ਇੰਦੌਰ ਵਿੱਚ ਦਿਲਜੀਤ ਦੋਸਾਂਝ ਦੇ ਕੰਨਸਰਟ ਤੋਂ ਪਹਿਲਾਂ ਪਈ ਵੱਡੀ ਭਸੂੜੀ
ਦੇਸ਼ ਦੁਨੀਆਂ ਵਿੱਚ ਆਪਣਾ ਜਾਦੂ ਚਲਾ ਚੁੱਕੇ ਦਿਲਜੀਤ ਦੋਸਾਂਝ ਜੋ ਆਪਣੇ ਲਾਈਵ ਕੰਸਰਟ ਵਿੱਚ ਜੁੱਟੇ ਹੋਏ ਹਨ। ਆਪਣੇ ਵੱਖਰੇ ਅੰਦਾਜ਼ ਲਈ ਮਸ਼ਹੂਰ ਦਿਲਜੀਤ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ 'ਚ ਵੀ ਧਮਾਲ ਮਚਾ ਰਿਹਾ ਹੈ। ਮੱਧ ਪ੍ਰਦੇਸ਼ ਦੇ ਇੰਦੌਰ 'ਚ ਆਯੋਜਿਤ ਇਕ ਸਮਾਗਮ 'ਚ ਦਿਲਜੀਤ ਦੁਸਾਂਝ ਦੀਆਂ ਟਿਕਟਾਂ ਦੀ ਕਾਲਾਬਾਜ਼ਾਰੀ ਅਤੇ ਸ਼ਰਾਬ ਪਰੋਸਣ ਦੀ ਜਾਣਕਾਰੀ ਸਾਹਮਣੇ ਆਈ ਹੈ।
By : Makhan shah
ਚੰਡੀਗੜ੍ਹ, ਕਵਿਤਾ : ਦੇਸ਼ ਦੁਨੀਆਂ ਵਿੱਚ ਆਪਣਾ ਜਾਦੂ ਚਲਾ ਚੁੱਕੇ ਦਿਲਜੀਤ ਦੋਸਾਂਝ ਜੋ ਆਪਣੇ ਲਾਈਵ ਕੰਸਰਟ ਵਿੱਚ ਜੁੱਟੇ ਹੋਏ ਹਨ। ਆਪਣੇ ਵੱਖਰੇ ਅੰਦਾਜ਼ ਲਈ ਮਸ਼ਹੂਰ ਦਿਲਜੀਤ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ 'ਚ ਵੀ ਧਮਾਲ ਮਚਾ ਰਿਹਾ ਹੈ। ਮੱਧ ਪ੍ਰਦੇਸ਼ ਦੇ ਇੰਦੌਰ 'ਚ ਆਯੋਜਿਤ ਇਕ ਸਮਾਗਮ 'ਚ ਦਿਲਜੀਤ ਦੁਸਾਂਝ ਦੀਆਂ ਟਿਕਟਾਂ ਦੀ ਕਾਲਾਬਾਜ਼ਾਰੀ ਅਤੇ ਸ਼ਰਾਬ ਪਰੋਸਣ ਦੀ ਜਾਣਕਾਰੀ ਸਾਹਮਣੇ ਆਈ ਹੈ। ਦਰਅਸਲ 8 ਦਿਸੰਬਰ ਨੰ ਗਾਇਕ ਦਿਲਜੀਤ ਦੋਸਾਂਝ ਦਾ ਇੰਦੌਰ ਵਿੱਚ ਲਾਈਵ ਮਿਊਜ਼ਿਕ ਕੰਸਰਟ ਹੋਣਾ ਹੈ। ਇਸ ਦੌਰਾਨ ਸਿੱਖ ਭਾਈਚਾਰੇ ਨੇ ਸਮਾਗਮ ਵਿੱਚ ਟਿਕਟਾਂ ਦੀ ਵੱਡੇ ਪੱਧਰ ’ਤੇ ਕੀਤੀ ਜਾ ਰਹੀ ਕਾਲਾਬਾਜ਼ਾਰੀ ਅਤੇ ਸ਼ਰਾਬ ਵਰਤਾਏ ਜਾਣ ਖ਼ਿਲਾਫ਼ ਗੁੱਸੇ ਦਾ ਪ੍ਰਗਟਾਵਾ ਕਰਦਿਆਂ ਕੁਲੈਕਟਰ ਨੂੰ ਸ਼ਿਕਾਇਤ ਕੀਤੀ।
