ਟੀਚਰ ਨੇ ਕਰਵਾਏ 300 ਉੱਠਕ ਬੈਠਕ, ਵਿਦਿਆਰਥੀ ਦੀ ਮੌਤ
ਟੀਚਰ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ ਕਿਉਂਕਿ ਮਾਪਿਆਂ ਤੋਂ ਬਾਅਦ ਅਧਿਆਪਕ ਹੀ ਹਨ ਜੋ ਬੱਚਿਆਂ ਨੂੰ ਕਾਬਿਲ ਬਣਾਉਣ ਦੇ ਲਈ ਤੱਤਪਰ ਰਹਿੰਦੇ ਹਨ। ਅਜਿਹੇ ਵਿੱਚ ਕਈ ਵਾਰੀ ਤੁਹਾਡੇ ਸਨਮੁੱਖ ਅਸੀਂ ਖਬਰਾਂ ਵੀ ਲੈ ਕੇ ਆਉਂਦੇ ਜਿੱਥੇ ਕਈ ਵਾਰੀ ਤਾਂ ਟੀਚਰ ਵਿਦਿਆਰਥੀਆਂ ਨਾਲ ਦੁਰਵਿਵਹਾਰ ਕਰਦਿਆਂ, ਜਾਂ ਸਕੂਲ ਵਿੱਚ ਕੰਮ ਕਰਵਾਉਂਦਿਆਂ ਜਾਂ ਹੋਰ ਕਿਸੇ ਰੂਪ ਵਿੱਚ ਵੀਡੀਓਜ਼ ਵਾਇਰਲ ਹੁੰਦੀਆਂ ਹਨ

By : Makhan shah
ਓਡੀਸਾ, ਕਵਿਤਾ: ਟੀਚਰ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ ਕਿਉਂਕਿ ਮਾਪਿਆਂ ਤੋਂ ਬਾਅਦ ਅਧਿਆਪਕ ਹੀ ਹਨ ਜੋ ਬੱਚਿਆਂ ਨੂੰ ਕਾਬਿਲ ਬਣਾਉਣ ਦੇ ਲਈ ਤੱਤਪਰ ਰਹਿੰਦੇ ਹਨ। ਅਜਿਹੇ ਵਿੱਚ ਕਈ ਵਾਰੀ ਤੁਹਾਡੇ ਸਨਮੁੱਖ ਅਸੀਂ ਖਬਰਾਂ ਵੀ ਲੈ ਕੇ ਆਉਂਦੇ ਜਿੱਥੇ ਕਈ ਵਾਰੀ ਤਾਂ ਟੀਚਰ ਵਿਦਿਆਰਥੀਆਂ ਨਾਲ ਦੁਰਵਿਵਹਾਰ ਕਰਦਿਆਂ, ਜਾਂ ਸਕੂਲ ਵਿੱਚ ਕੰਮ ਕਰਵਾਉਂਦਿਆਂ ਜਾਂ ਹੋਰ ਕਿਸੇ ਰੂਪ ਵਿੱਚ ਵੀਡੀਓਜ਼ ਵਾਇਰਲ ਹੁੰਦੀਆਂ ਹਨ ਪਰ ਅਧਿਆਪਕਾਂ ਦਾ ਜੇਕਰ ਇੱਖ ਇਹ ਚਿਹਰਾ ਹੈ ਤਾਂ ਦੂਜਾ ਚਿਹਰਾ ਵੀ ਸਾਨੂੰ ਸੋਸ਼ਲ ਮੀਡੀਆ ਉਤੇ ਸਾਫ਼ ਦੇਖਣ ਨੂੰ ਮਿਲ ਹੀ ਜਾਂਦੀਆਂ ਹਨ ਜਿੱਥੇ ਅਧਿਆਪਕਾਂ ਦੇ ਬੱਚਿਆਂ ਨੂੰ ਪੜ੍ਹਾਉਣ ਦੇ ਢੰਗ, ਵਿਲੱਖਣ ਤਰੀਕੇ ਵਾਲੀਆਂ ਵੀਡੀਓਜ਼ ਜਾਂ ਟੀਚਰ ਦੀ ਰਿਟਾਇਰਮੈਂਟ ਜਾਂ ਤਬਾਦਲੇ ਉੱਤੇ ਵਿਦਿਆਰਥੀਆਂ ਦੀ ਭਾਵੁਕ ਹੁੰਦਿਆਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਹਨ।
