੇ ਦਾ ਮਨ ਖ਼ੁਸ਼ ਹੋ ਜਾਂਦਾ ਹੈ। ਖਾਸ ਤੌਰ ’ਤੇ ਬੱਚੇ ਤਾਂ ਬਾਂਦਰਾਂ ਨੂੰ ਦੇਖਣਾ ਕੁੱਝ ਜ਼ਿਆਦਾ ਹੀ ਪਸੰਦ ਕਰਦੇ ਹਨ ਪਰ ਅੱਜ ਅਸੀਂ ਤੁਹਾਨੂੰ ਬਾਂਦਰਾਂ ਦੀ ਅਜਿਹੀ ਪ੍ਰਜਾਤੀ ਬਾਰੇ ਦੱਸਣ ਜਾ ਰਹੇ ਹਾਂ।

Dr. Pardeep singhBy : Dr. Pardeep singh

  |  12 Jun 2024 1:33 PM IST

  • whatsapp
  • Telegram

ਕੈਨਬਰਾ: ਬਾਂਦਰ ਤਾਂ ਤੁਸੀਂ ਸਾਰਿਆਂ ਨੇ ਦੇਖੇ ਹੋਣਗੇ, ਜਿਨ੍ਹਾਂ ਦੀਆਂ ਸ਼ਰਾਰਤਾਂ ਦੇਖ ਕੇ ਹਰ ਕਿਸੇ ਦਾ ਮਨ ਖ਼ੁਸ਼ ਹੋ ਜਾਂਦਾ ਹੈ। ਖਾਸ ਤੌਰ ’ਤੇ ਬੱਚੇ ਤਾਂ ਬਾਂਦਰਾਂ ਨੂੰ ਦੇਖਣਾ ਕੁੱਝ ਜ਼ਿਆਦਾ ਹੀ ਪਸੰਦ ਕਰਦੇ ਹਨ ਪਰ ਅੱਜ ਅਸੀਂ ਤੁਹਾਨੂੰ ਬਾਂਦਰਾਂ ਦੀ ਅਜਿਹੀ ਪ੍ਰਜਾਤੀ ਬਾਰੇ ਦੱਸਣ ਜਾ ਰਹੇ , ਜਿਨ੍ਹਾਂ ਨੂੰ ਦੁਨੀਆ ਦੇ ਸਭ ਤੋਂ ਛੋਟੇ ਬਾਂਦਰ ਕਿਹਾ ਜਾਂਦਾ ਹੈ। ਇਹ ਬਾਂਦਰ ਇੰਨੇ ਜ਼ਿਆਦਾ ਛੋਟੇ ਹੁੰਦੇ ਨੇ ਕਿ ਤੁਹਾਡੇ ਹੱਥ ਦੀ ਉਂਗਲੀ ’ਤੇ ਵੀ ਆਸਾਨੀ ਨਾਲ ਲਿਪਟ ਕੇ ਬੈਠ ਸਕਦੇ ।