ਮਸ਼ਹੂਰ ਗਾਇਕ ਦਿਲਜੀਤ ਦੋਸਾਂਝ 8 ਦਸੰਬਰ ਨੂੰ ਇੰਦੌਰ 'ਚ ਲਾਈਵ ਕੰਸਰਟ ਕਰਨ ਵਾਲੇ ਹਨ। ਇਸ ਲਈ ਟਿਕਟਾਂ ਆਨਲਾਈਨ ਵੇਚੀਆਂ ਗਈਆਂ ਸਨ। ਜੀ ਹਾਂ ਵਿੰਡੋ ਖੁੱਲ੍ਹਣ ਦੇ ਮਿੰਟਾਂ ਵਿੱਚ ਹੀ ਸਾਰੀਆਂ ਟਿਕਟਾਂ ਬੁੱਕ ਹੋ ਗਈਆਂ। ਜਾਣਕਾਰੀ ਮਿਲੀ ਹੈ ਕਿ ਬਾਹਰੋਂ ਆਉਣ ਵਾਲੇ ਲੋਕ ਬਲੈਕ ਵਿੱਚ ਟਿਕਟਾਂ ਵੇਚ ਰਹੇ ਹਨ। ਦਿਲਜੀਤ ਦੇ ਇਵੈਂਟ ਦੀਆਂ ਟਿਕਟਾਂ ਲੱਖਾਂ ਰੁਪਏ ਵਿੱਚ ਵਿਕੀਆਂ। ਇਸ ਵਿਰੁੱਧ ਸਿੱਖ ਭਾਈਚਾਰੇ ਨੇ ਸ਼ਿਕਾਇਤ ਦਰਜ ਕਰਵਾਈ ਹੈ।
ਸਿੱਖ ਭਾਈਚਾਰੇ ਦੇ ਹਰਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਿੱਖ ਕੌਮ ਲਈ ਮਾਣ ਵਾਲੀ ਗੱਲ ਹੈ ਕਿ ਇੱਕ ਸਿੱਖ ਨੌਜਵਾਨ ਇੰਨਾ ਤਰੱਕੀ ਕਰ ਕੇ ਨਾਮ ਕਮਾ ਰਿਹਾ ਹੈ। ਉਨ੍ਹਾਂ ਦੇ ਨਾਂ 'ਤੇ ਸ਼ਹਿਰ 'ਚ ਕਾਲਾਬਾਜ਼ਾਰੀ ਹੋ ਰਹੀ ਹੈ ਜਿਸਦੀ ਅਸੀਂ ਖਿਲਾਫਤ ਕੀਤੀ ਹੈ। ਇਸ ਬਾਬਤ ਕੁਲੈਕਟਰ ਅਸ਼ੀਸ਼ ਸਿੰਘ ਦਾ ਕਹਿਣਾ ਹੈ ਕਿ , “ਪੂਰੇ ਪ੍ਰੋਗਰਾਮ ਲਈ ਨਿਯਮਾਂ ਅਨੁਸਾਰ ਇਜਾਜ਼ਤ ਦਿੱਤੀ ਗਈ ਹੈ। ਆਵਾਜਾਈ ਦੇ ਨਾਲ-ਨਾਲ ਹੋਰ ਚੀਜ਼ਾਂ ਦਾ ਵੀ ਨਿਯਮਾਂ ਅਨੁਸਾਰ ਪ੍ਰਬੰਧ ਕੀਤਾ ਜਾਵੇਗਾ।