ਅੱਜ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸਨੂੰ ਸੁਣਕੇ ਤੁਸੀਂ ਵੀ ਹੈਰਾਨ ਜ਼ਰੂਰ ਹੋ ਜਾਓਗੇ ਕਿ ਅਜਿਹਾ ਅਧਿਆਪਕ ਨੇ ਕੀਤਾ ਕਿਉਂ ਜਿਸ ਕਾਰਨ ਮਾਸੂਮ ਦੀ ਜਾਨ ਚਲੀ ਗਈ। ਦਰਅਸਲ ਮਾਮਲਾ ਓਡੀਸਾ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਸਕੂਲ ਵਿੱਚ 300 ਸਿਟ-ਅੱਪ ਕਰਦੇ ਸਮੇਂ ਇੱਕ ਵਿਦਿਆਰਥੀ ਦੀ ਮੌਤ ਹੋ ਗਈ। ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ, ਹਾਈ ਕੋਰਟ ਨੇ ਅਧਿਆਪਕ ਨੂੰ ਮ੍ਰਿਤਕ ਬੱਚੇ ਦੇ ਪਰਿਵਾਰ ਨੂੰ 1 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ।
ਹਾਲਾਂਕਿ, ਅਦਾਲਤ ਨੇ ਕਿਹਾ ਕਿ ਅਨੁਸ਼ਾਸਨ ਬਣਾਈ ਰੱਖਣ ਦੇ ਉਦੇਸ਼ ਨਾਲ ਵਿਦਿਆਰਥੀ ਨੂੰ ਦਿੱਤੀ ਗਈ ਸਰੀਰਕ ਸਜ਼ਾ ਨੂੰ ਜੁਵੇਨਾਈਲ ਜਸਟਿਸ ਕੇਅਰ ਐਂਡ ਪ੍ਰੋਟੈਕਸ਼ਨ ਐਕਟ 2015 ਦੇ ਤਹਿਤ ਅਪਰਾਧ ਨਹੀਂ ਮੰਨਿਆ ਜਾ ਸਕਦਾ। ਇਹ ਮਾਮਲਾ ਸੁੰਦਰਗੜ੍ਹ ਜ਼ਿਲ੍ਹੇ ਦੇ ਬੋਨਾਈਗੜ੍ਹ ਵਿੱਚ ਸਥਿਤ ਆਰਡੀਡੀ ਹਾਈ ਸਕੂਲ ਦਾ ਹੈ। ਐਨਸੀਸੀ ਇੰਚਾਰਜ ਅਧਿਆਪਕ ਰਮੇਸ਼ ਚੰਦਰ ਸੇਠੀ ਨੇ ਨਵੰਬਰ 2019 ਵਿੱਚ ਵਿਦਿਆਰਥੀ ਨੂੰ 300 ਸਿਟ-ਅੱਪ ਕਰਵਾਏ, ਜਿਸ ਕਾਰਨ ਉਸਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਕਈ ਸਵਾਲ ਉੱਠੇ।
ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਜਸਟਿਸ ਸ਼ਿਬੋ ਸ਼ੰਕਰ ਮਿਸ਼ਰਾ ਦੀ ਸਿੰਗਲ ਬੈਂਚ ਨੇ ਕਿਹਾ ਕਿ ਇਹ ਮੁਆਵਜ਼ਾ ਗਲਤੀ ਦਾ ਇਕਬਾਲ ਨਹੀਂ ਹੈ ਸਗੋਂ ਦੁਖੀ ਪਰਿਵਾਰ ਨੂੰ ਰਾਹਤ ਪ੍ਰਦਾਨ ਕਰਨ ਦੀ ਕੋਸ਼ਿਸ਼ ਹੈ। ਅਦਾਲਤ ਨੇ ਕਿਹਾ, 'ਇੱਕ ਨੌਜਵਾਨ ਨੇ ਆਪਣੀ ਜਾਨ ਗਵਾ ਦਿੱਤੀ।' ਇਸ ਨੁਕਸਾਨ ਦੀ ਭਰਪਾਈ ਕੋਈ ਵੀ ਨਹੀਂ ਕਰ ਸਕਦਾ। ਇਸ ਮਾਮਲੇ ਵਿੱਚ ਮੈਡੀਕਲ ਰਿਪੋਰਟ ਅਧਿਆਪਕ ਦੇ ਸਿੱਧੇ ਦੋਸ਼ ਨੂੰ ਨਕਾਰਦੀ ਹੈ। ਦੁਨੀਆ ਭਰ ਦੇ ਆਧੁਨਿਕ ਦੇਸ਼ਾਂ ਨੇ ਇਹ ਮੰਨਿਆ ਹੈ ਕਿ ਬੱਚੇ ਦੇ ਹੋਂਦ ਦਾ ਮੁੱਲ ਉਸਦੀ ਮੌਤ ਤੋਂ ਬਾਅਦ ਪ੍ਰਾਪਤ ਮੁਆਵਜ਼ੇ ਦੇ ਆਰਥਿਕ ਮੁੱਲ ਨਾਲੋਂ ਕਿਤੇ ਜ਼ਿਆਦਾ ਹੈ। ਮਾਪਿਆਂ ਨੂੰ ਦਿੱਤੀ ਜਾਣ ਵਾਲੀ ਰਕਮ ਉਨ੍ਹਾਂ ਨੂੰ ਮ੍ਰਿਤਕ ਬੱਚੇ ਦੇ ਪਿਆਰ, ਸ਼ਰਧਾ, ਦੇਖਭਾਲ ਅਤੇ ਨੁਕਸਾਨ ਦੇ ਮੁਆਵਜ਼ੇ ਵਜੋਂ ਦਿੱਤੀ ਜਾਂਦੀ ਹੈ।
ਸੁਣਵਾਈ ਕਰਦਿਆਂ ਉੜੀਸਾ ਹਾਈ ਕੋਰਟ ਨੇ ਅਧਿਆਪਕ ਰਮੇਸ਼ ਚੰਦਰ ਸੇਠੀ ਵਿਰੁੱਧ ਅਪਰਾਧਿਕ ਕਾਰਵਾਈ ਰੱਦ ਕਰ ਦਿੱਤੀ। ਇਸ ਵਿੱਚ ਵਿਦਿਆਰਥੀ ਨੂੰ ਸਰੀਰਕ ਸਜ਼ਾ ਦੇਣ ਦਾ ਦੋਸ਼ ਲਗਾਇਆ ਗਿਆ ਸੀ ਜਿਸ ਕਾਰਨ ਉਸਦੀ ਮੌਤ ਹੋਈ। ਇਸ ਤੋਂ ਪਹਿਲਾਂ, 4 ਮਾਰਚ, 2025 ਨੂੰ ਜਸਟਿਸ ਸ਼ਿਬੋ ਸ਼ੰਕਰ ਮਿਸ਼ਰਾ ਦੇ ਇੱਕ ਫੈਸਲੇ ਵਿੱਚ ਅਪਰਾਧਿਕ ਪ੍ਰਕਿਰਿਆ ਜ਼ਾਬਤੇ ਦੀ ਧਾਰਾ 482 ਅਧੀਨ ਅਰਜ਼ੀ 'ਤੇ ਵਿਚਾਰ ਕੀਤਾ ਗਿਆ ਸੀ। ਇਸ ਵਿੱਚ ਬੋਨਈ ਦੇ ਸਬ-ਡਿਵੀਜ਼ਨਲ ਜੁਡੀਸ਼ੀਅਲ ਮੈਜਿਸਟਰੇਟ ਦੇ ਹੁਕਮ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਸੀ। ਮੈਜਿਸਟ੍ਰੇਟ ਨੇ ਜੁਵੇਨਾਈਲ ਜਸਟਿਸ ਕੇਅਰ ਐਂਡ ਪ੍ਰੋਟੈਕਸ਼ਨ ਆਫ਼ ਚਿਲਡਰਨ ਐਕਟ, 2015 ਦੀ ਧਾਰਾ 82 ਦੇ ਤਹਿਤ ਅਪਰਾਧ ਦਾ ਨੋਟਿਸ ਲਿਆ ਸੀ।
ਅਨੁਸ਼ਾਸਨ ਨੂੰ ਧਿਆਨ ਵਿੱਚ ਰੱਖਦੇ ਹੋਏ, ਅਧਿਆਪਕ ਸੇਠੀ ਨੇ ਉਸਨੂੰ 300 ਸਿਟ-ਅੱਪ ਕਰਨ ਲਈ ਕਿਹਾ ਸੀ। ਇਸ ਤੋਂ ਥੋੜ੍ਹੀ ਦੇਰ ਬਾਅਦ ਵਿਦਿਆਰਥੀ ਨੇ ਬੇਚੈਨੀ ਦੀ ਸ਼ਿਕਾਇਤ ਕੀਤੀ ਅਤੇ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਸ਼ੁਰੂਆਤੀ ਇਲਾਜ ਤੋਂ ਬਾਅਦ 2 ਨਵੰਬਰ 2019 ਨੂੰ ਐਮਕੇਸੀਜੀ ਮੈਡੀਕਲ ਕਾਲਜ ਵਿੱਚ ਉਸਦੀ ਮੌਤ ਹੋ ਗਈ।