ਜੰਗਲਾਂ ਵਿਚ ਉਂਝ ਭਾਵੇਂ ਅਨੇਕਾਂ ਜਾਨਵਰ ਮੌਜੂਦ ਹੁੰਦੇ ਨੇ ਪਰ ਇਨ੍ਹਾਂ ਜੰਗਲਾਂ ਵਿਚ ਬਾਂਦਰਾਂ ਦੀਆਂ ਵੀ ਕਈ ਪ੍ਰਜਾਤੀਆਂ ਪਾਈਆਂ ਜਾਂਦੀਆਂ। ਇਨ੍ਹਾਂ ਜੰਗਲਾਂ ਵਿਚ ਹੀ ਬਾਂਦਰਾਂ ਦੀ ਇਕ ਅਜਿਹੀ ਪ੍ਰਜਾਤੀ ਪਾਈ ਜਾਂਦੀ ਹੈ, ਜਿਨ੍ਹਾਂ ਨੂੰ ਦੁਨੀਆ ਦੇ ਸਭ ਤੋਂ ਛੋਟੇ ਬਾਂਦਰ ਕਿਹਾ ਜਾਂਦਾ ਹੈ। ਪਿਗਮੀ ਮਾਰਮੋਸੇਟਸ ਬਾਂਦਰਾਂ ਦੀ ਗੱਲ ਕਰਦੇ ਆਂ ਜੋ ਕਾਫ਼ੀ ਜ਼ਿਆਦਾ ਛੋਟੇ ਹੁੰਦੇ ਹਨ। ਇਨ੍ਹਾਂ ਬਾਂਦਰਾਂ ਦੀ ਲੰਬਾਈ ਮਹਿਜ਼ 15 ਸੈਂਟੀਮੀਟਰ ਤੱਕ ਹੁੰਦੀ ਹੈ ਜਦਕਿ ਇਨ੍ਹਾਂ ਦਾ ਵਜ਼ਨ ਸਿਰਫ਼ 100 ਗ੍ਰਾਮ ਤੱਕ ਹੁੰਦਾ ਹੈ। ਇਨ੍ਹਾਂ ਪਿਗਮੀ ਬਾਂਦਰਾਂ ਦੀ ਪੂਛ 20 ਸੈਂਟੀਮੀਟਰ ਲੰਬੀ ਹੁੰਦੀ ਹੈ। ਇਨ੍ਹਾਂ ਛੋਟੂ ਜਿਹੇ ਬਾਂਦਰਾਂ ਦੇ ਪੰਜੇ ਕਾਫ਼ੀ ਤਿੱਖੇ ਹੁੰਦੇ ਹਨ, ਜਿਨ੍ਹਾਂ ਕਰਕੇ ਇਹ ਆਸਾਨੀ ਦੇ ਨਾਲ ਰੁੱਖਾਂ ’ਤੇ ਚੜ੍ਹ ਜਾਂਦੇ ਹਨ। ਇਨ੍ਹਾਂ ਦੇ ਸਰੀਰ ਵਿਚ ਕਾਫ਼ੀ ਫੁਰਤੀ ਹੁੰਦੀ ਹੈ। ਇਨ੍ਹਾਂ ਦੀ ਲੰਬੀ ਪੂਛ ਇਨ੍ਹਾਂ ਨੂੰ ਇਕ ਰੁੱਖ ਤੋਂ ਦੂਜੇ ਰੁੱਖ ’ਤੇ ਚੜ੍ਹਨ ਵਿਚ ਕਾਫ਼ੀ ਮਦਦ ਕਰਦੀ ਹੈ।






ਜਾਣਕਾਰੀ ਅਨੁਸਾਰ ਇਹ ਬਾਂਦਰ ਮੂਲ ਤੌਰ ’ਤੇ ਦੱਖਣ ਅਮਰੀਕਾ ਦੇ ਐਮਾਜ਼ੋਨ ਜੰਗਲਾਂ ਵਿਚ ਪਾਏ ਜਾਂਦੇ ਹਨ ਅਤੇ ਬਹੁਤ ਘੱਟ ਲੋਕਾਂ ਨੇ ਇਨ੍ਹਾਂ ਬਾਂਦਰਾਂ ਨੂੰ ਦੇਖਿਆ ਹੋਵੇਗਾ। ਦੁਨੀਆ ਦੇ ਇਹ ਸਭ ਤੋਂ ਛੋਟੇ ਬਾਂਦਰ ਆਸਟ੍ਰੇਲੀਆ ਵਿਚ ਵੀ ਦੇਖੇ ਜਾ ਚੁੱਕੇ ਹਨ। ਇਹ ਬਾਂਦਰ ਇੱਥੇ ਮਈ ਮਹੀਨੇ ਦੇ ਆਖ਼ਰ ਵਿਚ ਪੈਦਾ ਹੋਏ ਸੀ। ਇਹ ਜੁੜਵਾਂ ਬਾਂਦਰਾਂ ਦੇ ਬੱਚੇ ਇੰਨੇ ਛੋਟੇ ਅਤੇ ਪਿਆਰੇ ਨੇ ਕਿ ਇਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਜ਼ਿਆਦਾ ਵਾਇਰਲ ਹੋ ਚੁੱਕੀ ਹੈ। ਇਹ ਬਾਂਦਰ ਕੁੱਝ ਜ਼ਿਆਦਾ ਹੀ ਛੋਟੇ ਹਨ, ਇਨ੍ਹਾਂ ਦਾ ਵਜ਼ਨ ਮਹਿਜ਼ 15 ਗ੍ਰਾਮ ਦੱਸਿਆ ਜਾ ਰਿਹਾ, ਜਦਕਿ ਵੱਡੇ ਹੋਣ ’ਤੇ ਇਨ੍ਹਾਂ ਦਾ ਵਜ਼ਨ 100 ਤੱਕ ਹੀ ਹੁੰਦਾ ਹੈ। ਆਸਟ੍ਰੇਲੀਆ ਦੇ ਸਿੰਬਿਓ ਵਾਈਲਡ ਲਾਈਫ਼ ਪਾਰਕ ਵਿਚ ਬਹੁਤ ਸਾਰੇ ਲੋਕ ਇਨ੍ਹਾਂ ਨੂੰ ਦੇਖਣ ਲਈ ਆ ਰਹੇ ਹਨ।