ਵਿਧਾਇਕ ਰਮੇਸ਼ ਮੈਂਡੋਲਾ ਨੇ ਕਿਹਾ, “5,000 ਰੁਪਏ ਦੀ ਟਿਕਟ 50,000 ਰੁਪਏ ਵਿੱਚ ਵੇਚੀਆਂ ਜਾ ਰਹੀਆਂ ਹਨ। ਸਮਾਗਮ ਵਿੱਚ ਸ਼ਰਾਬ ਅਤੇ ਨਸ਼ੀਲੇ ਪਦਾਰਥ ਵੀ ਵਰਤਾਏ ਜਾਣ ਬਾਰੇ ਜਾਣਕਾਰੀ ਮਿਲ ਰਹੀ ਹੈ। ਇਸ ਲਈ ਟੇਬਲ ਵੀ ਬੁੱਕ ਕੀਤੇ ਜਾ ਰਹੇ ਹਨ। ਇਸ ਨੂੰ ਰੋਕਣ ਲਈ ਅਸੀਂ ਕੁਲੈਕਟਰ ਨੂੰ ਮਿਲੇ ਅਤੇ ਗੱਲ ਕੀਤੀ।
ਤੁਹਾਨੂੰ ਦੱਸ਼ ਦਈਏ ਕਿ ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਪੰਜਾਬ 'ਚ ਮਸਤੀ ਕਰਦੇ ਨਜ਼ਰ ਆ ਰਹੇ ਹਨ। ਪੰਜਾਬ 'ਚ ਆਪਣੀ ਟੀਮ ਨਾਲ ਦਿਲਜੀਤ ਨੂੰ ਕਦੇ ਖਾਣਾ ਬਣਾਉਣਾ ਤੇ ਕਦੇ ਕਸਰਤ ਸਮੇਤ ਹੋਰ ਕੰਮ ਕਰਦੇ ਦੇਖਿਆ ਗਿਆ। ਇੰਸਟਾਗ੍ਰਾਮ 'ਤੇ ਮਜ਼ਾਕੀਆ ਵੀਡੀਓ ਸ਼ੇਅਰ ਕਰ ਦਿਲਜੀਤ ਦੋਸਾਂਝ ਨੇ ਕੈਪਸ਼ਨ ਵਿੱਚ ਲਿਖਿਆ ,,ਨੈਨ ਮਟੱਕਾ,,ਪੰਜਾਬ ਵਿੱਚ ਇੱਕ ਦਿਨ।
ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਇਨ੍ਹੀਂ ਦਿਨੀਂ ਆਪਣੇ ਲਾਈਵ ਮਿਊਜਿਕ ਕੰਸਰਟ ਵਿੱਚ ਰੁੱਝੇ ਹੋਏ ਹਨ। ਦੇਸ਼ ਦੇ ਕਈ ਸ਼ਹਿਰਾਂ 'ਚ ਉਨ੍ਹਾਂ ਦੇ ਕੰਸਰਟ ਚੱਲ ਰਹੇ ਹਨ। ਉਨ੍ਹਾਂ ਦਾ ਲਾਈਵ ਕੰਸਰਟ 8 ਦਸੰਬਰ ਨੂੰ ਮੱਧ ਪ੍ਰਦੇਸ਼ 'ਚ ਹੋਣਾ ਹੈ, ਜਿਸ ਲਈ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਉਤਸ਼ਾਹ ਹੈ ਅਤੇ ਟਿਕਟਾਂ ਪਹਿਲਾਂ ਤੋਂ ਹੀ ਬੁੱਕ ਹੋ ਚੁੱਕੀਆਂ ਹਨ। ਇੰਦੌਰ ਤੋਂ ਬਾਅਦ ਦੋਸਾਂਝ ਬੈਂਗਲੁਰੂ, ਚੰਡੀਗੜ੍ਹ ਅਤੇ ਗੁਹਾਟੀ 'ਚ ਪ੍ਰਦਰਸ਼ਨ ਕਰਨਗੇ।