Begin typing your search above and press return to search.

ਚਾਕਲੇਟ 'ਚੋਂ ਨਿੱਕਲੇ ਦੰਦ ! ਖਬਰ ਸੁਣ ਰਹਿ ਜਾਓਗੇ ਹੈਰਾਨ

ਔਰਤ ਨੇ ਚਾਕਲੇਟ ਦਾ ਰੈਪਰ ਖੋਲ੍ਹ ਕੇ ਖਾਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਦੰਦਾਂ 'ਤੇ ਕੋਈ ਸਖ਼ਤ ਚੀਜ਼ ਵੱਜੀ । ਜਦੋਂ ਉਸ ਨੇ ਆਪਣੇ ਮੂੰਹ 'ਚੋਂ ਚਾਕਲੇਟ ਕੱਢੀ ਤਾਂ ਉਸ 'ਚ ਨਕਲੀ ਦੰਦ ਮਿਲੇ ।

ਚਾਕਲੇਟ ਚੋਂ ਨਿੱਕਲੇ ਦੰਦ ! ਖਬਰ ਸੁਣ ਰਹਿ ਜਾਓਗੇ ਹੈਰਾਨ
X

lokeshbhardwajBy : lokeshbhardwaj

  |  24 July 2024 8:24 PM IST

  • whatsapp
  • Telegram

ਚੰਡੀਗੜ੍ਹ : ਅਕਸਰ ਹੀ ਕਿਸੇ ਦੇ ਜਨਮਦਿਨ ਤੇ ਅਸੀਂ ਗਿਫਟ ਦੇਣ ਲਈ ਚਾਕਲੇਟ ਨੂੰ ਸਭ ਤੋਂ ਸਸਤਾ ਅਤੇ ਪਸੰਦੀਦਾ ਗਿਫਟ ਮੰਨਦੇ ਹਾਂ, ਪਰ ਜੇਕਰ ਤੁਸੀਂ ਚਾਕਲੇਟ ਦਾ ਰੈਪਰ ਖੋਲੋ ਅਤੇ ਉਸ ਵਿੱਚ ਕੁਝ ਅਜਿਹਾ ਹੋਵੇ ਜੋ ਤੁਹਾਨੂ ਚਾਕਲੇਟ ਤੋਂ ਹੀ ਨਫਰਤ ਕਰਵਾ ਦੇ ਤਾਂ ਤੁਸੀਂ ਕਿਸੇ ਨੂੰ ਚਾਕਲੇਟ ਗਿਫਟ ਕਰ ਸਕੋਗੇ ? ਇਹੋ ਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਬਜ਼ੁਰਗ ਔਰਤ ਦੇ ਚਾਕਲੇਟ ਵਿੱਚੋਂ ਝੂਠੇ ਦੰਦ ਨਿਕਲ ਆਏ ਹਨ । ਜਦੋਂ ਔਰਤ ਨੇ ਚਾਕਲੇਟ ਦਾ ਰੈਪਰ ਖੋਲ੍ਹ ਕੇ ਖਾਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਦੰਦਾਂ 'ਤੇ ਕੋਈ ਸਖ਼ਤ ਚੀਜ਼ ਵੱਜੀ । ਜਦੋਂ ਉਸ ਨੇ ਆਪਣੇ ਮੂੰਹ 'ਚੋਂ ਚਾਕਲੇਟ ਕੱਢੀ ਤਾਂ ਉਸ 'ਚ ਨਕਲੀ ਦੰਦ ਮਿਲੇ । ਜਿਸ ਤੋਂ ਬਾਅਦ ਔਰਤ ਵੱਲੋਂ ਇਸ ਦੀ ਸ਼ਿਕਾਇਤ ਫੂਡ ਐਂਡ ਡਰੱਗ ਵਿਭਾਗ ਨੂੰ ਕੀਤੀ ਗਈ ,ਅਤੇ ਫੂਡ ਐਂਡ ਡਰੱਗ ਵਿਭਾਗ ਨੇ ਤੁਰੰਤ ਇਸਦੀ ਜਾਂਚ ਸ਼ੁਰੂ ਕਰ ਦਿੱਤੀ । ਜਾਣਕਾਰੀ ਅਨੁਸਾਰ ਇਹ ਮਾਮਲਾ ਸੇਵਾਮੁਕਤ ਪ੍ਰਿੰਸੀਪਲ ਮਾਇਆ ਦੇਵੀ ਗੁਪਤਾ ਨਾਲ ਹੋਇਆ ਹੈ, ਦੱਸ਼ਦਈਏ ਕਿ ਮਾਇਆ ਦੇਵੀ ਇੱਕ ਸਮਾਜ ਸੇਵੀ ਸੰਸਥਾ ਨਾਲ ਜੁੜੇ ਸੀ । ਹਾਲ ਹੀ 'ਚ ਉਨ੍ਹਾਂ ਦਾ ਜਨਮਦਿਨ ਸੀ ਜੋ ਕਿ ਬਹੁਤ ਧੂਮਧਾਮ ਨਾਲ ਮਨਾਇਆ ਗਿਆ ਜਿਸ ਚ ਉਨ੍ਹਾਂ ਨੂੰ ਵਿਦਿਆਰਥੀਆਂ ਅਤੇ ਜਾਣਕਾਰਾਂ ਨੇ ਜਨਮ ਦਿਨ 'ਤੇ ਤੋਹਫ਼ੇ ਵੀ ਦਿੱਤੇ । ਜਿਸ ਚ ਇੱਕ ਤੋਫਾ ਚਾਕਲੇਟ ਵੀ ਸੀ ਜਦੋਂ ਉਨ੍ਹਾਂ ਵੱਲ਼ੋਂ ਕੁਝ ਦਿਨਾਂ ਬਾਅਦ ਚਾਕਲੇਟ ਖਾਈ ਗਈ ਤਾਂ ਉਨ੍ਹਾਂ ਨੂੰ ਆਪਣੇ ਦੰਦਾਂ ਨਾਲ 'ਚ ਕੜਕੜ ਦੀ ਆਵਾਜ਼ ਮਹਿਸੂਸ ਹੋਈ ਤੇ ਜਿਸ ਤੋਂ ਬਾਅਦ ਉਨ੍ਹਾਂ ਜਦੋਂ ਚਾਕਲੇਟ ਨੂੰ ਮੂੰਹ ਤੋਂ ਬਾਹਰ ਕੱਢ ਕੇ ਦੇਖਿਆ ਤਾਂ ਉਸਚੋਂ ਦੰਦ ਨਿਕਲੇ । ਰਿਟਾਇਰਡ ਪ੍ਰਿੰਸੀਪਲ ਮਾਇਆਦੇਵੀ ਗੁਪਤਾ ਨੇ ਦੱਸਿਆ, "ਚਾਕਲੇਟ ਖਾਣ ਤੋਂ ਬਾਅਦ ਜਦੋਂ ਮੈਂਨੂੰ ਕੜਕੜ ਦੀ ਆਵਾਜ਼ ਆਈ ਤਾਂ ਮੈਂ ਸੋਚਿਆ ਕਿ ਕੋਈ ਸ਼ਾਇਦ ਚਾਕਲੇਟ ਦਾ ਕੋਈ ਕੁਚਲਿਆ ਹਿੱਸਾ ਹੋਵੇਗਾ । ਫਿਰ ਜਦੋਂ ਮੈਂ ਇਸਨੂੰ ਆਪਣੇ ਵਿੱਚੋਂ ਮੂੰਹ ਚੋਂ ਕੱਢ ਲਿਆ ਤਾਂ ਦੇਖਿਆ ਕਿ ਇਸ ਚੋਂ ਚਾਰ ਦੰਦਾਂ ਦਾ ਗੁੱਛਾ ਨਿੱਕਲਿਆ ।

Next Story
ਤਾਜ਼ਾ ਖਬਰਾਂ
Share it