ਪਿਗਮੀ ਮਾਰਮੋਸੇਟ ਨਸਲ ਦੇ ਇਹ ਬਾਂਦਰ ਕਾਫ਼ੀ ਚੁਸਤ ਚਲਾਕ ਹੁੰਦੇ ਹਨ। ਇਹ ਬਾਂਦਰ ਆਪਣੇ ਸਿਰ ਨੂੰ 180 ਡਿਗਰੀ ਤੱਕ ਘੁੰਮਾ ਸਕਦੇ ਹਨ। ਅਜਿਹੇ ਵਿਚ ਜੇਕਰ ਕੋਈ ਇਨ੍ਹਾਂ ਦਾ ਸ਼ਿਕਾਰ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਪਹਿਲਾਂ ਹੀ ਉਸ ਨੂੰ ਦੇਖ ਲੈਂਦੇ ਹਨ। ਇਸ ਨਸਲ ਦੇ ਬਾਂਦਰਾਂ ਨੂੰ ਲੋਕ ਕਰੋੜਾਂ ਰੁਪਏ ਖ਼ਰਚ ਕਰਕੇ ਖ਼ਰੀਦਦੇ ਹਨ। ਸਾਲ 2020 ਵਿਚ ਥਾਈਲੈਂਡ ਤੋਂ ਚੇਨੱਈ ਪਹੁੰਚੇ ਇਕ ਵਿਅਕਤੀ ਕੋਲੋਂ ਦੋ ਪਿਗਮੀ ਮਾਰਮੋਸੇਟ ਬਾਂਦਰ ਜ਼ਬਤ ਕੀਤੇ ਗਏ ਸੀ।

ਜੇਕਰ ਪਿਗਮੀ ਮਾਰਮੋਸੇਟ ਬਾਂਦਰਾਂ ਦੀ ਉਮਰ ਦੀ ਗੱਲ ਕਰਦੀ ਏ ਤਾਂ ਬਾਂਦਰ ਕਰੀਬ 15 ਤੋਂ 20 ਸਾਲ ਤੱਕ ਜ਼ਿੰਦਾ ਰਹਿੰਦੇ ਹਨ। ਰੁੱਖਾਂ ਤੋਂ ਨਿਕਲਣ ਵਾਲੀ ਗੂੰਦ ਇਨ੍ਹਾਂ ਬਾਂਦਰਾਂ ਦਾ ਪਸੰਦੀਦਾ ਖਾਣਾ ਹੈ, ਜਿਸ ਨੂੰ ਇਹ ਆਪਣੀ ਜੀਭ ਨਾਲ ਚੱਟ ਕੇ ਖਾਂਦੇ ਹਨ। ਇਸ ਤੋਂ ਇਲਾਵਾ ਛੋਟੀ ਛਿਪਕਲੀ ਜਾਂ ਛੋਟੇ ਕੀੜੇ ਮਕੌੜੇ ਵੀ ਇਨ੍ਹਾਂ ਨੂੰ ਕਾਫ਼ੀ ਪਸੰਦ ਹੁੰਦੇ ਹਨ। ਇਸ ਤੋਂ ਇਲਾਵਾ ਇਹ ਬਾਂਦਰ ਫ਼ਲ ਵੀ ਖਾਂਦੇ। ਦੁਨੀਆ ਭਰ ਵਿਚ ਇਨ੍ਹਾਂ ਬਾਂਦਰਾਂ ਦੀ ਪ੍ਰਜਾਤੀ ਕਾਫ਼ੀ ਘੱਟ ਪਾਈ ਜਾਂਦੀ ਹੈ। ਇਕ ਰਿਪੋਰਟ ਦੇ ਮੁਤਾਬਕ ਇਹ ਪ੍ਰਜਾਤੀ ਤੇਜ਼ੀ ਨਾਲ ਅਲੋਪ ਹੁੰਦੀ ਜਾ ਰਹੀ ਹੈ, ਜਿਸ ਕਾਰਨ ਦੁਨੀਆ ਭਰ ਵਿਚ ਇਸ ਪ੍ਰਜਾਤੀ ਦੇ ਸਿਰਫ਼ 2500 ਬਾਂਦਰ ਹੀ ਬਾਕੀ ਬਚੇ ਹੋਏ ਹਨ। ਦੁਨੀਆ ਭਰ ਦੇ ਵਿਗਿਆਨੀ ਹੁਣ ਇਨ੍ਹਾਂ ਬਾਂਦਰਾਂ ਦੀ ਪ੍ਰਜਾਤੀ ਨੂੰ ਬਚਾਉਣ ਲਈ ਕੰਮ ਕਰ ਰਹੇ ਹਨ।

Next Story
ਤਾਜ਼ਾ ਖਬਰਾਂ
Share it